ਮੈਡੀਕਲ ਫੇਸ ਮਾਸਕ ਜਾਂ ਫੈਬਰਿਕ ਮਾਸਕ: WHO ਨੇ ਸ਼ੇਅਰ ਕੀਤੇ ਦਿਸ਼ਾ ਨਿਰਦੇਸ਼, ਦੱਸਿਆ ਕਿਸ ਨੂੰ ਕਦੋਂ ਤੇ ਕਿਵੇ ਪਹਿਨਣਾ ਚਾਹੀਦਾ
ਮੈਡੀਕਲ ਮਾਸਕ ਤੇ ਫੈਬਰਿਕ ਮਾਸਕ ਦੋਣੋਂ ਕੋਵਿਡ-19 ਦਾ ਇਕ ਮਹੱਤਵਪੂਰਨ ਸਾਵਧਾਨੀ ਉਪਾਅ ਹਨ। ਰੋਜ਼ਾਨਾ ਸੰਕਰਮਨ ਦਾ ਗ੍ਰਾਫ ਉਪਰ ਚੜ੍ਹਨ ਦੇ ਵਿਚਾਲੇ ਸਿਹਤ ਪੋਰਟਲ ਤੇ ਮਾਹਰ ਆਪਣੀ ਸੁਰੱਖਿਆ ਵਿੱਚ ਮਾਸਕ ਸਮੇਤ ਹੋਰ ਉਪਾਵਾਂ ਪ੍ਰਤੀ ਢਿੱਲ ਨਾ ਵਰਤਣ ਦੀ ਅਪੀਲ ਕਰ ਰਹੇ ਹਨ।

ਨਵੀਂ ਦਿੱਲੀ: ਮੈਡੀਕਲ ਮਾਸਕ ਤੇ ਫੈਬਰਿਕ ਮਾਸਕ ਦੋਣੋਂ ਕੋਵਿਡ-19 ਦਾ ਇਕ ਮਹੱਤਵਪੂਰਨ ਸਾਵਧਾਨੀ ਉਪਾਅ ਹਨ। ਰੋਜ਼ਾਨਾ ਸੰਕਰਮਨ ਦਾ ਗ੍ਰਾਫ ਉਪਰ ਚੜ੍ਹਨ ਦੇ ਵਿਚਾਲੇ ਸਿਹਤ ਪੋਰਟਲ ਤੇ ਮਾਹਰ ਆਪਣੀ ਸੁਰੱਖਿਆ ਵਿੱਚ ਮਾਸਕ ਸਮੇਤ ਹੋਰ ਉਪਾਵਾਂ ਪ੍ਰਤੀ ਢਿੱਲ ਨਾ ਵਰਤਣ ਦੀ ਅਪੀਲ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਪੋਸਟ ਵਿੱਚ ਸਮਝਾਇਆ ਗਿਆ ਹੈ ਕਿ ਕਿਸ ਨੂੰ ਕਿਵੇਂ ਕਦੋਂ ਮਾਸਕ ਪਹਿਨਣਾ ਚਾਹੀਦਾ ਹੈ।
ਮੈਡੀਕਲ ਜਾਂ ਸਰਜੀਕਲ ਮਾਸਕ
ਟਵਿੱਟਰ ਉੱਤੇ ਜਾਰੀ ਇੱਕ ਵੀਡੀਓ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਸਲਾਹ ਦਿੱਤੀ ਹੈ ਕਿ ਇਸ ਪ੍ਰਕਾਰ ਦੇ ਮਾਸਕ ਪਹਿਨੇ ਜਾਣੇ ਚਾਹੀਦੇ ਹਨ :
ਹੈੱਲਥ ਵਰਕਰਜ਼
ਲੋਕ ਜਿਨ੍ਹਾਂ ਨੂੰ ਕੋਵਿਡ-19 ਦੇ ਲੱਛਣ ਹਨ
ਉਹ ਲੋਕ ਜਿਹੜੇ ਸ਼ੱਕੀ ਦਾਂ ਕੋਵਿਡ 19 ਨਾਲ ਸੰਕਰਮਿਤ ਕਿਸੇ ਦੀ ਦੇਖਭਾਲ ਕਰ ਰਹੇ ਹੋਣ
Masks during #COVID19: Who should wear them, when and how ⬇️pic.twitter.com/wCCaZu79PB
— World Health Organization (WHO) (@WHO) April 18, 2021">
ਅਜਿਹੇ ਇਲਾਕੇ 'ਚ ਜਿੱਥੇ ਵਾਇਰਸ ਦਾ ਵਿਆਪਕ ਰੂਪ ਨਾਲ ਪ੍ਰਸਾਰ ਹੋ ਗਿਆ ਹੈ ਅਤੇ ਘੱਟ ਤੋਂ ਘੱਟ ਇਕ ਮੀਟਰ ਦੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਮੁਸ਼ਕਲ ਹੋ ਗਿਆ ਹੋਵੇ, ਉਦੋਂ ਮੈਡੀਕਲ ਮਾਸਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ :
ਅਜਿਹੇ ਲੋਕ ਜਿਨ੍ਹਾਂ ਦੀ ਉਮਰ 60 ਜਾਂ ਉਸ ਤੋਂ ਜ਼ਿਆਦਾ ਹੋਵੇ
ਅਜਿਹੇ ਲੋਕ ਜਿਨ੍ਹਾਂ ਨੂੰ ਚਿੰਨ੍ਹਿਤ ਬਿਮਾਰੀਆਂ ਹੋਣ
ਫੈਬਰਿਕ ਮਾਸਕ
ਇਹ ਮਾਸਕ ਅਜਿਹੇ ਸਮੇਂ ਵਿਚ ਇਕ ਪੂਰਕ ਵਜੋਂ ਉੱਭਰੇ ਹਨ ਜਦੋਂ ਵਿਸ਼ਵ ਵਿਚ ਮੈਡੀਕਲ ਮਾਸਕ ਦੀ ਘਾਟ ਹੈ। WHO ਨੇ ਸਲਾਹ ਦਿੱਤੀ ਕਿ ਫੈਬਰਿਕ ਮਾਸਕ ਉਨ੍ਹਾਂ ਲੋਕਾਂ ਦੇ ਜਰੀਏ ਪਹਿਨੇ ਜਾ ਸਕਦੇ ਹਨ ਜਿਨ੍ਹਾਂ ਨੂੰ ਕੋਵਿਡ-19 ਦਾ ਲੱਛਣ ਨਹੀਂ ਹੈ। ਇਸ ਵਿਚ ਅਜਿਹੇ ਲੋਕ ਸ਼ਾਮਲ ਹਨ ਜੋ ਸੋਸ਼ਲ ਵਰਕਰ, ਕੈਸ਼ੀਅਰ ਦੇ ਨਾਲ ਕਰੀਬੀ ਸੰਪਰਕ ਵਿਚ ਹਨ।
ਫੈਬਰਿਕ ਮਾਸਕ ਵਿਅਸਤ ਜਨਤਕ ਥਾਵਾਂ ਜਿਵੇਂ ਕਿ ਆਵਾਜਾਈ, ਕੰਮ ਦੀਆਂ ਥਾਵਾਂ, ਕਰਿਆਨੇ ਦੀਆਂ ਦੁਕਾਨਾਂ ਅਤੇ ਹੋਰ ਭੀੜ ਭਰੇ ਵਾਤਾਵਰਣ ਵਿੱਚ ਪਹਿਨੇ ਜਾਣੇ ਚਾਹੀਦੇ ਹਨ।
ਮੈਡੀਕਲ ਮਾਸਕ ਇਕ ਵਾਰ ਵਰਤਣ ਦੇ ਯੋਗ ਹਨ ਜਿਸ ਨੂੰ ਰੋਜ਼ਾਨਾ ਨਿਯਮਤ ਕੂੜੇਦਾਨ ਵਿੱਚ ਸੁੱਟਣ ਦੀ ਲੋੜ ਹੈ।
ਮੈਡੀਕਲ ਮਾਸਕ ਨੂੰ ਸਰਜੀਕਲ ਮਾਸਕ ਵੀ ਕਿਹਾ ਜਾਂਦਾ ਹੈ, ਜਦਕਿ ਫੈਬਰਿਕ ਮਾਸਕ ਮੁੜ ਤੋਂ ਵਰਤਣ ਦੇ ਯੋਗ ਹਨ। ਫੈਬਰਿਕ ਮਾਸਕ ਨੂੰ ਹਰ ਇਸਤਮਾਲ ਦੇ ਬਾਅਦ ਗਰਮ ਪਾਣੀ ਨਾਲ ਧੋਣ ਦੀ ਜ਼ਰੂਰਤ ਹੈ।
Check out below Health Tools-
Calculate Your Body Mass Index ( BMI )






















