Lung Cancer Day 2022 : ਫੇਫੜਿਆਂ ਦਾ ਕੈਂਸਰ ਖ਼ਤਰਨਾਕ, ਜਾਣੋ ਇਸਦੇ ਲੱਛਣ ਤੇ ਕਿਸਨੂੰ ਹੋ ਸਕਦਾ ਜ਼ਿਆਦਾ ਖ਼ਤਰਾ
ਹਰ ਸਾਲ 1 ਅਗਸਤ ਨੂੰ ਵਿਸ਼ਵ ਫੇਫੜਿਆਂ ਦੇ ਕੈਂਸਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਫੇਫੜਿਆਂ ਦੇ ਕੈਂਸਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ।
Early signs of lung Cancer : ਵੈਸੇ ਹਰ ਸਾਲ 1 ਅਗਸਤ ਨੂੰ ਵਿਸ਼ਵ ਫੇਫੜਿਆਂ ਦੇ ਕੈਂਸਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਫੇਫੜਿਆਂ ਦੇ ਕੈਂਸਰ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਫੇਫੜਿਆਂ ਦੇ ਕੈਂਸਰ ਨੂੰ ਸਭ ਤੋਂ ਖਤਰਨਾਕ ਬਿਮਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਾਲਾਂਕਿ ਕੈਂਸਰ ਦੀਆਂ ਕਈ ਕਿਸਮਾਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਫੇਫੜਿਆਂ ਦੇ ਕੈਂਸਰ ਦੀਆਂ ਦੋ ਕਿਸਮਾਂ ਹਨ
1- ਸਮਾਲ ਸੈੱਲ ਫੇਫੜਿਆਂ ਦਾ ਕੈਂਸਰ- ਇਹ ਕੈਂਸਰ ਸਭ ਤੋਂ ਵੱਧ ਸਿਗਰਟ ਪੀਣ ਵਾਲੇ ਲੋਕਾਂ ਵਿੱਚ ਪਾਇਆ ਜਾਂਦਾ ਹੈ। ਇਹ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਕੈਂਸਰਾਂ ਵਿੱਚੋਂ ਇੱਕ ਹੈ। ਕਈ ਵਾਰ ਇਸ ਬਾਰੇ ਪਤਾ ਲੱਗਣ ਤਕ ਇਹ ਕੈਂਸਰ ਫੈਲ ਚੁੱਕਾ ਹੈ।
2- ਨਾਨ-ਸਮਾਲ ਸੈੱਲ ਫੇਫੜਿਆਂ ਦਾ ਕੈਂਸਰ- ਇਹ ਫੇਫੜਿਆਂ ਵਿੱਚ ਹੋਣ ਵਾਲਾ ਇੱਕ ਆਮ ਕੈਂਸਰ ਹੈ। ਇਹ ਕੈਂਸਰ ਲਗਭਗ 80 ਫੀਸਦੀ ਲੋਕਾਂ ਵਿੱਚ ਪਾਇਆ ਜਾਂਦਾ ਹੈ। ਇਹ ਐਡੀਨੋਕਾਰਸੀਨੋਮਾ, ਸਕੁਆਮਸ ਸੈੱਲ ਕਾਰਸੀਨੋਮਾ ਅਤੇ ਵੱਡੇ ਸੈੱਲ ਕਾਰਸੀਨੋਮਾ ਕਾਰਨ ਹੁੰਦਾ ਹੈ।
ਫੇਫੜੇ ਦੇ ਕੈਂਸਰ ਦੇ ਲੱਛਣ
ਗੰਭੀਰ ਖੰਘ
ਛਾਤੀ ਵਿੱਚ ਦਰਦ
ਸਾਹ ਦੀ ਸਮੱਸਿਆ
ਖੂਨ ਖੰਘਣਾ
ਥਕਾਵਟ ਮਹਿਸੂਸ ਕਰਨਾ
ਵਜ਼ਨ ਘਟਾਉਣਾ
ਫੇਫੜਿਆਂ ਦੇ ਕੈਂਸਰ ਦੇ ਕਾਰਨ ਤੇ ਕਿਸਨੂੰ ਹੁੰਦੈ ਜ਼ਿਆਦਾ ਖ਼ਤਰਾ
ਜੋ ਲੋਕ ਸਿਗਰਟ ਪੀਂਦੇ ਹਨ ਜਾਂ ਜ਼ਿਆਦਾ ਤੰਬਾਕੂ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਫੇਫੜਿਆਂ ਦੇ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ। ਲੰਬੇ ਸਮੇਂ ਤੱਕ ਧੂੰਏਂ ਦੇ ਸੰਪਰਕ ਵਿੱਚ ਰਹਿਣ ਨਾਲ ਵੀ ਕੈਂਸਰ ਹੋ ਸਕਦਾ ਹੈ। ਕਈ ਵਾਰ ਫੇਫੜਿਆਂ ਵਿਚੋਂ ਨਿਕਲਣ ਵਾਲੇ ਸੈੱਲ ਵਧ ਜਾਂਦੇ ਹਨ ਜੋ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦੇ ਹਨ।
Check out below Health Tools-
Calculate Your Body Mass Index ( BMI )