Mobile Phone: ਜੇਕਰ ਤੁਸੀਂ ਵੀ ਤੁਰਦਿਆਂ-ਤੁਰਦਿਆਂ ਫੋਨ 'ਤੇ ਕਰਦੇ ਹੋ ਗੱਲ, ਤਾਂ ਇਹ ਖਤਰਨਾਕ ਬਿਮਾਰੀ ਦੇ ਰਹੀ ਸੱਦਾ, ਜਾਣੋ
Mobile Phone: ਮੋਬਾਈਲ ਫੋਨ ਰੇਡੀਓਫ੍ਰੀਕੁਐਂਸੀ ਤਰੰਗਾਂ ਦੇ ਰੂਪ ਵਿੱਚ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਨਿਕਾਸ ਕਰਦੇ ਹਨ। ਇਨ੍ਹਾਂ ਲਹਿਰਾਂ ਦੇ ਸੰਪਰਕ ਵਿੱਚ ਆਉਣ ਨਾਲ ਕੈਂਸਰ ਸਮੇਤ ਕਈ ਬਿਮਾਰੀਆਂ ਹੋ ਸਕਦੀਆਂ ਹਨ।
Mobile Phone: ਬਹੁਤ ਸਾਰੇ ਲੋਕਾਂ ਨੂੰ ਤੁਰਦਿਆਂ-ਤੁਰਦਿਆਂ ਫੋਨ 'ਤੇ ਗੱਲ ਕਰਨ ਦੀ ਆਦਤ ਹੁੰਦੀ ਹੈ। ਤੁਸੀਂ ਵੀ ਕਦੇ ਨਾ ਕਦੇ ਇਦਾਂ ਜ਼ਰੂਰ ਕੀਤਾ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿਹੜੇ ਲੋਕ ਤੁਰਦਿਆਂ-ਤੁਰਦਿਆਂ ਫੋਨ 'ਤੇ ਗੱਲ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਵਰਗੀ ਘਾਤਕ ਬਿਮਾਰੀ ਦਾ ਖਤਰਾ ਵਧੇਰੇ ਹੁੰਦਾ ਹੈ? ਹਾਂਜੀ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ।
ਜਿਹੜੇ ਲੋਕ ਇੱਕ ਥਾਂ 'ਤੇ ਰੁੱਕ ਕੇ ਗੱਲ ਕਰਦੇ ਹਨ, ਉਨ੍ਹਾਂ ਨੂੰ ਇਸ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ। ਪਰ ਚੱਲਦਿਆਂ-ਚੱਲਦਿਆਂ ਮੋਬਾਈਲ 'ਤੇ ਗੱਲ ਕਰਨ ਵਾਲਿਆਂ ਨੂੰ ਵਧੇਰੇ ਖਤਰਾ ਹੁੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਉਂ ਹੁੰਦਾ ਹੈ, ਤਾਂ ਆਓ ਜਾਣਦੇ ਹਾਂ ...
ਦਰਅਸਲ, ਜਦੋਂ ਅਸੀਂ ਤੁਰਦਿਆਂ-ਤੁਰਦਿਆਂ ਮੋਬਾਈਲ 'ਤੇ ਕਿਸੇ ਨਾਲ ਗੱਲ ਕਰਦੇ ਹਾਂ, ਤਾਂ ਇਸ ਦੌਰਾਨ ਸਾਡਾ ਫੋਨ ਲਗਾਤਾਰ ਸਿਗਨਲ ਲੱਭਦਾ ਰਹਿੰਦਾ ਹੈ। ਕਈ ਵਾਰ ਇਹ ਸਿਗਨਲ ਤੋਂ ਵੱਖਰਾ ਹੁੰਦਾ ਹੈ, ਕਈ ਵਾਰ ਇਹ ਸਿਗਨਲ ਨਾਲ ਜੁੜਦਾ ਹੈ। ਇਸ ਕਾਰਨ ਫੋਨ 'ਚੋਂ ਹਾਈ ਲੈਵਲ ਦਾ ਰੇਡੀਏਸ਼ਨ ਨਿਕਲਦਾ ਰਹਿੰਦਾ ਹੈ, ਜਿਸ ਨਾਲ ਕੈਂਸਰ ਹੋ ਜਾਂਦਾ ਹੈ। ਸਿਹਤ ਮਾਹਰਾਂ ਮੁਤਾਬਕ ਲੰਬੇ ਸਮੇਂ ਤੱਕ ਰੇਡੀਏਸ਼ਨ ਦੇ ਸੰਪਰਕ 'ਚ ਰਹਿਣ ਨਾਲ ਕਈ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ।
ਕਈ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਦਾ ਖਤਰਾ!
ਮਾਹਰਾਂ ਦੇ ਅਨੁਸਾਰ, ਮੋਬਾਈਲ ਫੋਨ ਰੇਡੀਓਫ੍ਰੀਕੁਐਂਸੀ ਤਰੰਗਾਂ ਦੇ ਰੂਪ ਵਿੱਚ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਨਿਕਾਸ ਕਰਦੇ ਹਨ। ਲੰਬੇ ਸਮੇਂ ਤੱਕ ਇਨ੍ਹਾਂ ਲਹਿਰਾਂ ਦੇ ਸੰਪਰਕ ਵਿੱਚ ਰਹਿਣ ਨਾਲ ਕੈਂਸਰ ਸਮੇਤ ਕਈ ਬਿਮਾਰੀਆਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ, ਕਈ ਵਾਰ ਲੋਕ ਮੋਬਾਈਲ ਫੋਨ 'ਚ ਇੰਨਾ ਵੜ ਜਾਂਦੇ ਹਨ ਕਿ ਉਹ ਸੜਕ ਜਾਂ ਰੇਲ ਗੱਡੀ ਆਦਿ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸੈੱਲ ਫੋਨ ਦੀ ਸਕ੍ਰੀਨ ਨੂੰ ਲੰਬੇ ਸਮੇਂ ਤੱਕ ਦੇਖਣ ਨਾਲ ਵੀ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ। ਕੁੱਲ ਮਿਲਾ ਕੇ, ਸੈੱਲ ਫੋਨ ਤੁਹਾਨੂੰ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਵਿੱਚ ਪਾ ਸਕਦਾ ਹੈ।
ਮੋਬਾਈਲ ਨਾਲ ਸਿਹਤ ‘ਤੇ ਪੈਂਦੇ ਬੂਰੇ ਪ੍ਰਭਾਵ
ਮੋਬਾਈਲ ਦੇਖਣ ਦੇ ਚੱਕਰ 'ਚ ਲੋਕ ਅਕਸਰ ਨੀਂਦ ਆਉਣ ਦੇ ਬਾਵਜੂਦ ਵੀ ਨਹੀਂ ਸੌਂਦੇ, ਜਿਸ ਕਾਰਨ ਨੀਂਦ ਪੂਰੀ ਨਹੀਂ ਹੁੰਦੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੋਬਾਈਲ ਨੀਂਦ ਵਿੱਚ ਵਿਘਨ ਪਾਉਣ ਦਾ ਕੰਮ ਕਰਦਾ ਹੈ। ਮੋਬਾਈਲ ਸਕ੍ਰੀਨ ਤੋਂ ਨੀਲੀ ਰੌਸ਼ਨੀ ਨਿਕਲ ਰਹੀ ਹੈ, ਜੋ ਮੇਲਾਟੋਨਿਨ ਦੇ ਉਤਪਾਦਨ ਵਿੱਚ ਰੁਕਾਵਟ ਪਾਉਂਦੀ ਹੈ। ਚੰਗੀ ਨੀਂਦ ਲਈ ਮੇਲਾਟੋਨਿਨ ਇੱਕ ਜ਼ਰੂਰੀ ਹਾਰਮੋਨ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਵਿਧੀ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸੰਬੰਧਿਤ ਮਾਹਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Polycystic Ovary Syndrome: ਔਰਤਾਂ 'ਚ ਕਿਉਂ ਵਧ ਜਾਂਦਾ ਮਰਦਾਂ ਵਾਲਾ ਹਾਰਮੋਨ? ਸਮੱਸਿਆ ਹੋ ਸਕਦੀ ਬਹੁਤ ਹੀ ਘਾਤਕ
Check out below Health Tools-
Calculate Your Body Mass Index ( BMI )