ਮਾਰਚ 'ਚ ਹੀ ਵਿਗੜ ਗਿਆ ਮੌਸਮ ਦਾ ਮਿਜ਼ਾਜ਼... ਜੇਕਰ ਤੁਸੀਂ ਕੜਾਕੇ ਦੀ ਗਰਮੀ ਤੋਂ ਪਾਉਣਾ ਚਾਹੁੰਦੇ ਹੋ ਰਾਹਤ ਤਾਂ ਅਜ਼ਮਾਓ ਇਹ ਉਪਾਅ
ਸਿਹਤ ਮਾਹਿਰਾਂ ਮੁਤਾਬਕ ਗਰਮੀ ਦੇ ਮੌਸਮ 'ਚ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਓ। ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ।
Summer Health Care Tips: ਅਪ੍ਰੈਲ-ਮਈ ਦਾ ਮਹੀਨਾ ਆਉਣ 'ਚ ਅਜੇ ਸਮਾਂ ਹੈ, ਪਰ ਗਰਮੀ ਨੇ ਝੁਲਸਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਸਿਹਤ ਮਾਹਿਰ ਸਾਵਧਾਨ ਅਤੇ ਚੌਕਸ ਰਹਿਣ ਦੀ ਸਲਾਹ ਦੇ ਰਹੇ ਹਨ। ਮੌਸਮ 'ਚ ਆਏ ਇਸ ਬਦਲਾਅ ਕਾਰਨ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਤੁਸੀਂ ਤੇਜ਼ ਗਰਮੀ ਕਾਰਨ ਪ੍ਰੇਸ਼ਾਨ ਨਾ ਹੋਵੋ।
ਗਰਮੀ ਨਾ ਕਰ ਦੇਵੇ ਤੁਹਾਨੂੰ ਬਿਮਾਰ
ਭਾਵੇਂ ਹਰ ਸਾਲ ਮਈ ਤੇ ਜੂਨ ਮਹੀਨੇ 'ਚ ਤੇਜ਼ ਗਰਮੀ ਪੈਂਦੀ ਹੈ ਪਰ ਇਸ ਵਾਰ ਸਭ ਕੁਝ ਵੱਖਰਾ ਹੈ। ਮਾਰਚ 'ਚ ਹੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਬਦਲਦਾ ਮੌਸਮ ਤੇ ਤੇਜ਼ ਗਰਮੀ ਸਾਨੂੰ ਚੇਤਾਵਨੀ ਦੇ ਰਹੀ ਹੈ। ਇਸ ਕਾਰਨ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਤੇਜ਼ ਧੁੱਪ 'ਚ ਸਨਬਰਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਗਰਮੀਆਂ 'ਚ ਜਿੰਨਾ ਹੋ ਸਕੇ ਧੁੱਪ ਤੋਂ ਬਚੋ। ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਦਿਨਾਂ 'ਚ ਧੁੱਪ ਸਿੱਧੀ ਚਿਹਰੇ 'ਤੇ ਪੈਂਦੀ ਹੈ ਅਤੇ ਜੇਕਰ ਚਿਹਰਾ ਠੀਕ ਤਰ੍ਹਾਂ ਨਾਲ ਨਾ ਢੱਕਿਆ ਜਾਵੇ ਤਾਂ ਇਹ ਝੁਲਸ ਸਕਦਾ ਹੈ। ਇਸ ਲਈ ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਸਿਰ 'ਤੇ ਕੱਪੜਾ ਰੱਖ ਕੇ ਜਾਂ ਟੋਪੀ ਪਾ ਕੇ ਹੀ ਨਿਕਲੋ।
ਪਿਆਸ ਬੁਝਾਉਂਦੇ ਰਹੋ
ਸਿਹਤ ਮਾਹਿਰਾਂ ਮੁਤਾਬਕ ਗਰਮੀ ਦੇ ਮੌਸਮ 'ਚ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਡੀਹਾਈਡ੍ਰੇਸ਼ਨ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਓ। ਜਦੋਂ ਵੀ ਤੁਸੀਂ ਬਾਹਰ ਜਾਓ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ। ਘਰ ਤੋਂ ਬਾਹਰ ਨਿਕਲਦੇ ਸਮੇਂ ਜ਼ਿਆਦਾ ਪਾਣੀ ਪੀਣ ਨਾਲ ਹੀਟ ਸਟ੍ਰੋਕ ਦਾ ਖਤਰਾ ਘੱਟ ਜਾਂਦਾ ਹੈ। ਪਾਣੀ 'ਚ ਥੋੜ੍ਹਾ ਜਿਹਾ ਨਮਕ ਤੇ ਨਿੰਬੂ ਮਿਲਾ ਕੇ ਪੀਣ ਨਾਲ ਹੀਟ ਸਟ੍ਰੋਕ ਤੋਂ ਬਚਾਅ ਰਹਿੰਦਾ ਹੈ।
ਇਸ ਤਰ੍ਹਾਂ ਦਾ ਖਾਣਾ ਨਾ ਖਾਓ
ਡਾਕਟਰ ਦੱਸਦੇ ਹਨ ਕਿ ਗਰਮੀ ਤੋਂ ਬਚਣ ਲਈ ਭੋਜਨ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੇਜ਼ ਗਰਮੀ ਪੈਣ 'ਤੇ ਚਰਬੀ ਵਾਲਾ ਭੋਜਨ ਮਤਲਬ ਜ਼ਿਆਦਾ ਤੇਲ ਤੇ ਮਸਾਲਿਆਂ ਵਾਲੀਆਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਇਸ ਦੀ ਬਜਾਏ ਜ਼ਿਆਦਾ ਤੋਂ ਜ਼ਿਆਦਾ ਸਲਾਦ ਖਾਓ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਤੁਸੀਂ ਸਿਹਤਮੰਦ ਰਹੋਗੇ। ਗਰਮੀਆਂ 'ਚ ਪਿਆਜ਼ ਖਾਣ ਨਾਲ ਤੁਸੀਂ ਸਿਹਤਮੰਦ ਰਹਿੰਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )