ਕਿਤੇ ਖਰਾਬ ਤਾਂ ਨਹੀਂ ਹੋ ਰਹੀ ਕਿਡਨੀ? ਬਿਨਾਂ ਟੈਸਟ ਕਰਵਾਏ ਘਰ 'ਚ ਇਸ ਤਰ੍ਹਾਂ ਲਗਾਓ ਪਤਾ
ਜਦੋਂ ਸਰੀਰ ਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਸਰੀਰ ਸੰਕੇਤ ਦੇਣ ਲੱਗ ਪੈਂਦਾ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਭਾਰੀ ਪੈ ਸਕਦਾ ਹੈ। ਜੀ ਹਾਂ ਸਾਡੀ ਕਿਡਨੀਆਂ ਵੀ ਸੰਕੇਤ ਦਿੰਦੀਆਂ ਹਨ। ਇਨ੍ਹਾਂ ਲੱਛਣਾਂ ਨੂੰ ਪਛਾਣ ਕੇ ਤੁਸੀਂ ਸਮੇਂ ਸਿਰ ਇਲਾਜ ਕਰਵਾ..

Kidney Getting Damaged: ਗੁਰਦਾ ਸਾਡੇ ਸਰੀਰ ਦਾ ਇੱਕ ਬਹੁਤ ਮਹੱਤਵਪੂਰਣ ਅੰਗ ਹੈ ਜੋ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ। ਗੁਰਦੇ ਹੀ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਇਥੇ ਤੋਂ ਸਮਝ ਆਉਂਦੀ ਹੈ ਕਿ ਗੁਰਦਿਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਕਿੰਨਾ ਜ਼ਰੂਰੀ ਹੈ। ਜੇ ਗੁਰਦੇ ਖਰਾਬ ਹੋਣ, ਤਾਂ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ-ਕੱਲ੍ਹ ਖ਼ਰਾਬ ਖੁਰਾਕ ਅਤੇ ਜੀਵਨਸ਼ੈਲੀ ਕਾਰਨ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸੀ ਕਰਕੇ ਸਮੇਂ-ਸਮੇਂ 'ਤੇ ਸਾਰੇ ਅੰਗਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੇ ਗੁਰਦਿਆਂ ਦੀ ਗੱਲ ਕਰੀਏ ਤਾਂ, ਉਨ੍ਹਾਂ ਦੀ ਸਿਹਤ ਬਾਰੇ ਤੁਸੀਂ ਘਰ 'ਚ ਹੀ ਆਸਾਨੀ ਨਾਲ ਪਤਾ ਲਾ ਸਕਦੇ ਹੋ।
ਲੱਛਣਾਂ ਤੋਂ ਪਛਾਣੋ
ਯੂਰੀਨ ਦਾ ਰੰਗ
ਯੂਰੀਨ ਦੇ ਰੰਗ ਵਿੱਚ ਬਦਲਾਅ ਹੋਣ ਨਾਲ ਗੁਰਦੇ ਦੀ ਸਿਹਤ ਦਾ ਪਤਾ ਲਗਾਇਆ ਜਾ ਸਕਦਾ ਹੈ। ਗਹਿਰੀ ਭੂਰੇ ਜਾਂ ਬਦਲੀ ਹੋਈ ਯੂਰੀਨ ਗੁਰਦੇ ਦੀਆਂ ਸਮੱਸਿਆਵਾਂ ਦਾ ਚੇਤਾਵਨੀ ਸੰਕੇਤ ਹੋ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਕਿਸੇ ਦਿਵਾਈ ਦਾ ਸੇਵਨ ਕਰ ਰਹੇ ਹੋ ਤਾਂ ਵੀ ਯੂਰੀਨ ਦੇ ਰੰਗ ਵਿੱਚ ਬਦਲਾਅ ਆ ਸਕਦੇ ਹਨ।
ਸਰੀਰ ਵਿੱਚ ਬਦਲਾਅ
ਥਕਾਵਟ, ਹੱਥਾਂ-ਪੈਰਾਂ ਵਿੱਚ ਸੋਜ, ਪੇਸ਼ਾਬ ਦੀ ਗਤੀ ਵਿੱਚ ਬਦਲਾਅ, ਸੁੱਕੀ ਚਮੜੀ ਅਤੇ ਮਾਸਪੇਸ਼ੀਆਂ ਵਿੱਚ ਦਰਦ ਵੀ ਗੁਰਦੇ ਦੀਆਂ ਸਮੱਸਿਆਵਾਂ ਦਾ ਸੰਕੇਤ ਹੋ ਸਕਦੇ ਹਨ।
ਸੋਜ ਆਉਣਾ
ਪੈਰਾਂ, ਗਿੱਟੇ ਜਾਂ ਚਿਹਰੇ 'ਤੇ ਬੇਵਜ੍ਹਾ ਸੋਜ ਆਉਣਾ ਗੁਰਦਿਆਂ ਵਿੱਚ ਪਾਣੀ ਜਮਾਉਣ ਦਾ ਸੰਕੇਤ ਹੋ ਸਕਦਾ ਹੈ। ਜੇ ਤੁਹਾਨੂੰ ਵੀ ਸਰੀਰ ਦੇ ਕਿਸੇ ਅੰਗ 'ਤੇ ਸੋਜ ਆ ਰਹੀ ਹੈ, ਤਾਂ ਜਾਂਚ ਕਰਵਾਉਣੀ ਚਾਹੀਦੀ ਹੈ।
ਖੁਜਲੀ
ਗੁਰਦੇ ਦੀ ਬਿਮਾਰੀ ਦੇ ਕਾਰਨ ਚਮੜੀ ਵਿੱਚ ਖੁਜਲੀ ਹੋਣਾ ਇੱਕ ਬਹੁਤ ਹੀ ਆਮ ਸਮੱਸਿਆ ਹੈ। ਇਹ ਖਾਸ ਤੌਰ 'ਤੇ ਡਾਇਲਿਸਿਸ 'ਤੇ ਰਹਿਣ ਵਾਲੇ ਲੋਕਾਂ ਵਿੱਚ ਹੋ ਸਕਦੀ ਹੈ।
ਰੰਗਤ ਵਿੱਚ ਬਦਲਾਅ
ਗੁਰਦੇ ਦੀ ਸਮੱਸਿਆ ਹੋਣ 'ਤੇ ਚਮੜੀ ਦਾ ਰੰਗ ਪੀਲਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਨਾਖੂਣਾਂ ਦੇ ਰੰਗ ਵਿੱਚ ਵੀ ਬਦਲਾਅ ਆ ਸਕਦਾ ਹੈ।
ਨਿਯਮਿਤ ਜਾਂਚ
ਜੇਕਰ ਤੁਹਾਨੂੰ ਡਾਇਬੀਟਿਸ ਜਾਂ ਹਾਈ ਬਲੱਡ ਪ੍ਰੈਸ਼ਰ ਜਿਹੀਆਂ ਬਿਮਾਰੀਆਂ ਹਨ, ਤਾਂ ਤੁਹਾਡੇ ਡਾਕਟਰ ਵੱਲੋਂ ਨਿਯਮਿਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਿਉਂਕਿ ਇਹ ਬਿਮਾਰੀਆਂ ਗੁਰਦੇ ਖਰਾਬ ਹੋਣ ਦਾ ਕਾਰਣ ਬਣ ਸਕਦੀਆਂ ਹਨ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )






















