Butter or Ghee : ਸਿਹਤ ਲਈ ਮੱਖਣ ਚੰਗਾ ਜਾਂ ਘਿਓ? ਆਖਰ ਲੱਭ ਹੀ ਗਿਆ ਇਸ ਸਵਾਲ ਦਾ ਜਵਾਬ
ਦਰਅਸਲ ਘਿਓ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਸਾਲਾਂ ਤੋਂ ਘਿਓ ਨੂੰ ਮੋਟਾਪੇ ਦਾ ਕਾਰਨ ਮੰਨਿਆ ਜਾਂਦਾ ਸੀ ਪਰ ਘਿਓ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ।
Butter or Ghee : ਸਿਹਤ ਲਈ ਮੱਖਣ ਚੰਗਾ ਹੈ ਜਾਂ ਫਿਰ ਘਿਓ? ਇਹ ਸਵਾਲ ਅਕਸਰ ਚਰਚਾ ਵਿੱਚ ਰਹਿੰਦਾ ਹੈ ਪਰ ਇਸ ਬਾਰੇ ਸਿਹਤ ਮਾਹਿਰ ਵੀ ਇੱਕ ਰਾਏ ਨਹੀਂ। ਇਸ ਲਈ ਆਮ ਇਨਸਾਨ ਅਕਸਰ ਹੀ ਭੰਬਲਭੂਸੇ ਵਿੱਚ ਰਹਿੰਦਾ ਹੈ ਕਿ ਉਸ ਲਈ ਮੱਖਣ ਸਹੀ ਹੈ ਜਾਂ ਫਿਰ ਘਿਓ। ਇਸ ਤੋਂ ਵੀ ਅੱਗੇ ਦੋਵਾਂ ਦਾ ਸਵਾਦ ਵੱਖ-ਵੱਖ ਹੋਣ ਕਰਕੇ ਕਿਸੇ ਨੂੰ ਮੱਖਣ ਚੰਗਾ ਲੱਗਦਾ ਹੈ ਤੇ ਕਿਸੇ ਨੂੰ ਘਿਓ। ਸਭ ਤੋਂ ਜ਼ਿਆਦਾ ਉਲਝਣ ਪਰਾਂਠੇ ਖਾਣ ਦੇ ਸ਼ੌਕੀਨ ਲਈ ਹੁੰਦੀ ਹੈ। ਉਹ ਫੈਸਲਾ ਨਹੀਂ ਕਰ ਪਾਉਂਦੇ ਕਿ ਪਰਾਂਠਿਆਂ ਲਈ ਮੱਖਣ ਵਰਤੀਏ ਜਾਂ ਫਿਰ ਘਿਓ।
ਦਰਅਸਲ ਘਿਓ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਸਾਲਾਂ ਤੋਂ ਘਿਓ ਨੂੰ ਮੋਟਾਪੇ ਦਾ ਕਾਰਨ ਮੰਨਿਆ ਜਾਂਦਾ ਸੀ ਪਰ ਘਿਓ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਵੀ ਹੁੰਦਾ ਹੈ। ਦੂਜੇ ਪਾਸੇ ਮੱਖਣ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਸ ਦਾ ਸੇਵਨ ਕਰਨ ਨਾਲ ਮੋਟਾਪੇ ਦਾ ਖ਼ਤਰਾ ਘਿਓ ਨਾਲੋਂ ਘੱਟ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮੱਖਣ ਤੇ ਘਿਓ 'ਚੋਂ ਕੀ ਖਾਣਾ ਚਾਹੀਦਾ ਹੈ।
ਘਿਓ- ਘਿਓ ਵਿੱਚ ਚੰਗੀ ਚਰਬੀ ਹੁੰਦੀ ਹੈ ਜੋ ਚਮੜੀ ਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਘਿਓ ਦਾ ਸੇਵਨ ਪਾਚਨ ਤੰਤਰ ਲਈ ਵੀ ਫਾਇਦੇਮੰਦ ਹੁੰਦਾ ਹੈ, ਇਸ ਦੇ ਨਾਲ ਹੀ ਘਿਓ ਖਾਣ ਨਾਲ ਚੰਗੇ ਕੋਲੈਸਟ੍ਰਾਲ ਦਾ ਪੱਧਰ ਵਧਦਾ ਹੈ। ਘਿਓ ਦਾ ਸੇਵਨ ਸਰੀਰ ਨੂੰ ਸਿਹਤਮੰਦ ਤੇ ਸੁੰਦਰ ਬਣਾਉਂਦਾ ਹੈ।
ਮੱਖਣ- ਮੱਖਣ ਦੁੱਧ ਮਲਾਈ ਤੋਂ ਬਣਾਇਆ ਜਾਂਦਾ ਹੈ ਤੇ ਇਸ ਵਿੱਚ ਨਮਕ ਵੀ ਹੁੰਦਾ ਹੈ। ਇਸ ਲਈ ਇਸ ਦਾ ਸਵਾਦ ਜ਼ਿਆਦਾ ਵਧੀਆ ਹੁੰਦਾ ਹੈ। ਮੱਖਣ ਵਿੱਚ ਸਿਹਤਮੰਦ ਚਰਬੀ ਵੀ ਹੁੰਦੀ ਹੈ, ਜੋ ਬਹੁਤ ਹਲਕਾ ਵੀ ਹੁੰਦੀ ਹੈ, ਪਰ ਬਜ਼ਾਰ ਵਿੱਚ ਉਪਲਬਧ ਮੱਖਣ ਦੁੱਧ ਦੀ ਚਰਬੀ ਤੇ ਦੁੱਧ ਦੀ ਪ੍ਰੋਟੀਨ ਨੂੰ ਪਾਣੀ ਵਿੱਚ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਵਿਚ ਨਮਕ ਦੀ ਵੀ ਕਾਫੀ ਮਾਤਰਾ ਹੁੰਦੀ ਹੈ।
ਘਿਓ ਤੇ ਮੱਖਣ ਤੋਂ ਜ਼ਿਆਦਾ ਹੈਲਦੀ ਕੀ
ਘਿਓ 'ਚ ਅਨਪ੍ਰੋਸੈੱਸਡ ਫੈਟ ਦੇ ਨਾਲ-ਨਾਲ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ। ਘਿਓ 'ਚ ਮੌਜੂਦ ਵਿਟਾਮਿਨ ਏ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਤੇ ਇਸ ਲਈ ਘਿਓ ਖਾਣਾ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਮੱਖਣ ਵਿੱਚ ਟ੍ਰਾਂਸ ਫੈਟ ਹੁੰਦਾ ਹੈ ਤੇ ਘਿਓ ਵਿੱਚ ਟ੍ਰਾਂਸ ਫੈਟ ਨਹੀਂ ਹੁੰਦਾ।
ਮੱਖਣ ਵਿੱਚ 717kcl ਪ੍ਰਤੀ 100 ਗ੍ਰਾਮ ਜਦਕਿ ਘਿਓ ਵਿੱਚ 900kcl ਪ੍ਰਤੀ 100 ਗ੍ਰਾਮ ਹੁੰਦਾ ਹੈ। ਘਿਓ 'ਚ ਮੱਖਣ ਨਾਲੋਂ ਜ਼ਿਆਦਾ ਕੈਲੋਰੀ ਹੁੰਦੀ ਹੈ ਪਰ ਪੋਸ਼ਕ ਤੱਤ ਵੀ ਜ਼ਿਆਦਾ ਹੁੰਦੇ ਹਨ, ਇਸ ਲਈ ਘਿਓ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਬੇਸ਼ੱਕ ਤੁਸੀਂ ਇਸ ਨੂੰ ਆਪਣੀ ਲੋੜ ਅਨੁਸਾਰ ਵਰਤ ਸਕਦੇ ਹੋ।
Check out below Health Tools-
Calculate Your Body Mass Index ( BMI )