ਜੇਕਰ ਤੁਹਾਨੂੰ ਵੀ ਆਉਂਦਾ ਝੱਗ ਵਾਲਾ ਪਿਸ਼ਾਬ, ਤਾਂ ਹੋ ਸਕਦੀਆਂ ਆਹ ਗੰਭੀਰ ਬਿਮਾਰੀਆਂ, ਤੁਰੰਤ ਡਾਕਟਰ ਕੋਲ ਜਾਓ
Health: ਪਿਸ਼ਾਬ ਸਰੀਰ ਵਿੱਚ ਕਈ ਸਮੱਸਿਆਵਾਂ ਦਾ ਇੱਕ ਮਹੱਤਵਪੂਰਨ ਸੰਕੇਤ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਬੀਅਰ ਵਰਗਾ ਝੱਗ ਵਾਲਾ ਪਿਸ਼ਾਬ ਆ ਰਿਹਾ ਹੈ ਤਾਂ ਸਾਵਧਾਨ ਹੋ ਜਾਓ! ਇਹ ਇੱਕ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ...
Health: ਖੂਨ ਦੇ ਨਾਲ-ਨਾਲ ਤੁਹਾਡਾ ਪਿਸ਼ਾਬ ਵੀ ਤੁਹਾਡੀ ਸਿਹਤ ਬਾਰੇ ਦੱਸਦਾ ਹੈ। ਇਸੇ ਕਰਕੇ ਡਾਕਟਰ ਪਿਸ਼ਾਬ ਦਾ ਟੈਸਟ ਵੀ ਕਰਦੇ ਹਨ। ਪਿਸ਼ਾਬ ਦੇ ਰੰਗ ਤੋਂ ਇਲਾਵਾ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਿਸ਼ਾਬ ਬੀਅਰ ਵਾਂਗ ਝੱਗ ਵਾਲਾ ਹੈ, ਤਾਂ ਤੁਹਾਨੂੰ ਚੌਕਸ ਹੋ ਜਾਣਾ ਚਾਹੀਦਾ ਹੈ। ਆਮ ਤੌਰ 'ਤੇ ਤੁਹਾਡੇ ਪਿਸ਼ਾਬ ਦਾ ਰੰਗ ਹਲਕਾ ਪੀਲਾ ਹੋਣਾ ਚਾਹੀਦਾ ਹੈ, ਜਿਸ 'ਚ ਝੱਗ ਨਾ ਹੋਵੇ। ਕੁਝ ਦਵਾਈਆਂ ਲੈਣ ਨਾਲ ਪਿਸ਼ਾਬ ਦਾ ਰੰਗ ਗੂੜ੍ਹਾ ਹੋ ਸਕਦਾ ਹੈ ਅਤੇ ਉਸ ਵਿੱਚ ਬੁਲਬਲੇ ਦਿਖਾਈ ਦੇ ਸਕਦੇ ਹਨ। ਪਰ ਜਿਵੇਂ ਹੀ ਤੁਸੀਂ ਦਵਾਈ ਲੈਂਦੇ ਹੋ ਤਾਂ ਇਹ ਸਮੱਸਿਆ ਦੂਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਪਿਸ਼ਾਬ ਚ ਝੱਗ ਕਿਉਂ ਬਣਦੀ ਹੈ।
ਕਿਡਨੀ ਦੀ ਸਮੱਸਿਆ
ਜੇਕਰ ਤੁਸੀਂ ਬੀਅਰ ਦੀ ਤਰ੍ਹਾਂ ਝੱਗ ਵਾਲਾ ਪਿਸ਼ਾਬ ਕਰ ਰਹੇ ਹੋ, ਤਾਂ ਤੁਹਾਨੂੰ ਕਿਡਨੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਗੁਰਦੇ ਖੂਨ ਨੂੰ ਫਿਲਟਰ ਕਰਦੇ ਹਨ ਅਤੇ ਪਿਸ਼ਾਬ ਦੇ ਰੂਪ ਵਿੱਚ ਸਰੀਰ ਵਿੱਚੋਂ ਕਚਰੇ ਨੂੰ ਬਾਹਰ ਕੱਢਦੇ ਹਨ। ਜੇਕਰ ਇਹ ਪ੍ਰਕਿਰਿਆ ਸਹੀ ਢੰਗ ਨਾਲ ਨਹੀਂ ਹੁੰਦੀ ਹੈ, ਤਾਂ ਤੁਹਾਨੂੰ ਝੱਗ ਵਾਲਾ ਪਿਸ਼ਾਬ ਹੋ ਸਕਦਾ ਹੈ। ਤੁਹਾਡੇ ਪਿਸ਼ਾਬ ਵਿੱਚ ਬਹੁਤ ਜ਼ਿਆਦਾ ਝੱਗ ਆਉਣਾ ਵੀ ਗੁਰਦੇ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।
ਜ਼ਿਆਦਾ ਪ੍ਰੋਟੀਨ ਲੈਣਾ
ਬਹੁਤ ਜ਼ਿਆਦਾ ਪ੍ਰੋਟੀਨ ਖਾਣ ਨਾਲ ਤੁਹਾਡੇ ਗੁਰਦਿਆਂ ਲਈ ਖੂਨ ਸਾਫ਼ ਕਰਨਾ ਔਖਾ ਹੋ ਜਾਂਦਾ ਹੈ। ਖਾਸ ਤੌਰ 'ਤੇ ਜਦੋਂ ਤੁਹਾਨੂੰ ਪਹਿਲਾਂ ਹੀ ਕਿਡਨੀ ਸੰਬੰਧੀ ਕੋਈ ਸਮੱਸਿਆ ਹੋਵੇ। ਕਮਜ਼ੋਰ ਗੁਰਦਿਆਂ ਦੇ ਕਰਕੇ ਤੁਹਾਡਾ ਸਰੀਰ ਪਿਸ਼ਾਬ ਰਾਹੀਂ ਪ੍ਰੋਟੀਨ ਨੂੰ ਕੱਢਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਪਿਸ਼ਾਬ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੋਵੇ ਤਾਂ ਇਸ ਸਥਿਤੀ ਨੂੰ ਪ੍ਰੋਟੀਨੂਰੀਆ ਕਿਹਾ ਜਾਂਦਾ ਹੈ। ਮੁੱਖ ਤੌਰ 'ਤੇ ਇਹ ਸਮੱਸਿਆ ਗਰਭਵਤੀ ਔਰਤਾਂ, ਗਠੀਆ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਵਿੱਚ ਦੇਖੀ ਜਾਂਦੀ ਹੈ।
ਸ਼ੂਗਰ ਦੀ ਸਮੱਸਿਆ
ਇਨਸੁਲਿਨ ਦੇ ਪੱਧਰ ਵਿੱਚ ਉੱਚ ਉਤਰਾਅ-ਚੜ੍ਹਾਅ ਦੇ ਕਾਰਨ ਸ਼ੂਗਰ ਦੇ ਮਰੀਜ਼ਾਂ ਵਿੱਚ ਪ੍ਰੋਟੀਨੂਰੀਆ ਇੱਕ ਗੰਭੀਰ ਸਮੱਸਿਆ ਬਣ ਜਾਂਦੀ ਹੈ। ਕਿਉਂਕਿ ਇਹ ਕਿਡਨੀ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੀ ਹੈ। ਸ਼ੂਗਰ ਤੋਂ ਪੀੜਤ ਲੋਕਾਂ ਵਿੱਚ ਗੁਰਦਿਆਂ ਦਾ ਕੰਮਕਾਰ ਵੀ ਵਿਗੜ ਜਾਂਦਾ ਹੈ। ਜਿਸ ਕਰਕੇ ਝੱਗ ਵਾਲਾ ਪਿਸ਼ਾਬ ਆਉਂਦਾ ਹੈ।
ਥਾਇਰਾਇਡ ਦੀ ਸਮੱਸਿਆ
ਗੁਰਦੇ ਅਤੇ ਥਾਇਰਾਇਡ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੈ, ਤਾਂ ਕਿਡਨੀ ਦੇ ਫੰਕਸ਼ਨ ਪ੍ਰਭਾਵਿਤ ਹੋ ਸਕਦੀ ਹੈ। ਇਸੇ ਤਰ੍ਹਾਂ ਜੇਕਰ ਕਿਡਨੀ ਦੀ ਕੋਈ ਬਿਮਾਰੀ ਹੋਵੇ ਤਾਂ ਇਹ ਥਾਇਰਾਇਡ ਗਲੈਂਡ ਨੂੰ ਪ੍ਰਭਾਵਿਤ ਕਰਦੀ ਹੈ। ਇੱਕ ਅਧਿਐਨ ਦੇ ਅਨੁਸਾਰ, ਥਾਇਰਾਇਡ ਹਾਰਮੋਨ ਸਾਡੇ ਸਰੀਰ ਵਿੱਚ ਪ੍ਰੋਟੀਨ ਸੰਸਲੇਸ਼ਣ ਅਤੇ ਸੈੱਲਾਂ ਦੇ ਵਿਕਾਸ ਨੂੰ ਪ੍ਰਭਾਵਤ ਕਰਦੇ ਹਨ। ਜੇਕਰ ਥਾਇਰਾਇਡ ਦੀ ਕੋਈ ਸਮੱਸਿਆ ਹੈ ਤਾਂ ਇਸ ਦਾ ਸਿੱਧਾ ਅਸਰ ਕਿਡਨੀ 'ਤੇ ਪੈਂਦਾ ਹੈ। ਜੇਕਰ ਸਮੱਸਿਆ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤਾਂ ਕਿਡਨੀ ਫੇਲ ਵੀ ਹੋ ਸਕਦੀ ਹੈ।
ਸਰੀਰ 'ਚ ਪਾਣੀ ਦੀ ਕਮੀਂ
ਜਦੋਂ ਤੁਸੀਂ ਘੱਟ ਪਾਣੀ ਪੀਂਦੇ ਹੋ, ਤਾਂ ਦਿਮਾਗ ਸਰੀਰ ਨੂੰ ਪਾਣੀ ਨੂੰ ਬਚਾਉਣ ਦਾ ਸੰਕੇਤ ਦਿੰਦਾ ਹੈ ਅਤੇ ਗੁਰਦਿਆਂ ਨੂੰ ਖੂਨ ਤੋਂ ਘੱਟ ਪਾਣੀ ਕੱਢਣ ਲਈ ਕਹਿੰਦਾ ਹੈ। ਜਿਸ ਕਾਰਨ ਤੁਹਾਡਾ ਪਿਸ਼ਾਬ ਝੱਗ ਵਾਲਾ ਹੋ ਜਾਂਦਾ ਹੈ। ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਪਿਸ਼ਾਬ ਥੋੜ੍ਹਾ ਜਿਹਾ ਅਸਾਧਾਰਨ ਲੱਗ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਹਾਈਡਰੇਟ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਡੀ ਕਿਡਨੀ ਵੀ ਸਿਹਤਮੰਦ ਰਹੇਗੀ।
Check out below Health Tools-
Calculate Your Body Mass Index ( BMI )