(Source: ECI/ABP News/ABP Majha)
Health Tips : ਫੇਫੜਿਆਂ ਨੂੰ ਬਿਮਾਰੀਆਂ ਤੋਂ ਰੱਖਣਾ ਚਾਹੁੰਦੇ ਹੋ ਦੂਰ ਤਾਂ ਸਰੀਰ 'ਚ ਨਾ ਹੋਣ ਦਿਓ ਇਸ ਵਿਟਾਮਿਨ ਦੀ ਕਮੀ, ਜਾਣੋਂ ਕਿਉਂ ਹੈ ਜ਼ਰੂਰੀ
ਰਿਸਰਚ ਮੁਤਾਬਕ ਵਿਟਾਮਿਨ-ਕੇ ਦੀ ਖੂਨ 'ਚ ਅਹਿਮ ਭੂਮਿਕਾ ਹੁੰਦੀ ਹੈ। ਇਹ ਦਿਲ ਅਤੇ ਹੱਡੀਆਂ ਲਈ ਫਾਇਦੇਮੰਦ ਹੈ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਵਿਟਾਮਿਨ ਕੇ ਫੇਫੜਿਆਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੋ ਸਕਦਾ ਹੈ।
Vitamin K : ਫੇਫੜੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ। ਸਰੀਰ ਵਿੱਚ ਹਰ ਜਗ੍ਹਾ ਆਕਸੀਜਨ ਪਹੁੰਚਾਉਣ ਵਿੱਚ ਇਸਦੀ ਭੂਮਿਕਾ ਮਹੱਤਵਪੂਰਨ ਹੈ। ਮਾੜੀ ਜੀਵਨ ਸ਼ੈਲੀ ਅਤੇ ਪ੍ਰਦੂਸ਼ਣ ਕਾਰਨ ਫੇਫੜਿਆਂ ਦੇ ਰੋਗ ਤੇਜ਼ੀ ਨਾਲ ਵੱਧ ਰਹੇ ਹਨ। ਦਮੇ, ਸੀਓਪੀਡੀ, ਇਨਫਲੂਐਂਜ਼ਾ, ਨਿਮੋਨੀਆ, ਟੀਬੀ, ਇਨਫੈਕਸ਼ਨ, ਫੇਫੜਿਆਂ ਦੇ ਕੈਂਸਰ ਵਰਗੀਆਂ ਸਾਹ ਦੀਆਂ ਕਈ ਸਮੱਸਿਆਵਾਂ ਦਾ ਖਤਰਾ ਵਧਦਾ ਜਾ ਰਿਹਾ ਹੈ।
ਹਾਲਾਂਕਿ ਇਹ ਬੀਮਾਰੀਆਂ ਕਿਸੇ ਵੀ ਉਮਰ 'ਚ ਕਿਸੇ ਨੂੰ ਵੀ ਹੋ ਸਕਦੀਆਂ ਹਨ ਪਰ ਹਾਲ ਹੀ 'ਚ ਹੋਈ ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਿਟਾਮਿਨ ਕੇ ਦੀ ਕਮੀ ਕਾਰਨ ਫੇਫੜਿਆਂ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਦਾ ਮਤਲਬ ਹੈ ਕਿ ਵਿਟਾਮਿਨ-ਕੇ ਦਾ ਸਹੀ ਸੇਵਨ ਫੇਫੜਿਆਂ ਨੂੰ ਸਿਹਤਮੰਦ ਬਣਾ ਸਕਦਾ ਹੈ।
ਫੇਫੜਿਆਂ ਦਾ ਆਕਸੀਜਨ ਹੈ Vitamin K
ਈਆਰਜੇ ਓਪਨ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਰਿਪੋਰਟ ਦੇ ਅਨੁਸਾਰ, ਜਦੋਂ ਖੂਨ ਵਿੱਚ ਵਿਟਾਮਿਨ-ਕੇ ਘੱਟ ਹੁੰਦਾ ਹੈ, ਤਾਂ ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਇਸ ਕਾਰਨ ਅਸਥਮਾ, ਸੀਓਪੀਡੀ ਭਾਵ ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਿਟਾਮਿਨ-ਕੇ ਦੀ ਕਮੀ ਫੇਫੜਿਆਂ ਨੂੰ ਬਿਮਾਰ ਕਰ ਸਕਦੀ ਹੈ। ਹਾਲਾਂਕਿ, ਵਿਟਾਮਿਨ K ਵਿੱਚ ਇਹ ਕੀ ਹੈ ਜੋ ਫੇਫੜਿਆਂ ਨੂੰ ਸਿਹਤਮੰਦ ਰੱਖਦਾ ਹੈ ਇਸ ਬਾਰੇ ਕੋਈ ਪੁਖਤਾ ਸਬੂਤ ਨਹੀਂ ਹਨ।
ਕੀ ਕਹਿੰਦੈ ਅਧਿਐਨ
ਡੈਨਿਸ਼ ਖੋਜ ਟੀਮ ਵੱਲੋਂ ਇਹ ਅਧਿਐਨ 24 ਤੋਂ 77 ਸਾਲ ਦੀ ਉਮਰ ਦੇ 4,092 ਲੋਕਾਂ 'ਤੇ ਕੀਤਾ ਗਿਆ। ਸਾਰੇ ਹਿੱਸਾ ਲੈਣ ਵਾਲੇ ਲੋਕਾਂ ਦੇ ਫੇਫੜਿਆਂ ਦੇ ਫੰਕਸ਼ਨ ਟੈਸਟ ਕੀਤੇ ਗਏ ਸਨ। ਇਸ 'ਚ ਕੀਤੇ ਗਏ ਖੂਨ ਦੇ ਟੈਸਟ 'ਚ ਦੱਸਿਆ ਗਿਆ ਕਿ ਵਿਟਾਮਿਨ ਕੇ ਦੀ ਮਾਤਰਾ ਘੱਟ ਰੱਖਣ ਵਾਲੇ ਲੋਕਾਂ 'ਚ ਇਹ ਬੀਮਾਰੀ ਹੋਣ ਦਾ ਖਤਰਾ ਜ਼ਿਆਦਾ ਪਾਇਆ ਗਿਆ। ਇਸ ਟੀਮ ਦੇ ਮੁਖੀ ਡਾ. ਟੋਰਕਿਲ ਜੇਸਪਰਸਨ ਨੇ ਦੱਸਿਆ ਕਿ ਖੂਨ ਵਿੱਚ ਵਿਟਾਮਿਨ-ਕੇ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਦਿਲ ਅਤੇ ਹੱਡੀਆਂ ਲਈ ਫਾਇਦੇਮੰਦ ਹੁੰਦਾ ਹੈ। ਹਾਲਾਂਕਿ, ਵਿਟਾਮਿਨ-ਕੇ ਅਤੇ ਫੇਫੜਿਆਂ 'ਤੇ ਬਹੁਤ ਘੱਟ ਖੋਜ ਹੋਈ ਹੈ। ਪਰ ਇਹ ਅਧਿਐਨ ਸੁਝਾਅ ਦਿੰਦਾ ਹੈ ਕਿ ਵਿਟਾਮਿਨ ਕੇ ਫੇਫੜਿਆਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੋ ਸਕਦਾ ਹੈ।
ਕਿਵੇਂ ਕਰੀਏ Vitamin K ਦਾ ਸੇਵਨ
ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ਦੇ ਡਾਕਟਰ ਅਪੋਸਟੋਲੋਸ ਬੋਸੀਓਸ ਦਾ ਕਹਿਣਾ ਹੈ ਕਿ ਇਸ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਲੋਕ ਜਿਨ੍ਹਾਂ ਦੇ ਖੂਨ 'ਚ ਵਿਟਾਮਿਨ-ਕੇ ਦੀ ਮਾਤਰਾ ਘੱਟ ਪਾਈ ਗਈ ਹੈ, ਉਨ੍ਹਾਂ ਦੇ ਫੇਫੜਿਆਂ ਦੇ ਖਰਾਬ ਹੋਣ ਦਾ ਖਤਰਾ ਵੀ ਜ਼ਿਆਦਾ ਹੈ। ਹਾਲਾਂਕਿ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਿਟਾਮਿਨ-ਕੇ ਪੂਰਕ ਫੇਫੜਿਆਂ ਨੂੰ ਸਿਹਤਮੰਦ ਬਣਾ ਸਕਦੇ ਹਨ ਜਾਂ ਨਹੀਂ। ਇਸ ਕਾਰਨ ਇਸ ਵਿਟਾਮਿਨ ਦਾ ਕਿੰਨਾ ਸੇਵਨ ਕਰਨਾ ਚਾਹੀਦਾ ਹੈ, ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਭੋਜਨ 'ਚ ਵਿਟਾਮਿਨ-ਕੇ ਸ਼ਾਮਲ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
Check out below Health Tools-
Calculate Your Body Mass Index ( BMI )