Liver Problems: ਸ਼ਰਾਬ ਹੀ ਨਹੀਂ ਇਹ ਪੰਜ ਚੀਜ਼ਾਂ ਵੀ ਲੀਵਰ ਦੀਆਂ ਦੁਸ਼ਮਣ, ਦਾਰੂ ਨਾਲੋਂ ਵੀ ਕਰਦੀਆਂ ਵੱਧ ਨੁਕਸਾਨ
ਲੀਵਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਹੈਲਥਲਾਈਨ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਭੋਜਨਾਂ ਵਿੱਚ ਖੰਡ ਸ਼ਾਮਲ ਹੁੰਦੀ ਹੈ, ਉਹ ਲੀਵਰ ਲਈ ਨੁਕਸਾਨਦੇਹ ਹੁੰਦੇ ਹਨ।
Liver Problems: ਅਕਸਰ ਕਿਹਾ ਜਾਂਦਾ ਹੈ ਕਿ ਸ਼ਰਾਬ ਲੀਵਰ ਨੂੰ ਖਰਾਬ ਕਰ ਦਿੰਦਾ ਹੈ। ਇਹ ਸੱਚਾਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਭੋਜਨ ਲੀਵਰ ਨੂੰ ਸ਼ਰਾਬ ਨਾਲੋਂ ਵੀ ਵੱਧ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਵਿੱਚ ਜ਼ਿਆਦਾ ਮਿੱਠੀਆਂ ਚੀਜ਼ਾਂ, ਤਲੀਆਂ ਹੋਈਆਂ ਚੀਜ਼ਾਂ, ਜ਼ਿਆਦਾ ਨਮਕ ਵਾਲਾ ਭੋਜਨ, ਜ਼ਿਆਦਾ ਪ੍ਰੋਸੈਸ ਕੀਤੀਆਂ ਚੀਜ਼ਾਂ ਤੇ ਰੈੱਡ ਮੀਟ ਸ਼ਾਮਲ ਹੈ।
ਦਰਅਸਲ ਲੀਵਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਹੈਲਥਲਾਈਨ ਦੀ ਰਿਪੋਰਟ ਅਨੁਸਾਰ ਜਿਨ੍ਹਾਂ ਭੋਜਨਾਂ ਵਿੱਚ ਖੰਡ ਸ਼ਾਮਲ ਹੁੰਦੀ ਹੈ, ਉਹ ਲੀਵਰ ਲਈ ਨੁਕਸਾਨਦੇਹ ਹੁੰਦੇ ਹਨ। ਕੈਂਡੀਜ਼, ਕੂਕੀਜ਼, ਸੋਡਾ, ਕੋਲਡ ਡਰਿੰਕਸ ਤੇ ਫਲਾਂ ਦੇ ਜੂਸ ਵਿੱਚ ਖੰਡ ਪਾਈ ਜਾਂਦੀ ਹੈ। ਇਨ੍ਹਾਂ ਚੀਜ਼ਾਂ ਦਾ ਘੱਟ ਤੋਂ ਘੱਟ ਸੇਵਨ ਕਰਨਾ ਚਾਹੀਦਾ ਹੈ। ਇਹ ਭੋਜਨ ਬਲੱਡ ਸ਼ੂਗਰ ਨੂੰ ਵਧਾਉਂਦੇ ਹਨ, ਜਿਸ ਕਾਰਨ ਲੀਵਰ ਵਿੱਚ ਚਰਬੀ ਜਮ੍ਹਾਂ ਹੋ ਜਾਂਦੀ ਹੈ। ਅਜਿਹੇ 'ਚ ਇਨ੍ਹਾਂ ਭੋਜਨਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਸਮੋਸੇ, ਕਚੌਰੀਆਂ ਸਮੇਤ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਣ ਨਾਲ ਜਿਗਰ ਨੂੰ ਨੁਕਸਾਨ ਹੁੰਦਾ ਹੈ। ਤਲਿਆ ਹੋਇਆ ਭੋਜਨ ਖਾਣਾ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ। ਖਾਸ ਕਰਕੇ ਬਰਸਾਤ ਦੇ ਮੌਸਮ 'ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਸਮੱਸਿਆਵਾਂ ਹੋਣ ਦਾ ਖਤਰਾ ਵਧ ਜਾਂਦਾ ਹੈ। ਤਲੀਆਂ ਹੋਈਆਂ ਚੀਜ਼ਾਂ ਜਿਗਰ ਵਿੱਚ ਚਰਬੀ ਜਮ੍ਹਾਂ ਕਰ ਸਕਦੀਆਂ ਹਨ ਤੇ ਜਿਗਰ ਨਾਲ ਸਬੰਧਤ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ।
ਜ਼ਿਆਦਾ ਨਮਕ ਵਾਲਾ ਭੋਜਨ ਜਿਗਰ ਲਈ ਖਤਰਨਾਕ ਹੋ ਸਕਦਾ ਹੈ। ਬਹੁਤ ਜ਼ਿਆਦਾ ਲੂਣ ਦਾ ਸੇਵਨ ਗੈਰ-ਅਲਕੋਹਲਿਕ ਫੈਟੀ ਲੀਵਰ ਰੋਗ ਦੇ ਜੋਖਮ ਨੂੰ ਵਧਾ ਸਕਦਾ ਹੈ। ਜ਼ਿਆਦਾ ਲੂਣ ਵੀ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ। ਆਮ ਤੌਰ 'ਤੇ ਜੰਕ ਫੂਡ 'ਚ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੰਕ ਫੂਡ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ, ਜਿਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਲੀਵਰ ਨੂੰ ਸਿਹਤਮੰਦ ਰੱਖਣ ਲਈ ਸਫੇਦ ਚੌਲ, ਪਾਸਤਾ ਤੇ ਚਿੱਟੇ ਆਟੇ ਦੇ ਸੇਵਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਪ੍ਰੋਸੈਸ ਕੀਤੀਆਂ ਜਾਂਦੀਆਂ ਹਨ, ਜੋ ਬਲੱਡ ਸ਼ੂਗਰ ਨੂੰ ਵਧਾ ਸਕਦੀਆਂ ਹਨ। ਹਾਲਾਂਕਿ, ਸਾਬਤ ਅਨਾਜ ਦਾ ਸੇਵਨ ਕਰਨ ਨਾਲ ਸ਼ੂਗਰ ਦਾ ਪੱਧਰ ਨਹੀਂ ਵਧਦਾ। ਦਰਅਸਲ ਇਨ੍ਹਾਂ ਚੀਜ਼ਾਂ 'ਚ ਫਾਈਬਰ ਦੀ ਕਮੀ ਹੁੰਦੀ ਹੈ, ਜਿਸ ਕਾਰਨ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।
ਰੈੱਡ ਮੀਟ ਦਾ ਸੇਵਨ ਲੀਵਰ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਰੈੱਡ ਮੀਟ 'ਚ ਪਿਊਰੀਨ ਜ਼ਿਆਦਾ ਹੁੰਦਾ ਹੈ, ਜੋ ਯੂਰਿਕ ਐਸਿਡ ਤੇ ਗਾਊਟ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਦਾ ਸੇਵਨ ਸੰਜਮ ਨਾਲ ਕਰਨਾ ਚਾਹੀਦਾ ਹੈ। ਬਰਸਾਤ ਦੇ ਮੌਸਮ ਵਿੱਚ ਮਾਸਾਹਾਰੀ ਭੋਜਨ ਤੋਂ ਪ੍ਰਹੇਜ਼ ਕਰਨਾ ਬਿਹਤਰ ਹੈ। ਇਸ ਤੋਂ ਇਲਾਵਾ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਸ਼ਰਾਬ ਜਿਗਰ ਲਈ ਬਹੁਤ ਖਤਰਨਾਕ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )