Cancer in Men : ਕੈਂਸਰ ਦੇ ਕਹਿਰ ਦਾ ਸ਼ਿਕਾਰ ਹੋ ਰਹੇ ਮਰਦ! ਪੰਜ ਤਰ੍ਹਾਂ ਦੇ ਕੈਂਸਰ ਦਾ ਵਧਿਆ ਖ਼ਤਰਾ
ਪੂਰੀ ਦੁਨੀਆ ਵਿੱਚ ਕੈਂਸਰ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਬਿਮਾਰੀ ਕਾਰਨ ਹਰ ਸਾਲ ਲੱਖਾਂ ਮੌਤਾਂ ਹੋ ਰਹੀਆਂ ਹਨ। ਮਰਦਾਂ ਵਿੱਚ ਫੇਫੜਿਆਂ, ਮੂੰਹ ਤੇ ਪ੍ਰੋਸਟੇਟ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ।
Cancer in Men : ਪੂਰੀ ਦੁਨੀਆ ਵਿੱਚ ਕੈਂਸਰ ਦਾ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਬਿਮਾਰੀ ਕਾਰਨ ਹਰ ਸਾਲ ਲੱਖਾਂ ਮੌਤਾਂ ਹੋ ਰਹੀਆਂ ਹਨ। ਮਰਦਾਂ ਵਿੱਚ ਫੇਫੜਿਆਂ, ਮੂੰਹ ਤੇ ਪ੍ਰੋਸਟੇਟ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ। ਕੈਂਸਰ ਬਾਰੇ ਤਾਜ਼ਾ ਰਿਪੋਰਟ ਨੇ ਚਿੰਤਾ ਵਧਾ ਦਿੱਤੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਭਾਰਤ ਵਿੱਚ ਸਿਰ ਤੇ ਗਰਦਨ ਦੇ ਕੈਂਸਰ ਤੇਜ਼ੀ ਨਾਲ ਵੱਧ ਰਹੇ ਹਨ।
ਦਿੱਲੀ ਦੇ ਐਨਜੀਓ ਕੈਂਸਰ ਫ੍ਰੀ ਇੰਡੀਆ ਫਾਊਂਡੇਸ਼ਨ ਦੇ ਇਸ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਘੱਟੋ-ਘੱਟ 26% ਮਰੀਜ਼ ਸਿਰ ਤੇ ਗਰਦਨ ਦੇ ਕੈਂਸਰ ਦੇ ਸ਼ਿਕਾਰ ਹਨ। ਅਜਿਹੀ ਸਥਿਤੀ ਵਿੱਚ ਆਓ ਜਾਣਦੇ ਹਾਂ ਦੇਸ਼ ਵਿੱਚ ਪੁਰਸ਼ਾਂ ਵਿੱਚ 5 ਸਭ ਤੋਂ ਵੱਧ ਆਮ ਕੈਂਸਰ ਕਿਹੜੇ ਹਨ?
1. ਪ੍ਰੋਸਟੇਟ ਕੈਂਸਰ (Prostate Cancer)
ਪ੍ਰੋਸਟੇਟ ਕੈਂਸਰ ਮਰਦਾਂ ਵਿੱਚ ਸਭ ਤੋਂ ਆਮ ਕੈਂਸਰ ਹੈ। ਇਹ ਪ੍ਰੋਸਟੇਟ ਨਾਮਕ ਗ੍ਰੰਥੀ ਵਿੱਚ ਹੁੰਦਾ ਹੈ, ਜੋ ਟੈਸਟੋਸਟੀਰੋਨ ਹਾਰਮੋਨ ਤੇ ਸ਼ੁਕਰਾਣੂ ਉਤਪਾਦਨ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਵਿੱਚ ਪ੍ਰੋਸਟੇਟ ਸੈੱਲ ਵਧਣ ਲੱਗਦੇ ਹਨ, ਜੋ ਸਮੇਂ ਦੇ ਨਾਲ ਟਿਊਮਰ ਵਿੱਚ ਬਦਲ ਜਾਂਦੇ ਹਨ। ਇਸ 'ਚ ਪਿਸ਼ਾਬ ਕਰਨ 'ਚ ਦਿੱਕਤ ਆਉਣਾ, ਪਿਸ਼ਾਬ 'ਚ ਖੂਨ ਆਉਣਾ ਤੇ ਹੱਡੀਆਂ 'ਚ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
2. ਟੈਸਟੀਕੂਲਰ ਕੈਂਸਰ (Testicular Cancer)
ਜਦੋਂ ਮਰਦਾਂ ਵਿੱਚ ਟੈਸਟੀਕੂਲਰ ਸੈੱਲਾਂ ਵਿੱਚ ਅਸਧਾਰਨ ਵਾਧਾ ਹੁੰਦਾ ਹੈ, ਤਾਂ ਇਸ ਨੂੰ ਟੈਸਟੀਕੂਲਰ ਕੈਂਸਰ ਕਿਹਾ ਜਾਂਦਾ ਹੈ। ਇਹ ਮਰਦਾਂ ਵਿੱਚ ਸਭ ਤੋਂ ਆਮ ਕੈਂਸਰਾਂ ਵਿੱਚੋਂ ਇੱਕ ਹੈ। ਇਸ ਦੇ ਲੱਛਣਾਂ ਨੂੰ ਸ਼ੁਰੂ ਵਿੱਚ ਹੀ ਪਛਾਣ ਕੇ ਸਹੀ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਨਾਲ ਜੁੜੇ ਲੱਛਣਾਂ ਵਿੱਚ ਟੈਸਟੀਕਲ ਦਾ ਭਾਰਾਪਣ, ਝੁਕਣਾ, ਅੰਡਕੋਸ਼ ਵਿੱਚ ਦਰਦ ਸ਼ਾਮਲ ਹਨ।
3. ਚਮੜੀ ਦਾ ਕੈਂਸਰ (Skin Cancer)
ਚਮੜੀ ਦਾ ਕੈਂਸਰ ਮਰਦਾਂ ਵਿੱਚ ਇੱਕ ਆਮ ਕੈਂਸਰ ਹੈ। ਇਸ ਵਿੱਚ ਚਮੜੀ 'ਤੇ ਤਿਲ ਜਾਂ ਮੋਹਕੇ ਦੇ ਆਕਾਰ ਵਿੱਚ ਬਦਲਾਅ ਦੇਖਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਬਾਇਓਪਸੀ ਦੀ ਸਲਾਹ ਦਿੰਦੇ ਹਨ। ਇਹ ਕੈਂਸਰ ਉਦੋਂ ਹੁੰਦਾ ਹੈ, ਜਦੋਂ ਮੇਲਾਨੋਸਾਈਟਸ-ਪਿਗਮੈਂਟ ਪੈਦਾ ਕਰਨ ਵਾਲੇ ਸੈੱਲ ਚਮੜੀ ਨੂੰ ਰੰਗ ਦਿੰਦੇ ਹਨ, ਕੈਂਸਰ ਵਿੱਚ ਬਦਲ ਜਾਂਦੀਆਂ ਹਨ।
4. ਮੂੰਹ ਦਾ ਕੈਂਸਰ (Oral Cancer)
ਤੰਬਾਕੂਨੋਸ਼ੀ ਜਾਂ ਤੰਬਾਕੂ ਦਾ ਸੇਵਨ ਕਰਨ ਵਾਲੇ ਮਰਦਾਂ ਵਿੱਚ ਮੂੰਹ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਇਸ ਵਿੱਚ ਬੁੱਲ੍ਹਾਂ 'ਤੇ ਚਿੱਟੇ, ਲਾਲ, ਭੂਰੇ ਜਾਂ ਪੀਲੇ ਧੱਬੇ ਦਿਖਾਈ ਦੇ ਸਕਦੇ ਹਨ। ਮੂੰਹ ਦੇ ਅੰਦਰ ਜ਼ਖਮਾਂ ਦਾ ਬਣਨਾ, ਅਲਸਰ ਵਰਗਾ ਦਿਖਣਾ, ਇਸ ਕੈਂਸਰ ਦੇ ਲੱਛਣ ਹਨ। ਇਸ ਨੂੰ ਸ਼ੁਰੂ ਵਿੱਚ ਹੀ ਟੈਸਟ ਤੇ ਇਲਾਜ ਕਰਵਾ ਕੇ ਠੀਕ ਕੀਤਾ ਜਾ ਸਕਦਾ ਹੈ।
5. ਫੇਫੜਿਆਂ ਦਾ ਕੈਂਸਰ (Lung Cancer)
ਖੰਘ ਦੇ ਕਈ ਕਾਰਨ ਹੋ ਸਕਦੇ ਹਨ ਪਰ ਜੇਕਰ ਖੰਘ ਲਗਾਤਾਰ ਰਹਿੰਦੀ ਹੈ ਤਾਂ ਇਹ ਫੇਫੜਿਆਂ ਦੇ ਕੈਂਸਰ ਦੀ ਨਿਸ਼ਾਨੀ ਹੋ ਸਕਦੀ ਹੈ। ਜੇਕਰ ਲਗਾਤਾਰ 4 ਹਫ਼ਤਿਆਂ ਤੋਂ ਖੰਘ ਆ ਰਹੀ ਹੈ ਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਇਹ ਫੇਫੜਿਆਂ ਦੇ ਕੈਂਸਰ ਦੇ ਲੱਛਣ ਹੋ ਸਕਦੇ ਹਨ।
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )