Mother's Day 2023 : ਪ੍ਰੈਗਨੈਂਸੀ ‘ਚ ਵਾਰ-ਵਾਰ ਕਿਉਂ ਹੁੰਦੇ ‘Mood Swings, ਜਾਣੋ ਲੱਛਣ ਅਤੇ ਟਿਪਸ
ਪ੍ਰੈਗਨੈਂਸੀ ਵਿੱਚ ਮੂਡ ਸਵਿੰਗ ਹੋਣ ਦੀ ਸਮੱਸਿਆ ਅਕਸਰ ਔਰਤਾਂ ਨੂੰ ਪਰੇਸ਼ਾਨ ਕਰਦੀ ਹੈ। ਇਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ ਅਤੇ ਸਿਹਤਮੰਦ ਰਹਿ ਸਕਦੇ ਹੋ।
Mother's Day 2023 : ਗਰਭ ਅਵਸਥਾ ਵਿੱਚ ਮੂਡ ਸਵਿੰਗਸ ਹੋਣਾ ਆਮ ਗੱਲ ਹੈ। ਵਾਰ-ਵਾਰ ਅਕਸਰ ਮੂਡ ਬਦਲਣ ਕਾਰਨ ਔਰਤਾਂ ਪਰੇਸ਼ਾਨ ਹੋ ਜਾਂਦੀਆਂ ਹਨ। ਕਿਉਂਕਿ ਇਹ ਉਨ੍ਹਾਂ ਲਈ ਬਹੁਤ ਨਾਜ਼ੁਕ ਸਮਾਂ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਕਈ ਹਾਰਮੋਨਲ ਬਦਲਾਅ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਜਿੰਨੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਤੋਂ ਜ਼ਿਆਦਾ ਔਰਤਾਂ ਮਾਨਸਿਕ ਪ੍ਰੇਸ਼ਾਨੀਆਂ ਵਿੱਚੋਂ ਲੰਘਦੀਆਂ ਹਨ। ਅਜਿਹੀ ਹੀ ਇੱਕ ਸਮੱਸਿਆ ਹੈ ਮੂਡ ਸਵਿੰਗਜ਼। ਇਹ ਅਜਿਹੀ ਸਮੱਸਿਆ ਹੈ, ਜੋ ਗਰਭ ਅਵਸਥਾ ਦੌਰਾਨ ਅਤੇ ਬਾਅਦ ਵਿਚ ਹੋ ਸਕਦੀ ਹੈ। ਜਿਸ ਨੂੰ ਪੋਸਟਪਾਰਟਮ ਮੂਡ ਸਵਿੰਗਜ਼ ਕਿਹਾ ਜਾਂਦਾ ਹੈ। ਇੱਥੇ ਜਾਣੋ ਮੂਡ ਸਵਿੰਗ ਹੋਣ ਦੇ ਲੱਛਣ ਅਤੇ ਇਸ ਤੋਂ ਛੁਟਕਾਰਾ ਪਾਉਣ ਦੇ 5 ਤਰੀਕੇ।
ਮੂਡ ਸਵਿੰਗਸ ਹੋਣ ਦੇ ਲੱਛਣ
ਮੂਡ ਸਵਿੰਗ ਦੇ ਲੱਛਣ ਹਰ ਔਰਤ ਵਿੱਚ ਵੱਖ-ਵੱਖ ਹੁੰਦੇ ਹਨ। ਹਾਲਾਂਕਿ, ਜ਼ਿਆਦਾਤਰ ਗਰਭਵਤੀ ਔਰਤਾਂ ਵਿੱਚ ਕੁਝ ਫੀਲਿੰਗਸ ਪਾਈਆਂ ਜਾਂਦੀਆਂ ਹਨ।
ਇਸ ਦੌਰਾਨ ਬਿਨਾਂ ਕਿਸੇ ਕਾਰਨ ਤੋਂ ਮਨ ਉਦਾਸ ਰਹਿੰਦਾ ਹੈ ਜਾਂ ਬਿਨਾਂ ਕਿਸੇ ਕਾਰਨ ਤੋਂ ਖੁਸ਼ ਹੋ ਜਾਂਦਾ ਹੈ।
ਕਈ ਵਾਰ ਪ੍ਰੈਗਨੈਂਸੀ ਬ੍ਰੇਨ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ, ਜਿਸ 'ਚ ਚੀਜ਼ਾਂ ਭੁੱਲ ਜਾਣਾ ਆਮ ਗੱਲ ਹੈ, ਜਿਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।
ਮੂਡ ਸਵਿੰਗਸ ਹੋਣ ਵੇਲੇ ਚਿੜਚਿੜਾਪਨ ਹੋਣਾ ਅਤੇ ਗੁੱਸਾ ਆਉਣਾ ਲਾਜ਼ਮੀ ਹੈ।
ਗਰਭਵਤੀ ਔਰਤਾਂ ਬੱਚਿਆਂ ਦੀ ਸੁਰੱਖਿਆ ਲਈ ਸਫਾਈ ਵੱਲ ਜ਼ਿਆਦਾ ਧਿਆਨ ਦਿੰਦਿਆਂ ਹਨ।
ਇਹ ਵੀ ਪੜ੍ਹੋ: White Jamun Benefits: ਗਰਮੀਆਂ 'ਚ ਖਾਓ ਇਹ ਫਲ, ਵੱਡੀ ਤੋਂ ਵੱਡੀ ਬਿਮਾਰੀ ਲਈ ਵੀ ਨਹੀਂ ਪਵੇਗੀ ਦਵਾਈ ਦੀ ਲੋੜ!
ਮੂਡ ਸਵਿੰਗਸ ਤੋਂ ਛੁਟਕਾਰਾ ਪਾਉਣ ਦੇ ਉਪਾਅ
ਡੀਪ ਬ੍ਰੀਦਿੰਗ ਐਕਸਰਸਾਈਜ
ਡੀਪ ਬ੍ਰੀਦਿੰਗ ਐਕਸਰਸਾਈਜ ਮੂਡ ਸਵਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿਚ ਬਹੁਤ ਮਦਦ ਕਰ ਸਕਦੀ ਹੈ। ਇੱਕ ਸ਼ਾਂਤ ਜਗ੍ਹਾ 'ਤੇ ਬੈਠੋ ਅਤੇ ਇੱਕ ਡੂੰਘਾ ਸਾਹ ਲਓ, ਇਸ ਨੂੰ 5 ਸਕਿੰਟ ਲਈ ਰੋਕੋ ਅਤੇ ਫਿਰ ਇਸ ਨੂੰ ਹੌਲੀ ਹੌਲੀ ਛੱਡ ਦਿਓ। ਇਸ ਤਰ੍ਹਾਂ 10 ਤੋਂ 15 ਵਾਰ ਕਰੋ। ਡਾਕਟਰ ਵੀ ਇਸ ਦੀ ਸਲਾਹ ਦਿੰਦੇ ਹਨ। ਜੇਕਰ ਡਿਲੀਵਰੀ ਤੋਂ ਬਾਅਦ ਮੂਡ ਸਵਿੰਗ ਦੀ ਸਮੱਸਿਆ ਹੈ ਤਾਂ 10-15 ਮਿੰਟ ਸੈਰ ਕਰਨ ਨਾਲ ਫਾਇਦਾ ਹੋ ਸਕਦਾ ਹੈ।
ਗਰਭ ਅਵਸਥਾ ਦੌਰਾਨ ਮੂਡ ਸਵਿੰਗ ਨੂੰ ਰੋਕਣ ਲਈ, ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਭੋਜਨ ਸ਼ਾਮਲ ਕਰੋ। ਤਾਜ਼ੇ ਫਲ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਫਾਈਬਰ ਤਣਾਅ ਨੂੰ ਘੱਟ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਵੀ ਦਿੰਦਾ ਹੈ। ਜਣੇਪੇ ਤੋਂ ਬਾਅਦ ਮੂਡ ਸਵਿੰਗ ਤੋਂ ਬਚਣ ਲਈ ਭੋਜਨ ਵਿਚ ਆਇਰਨ, ਕੈਲਸ਼ੀਅਮ, ਵਿਟਾਮਿਨ ਅਤੇ ਖਣਿਜ ਪਦਾਰਥ ਰੱਖੋ।
ਜੇਕਰ ਤੁਸੀਂ ਗਰਭ ਅਵਸਥਾ ਦੇ ਦੌਰਾਨ 7 ਤੋਂ 8 ਘੰਟੇ ਦੀ ਨੀਂਦ ਲੈਂਦੇ ਹੋ, ਤਾਂ ਤੁਹਾਨੂੰ ਮੂਡ ਸਵਿੰਗ ਦੀ ਸਮੱਸਿਆ ਤੋਂ ਪਰੇਸ਼ਾਨ ਨਹੀਂ ਹੋਣਾ ਪਵੇਗਾ। ਪੂਰੀ ਨੀਂਦ ਲੈਣ ਨਾਲ ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਅਤੇ ਸੋਚ ਸਕਾਰਾਤਮਕ ਬਣੀ ਰਹਿੰਦੀ ਹੈ। ਇਸ ਨਾਲ ਤਣਾਅ ਵੀ ਦੂਰ ਰਹਿੰਦਾ ਹੈ।
ਵਾਰ-ਵਾਰ ਮੂਡ ਬਦਲਣ ਦਾ ਕਾਰਨ ਡੀਹਾਈਡ੍ਰੇਸ਼ਨ ਵੀ ਹੋ ਸਕਦਾ ਹੈ। ਪਾਣੀ ਦੀ ਕਮੀ ਨਾਲ ਗੁੱਸਾ ਅਤੇ ਚਿੜਚਿੜਾਪਨ ਪੈਦਾ ਹੁੰਦਾ ਹੈ। ਅਜਿਹੇ 'ਚ ਸਰੀਰ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਦਿਨ ਭਰ ਘੱਟ ਤੋਂ ਘੱਟ 3 ਤੋਂ 4 ਲੀਟਰ ਪਾਣੀ ਪੀਓ। ਨਿੰਬੂ ਪਾਣੀ, ਫਲਾਂ ਦਾ ਜੂਸ, ਸਬਜ਼ੀਆਂ ਦਾ ਜੂਸ ਵੀ ਲਓ।
ਗਰਭ ਅਵਸਥਾ ਦੌਰਾਨ ਸ਼ਾਮ ਨੂੰ ਘਾਹ ‘ਤੇ ਨੰਗੇ ਪੈਰੀਂ ਤੁਰਨ ਦੀ ਕੋਸ਼ਿਸ਼ ਕਰੋ। ਹਰਿਆਲੀ ਵਾਲੀ ਥਾਂ ‘ਤੇ ਰਹੋ। ਇਸ ਨਾਲ ਮੂਡ ਸਵਿੰਗ ਤੋਂ ਬਚਿਆ ਜਾ ਸਕਦਾ ਹੈ। ਆਲੇ-ਦੁਆਲੇ ਦੇ ਮਾਹੌਲ ਨੂੰ ਸਕਾਰਾਤਮਕ ਰੱਖੋ ਅਤੇ ਨਕਾਰਾਤਮਕ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।
ਇਹ ਵੀ ਪੜ੍ਹੋ: SideEffects Of Eating Tomatoes: ਤੁਸੀਂ ਵੀ ਹੋ ਟਮਾਟਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਫਾਇਦੇ ਹੀ ਨਹੀਂ ਹੋ ਸਕਦੇ ਵੱਡੇ ਨੁਕਸਾਨ
Check out below Health Tools-
Calculate Your Body Mass Index ( BMI )