ਪੜਚੋਲ ਕਰੋ
Advertisement
ਨਵੀਂ ਖੋਜ! ਹੁਣ ਤਿੰਨ ਸਾਲਾਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਪਕਾਇਆ ਹੋਇਆ ਭੋਜਨ
ਚੰਡੀਗੜ੍ਹ: ਮੁੰਬਈ ਯੂਨੀਵਰਸਟੀ ਦੀ ਫਿਜ਼ਿਕਸ ਪ੍ਰੋਫੈਸਰ ਡਾ. ਵੈਸ਼ਾਲੀ ਬੰਬਲੇ ਵੱਲੋਂ ਇੱਕ ਨਵੀਂ ਖੋਜ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਭੋਜਨ ਨੂੰ ਤਿੰਨ ਸਾਲ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਡਾ. ਵੈਸ਼ਾਲੀ ਨੇ ਦੱਸਿਆ ਕਿ ਉਹ ਸਾਲ 2013 ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸੀ। ਇਹ ਇਲੈਕਟ੍ਰਾਨ ਬੀਮ ਰੇਡੀਏਸ਼ਨ ਤਕਨੀਕ ਹੈ ਜਿਸ ਨਾਲ ਪਕਾਏ ਹੋਏ ਭੋਜਨ ਨੂੰ ਤਿੰਨ ਸਾਲ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਤਕਨੀਕ ਦਾ ਫੌਜ, ਪੁਲਾੜ ਯਾਤਰੀਆਂ ਤੇ ਕੁਦਰਤੀ ਆਫ਼ਤ ਨਾਲ ਜੂਝ ਰਹੇ ਲੋਕਾਂ ਸਮੇਤ ਕਈ ਖੇਤਰ ਦੇ ਲੋਕਾਂ ਨੂੰ ਫਾਇਦਾ ਮਿਲੇਗਾ।
ਦਰਅਸਲ ਡਾ. ਵੈਸ਼ਾਲੀ ਨੇ ਤਿੰਨ ਸਾਲ ਕਰ ਇਡਲੀ, ਉਪਮਾ ਤੇ ਸਫੈਦ ਢੋਕਲਾ ਵਰਗੇ ਭਾਰਤੀ ਵਿਅੰਜਨਾਂ ਨੂੰ ਸੁਰੱਖਿਤ ਕਰਨ ਲਈ ਇੱਕ ਤਕਨੀਕ ਦੀ ਖੋਜ ਕੀਤੀ ਹੈ। ਇਸ ਤਕਨੀਕ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਦਾ ਇਸਤੇਮਾਲ ਨਹੀਂ ਕੀਤਾ ਗਿਆ। ਡਾ. ਵੈਸ਼ਾਨੀ ਨੇ ਦੱਸਿਆ ਕਿ ਦੁਨੀਆ ਵਿੱਚ ਪਹਿਲੀ ਵਾਰ ਪਕੇ ਹੋਏ ਭੋਜਨ ’ਤੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤਕਨੀਕ ਦਾ ਸਭ ਤੋਂ ਵੱਧ ਇਸਤੇਮਾਲ ਫੌਜ, ਪੁਲਾੜ ਯਾਤਰੀਆਂ ਦੇ ਨਾਲ-ਨਾਲ ਆਫਤ ਵਾਲੀਆਂ ਥਾਵਾਂ ’ਤੇ ਹੋਏਗਾ।Mumbai: Physics professor at Mumbai University, Dr Vaishali Bambole, says her department has discovered a technology to preserve Indian cuisines like idli, upma & white dhokla for 3 years without adding any preservatives or impacting its taste and nutritional value. #Maharashtra pic.twitter.com/HmJHFzqShh
— ANI (@ANI) February 7, 2019
ਡਾ. ਵੈਸ਼ਾਲੀ ਨੇ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਖਾਧ ਪਦਾਰਥਾਂ ਨੂੰ ਤਿਆਰ ਕੀਤਾ ਜਿਨ੍ਹਾਂ ਵਿੱਚ ਪ੍ਰੋਟੀਨ ਤੇ ਤੇਲ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਖੋਜ ਦੌਰਾਨ ਬਹੁਤ ਸਾਰੇ ਭੋਜਨ ਪਦਾਰਥਾਂ ’ਤੇ ਇਸ ਤਕਨੀਕ ਦਾ ਇਸਤੇਮਾਲ ਕੀਤਾ ਗਿਆ। ਬੀਤੇ ਦਿਨੀਂ ਹੀ ਉਨ੍ਹਾਂ 3.5 ਸਾਲਾਂ ਤੋਂ ਪਈ ਇਡਲੀ ਖੋਲ੍ਹੀ ਜੋ ਪੂਰਾ ਤਰ੍ਹਾਂ ਤਾਜ਼ਾ ਨਿਕਲੀ। ਉਨ੍ਹਾਂ ਦੱਸਿਆ ਕਿ ਖੋਜ ਲਈ ਕਈ ਭੋਜਨ ਪਦਾਰਥਾਂ ਦੀ ਵਰਤੋਂ ਕੀਤੀ ਗਈ ਪਰ ਉਪਮਾ, ਇਡਲੀ ਤੇ ਸਫੈਦ ਢੋਕਲਾ ਵਿੱਚ ਸਭ ਤੋਂ ਵਧੀਆ ਨਤੀਜੇ ਮਿਲੇ।Dr V Bambole: I've been working on this since 2013. This is electron beam radiation technique. We've used this technology for the 1st time on cooked food. It can be used in packaging food for armed forces, astronauts as well as for mass distribution in case of natural calamity pic.twitter.com/RbIELcyPN4
— ANI (@ANI) February 7, 2019
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement