ਪੜਚੋਲ ਕਰੋ

Side Effects of Viagra: ਬਹੁਤੇ ਲੋਕ ਨਹੀਂ ਜਾਣਦੇ ਵੀਆਗਰਾ ਦੇ ਮਾੜੇ ਪ੍ਰਭਾਵ, ਡਾਕਟਰ ਦੀ ਸਲਾਹ ਬਗੈਰ ਕਦੇ ਨਾ ਕਰੋ ਵਰਤੋਂ

ਜੇਕਰ ਡਾਕਟਰ ਦੀ ਸਲਾਹ ਲਏ ਬਗੈਰ ਜਾਂ ਸਹੀ ਡੋਜ਼ ਦੀ ਜਾਣਕਾਰੀ ਲਏ ਬਗੈਰ ਦਵਾਈ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੀਆਗਰਾ ਦੇ ਕਈ ਮਾੜੇ ਪ੍ਰਭਾਵ ਵੀ ਹਨ।

Side Effects of Viagra: ਮਰਦਾਨਾ ਕਮਜ਼ੋਰੀ ਦੇ ਨਾਂ ਹੇਠ ਅੱਜ ਦੇਸੀ ਵੈਦ ਹੀ ਨਹੀਂ ਸਗੋਂ ਵੱਡੀਆਂ-ਵੱਡੀਆਂ ਮਲਟੀਨੇਸ਼ਨ ਕੰਪਨੀਆਂ ਲੋਕਾਂ ਨੂੰ ਲੁੱਟ ਰਹੀਆਂ ਹਨ। ਬਾਜ਼ਾਰਾਂ ਵਿੱਚ ਅਨੇਕਾਂ ਦਵਾਈਆਂ ਆ ਰਹੀਆਂ ਹਨ ਜਿਨ੍ਹਾਂ ਬਾਰੇ ਮਰਦਾਨਾ ਕਮਜ਼ੋਰੀ ਵਧਾਉਣ ਜਾਂ ਫਿਰ ਜਿਣਸੀ ਸਮੱਸਿਆਵਾਂ ਦੇ ਹੱਲ ਦਾ ਦਾਅਵਾ ਕੀਤਾ ਜਾਂਦਾ ਹੈ। ਇਨ੍ਹਾਂ ਹੀ ਦਵਾਈਆਂ ਵਿੱਚ ਇੱਕ ਵੀਅਗਰਾ ਹੈ ਜਿਸ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾਂਦਾ ਹੈ। ਇਹ ਦਵਾਈ ਲੈਣ ਲੱਗੇ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਵਿਅਕਤੀ ਦੀ ਮੌਤ ਤੱਕ ਹੋ ਸਕਦੀ ਹੈ।

ਦਰਅਸਲ ਵੀਆਗਰਾ ਇੱਕ ਜੈਨਰਿਕ ਡਰੱਗ ਸਿਲਡੇਨਾਫਿਲ ਦਾ ਬ੍ਰਾਂਡ ਨਾਂ ਹੈ, ਜੋ ਆਮ ਤੌਰ 'ਤੇ ਮਰਦਾਂ 'ਚ ਜਿਨਸੀ ਸ਼ਕਤੀ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਮਰਦਾਂ 'ਚ ਹੋਣ ਵਾਲੀ ਸਭ ਤੋਂ ਕਾਮਨ ਸੈਕਸੁਅਲ ਪ੍ਰੋਬਲਮ ਇਰੈਕਟਾਈਲ ਡਿਸਫੰਕਸ਼ਨ ਦਾ ਇਲਾਜ ਕਰਨ ਲਈ ਅਕਸਰ ਲੋਕ ਵੀਆਗਰਾ ਦਾ ਸੇਵਨ ਕਰਦੇ ਹਨ ਪਰ ਜੇਕਰ ਡਾਕਟਰ ਦੀ ਸਲਾਹ ਲਏ ਬਗੈਰ ਜਾਂ ਸਹੀ ਡੋਜ਼ ਦੀ ਜਾਣਕਾਰੀ ਲਏ ਬਗੈਰ ਦਵਾਈ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੀਆਗਰਾ ਦੇ ਕਈ ਮਾੜੇ ਪ੍ਰਭਾਵ ਵੀ ਹਨ।

1 ਤੋਂ 2 ਘੰਟੇ ਤੱਕ ਰਹਿੰਦਾ ਵੀਆਗਰਾ ਦਾ ਅਸਰ

ਦਰਅਸਲ, ਕੋਈ ਵੀ ਦਵਾਈ ਭਾਵੇਂ ਉਹ ਆਯੁਰਵੈਦਿਕ ਹੋਵੇ, ਐਲੋਪੈਥਿਕ ਜਾਂ ਹੋਮਿਓਪੈਥਿਕ, ਜੇਕਰ ਉਸ ਦਾ ਕੋਈ ਚੰਗਾ ਅਸਰ ਹੁੰਦਾ ਹੈ, ਤਾਂ ਉਸ ਦਾ ਕੋਈ ਨਾ ਕੋਈ ਮਾੜਾ ਪ੍ਰਭਾਵ ਵੀ ਜ਼ਰੂਰ ਹੁੰਦਾ ਹੈ। ਇਸ ਲਈ ਵੀਆਗਰਾ ਕੀ ਹੈ? ਇਸ ਦਾ ਜਵਾਬ ਇਹ ਹੈ ਕਿ ਵੀਆਗਰਾ ਇੱਕ ਨੀਲੇ ਰੰਗ ਦੀ ਗੋਲੀ ਹੈ, ਇਸ ਨੂੰ ਖਾਣ ਨਾਲ ਮਰਦਾਂ ਦੇ ਲਿੰਗ 'ਚ ਖੂਨ ਦਾ ਸੰਚਾਰ ਅਸਥਾਈ ਤੌਰ 'ਤੇ ਵਧਦਾ ਹੈ ਤੇ ਜੇਕਰ ਲਿੰਗ ਸਬੰਧੀ ਕੋਈ ਸਮੱਸਿਆ ਹੈ ਤਾਂ ਉਹ ਹੱਲ ਹੋ ਜਾਂਦੀ ਹੈ। ਇਸ ਦਵਾਈ ਦਾ ਪ੍ਰਭਾਵ ਇੱਕ ਗੋਲੀ ਲੈਣ ਤੋਂ ਬਾਅਦ ਸਿਰਫ਼ 1 ਜਾਂ 2 ਘੰਟੇ ਤੱਕ ਰਹਿੰਦਾ ਹੈ।

ਆਮ ਮਾੜੇ ਪ੍ਰਭਾਵ

ਵੀਆਗਰਾ ਮਾਸਪੇਸ਼ੀਆਂ 'ਚ ਖੂਨ ਦੀਆਂ ਨਾੜੀਆਂ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਮਾਸਪੇਸ਼ੀਆਂ 'ਚ ਖੂਨ ਦਾ ਪ੍ਰਵਾਹ ਵਧਦਾ ਹੈ। ਸੈਕਸੋਲੋਜਿਸਟਾਂ ਮੁਤਾਬਕ ਕੁਝ ਲੋਕਾਂ 'ਚ ਵੀਆਗਰਾ ਦੇ ਸਾਈਡ ਇਫੈਕਟ ਥੋੜ੍ਹੇ ਸਮੇਂ ਲਈ ਵੇਖਣ ਨੂੰ ਮਿਲਦੇ ਹਨ। ਜਿਵੇਂ ਕਿ ਤੇਜ਼ ਸਿਰਦਰਦ, ਚਮੜੀ ਦਾ ਲਾਲ ਹੋਣਾ, ਢਿੱਡ ਨਾਲ ਸਬੰਧਤ ਸਮੱਸਿਆਵਾਂ, ਐਸੀਡਿਟੀ ਦੀ ਸਮੱਸਿਆ, ਮਾਸਪੇਸ਼ੀਆਂ 'ਚ ਦਰਦ ਆਦਿ। ਹਾਲਾਂਕਿ ਇਸ ਦਵਾਈ ਦਾ ਕੋਈ ਘਾਤਕ ਮਾੜਾ ਪ੍ਰਭਾਵ ਨਹੀਂ ਹੈ ਤੇ ਇਹ ਗੋਲੀ 24 ਘੰਟਿਆਂ 'ਚ ਇੱਕ ਵਾਰ ਲਈ ਜਾ ਸਕਦੀ ਹੈ।


ਅੱਖਾਂ ਦੀ ਰੌਸ਼ਨੀ ਗੁਆਉਣ ਦਾ ਖ਼ਤਰਾ

ਵੀਆਗਰਾ ਦਾ ਸੇਵਨ ਕਰਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਅਚਾਨਕ ਇਕ ਅੱਖ ਜਾਂ ਦੋਵਾਂ ਅੱਖਾਂ ਨਾਲ ਨਜ਼ਰ ਆਉਣਾ ਬੰਦ ਹੋ ਜਾਂਦਾ ਹੈ ਤੇ ਇਹ ਅੱਖਾਂ ਨਾਲ ਸਬੰਧਤ ਇੱਕ ਗੰਭੀਰ ਸਮੱਸਿਆ ਹੈ, ਜਿਸ ਨੂੰ ਨਾਨ-ਆਰਟੀਟਿਕ ਇਸਕੇਮਿਕ ਆਪਟਿਕ ਨਿਊਰੋਪੈਥੀ (NAION) ਕਿਹਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਵੀ ਦੇਖਣ 'ਚ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ ਤਾਂ ਤੁਰੰਤ ਵੀਆਗਰਾ ਲੈਣੀ ਬੰਦ ਕਰ ਦਿਓ ਤੇ ਡਾਕਟਰ ਨਾਲ ਸੰਪਰਕ ਕਰੋ।

ਬਲੱਡ ਪ੍ਰੈਸ਼ਰ ਘੱਟ ਹੋਣ ਦਾ ਖ਼ਤਰਾ

ਜੇਕਰ ਤੁਹਾਨੂੰ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤੇ ਤੁਸੀਂ ਇਸ ਦੀ ਦਵਾਈ ਲੈ ਰਹੇ ਹੋ ਤਾਂ ਗਲਤੀ ਨਾਲ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਟੈਬਲੇਟ ਨੂੰ ਲੈਣ ਦੇ 1-2 ਘੰਟੇ ਬਾਅਦ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਲੋਅ ਬੀਪੀ ਦੀ ਸਮੱਸਿਆ ਹੈ ਤਾਂ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ। ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਵੀਆਗਰਾ ਨਾ ਲਓ।

ਵੀਆਗਰਾ ਤੋਂ ਦੂਰ ਰਹਿਣ ਦਿਲ ਦੇ ਮਰੀਜ਼

ਜਿਨ੍ਹਾਂ ਲੋਕਾਂ ਨੂੰ ਦਿਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਸ ਨਾਲ ਦਿਲ 'ਤੇ ਦਬਾਅ ਵੱਧਦਾ ਹੈ। ਨਾਲ ਹੀ ਜੇਕਰ ਤੁਹਾਨੂੰ ਕਦੇ ਦਿਲ ਦਾ ਦੌਰਾ, ਸਟ੍ਰੋਕ ਜਾਂ ਐਨਜਾਈਨਾ ਦਾ ਦਰਦ ਹੋਇਆ ਹੈ ਤਾਂ ਤੁਹਾਨੂੰ ਵੀਆਗਰਾ ਨਹੀਂ ਲੈਣੀ ਚਾਹੀਦੀ, ਕਿਉਂਕਿ ਇਹ ਤੁਹਾਡੇ ਦਿਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਗਲਤੀ ਨਾਲ ਵੀ ਵੀਆਗਰਾ ਨੂੰ ਦੂਜੀਆਂ ਨਾਈਟ੍ਰੇਟ ਦਵਾਈਆਂ ਦੇ ਨਾਲ ਨਾ ਖਾਓ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਵੀਆਗਰਾ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ।

ਜਿਗਰ ਦੀਆਂ ਸਮੱਸਿਆਵਾਂ

ਵੀਆਗਰਾ ਲੈਣ ਨਾਲ ਜਿਗਰ 'ਤੇ ਮਾੜਾ ਅਸਰ ਪੈਂਦਾ ਹੈ। ਜੇਕਰ ਕੋਈ ਵਿਅਕਤੀ ਇਸ ਦਵਾਈ ਦੀ ਨਿਯਮਿਤ ਵਰਤੋਂ ਕਰਦਾ ਹੈ ਤਾਂ ਉਸ ਦੇ ਲੀਵਰ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਅਜਿਹੇ 'ਚ ਉਸ ਵਿਅਕਤੀ ਨੂੰ ਭੋਜਨ ਨਾ ਪਚਣ ਤੇ ਸੋਜਸ਼ ਦੀ ਸਮੱਸਿਆ ਹੋ ਸਕਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bank Holidays February:  ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
Bank Holidays February: ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Advertisement
ABP Premium

ਵੀਡੀਓਜ਼

Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjhaਕੀ ਅੰਮ੍ਰਿਤਪਾਲ ਸਿੰਘ ਜਾ ਸਕੇਗਾ ਲੋਕ ਸਭਾ?Breaking News: America ਤੋਂ ਡਿਪੋਰਟ ਹੋਣਗੇ 18 ਹਜ਼ਾਰ ਭਾਰਤੀ, ਮੋਦੀ ਸਰਕਾਰ ਨੇ ਵੀ ਦੇ ਦਿੱਤੀ ਸਹਿਮਤੀ|abp sanjhaਦਿੱਲੀ ਚੋਣਾਂ 'ਚ CM Bhagwant Mann ਦੀ ਪਤਨੀ Dr Gurpreet Kaur Mann ਸਟਾਰ ਪ੍ਰਚਾਰਕਾਂ ਤੋਂ ਵੀ ਅੱਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Holidays February:  ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
Bank Holidays February: ਫਰਵਰੀ ਵਿੱਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ, ਛੇਤੀ ਹੀ ਨਿਬੇੜ ਲਓ ਸਾਰੇ ਕੰਮ, ਪੜ੍ਹੋ ਕਦੋਂ-ਕਦੋਂ ਰਹਿਣਗੇ ਬੰਦ ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
Crime News: ਚੰਡੀਗੜ੍ਹ 'ਚ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਾਜ਼ਮ ਨੇ ਕਤਲ ਕਰ ਲਾਸ਼ ਭਾਖੜਾ 'ਚ ਸੁੱਟੀ, ਹੈਰਾਨ ਕਰ ਦੇਵੇਗੀ ਵਜ੍ਹਾ
Crime News: ਚੰਡੀਗੜ੍ਹ 'ਚ ਟ੍ਰੇਨਿੰਗ ਲੈ ਰਹੀ ਹਿਮਾਚਲ ਦੀ ਕੁੜੀ ਦਾ ਪੁਲਿਸ ਮੁਲਾਜ਼ਮ ਨੇ ਕਤਲ ਕਰ ਲਾਸ਼ ਭਾਖੜਾ 'ਚ ਸੁੱਟੀ, ਹੈਰਾਨ ਕਰ ਦੇਵੇਗੀ ਵਜ੍ਹਾ
Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'
Ola-Uber ਨੂੰ ਕੇਂਦਰ ਵੱਲੋਂ ਨੋਟਿਸ, ਪੁੱਛਿਆ- 'iPhone ਅਤੇ Android 'ਤੇ ਵੱਖਰੇ-ਵੱਖਰੇ ਕਿਰਾਏ ਕਿਉਂ ?'
ਐਵਰੈਸਟ 'ਤੇ ਚੜ੍ਹਨ ਵਾਲਿਆਂ ਲਈ ਅਹਿਮ ਖਬਰ! ਬੋਰੀਆਂ ਭਰ ਕੇ ਦੇਣੇ ਪੈਣੇ ਪੈਸੇ, ਨੇਪਾਲ ਸਰਕਾਰ ਨੇ ਵਧਾ ਕੇ ਲੱਖਾਂ 'ਚ ਕਰ ਦਿੱਤੀ ਫੀਸ
ਐਵਰੈਸਟ 'ਤੇ ਚੜ੍ਹਨ ਵਾਲਿਆਂ ਲਈ ਅਹਿਮ ਖਬਰ! ਬੋਰੀਆਂ ਭਰ ਕੇ ਦੇਣੇ ਪੈਣੇ ਪੈਸੇ, ਨੇਪਾਲ ਸਰਕਾਰ ਨੇ ਵਧਾ ਕੇ ਲੱਖਾਂ 'ਚ ਕਰ ਦਿੱਤੀ ਫੀਸ
Embed widget