ਪੜਚੋਲ ਕਰੋ

Lassi: ਗਰਮੀਆਂ ‘ਚ ਤਣਾਅ ਘਟਾ ਕੇ ਦਿਮਾਗ ਨੂੰ ਠੰਢਾ ਰੱਖਦੀ ਲੱਸੀ, ਵਜ਼ਨ ਘਟਾਓ ਤੋਂ ਲੈ ਕੇ ਵਾਲ ਝੜਨ ਦੀ ਸਮੱਸਿਆ ਹੁੰਦੀ ਦੂਰ, ਜਾਣੋ ਹੋਰ ਫਾਇਦੇ

ਇਨ੍ਹੀਂ ਦਿਨੀਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਕਾਫੀ ਵੱਧ ਗਿਆ ਹੈ। ਇਸ ਕਾਰਨ ਲੋਕ ਸਿਰਫ਼ ਸਰੀਰਕ ਹੀ ਨਹੀਂ, ਮੈਂਟਲੀ ਤੌਰ 'ਤੇ ਵੀ ਕਾਫੀ ਕਮਜ਼ੋਰ ਮਹਿਸੂਸ ਕਰ ਰਹੇ ਹਨ। ਇੱਥੇ ਦੱਸਣਾ ਲਾਜ਼ਮੀ ਹੈ ਕਿ ਲੱਸੀ ਇੱਕ

ਇਨ੍ਹੀਂ ਦਿਨੀਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ ਕਾਫੀ ਵੱਧ ਗਿਆ ਹੈ। ਇਸ ਕਾਰਨ ਲੋਕ ਸਿਰਫ਼ ਸਰੀਰਕ ਹੀ ਨਹੀਂ, ਮੈਂਟਲੀ ਤੌਰ 'ਤੇ ਵੀ ਕਾਫੀ ਕਮਜ਼ੋਰ ਮਹਿਸੂਸ ਕਰ ਰਹੇ ਹਨ। ਇੱਥੇ ਦੱਸਣਾ ਲਾਜ਼ਮੀ ਹੈ ਕਿ ਲੱਸੀ ਇੱਕ ਪੌਸ਼ਟਿਕ ਪੀਣ ਵਾਲਾ ਪਦਾਰਥ ਹੈ, ਜਿਸਨੂੰ ਪੀਣ ਨਾਲ ਗਰਮੀਆਂ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ। ਲੱਸੀ ਚਮੜੀ ਲਈ ਵੀ ਲਾਭਦਾਇਕ ਮੰਨੀ ਜਾਂਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦੀ ਹੈ ਅਤੇ ਸਰੀਰ ਦੀ ਡਿਟੌਕਸੀਫਿਕੇਸ਼ਨ ਵਿਚ ਵੀ ਮਦਦ ਕਰਦੀ ਹੈ। ਆਓ ਜਾਣੀਏ ਗਰਮੀਆਂ ਵਿੱਚ ਲੱਸੀ ਪੀਣ ਦੇ 7 ਸ਼ਾਨਦਾਰ ਫਾਇਦੇ।

ਲੱਸੀ ਦੇ ਪੌਸ਼ਟਿਕ ਤੱਤ

ਡਾ. ਸਲੀਮ ਜੈਦੀ, ਯੂਨਾਨੀ ਵਿਸ਼ੇਸ਼ਗਿਆਨ, ਦੱਸਦੇ ਹਨ ਕਿ ਗਰਮੀਆਂ ਵਿੱਚ ਦਿਨ ਦੌਰਾਨ ਦੁਪਹਿਰ ਦੇ ਖਾਣੇ ਨਾਲ 1 ਗਿਲਾਸ ਲੱਸੀ ਜਰੂਰ ਪੀਣੀ ਚਾਹੀਦੀ ਹੈ। ਲੱਸੀ ਪੀਣ ਨਾਲ ਕੋਲੈਸਟਰੋਲ ਘਟਦਾ ਹੈ ਅਤੇ ਸਰੀਰ ਨੂੰ ਪੂਰੀ ਊਰਜਾ ਮਿਲਦੀ ਹੈ। ਇਸ ਵਿੱਚ ਵਿਟਾਮਿਨ B-12, B-6, ਰਾਈਬੋਫਲੇਵਿਨ ਅਤੇ ਕੈਲਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ।

ਗਰਮੀਆਂ ਵਿੱਚ ਲੱਸੀ ਪੀਣ ਦੇ 7 ਫਾਇਦੇ

ਪਾਚਣ ਸ਼ਕਤੀ ਨੂੰ ਸੁਧਾਰੇ

ਜੇਕਰ ਲੱਸੀ ਨੂੰ ਭੁੰਨੇ ਹੋਏ ਜੀਰੇ ਨਾਲ ਪੀਆ ਜਾਵੇ, ਤਾਂ ਇਹ ਪਾਚਣ ਪ੍ਰਕਿਰਿਆ ਨੂੰ ਬਿਹਤਰ ਬਣਾਉਂਦੀ ਹੈ। ਇਹ ਪੇਟ ਦੀ ਗਰਮੀ ਤੋਂ ਰਾਹਤ ਦਿੰਦੀ ਹੈ ਅਤੇ ਅਨ੍ਹੇਕਾਂ ਹੋਰਨਾਂ ਪੇਟ ਸੰਬੰਧੀ ਸਮੱਸਿਆਵਾਂ ਤੋਂ ਬਚਾਅ ਕਰਦੀ ਹੈ। ਇਸ ਦੇ ਨਾਲ ਇਹ ਸਰੀਰ ਵਿੱਚ ਤਰਲਤਾ (fluid balance) ਬਣਾਈ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੁੰਦੀ ਹੈ।

ਵਜ਼ਨ ਘਟਾਓ

ਜੇਕਰ ਮੋਟਾਪਾ ਵੱਧ ਹੋਵੇ, ਤਾਂ ਲੱਸੀ ਨੂੰ ਜ਼ੀਰੇ ਵਾਲਾ ਤੜਕਾ ਲਾ ਕੇ ਅਤੇ ਸੈਂਧਾ ਲੂਣ ਪਾ ਕੇ ਪੀਣਾ ਲਾਭਕਾਰੀ ਰਹਿੰਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬੀਪੀ ਦੀ ਸਮੱਸਿਆ ਹੋਵੇ, ਉਹਨਾਂ ਨੂੰ ਗਿਲੋਏ ਦਾ ਪਾਊਡਰ ਲੱਸੀ ਨਾਲ ਲੈਣਾ ਚਾਹੀਦਾ ਹੈ। ਇਸਦੇ ਨਾਲ, ਜੇ ਸਵੇਰੇ-ਸ਼ਾਮ ਲੱਸੀ ਜਾਂ ਦਹੀਂ ਦੀ ਪਤਲੀ ਲੱਸੀ ਪੀਤੀ ਜਾਵੇ, ਤਾਂ ਯਾਦਦਾਸ਼ਤ ਵੀ ਤੇਜ਼ ਹੋ ਜਾਂਦੀ ਹੈ।

ਹਿੱਚਕੀ ਆਉਣੀ

ਜੇਕਰ ਵਾਰ-ਵਾਰ ਹਿੱਚਕੀ ਆਉਣ ਦੀ ਸਮੱਸਿਆ ਹੋਵੇ, ਤਾਂ ਲੱਸੀ ਵਿੱਚ ਇਕ ਚਮਚ ਸੌਂਠ ਪਾ ਕੇ ਪੀਣੀ ਲਾਭਦਾਇਕ ਰਹਿੰਦੀ ਹੈ। ਉਲਟੀ ਆਉਣ ਜਾਂ ਮਨ ਘਬਰਾਉਣ ਤੇ ਲੱਸੀ ਵਿੱਚ ਜਾਇਫਲ ਪੀਸ ਕੇ ਪੀਣ ਨਾਲ ਵੀ ਆਰਾਮ ਮਿਲਦਾ ਹੈ।

ਚਮੜੀ ਦੀਆਂ ਸਮੱਸਿਆਵਾਂ

ਤਵਚਾ ਨਾਲ ਜੁੜੀਆਂ ਸਮੱਸਿਆਵਾਂ ਲਈ ਲੱਸੀ ਬਹੁਤ ਹੀ ਲਾਭਦਾਇਕ ਹੁੰਦੀ ਹੈ। ਜੇਕਰ ਲੱਸੀ ਵਿੱਚ ਆਟਾ ਮਿਲਾ ਕੇ ਬਣਾਇਆ ਲੇਪ ਚਿਹਰੇ 'ਤੇ ਲਾਇਆ ਜਾਵੇ, ਤਾਂ ਇਹ ਚਮੜੀ ਦੀਆਂ ਝੁੜੀਆਂ ਨੂੰ ਘਟਾਉਂਦਾ ਹੈ। ਇਸਦੇ ਨਾਲ-ਨਾਲ, ਗੁਲਾਬ ਦੀ ਜੜ ਨੂੰ ਲੱਸੀ ਵਿੱਚ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਮੁਹਾਂਸਿਆਂ ਤੋਂ ਛੁਟਕਾਰਾ ਮਿਲਦਾ ਹੈ।

ਤਣਾਅ ਘਟਾਏ

ਜੇਕਰ ਤੁਸੀਂ ਵੱਧ ਤਣਾਅ ਮਹਿਸੂਸ ਕਰ ਰਹੇ ਹੋ, ਤਾਂ ਨਿਯਮਿਤ ਤੌਰ 'ਤੇ ਲੱਸੀ ਦਾ ਸੇਵਨ ਕਰਨਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ। ਇਹ ਸਿਰਫ਼ ਸਰੀਰ ਦੀ ਨਹੀਂ, ਸਗੋਂ ਦਿਮਾਗ ਦੀ ਗਰਮੀ ਨੂੰ ਵੀ ਘਟਾਉਣ ਵਿੱਚ ਮਦਦ ਕਰਦੀ ਹੈ।

ਸਾੜੇ ਹੋਏ ਹਿੱਸੇ ਦੇ ਲੱਸੀ ਲਗਾਓ

ਜੇਕਰ ਸਰੀਰ ਦਾ ਕੋਈ ਹਿੱਸਾ ਸੜ ਜਾਏ, ਤਾਂ ਉੱਤੇ ਤੁਰੰਤ ਲੱਸੀ ਲਾਉਣ ਨਾਲ ਆਰਾਮ ਮਿਲਦਾ ਹੈ। ਜੇਕਰ ਸਰੀਰ ਵਿੱਚ ਖੁਜਲੀ ਦੀ ਸਮੱਸਿਆ ਹੋਵੇ, ਤਾਂ ਅਮਲਤਾਸ ਦੇ ਪੱਤੇ ਲੱਸੀ ਵਿੱਚ ਪੀਸ ਕੇ ਲਗਾਓ ਅਤੇ ਸਰੀਰ 'ਤੇ ਮਲੋ। ਕੁਝ ਸਮੇਂ ਬਾਅਦ ਨਹਾ ਲਵੋ — ਇਹ ਖੁਜਲੀ ਨੂੰ ਦੂਰ ਕਰਦਾ ਹੈ।

ਵਾਲ ਝੜਨਾ ਘਟਾਓ

ਜੇਕਰ ਤੁਹਾਨੂੰ ਵਾਲ ਝੜਨ ਦੀ ਸਮੱਸਿਆ ਹੈ, ਤਾਂ ਲੱਸੀ ਦਾ ਉਪਯੋਗ ਇਸ ਵਿੱਚ ਵੀ ਲਾਭਦਾਇਕ ਹੈ। ਇਸ ਲਈ ਹਫ਼ਤੇ ਵਿੱਚ ਦੋ ਵਾਰੀ ਬਾਸੀ ਲੱਸੀ ਨਾਲ ਵਾਲ ਧੋਣੇ ਚਾਹੀਦੇ ਹਨ। ਇਹ ਝੜਦੇ ਵਾਲਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
America Deport Indians: ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...

ਵੀਡੀਓਜ਼

CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਜਥੇਦਾਰ ਗੜਗੱਜ ਵੱਲੋਂ CM ਭਗਵੰਤ ਮਾਨ 'ਤੇ ਵੱਡਾ ਇਲਜ਼ਾਮ
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ: ਗੜਗੱਜ
ਆਖਰ ਸਰਕਾਰ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੀ ?
ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
ਪੰਜਾਬ ਦਾ ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, ਜਾਣੋ ਕਿਵੇਂ ਦੁਕਾਨਦਾਰਾਂ ਨੂੰ ਬਣਾ ਰਿਹਾ ਸੀ ਸ਼ਿਕਾਰ? ਵੀਡੀਓ ਬਣਾ ਕੇ...
America Deport Indians: ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
ਅਮਰੀਕਾ ਵੱਲੋਂ ਸਾਲ 2026 ਦੀ ਸ਼ੁਰੂਆਤ ਨਾਲ ਭਾਰਤੀ ਨਾਗਰਿਕਾਂ ਨੂੰ ਵੱਡਾ ਝਟਕਾ, ਮੁੜ ਡਿਪੋਰਟ ਕੀਤੇ ਇੰਡੀਅਨ, ਨਾਮੀ ਗੈਂਗਸਟਰ ਸਣੇ ਕਈ ਅਪਰਾਧੀ ਵੀ ਸ਼ਾਮਲ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
ਪੰਜਾਬ ਦੇ ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, 'ਆਪ' ਆਗੂ ਨੇ ਪਾਰਟੀ ਤੋਂ ਦਿੱਤਾ ਅਸਤੀਫਾ; ਜਾਣੋ ਕਿਸ ਪਾਰਟੀ ਦਾ ਬਣਨਗੇ ਹਿੱਸਾ ?
Punjab News: ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
ਪੰਜਾਬ 'ਚ ਵੱਡੀ ਵਾਰਦਾਤ, ਪਟਵਾਰੀ ਤੇ ਕਾਨੂੰਨਗੋ 'ਤੇ ਚੱਲੀਆਂ ਗੋਲੀਆਂ; ਪੁਲਿਸ ਮੁਲਾਜ਼ਮਾਂ ਦੇ ਸਾਹਮਣੇ...
Rami Randhawa: ਪੰਜਾਬੀ ਗਾਇਕ ਰੰਮੀ ਰੰਧਾਵਾ 'ਤੇ ਪਰਚਾ, ਅਜਨਾਲਾ ਪੁਲਿਸ ਨੇ ਦਰਜ ਕੀਤਾ ਕੇਸ, ਮਿਊਜ਼ਿਕ ਜਗਤ 'ਚ ਹਲਚਲ
Rami Randhawa: ਪੰਜਾਬੀ ਗਾਇਕ ਰੰਮੀ ਰੰਧਾਵਾ 'ਤੇ ਪਰਚਾ, ਅਜਨਾਲਾ ਪੁਲਿਸ ਨੇ ਦਰਜ ਕੀਤਾ ਕੇਸ, ਮਿਊਜ਼ਿਕ ਜਗਤ 'ਚ ਹਲਚਲ
Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ
Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ
ਲੁਧਿਆਣਾ 'ਚ ਯੁਵਾ ਮਹਿਲਾ ਵਕੀਲ ਦੀ ਮੌਤ: ਅਲਮਾਰੀ 'ਚ ਸੁਇਸਾਈਡ ਨੋਟ ਮਿਲਿਆ; ਮਾਂ ਨੇ ਕਿਹਾ- ਹੱਥ ਦੀ ਲਿਖਤ ਧੀ ਦੀ ਨਹੀਂ, ਸਹੇਲੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤੀ ਹੱਤਿਆ
ਲੁਧਿਆਣਾ 'ਚ ਯੁਵਾ ਮਹਿਲਾ ਵਕੀਲ ਦੀ ਮੌਤ: ਅਲਮਾਰੀ 'ਚ ਸੁਇਸਾਈਡ ਨੋਟ ਮਿਲਿਆ; ਮਾਂ ਨੇ ਕਿਹਾ- ਹੱਥ ਦੀ ਲਿਖਤ ਧੀ ਦੀ ਨਹੀਂ, ਸਹੇਲੀ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਕੀਤੀ ਹੱਤਿਆ
Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ
Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ
Embed widget