Kids Health: Cold Wave ਵਿੱਚ ਬੱਚਿਆਂ ਦੀ ਸੁਰੱਖਿਆ ਲਈ ਅਪਣਾਓ ਇਹ ਖ਼ਾਸ ਟਿਪਸ, ਨਹੀਂ ਤੰਗ ਕਰ ਪਏਗੀ ਸਰਦੀ
Kids Health: ਮਾਪਿਆਂ ਦੇ ਲਈ ਠੰਡ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਬੱਚਿਆਂ ਦੀ ਦੇਖਭਾਲ ਕਿਵੇਂ ਕਰੀਏ।
Kids Health: ਮਾਪਿਆਂ ਦੇ ਲਈ ਠੰਡ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਬੱਚਿਆਂ ਦੀ ਦੇਖਭਾਲ ਕਿਵੇਂ ਕਰੀਏ। ਕਿਉਂ ਬੱਚੇ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ ਅਤੇ ਉਹ ਵਾਰ-ਵਾਰ ਬਿਮਾਰ ਹੋਣ ਲੱਗ ਪੈਂਦੇ ਹਨ। ਸਰਦੀਆਂ ਵਿੱਚ ਜ਼ੁਕਾਮ, ਖੰਘ ਅਤੇ ਫਲੂ ਦੀ ਸਮੱਸਿਆ ਬੱਚਿਆਂ ਨੂੰ ਬਹੁਤ ਪ੍ਰੇਸ਼ਾਨ ਕਰਦੀ ਹੈ। ਬੱਚਿਆਂ ਨੂੰ ਖਾਸ ਕਰਕੇ ਠੰਡੇ ਮੌਸਮ ਵਿੱਚ ਖਾਸ ਦੇਖਭਾਲ (Special care for children especially in cold weather) ਦੀ ਲੋੜ ਹੁੰਦੀ ਹੈ। ਤਾਂ ਕੇ ਉਹ ਮੌਸਮੀ ਬਿਮਾਰੀਆਂ ਤੋਂ ਬਚੇ ਰਹਿਣ। ਅਜਿਹੇ 'ਚ ਸਰਦੀਆਂ 'ਚ ਬੱਚਿਆਂ ਦੀ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਹਮੇਸ਼ਾ ਗਰਮ ਕੱਪੜੇ ਪਹਿਨਾਓ
ਆਪਣੇ ਬੱਚੇ ਨੂੰ ਠੰਡੇ ਤੋਂ ਬਚਾਉਣ ਲਈ ਹਮੇਸ਼ਾ ਗਰਮ ਕੱਪੜੇ ਪਹਿਨਾਓ। ਗਰਮ ਜੁਰਾਬਾਂ, ਟੋਪੀ ਅਤੇ ਦਸਤਾਨੇ ਪਹਿਨਣਾ ਯਕੀਨੀ ਬਣਾਓ। ਵੱਡਿਆਂ ਦੇ ਮੁਕਾਬਲੇ ਬੱਚੇ ਦਾ ਸਰੀਰ ਇਕਦਮ ਗਰਮ ਹੋ ਜਾਂਦਾ ਹੈ। ਅਜਿਹੇ 'ਚ ਇਕ ਗੱਲ ਦਾ ਖਾਸ ਧਿਆਨ ਰੱਖੋ ਕਿ ਬੱਚੇ ਨੂੰ 40-40 ਮਿੰਟ ਦਾ ਇਨਡੋਰ ਬ੍ਰੇਕ ਲੈਣਾ ਚਾਹੀਦਾ ਹੈ।
ਬੱਚਿਆਂ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ
ਇਸ ਗੱਲ ਦਾ ਵੀ ਖਾਸ ਧਿਆਨ ਰੱਖੋ ਕਿ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਇਸ ਲਈ ਬੱਚੇ ਨੂੰ ਨਿਯਮਤ ਅੰਤਰਾਲ 'ਤੇ ਕੋਸਾ ਪਾਣੀ ਦਿੰਦੇ ਰਹੋ। ਤਾਂ ਜੋ ਉਸ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਾ ਹੋਵੇ। ਇਸ ਤੋਂ ਇਲਾਵਾ ਤੁਸੀਂ ਬੱਚੇ ਨੂੰ ਗਰਮ ਹਲਦੀ ਵਾਲਾ ਦੁੱਧ ਵੀ ਦੇ ਸਕਦੇ ਹੋ। ਤਾਂ ਜੋ ਬੱਚੇ ਦੀ ਇਮਿਊਨਿਟੀ ਮਜ਼ਬੂਤ ਬਣੀ ਰਹੇ।
ਸਿਹਤਮੰਦ ਖੁਰਾਕ
ਬੱਚੇ ਦੇ ਲਈ ਚੰਗੀ ਖੁਰਾਕ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੇ ਸਰਦੀਆਂ ਵਿੱਚ ਘੱਟ ਬਿਮਾਰ ਹੋਣ। ਸਿਹਤਮੰਦ ਖੁਰਾਕ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ। ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਲਈ ਬੱਚੇ ਨੂੰ ਸਮੇਂ-ਸਮੇਂ 'ਤੇ ਬਰੋਕਲੀ, ਫੁੱਲ ਗੋਭੀ, ਪੁਦੀਨਾ, ਅਦਰਕ, ਸੰਤਰਾ, ਟਮਾਟਰ, ਪਪੀਤਾ ਅਤੇ ਮੇਵੇ ਜ਼ਰੂਰ ਦਿਓ। ਤੁਸੀਂ ਹਰ ਰਾਤ ਸ਼ਹਿਦ ਵੀ ਦੇ ਸਕਦੇ ਹੋ।
ਅੰਦਰੂਨੀ ਜਾਂ ਬਾਹਰੀ ਖੇਡਾਂ ਖੇਡਣਾ ਯਕੀਨੀ ਬਣਾਓ
ਜੇ ਬਾਹਰ ਬਹੁਤ ਠੰਡ ਹੈ, ਤਾਂ ਬੱਚੇ ਨੂੰ ਅੰਦਰੂਨੀ ਖੇਡਾਂ ਖੇਡਣ ਦਿਓ। ਇਸ ਨਾਲ ਉਨ੍ਹਾਂ ਦੀ ਪਾਚਨ ਕਿਰਿਆ 'ਚ ਸੁਧਾਰ ਹੋਵੇਗਾ। ਜੇਕਰ ਧੁੱਪ ਹੋਵੇ ਤਾਂ ਬੱਚਿਆਂ ਨੂੰ ਬਾਹਰ ਜ਼ਰੂਰ ਖੇਡਣ ਦਿਓ । ਜਿਸ ਨਾਲ ਉਹ ਧੁੱਪ ਸੇਕ ਸਕਦੇ ਹਨ। ਠੰਡ ਦੇ ਮੌਸਮ ਵਿੱਚ ਸਰੀਰ ਦੇ ਲਈ ਧੁੱਪ ਸੇਕਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਤੋਂ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ।
ਬੱਚੇ ਨੂੰ ਚੰਗੀ ਨੀਂਦ ਲੈਣ ਦਿਓ
ਆਪਣੇ ਬੱਚੇ ਨੂੰ ਹਰ ਰੋਜ਼ 10-11 ਘੰਟੇ ਸੌਣ ਦਿਓ। ਨੀਂਦ ਦੀ ਕਮੀ ਦੇ ਕਾਰਨ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ। ਕਮਜ਼ੋਰ ਇਮਿਊਨਿਟੀ ਕਾਰਨ ਬੱਚੇ ਨੂੰ ਆਸਾਨੀ ਨਾਲ ਜ਼ੁਕਾਮ ਹੋ ਜਾਂਦਾ ਹੈ।
Check out below Health Tools-
Calculate Your Body Mass Index ( BMI )