Sugar Consumption Risk: ਖੰਡ ਦਾ ਸੇਵਨ ਜੇਕਰ ਨਾ ਘਟਾਇਆ ਤਾਂ ਪੈਣਾ ਪਛਤਾਉਣਾ! ਜਾਣੋ ਇੱਕ ਦਿਨ ਵਿੱਚ ਕਿੰਨੀ ਮਾਤਰਾ ਹੋਣੀ ਚਾਹੀਦੀ
ਜ਼ਿਆਦਾਤਰ ਲੋਕਾਂ ਦੀ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਹੁੰਦੀ ਹੈ, ਉਹ ਵੀ ਮਿੱਠੀ, ਇਸ ਤੋਂ ਬਾਅਦ ਸਾਰੇ ਦਿਨ ਚ ਕਦੇ ਕੋਲਡ ਡ੍ਰਿੰਕ, ਕੁੱਝ ਮਿਠਾਈਆਂ, ਚਾਹ ਆਦਿ ਦਾ ਸੇਵਨ ਹੁੰਦਾ ਰਹਿੰਦਾ ਹੈ। ਜ਼ਿਆਦਾ ਖੰਡ ਦਾ ਸੇਵਨ ਸਿਹਤ ਲਈ ਘਾਤਕ...

Sugar Consumption Risk: ਸਵੇਰੇ ਦੀ ਚਾਹ 'ਚ ਇੱਕ ਚਮਚੀ ਖੰਡ, ਦੁਪਹਿਰ ਦੀ ਮਿਠਾਈ, ਦਫ਼ਤਰ 'ਚ ਬਿਸਕਟ ਅਤੇ ਸ਼ਾਮ ਨੂੰ ਸ਼ਰਬਤ ਜਾਂ ਕੋਲਡ ਡ੍ਰਿੰਕ ਸਾਡੇ ਰੁਟਿਨ ਦਾ ਹਿੱਸਾ ਬਣੇ ਹੋਏ ਹਨ, ਜਿਸ ਸਾਡੇ ਸਰੀਰ 'ਚ ਹਰ ਰੋਜ਼ ਕਿੰਨੀ ਖੰਡ ਜਾ ਰਹੀ ਹੈ, ਇਸ ਦਾ ਅਸਲ ਅੰਦਾਜ਼ਾ ਸਾਨੂੰ ਨਹੀਂ ਲੱਗਦਾ। ਮਿੱਠਾ ਖਾਣ ਨਾਲ ਮਨ ਤਾਂ ਖ਼ੁਸ਼ ਹੋ ਜਾਂਦਾ ਹੈ ਪਰ ਇਹ ਮਿਠਾਸ ਹੌਲੀ-ਹੌਲੀ ਸਾਡੇ ਸਰੀਰ ਲਈ ਜ਼ਹਿਰ ਬਣ ਸਕਦੀ ਹੈ।
ਡਾ. ਰਿਸ਼ਭ ਸ਼ਰਮਾ ਦੱਸਦੇ ਹਨ ਕਿ ਰੋਜ਼ਾਨਾ ਜ਼ਰੂਰਤ ਤੋਂ ਵੱਧ ਖੰਡ ਖਾਣਾ ਨਾ ਸਿਰਫ਼ ਮੋਟਾਪਾ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਵਧਾ ਸਕਦਾ ਹੈ, ਸਗੋਂ ਇਹ ਚਮੜੀ ਉੱਤੇ ਝੁਰੜੀਆਂ ਅਤੇ ਸਮੇਂ ਤੋਂ ਪਹਿਲਾਂ ਬੁਢਾਪਾ ਵੀ ਲਿਆ ਸਕਦਾ ਹੈ। ਇਸ ਕਰਕੇ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਇੱਕ ਦਿਨ ਵਿੱਚ ਕਿੰਨੀ ਖੰਡ ਸਿਹਤ ਲਈ ਠੀਕ ਹੈ ਅਤੇ ਉਸ ਤੋਂ ਵੱਧ ਸੇਵਨ ਕਿਹੜੇ ਖਤਰੇ ਵਧਾ ਸਕਦੇ ਹਨ।
ਇੱਕ ਦਿਨ ਵਿੱਚ ਕਿੰਨੀ ਖੰਡ ਖਾਣੀ ਚੰਗੀ ਹੁੰਦੀ ਹੈ?
– ਇੱਕ ਵਿਅਕਤੀ ਨੂੰ ਰੋਜ਼ਾਨਾ ਵੱਧ ਤੋਂ ਵੱਧ 25 ਗ੍ਰਾਮ ਜਾਂ ਲਗਭਗ 6 ਚਮਚ ਤੋਂ ਵੱਧ ਖੰਡ ਨਹੀਂ ਲੈਣੀ ਚਾਹੀਦੀ।
– ਬੱਚਿਆਂ ਲਈ ਇਹ ਸੀਮਾ ਲਗਭਗ 4 ਚਮਚ ਹੋਣੀ ਚਾਹੀਦੀ ਹੈ।
– ਇਹ ਸੀਮਾ ਸਿਰਫ਼ ਐਡਡ ਸ਼ੂਗਰ (ਉਹ ਖੰਡ ਜੋ ਤੁਸੀਂ ਚਾਹ, ਮਿਠਾਈ, ਕੋਲਡ ਡ੍ਰਿੰਕ, ਕੁਕੀਜ਼ ਆਦਿ ਵਿੱਚ ਵਰਤਦੇ ਹੋ) 'ਤੇ ਲਾਗੂ ਹੁੰਦੀ ਹੈ।
ਵੱਧ ਖੰਡ ਖਾਣ ਨਾਲ ਹੋਣ ਵਾਲੇ ਨੁਕਸਾਨ:
ਮੋਟਾਪਾ ਵਧਣਾ – ਖੰਡ 'ਚ ਕੈਲੋਰੀ ਤਾਂ ਹੁੰਦੀ ਹੈ ਪਰ ਪੋਸ਼ਣ ਨਹੀਂ। ਵੱਧ ਮਾਤਰਾ ਵਿੱਚ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧ ਸਕਦਾ ਹੈ।
ਸ਼ੂਗਰ ਦਾ ਖਤਰਾ – ਲਗਾਤਾਰ ਵਧੇ ਹੋਏ ਸ਼ੂਗਰ ਲੈਵਲ ਕਾਰਨ ਪੈਨਕਰੀਆਸ 'ਤੇ ਦਬਾਅ ਪੈਂਦਾ ਹੈ, ਜਿਸ ਨਾਲ ਇਨਸੁਲਿਨ ਰੇਜ਼ਿਸਟੈਂਸ ਅਤੇ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵਧ ਜਾਂਦਾ ਹੈ।
ਦਿਲ ਦੀਆਂ ਬਿਮਾਰੀਆਂ – ਖੋਜਾਂ ਮੁਤਾਬਕ ਵੱਧ ਖੰਡ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਟ੍ਰਾਈਗਲਿਸਰਾਈਡਜ਼ ਵਧਦੇ ਹਨ, ਜੋ ਦਿਲ ਦੀਆਂ ਸਮੱਸਿਆਵਾਂ ਦਾ ਕਾਰਣ ਬਣ ਸਕਦੇ ਹਨ।
ਚਮੜੀ ਦੀ ਉਮਰ ਵਧਣਾ – ਜ਼ਿਆਦਾ ਖੰਡ ਕੋਲਾਜਨ ਪ੍ਰੋਟੀਨ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਚਿਹਰੇ 'ਤੇ ਛੇਤੀ ਝੁਰੜੀਆਂ ਆਉਂਦੀਆਂ ਹਨ।
ਦੰਦਾਂ ਦੀ ਸੜਨ – ਮਿੱਠੇ ਪਦਾਰਥ ਦੰਦਾਂ ਉੱਤੇ ਬੈਕਟੀਰੀਆ ਨੂੰ ਆਕਰਸ਼ਿਤ ਕਰਦੇ ਹਨ, ਜਿਸ ਨਾਲ ਕੈਵਟੀ ਹੋ ਸਕਦੀ ਹੈ।
ਚੀਨੀ ਦੀ ਮਾਤਰਾ ਕਿਵੇਂ ਘਟਾਈਏ?
ਚੀਨੀ ਦੀ ਥਾਂ ਗੁੜ ਜਾਂ ਸ਼ਹਿਦ ਵਰਗੇ ਕੁਦਰਤੀ ਵਿਕਲਪ ਵਰਤੋਂ।
ਕੋਲਡ ਡ੍ਰਿੰਕ, ਮਿਠਾਈ, ਕੁਕੀਜ਼ ਅਤੇ ਬੇਕਰੀ ਆਈਟਮਾਂ ਤੋਂ ਦੂਰੀ ਬਣਾਓ।
ਪੈਕਡ ਫੂਡ ਖਰੀਦਣ ਸਮੇਂ ਲੇਬਲ ਜਰੂਰ ਪੜ੍ਹੋ ਅਤੇ ਛੁਪੀ ਹੋਈ ਸ਼ੂਗਰ ਦਾ ਧਿਆਨ ਰਖੋ।
ਤਾਜ਼ੇ ਫਲ ਖਾਓ ਜਾਂ ਘੱਟ ਖੰਡ ਵਾਲੇ ਜੂਸ ਪੀ ਸਕਦੇ ਹੋ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















