(Source: ECI/ABP News/ABP Majha)
ਜੇਕਰ ਤੁਸੀਂ ਸਵੇਰੇ ਉੱਠ ਕੇ ਗ਼ਲਤ ਤਰੀਕੇ ਨਾਲ ਪੀਂਦੇ ਹੋ ਪਾਣੀ, ਤਾਂ ਹੋ ਸਕਦੇ ਹੋ ਡਾਈਜੇਸ਼ਨ ਦਾ ਸ਼ਿਕਾਰ, ਅੱਜ ਹੀ ਕਰ ਲਓ ਸੁਧਾਰ
Mistake To Avoid Indigestion: ਆਯੁਰਵੇਦ ਦੇ ਅਨੁਸਾਰ, ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਣ ਦੇ ਗਲਤ ਨਿਯਮ ਦੀ ਪਾਲਣਾ ਕਰ ਰਹੇ ਹੋ, ਤਾਂ ਇਹ ਤੁਹਾਡੀ ਪਾਚਨ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ।
Mistake To Avoid Indigestion: ਕੁਝ ਖਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਸਾਨੂੰ ਕਬਜ਼ ਦੀ ਸਮੱਸਿਆ ਤੋਂ ਗੁਜ਼ਰਨਾ ਪੈਂਦਾ ਹੈ। ਯਕੀਨਨ ਇਹ ਬਹੁਤ ਮਾੜਾ ਤਜਰਬਾ ਹੁੰਦਾ ਹੈ। ਇਸ ਨਾਲ ਹਰ ਵੇਲੇ ਬੇਚੈਨੀ ਮਹਿਸੂਸ ਹੁੰਦੀ ਹੈ। ਦੂਜੇ ਪਾਸੇ ਮਾਹਰਾਂ ਅਤੇ ਆਯੁਰਵੇਦ ਦੇ ਮੁਤਾਬਕ ਜੇਕਰ ਤੁਸੀਂ ਸਵੇਰੇ ਉੱਠ ਕੇ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਹਾਲਾਂਕਿ ਕੁਝ ਲੋਕ ਗਲਤ ਤਰੀਕੇ ਨਾਲ ਪਾਣੀ ਪੀਂਦੇ ਹਨ। ਇਸ ਕਾਰਨ ਵੀ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ। ਆਯੁਰਵੇਦ ਦੇ ਅਨੁਸਾਰ, ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਣ ਦੇ ਗਲਤ ਨਿਯਮ ਦੀ ਪਾਲਣਾ ਕਰ ਰਹੇ ਹੋ, ਤਾਂ ਇਹ ਤੁਹਾਡੀ ਪਾਚਨ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗਲਤੀਆਂ ਬਾਰੇ।
ਚੰਗੇ ਪਾਚਨ ਲਈ ਕਦੇ ਨਾਲ ਕਰੋ ਇਹ ਗਲਤੀਆਂ
ਡਾਕਟਰ ਦੀਕਸ਼ਾ ਅਨੁਸਾਰ ਜੇਕਰ ਤੁਸੀਂ ਸਵੇਰੇ ਉੱਠ ਕੇ 1 ਲੀਟਰ ਜਾਂ ਇਸ ਤੋਂ ਵੱਧ ਠੰਡਾ ਪਾਣੀ ਜਾਂ ਰੂਮ ਟੈਮਪਰੇਚਰ ਵਾਲਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਨਹੀਂ ਹੋਵੇਗਾ ਸਗੋਂ ਨੁਕਸਾਨ ਜ਼ਿਆਦਾ ਹੋਵੇਗਾ। ਆਯੁਰਵੇਦ ਦੇ ਅਨੁਸਾਰ, ਜੇਕਰ ਤੁਸੀਂ ਸਵੇਰੇ ਠੰਡਾ ਜਾਂ ਰੂਮ ਟੈਮਪਰੇਚਰ ਵਾਲਾ ਪਾਣੀ ਪੀਂਦੇ ਹੋ, ਤਾਂ ਇਹ ਪਾਚਨ ਦੀ ਅੱਗ ਨੂੰ ਘੱਟ ਕਰ ਸਕਦਾ ਹੈ। ਜਦੋਂ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਅੰਤੜੀਆਂ ਵੀ ਸੁੰਗੜ ਜਾਂਦੀਆਂ ਹਨ, ਜੋ ਕਿ ਕਬਜ਼ ਦਾ ਇੱਕ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਦਿਮਾਗ਼ ਦੇ ਸਟੈਮ ਸੈੱਲਾਂ 'ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ।
ਜ਼ਿਆਦਾਤਰ ਲੋਕ ਖੜ੍ਹੇ ਹੋ ਕੇ ਪਾਣੀ ਪੀਣ ਦੀ ਗਲਤੀ ਕਰਦੇ ਹਨ। ਖੜ੍ਹੇ ਹੋ ਕੇ ਪਾਣੀ ਪੀਣਾ ਤੁਹਾਡੇ ਪਾਚਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਾਣੀ ਤੇਜ਼ੀ ਨਾਲ ਹੇਠਾਂ ਜਾਂਦਾ ਹੈ ਅਤੇ ਪੇਟ ਦੇ ਹੇਠਲੇ ਹਿੱਸੇ ਤੱਕ ਪਹੁੰਚਦਾ ਹੈ ਜੋ ਪਾਚਨ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ: ਅੰਡੇ ਨਾਲ ਸਬੰਧਤ ਪਕਵਾਨ ਬਣਾਉਂਦੇ ਸਮੇਂ ਇਨ੍ਹਾਂ 5 ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਤੁਹਾਡੀ ਸਿਹਤ 'ਤੇ ਪਵੇਗਾ ਬੁਰਾ ਅਸਰ
ਕਿਵੇਂ ਪੀਣਾ ਚਾਹੀਦਾ ਹੈ ਪਾਣੀ?
ਡਾਕਟਰ ਦੇ ਮੁਤਾਬਕ ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਹੀ ਪਾਣੀ ਪੀਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਗਲਾਸ ਕੋਸਾ ਪਾਣੀ ਸਿੱਪ-ਸਿੱਪ ਕਰਕੇ ਆਰਾਮ ਨਾਲ ਪੀਣਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਲਈ ਚੰਗਾ ਸਾਬਤ ਹੋ ਸਕਦਾ ਹੈ। ਕੋਸਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਬੂਸਟ ਹੁੰਦਾ ਹੈ। ਇਹ ਕੈਲੋਰੀ ਬਰਨ ਕਰਨ ਵਿੱਚ ਮਦਦ ਕਰਦਾ ਹੈ। ਇਹ ਮਲ ਤਿਆਗਣ ਦੇ ਪ੍ਰੋਸੈਸ ਨੂੰ ਨਰਮ ਕਰਦਾ ਹੈ ਅਤੇ ਅੰਤੜੀਆਂ ਦੀ ਗਤੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦਾ ਹੈ। ਉੱਥੇ ਹੀ, ਕੋਸਾ ਪਾਣੀ ਪੀਣ ਨਾਲ ਵੀ ਤੁਹਾਡੇ ਜਿਗਰ ਅਤੇ ਗੁਰਦੇ 'ਤੇ ਕੋਈ ਅਸਰ ਨਹੀਂ ਪੈਂਦਾ। ਤੁਹਾਨੂੰ ਆਪਣੀ ਸਮਰੱਥਾ ਅਨੁਸਾਰ ਪਾਣੀ ਪੀਣਾ ਚਾਹੀਦਾ ਹੈ। ਵੱਧ ਤੋਂ ਵੱਧ ਦੋ ਗਿਲਾਸ ਪਾਣੀ ਪੀਣਾ ਸਹੀ ਹੈ। ਇਸ ਤੋਂ ਜ਼ਿਆਦਾ ਪਾਣੀ ਪੀਣ ਨਾਲ ਵੀ ਬਲੋਟਿੰਗ ਹੋ ਸਕਦੀ ਹੈ। ਬੈਠ ਕੇ ਹਮੇਸ਼ਾ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਿਆਸ ਲੱਗਣ 'ਤੇ ਹੀ ਪਾਣੀ ਪੀਓ। ਜ਼ਬਰਦਸਤੀ ਪਾਣੀ ਪੀਣ ਦੀ ਕੋਸ਼ਿਸ਼ ਕਰਨਾ ਵੀ ਤੁਹਾਡੀ ਪਾਚਨ ਕਿਰਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖਾਂਦੇ ਹੋ ਛੇਤੀ-ਛੇਤੀ ਖਾਣਾ, ਤਾਂ ਵੱਧ ਸਕਦਾ ਇਨ੍ਹਾਂ ਬਿਮਾਰੀਆਂ ਦਾ ਖਤਰਾ, ਹੋ ਸਕਦਾ ਇਹ ਨੁਕਸਾਨ
Check out below Health Tools-
Calculate Your Body Mass Index ( BMI )