ਇਸ ਤਰੀਕੇ ਨਾਲ ਬਣਾਓ ਸੱਤੂ ਦਾ ਡ੍ਰਿੰਕ, ਪੇਟ ਹੋ ਜਾਵੇਗਾ AC ਵਾਂਗ ਠੰਡਾ, ਜਾਣੋ ਫਾਇਦਾ
Sattu Drink For Summer : ਸੱਤੂ ਦਾ ਡ੍ਰਿੰਕ ਤੁਹਾਡੇ ਪੇਟ ਨੂੰ ਠੰਡਾ ਰੱਖਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਰੈਸੀਪੀ

Sattu Drink For Summer : ਗਰਮੀਆਂ ਦੇ ਮੌਸਮ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਐਨਰਜੀ ਡ੍ਰਿੰਕਸ ਸਣੇ ਹੋਰ ਡ੍ਰਿੰਕਸ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ। ਅਜਿਹੇ ਵਿੱਚ ਸਭ ਤੋਂ ਪਹਿਲਾਂ ਨਾਮ ਸੱਤੂ ਦਾ ਆਉਂਦਾ ਹੈ। ਸੱਤੂ ਨੂੰ ਖਾਸ ਕਰਕੇ ਬਿਹਾਰ, ਝਾਰਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਇੱਕ ਰਵਾਇਤੀ ਸੁਪਰਫੂਡ ਮੰਨਿਆ ਜਾਂਦਾ ਹੈ, ਜੋ ਮੁੱਖ ਤੌਰ 'ਤੇ ਗਰਮੀਆਂ ਵਿੱਚ ਪੀਤਾ ਜਾਂਦਾ ਹੈ। ਇਹ ਪੋਸ਼ਣ ਨਾਲ ਭਰਪੂਰ ਹੁੰਦਾ ਹੈ। ਜਿਵੇਂ ਹੀ ਤੁਸੀਂ ਇਸ ਨੂੰ ਪੀਓਗੇ ਇਹ ਤੁਹਾਡੇ ਪੇਟ ਨੂੰ ਏਸੀ ਦੀ ਤਰ੍ਹਾਂ ਠੰਡਾ ਕਰ ਦੇਵੇਗਾ। ਆਓ ਜਾਣਦੇ ਹਾਂ ਸੱਤੂ ਬਣਾਉਣ ਦਾ ਤਰੀਕਾ ਅਤੇ ਫਾਇਦੇ-
ਸਰੀਰ ਨੂੰ ਕਰਦਾ ਠੰਡਾ
ਸੱਤੂ ਵਿੱਚ ਸਰੀਰ ਨੂੰ ਠੰਡਾ ਰੱਖਣ ਦੇ ਗੁਣ ਹੁੰਦੇ ਹਨ, ਜੋ ਸਰੀਰ ਦੀ ਗਰਮੀ ਨੂੰ ਸੰਤੁਲਿਤ ਰੱਖਦੇ ਹਨ। ਇਸ ਦੇ ਨਾਲ ਹੀ ਇਹ ਤੁਹਾਨੂੰ ਲੂ ਤੋਂ ਬਚਾਉਂਦਾ ਹੈ ਅਤੇ ਨਾਲ ਹੀ ਤੁਸੀਂ ਵੀ ਗਰਮੀ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਇਸ ਡ੍ਰਿੰਕ ਦਾ ਸੇਵਨ ਕਰੋ।
ਪਾਚਨ ਕਿਰਿਆ ਨੂੰ ਸੁਧਾਰਦਾ
ਸੱਤੂ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਕਬਜ਼, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਹਰ ਰੋਜ਼ ਸਵੇਰੇ ਖਾਲੀ ਪੇਟ ਸੱਤੂ ਦਾ ਸੇਵਨ ਕਰਨ ਨਾਲ ਪੇਟ ਹਲਕਾ ਅਤੇ ਸਾਫ਼ ਰਹਿੰਦਾ ਹੈ।
ਊਰਜਾ ਵਧਾਉਣ ਵਾਲਾ
ਸੱਤੂ ਇੱਕ ਅਜਿਹੀ ਡ੍ਰਿੰਕ ਹੈ ਜੋ ਸਰੀਰ ਨੂੰ ਤੁਰੰਤ ਐਨਰਜੀ ਦਿੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਤੁਹਾਨੂੰ ਦਿਨ ਭਰ ਐਕਟਿਵ ਰੱਖਦਾ ਹੈ। ਜੇਕਰ ਤੁਸੀਂ ਗਰਮੀਆਂ ਵਿੱਚ ਊਰਜਾਵਾਨ ਰਹਿਣਾ ਚਾਹੁੰਦੇ ਹੋ, ਤਾਂ ਸੱਤੂ ਦਾ ਡਰਿੰਕ ਦਾ ਸੇਵਨ ਜ਼ਰੂਰ ਕਰੋ।
ਭਾਰ ਘਟਾਉਣ ਵਿੱਚ ਮਦਦਗਾਰ
ਸੱਤੂ ਪੀਣ ਤੋਂ ਬਾਅਦ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ, ਜਿਸ ਨਾਲ ਓਵਰਈਟਿੰਗ ਤੋਂ ਬਚਿਆ ਜਾ ਸਕਦਾ ਹੈ।
ਬਲੱਡ ਸ਼ੂਗਰ ਨੂੰ ਕਰੇ ਕੰਟਰੋਲ
ਸੱਤੂ ਪੀਣ ਨਾਲ ਨਿਯਮਿਤ ਤੌਰ 'ਤੇ ਤੁਹਾਡਾ ਸ਼ੂਗਰ ਲੈਵਲ ਕੰਟਰੋਲ ਵਿੱਚ ਰਹੇਗਾ। ਦਰਅਸਲ, ਸੱਤੂ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਡ੍ਰਿੰਕ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਸਿਹਤਮੰਦ ਸਾਬਤ ਹੋ ਸਕਦਾ ਹੈ।
ਸਕਿਨ ਅਤੇ ਵਾਲਾਂ ਲਈ ਸਿਹਤਮੰਦ
ਸੱਤੂ ਡਰਿੰਕ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਅਤੇ ਵਾਲ ਬਹੁਤ ਸਿਹਤਮੰਦ ਬਣ ਸਕਦੇ ਹਨ। ਇਹ ਵਾਲਾਂ ਅਤੇ ਸਕਿਨ ਵਿੱਚ ਕੁਦਰਤੀ ਚਮਕ ਲਿਆਉਣ ਵਿੱਚ ਪ੍ਰਭਾਵਸ਼ਾਲੀ ਹੈ।
ਸੱਤੂ ਡ੍ਰਿੰਕ ਬਣਾਉਣ ਦੀ ਰੈਸੀਪੀ
ਸੱਤੂ - 2 ਚਮਚ
ਠੰਡਾ ਪਾਣੀ - 1 ਗਲਾਸ
ਨਿੰਬੂ ਦਾ ਰਸ - 1 ਚਮਚ
ਭੁੰਨਿਆ ਹੋਇਆ ਜੀਰਾ ਪਾਊਡਰ - 1/2 ਚਮਚ
ਕਾਲਾ ਨਮਕ - ਸੁਆਦ ਅਨੁਸਾਰ
ਧਨੀਆ ਪੱਤੇ - ਆਪਣੇ ਸੁਆਦ ਅਨੁਸਾਰ ਪਾਓ
ਬਣਾਉਣ ਦਾ ਤਰੀਕਾ
ਇੱਕ ਗਲਾਸ ਠੰਡੇ ਪਾਣੀ ਵਿੱਚ ਸੱਤੂ ਪਾਓ ਅਤੇ ਇਸਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿੱਚ ਨਿੰਬੂ ਦਾ ਰਸ, ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਪਾਓ। ਜੇਕਰ ਤੁਸੀਂ ਚਾਹੋ ਤਾਂ ਉੱਪਰ ਥੋੜ੍ਹਾ ਜਿਹਾ ਹਰਾ ਧਨੀਆ ਪਾ ਕੇ ਸਜਾਓ। ਤੁਹਾਡੀ ਦੇਸੀ ਐਨਰਜੀ ਡ੍ਰਿੰਕ ਤਿਆਰ ਹੈ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )






















