ਵੱਡੀ ਖੋਜ! ਮਾਂ ਦੇ ਸੁਭਾਅ ਤੋਂ ਲੱਗ ਸਕਦੈ ਪਤਾ ਕਿ ਪੇਟ ‘ਚ ਮੁੰਡਾ ਕਿ ਕੁੜੀ?
ਖੋਜ ਵਿੱਚ ਸ਼ਾਮਲ 108 ਔਰਤਾਂ ਦੀ ਨਿਗਰਾਨੀ ਗਰਭਧਾਰਨ ਦੀ ਸ਼ੁਰੂਆਤ ਤੋਂ ਬੱਚਿਆਂ ਦੇ ਜਨਮ ਤੱਕ ਕੀਤੀ ਗਈ।
ਚੰਡੀਗੜ੍ਹ: ਗਰਭਧਾਰਨ ਤੋਂ ਪਹਿਲਾਂ ਅਤੇ ਗਰਭਵਤੀ ਹੋਣ ਸਮੇਂ ਜਿਹੜੀਆਂ ਔਰਤਾਂ ਤਣਾਅ ਦਾ ਸ਼ਿਕਾਰ ਹੁੰਦੀਆਂ ਹਨ, ਉਨ੍ਹਾਂ ਦੇ ਲੜਕੀ ਪੈਦਾ ਹੋਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ। ਸਪੇਨ ਵਿੱਚ ਗ੍ਰੇਨੇਡਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਗਰਭਵਤੀ ਔਰਤਾਂ ਦੇ ਵਾਲਾਂ ਵਿੱਚ ਤਣਾਅ ਨਾਲ ਜੁੜੇ ਹਾਰਮੋਨ ਕੋਰਟੀਸੋਲ ਦਾ ਵਿਸ਼ਲੇਸ਼ਣ ਕੀਤਾ। ਗਰਭ ਧਾਰਨ ਤੋਂ ਪਹਿਲਾਂ ਤਣਾਅ ਦੇ ਪੱਧਰ ਦੇ ਵਿਸ਼ਲੇਸ਼ਣ ਦਾ ਮਕਸਦ ਇਹ ਪਤਾ ਕਰਨਾ ਸੀ ਕਿ ਕਿ ਕੀ ਇਸ ਦਾ ਬੱਚੇ ਦੇ ਲਿੰਗ ਨਾਲ ਕੋਈ ਸਬੰਧ ਹੈ ਕਿ ਨਾ।
ਗਰਭ ਧਾਰਨ ਸਮੇਂ ਮਾਂ ਦੇ ਤਣਾਅ ਦਾ ਲੜਕਾ ਜਾਂ ਲੜਕੀ ਨਾਲ ਕੀ ਸਬੰਧ?
ਖੋਜ ਵਿੱਚ ਸ਼ਾਮਲ 108 ਔਰਤਾਂ ਦੀ ਨਿਗਰਾਨੀ ਗਰਭਧਾਰਨ ਦੀ ਸ਼ੁਰੂਆਤ ਤੋਂ ਬੱਚਿਆਂ ਦੇ ਜਨਮ ਤੱਕ ਕੀਤੀ ਗਈ। ਇਸੇ ਦਰਮਿਆਨ ਗਰਭਵਤੀ ਹੋਣ ਤੋਂ ਪਹਿਲਾਂ, ਗਰਭਵਤੀ ਹੋਣ ਦੌਰਾਨ ਅਤੇ ਬਾਅਦ ਵਿੱਚ ਤਣਾਅ ਦੇ ਪੱਧਰ ਦਾ ਵਿਸ਼ਲੇਸ਼ਣ ਬੱਚਿਆਂ ਸਮੇਤ ਹੋਰਨਾਂ ਵੱਖ-ਵੱਖ ਮਾਹਰ ਮਨੋਵਿਗਿਆਨੀਆਂ ਵੱਲੋਂ ਕੀਤਾ ਗਿਆ। ਖੋਜ ਵਿੱਚ ਖੁਲਾਸਾ ਕੀਤਾ ਗਿਆ ਕਿ ਜੋ ਔਰਤਾਂ ਗਰਭਵਤੀ ਹੋਣ ਤੋਂ ਪਹਿਲਾਂ ਅਤੇ ਗਰਭ ਧਾਰਨ ਦੌਰਾਨ ਦੋਵੇਂ ਸਮੇਂ ਵਧੇਰੇ ਤਣਾਅ ਵਿੱਚ ਰਹੀਆਂ, ਉਨ੍ਹਾਂ ਦੇ ਮੁੰਡੇ ਦੇ ਮੁਕਾਬਲੇ ਕੁੜੀ ਨੂੰ ਜਨਮ ਦੇਣ ਦੀ ਸੰਭਾਵਨਾ ਤਕਰੀਬਨ ਦੁੱਗਣੀ ਹੋ ਗਈ।
ਮੁੰਡੇ ਦੇ ਮੁਕਾਬਲੇ ਕੁੜੀ ਦੀ ਦੁੱਗਣੀ ਸੰਭਾਵਨਾ ਦਾ ਖੁਲਾਸਾ
ਖੋਜਕਾਰਾਂ ਨੇ ਗਰਭ ਕਾਲ ਦੇ ਅੱਠਵੇਂ ਅਤੇ ਦਸਵੇਂ ਹਫ਼ਤੇ ਵੇਲੇ ਔਰਤ ਦੇ ਵਾਲਾਂ ਦੇ ਨਮੂਨਿਆਂ ਵਿੱਚ ਕੋਰਟੀਸੋਲ ਨੂੰ ਜਾਂਚਿਆ। ਨਮੂਨਿਆਂ ਵਿੱਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੋਰਟੀਸੋਲ ਦਾ ਪੱਧਰ (ਇੱਕ ਮਹੀਨੇ ਵਿੱਚ ਵਾਲਾਂ ਦੀ ਸੈਂਟੀਮੀਟਰ ਵਧਣ ਰਾਹੀਂ) ਕੀਤਾ ਗਿਆ।
ਇਸ ਨਾਲ ਗਰਭ ਧਾਰਨ ਤੋਂ ਪਹਿਲਾਂ, ਗਰਭਵਤੀ ਹੋਣ ਦੌਰਾਨ ਅਤੇ ਬਾਅਦ ਵਿੱਚ ਤਣਾਅ ਦੇ ਪੱਧਰ ਦਾ ਸੰਕੇਤ ਮਿਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਨਤੀਜੇ ਹੈਰਾਨੀਜਨਕ ਸਨ, ਕਿਉਂਕਿ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਔਰਤਾਂ ਨੇ ਕੁੜੀਆਂ ਨੂੰ ਜਨਮ ਦਿੱਤਾ, ਮੁੰਡਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੇ ਮੁਕਾਬਲੇ ਉਨ੍ਹਾਂ ਦੇ ਵਾਲਾਂ ਵਿੱਚ ਕੋਰਟੀਸੋਲ ਦੀ ਘਣਤਾ ਜਾਂ ਪੱਧਰ ਗਰਭਵਤੀ ਹੋਣ ਤੋਂ ਪਹਿਲਾਂ ਇਸ ਦੌਰਾਨ ਅਤੇ ਬਾਅਦ ਵਿੱਚ ਸੀ।
ਕੁੜੀਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੇ ਵਾਲਾਂ ਵਿੱਚ ਕੋਰਟੀਸੋਲ ਦੀ ਘਣਤਾ ਮੁੰਡਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੇ ਮੁਕਾਬਲੇ ਤਕਰੀਬਨ ਦੁੱਗਣੀ ਸੀ। ਲੋੜੀਂਦੇ ਵਿਗਿਆਨਕ ਸਬੂਤ ਪ੍ਰੈਗਨੈਂਸੀ, ਜਨਮ ਦੀ ਪ੍ਰਕਿਰਿਆਵਾਂ ਦੌਰਾਨ ਮਾਂ ‘ਤੇ ਤਣਾਅ ਦੇ ਪ੍ਰਭਾਵ ਨੂੰ ਦੱਸਦੇ ਹਨ।
ਸਾਰੇ ਮੌਜੂਦਾ ਖੋਜ ਗਰਭ ਅਵਸਥਾ ਦੇ ਸਮੇਂ ਤਣਾਅ ਦੇ ਪ੍ਰਭਾਵ ਦੀ ਪੁਸ਼ਟੀ ਕਰਦੇ ਹਨ। ਹਾਲਾਂਕਿ, ਕੁਝ ਖੋਜਾਂ ਵਿੱਚ ਤਣਾਅ ਅਤੇ ਗਰਭਵਤੀ ਔਰਤਾਂ ਦਰਮਿਆਨ ਗਰਭ ਧਾਰਨ ਤੋਂ ਪਹਿਲਾਂ ਦੇ ਸਬੰਧ ਨੂੰ ਦਰਸਾਇਆ ਹੈ, ਪਰ ਮੌਜੂਦਾ ਖੋਜ ਦੁਰਲੱਭ ਅਪਵਾਦ ਹੈ। ਇਸ ਦੇ ਨਤੀਜੇ ਵੱਕਾਰੀ ਖੋਜ ਰਸਾਲੇ ਜਰਨਲ ਆਫ ਡੇਵਲਪਮੈਂਟ ਓਰੀਜਿਨਜ਼ ਆਫ਼ ਹੈਲਥ ਐਂਡ ਡਿਜ਼ੀਜ਼ ਵਿੱਚ ਛਾਪੇ ਗਏ ਹਨ।
Check out below Health Tools-
Calculate Your Body Mass Index ( BMI )