Desi Ghee: ਦੇਸੀ ਘਿਓ ਤੋਂ ਨਹੀਂ ਡਰਨ ਦੀ ਲੋੜ, ਬੱਸ ਖਾਣ ਦਾ ਢੰਗ ਸਿੱਖੋ, ਸਿਹਤ ਲਈ ਸਾਬਤ ਹੋਏਗਾ ਵਰਦਾਨ!
How much Ghee is good for your Health: ਘਿਓ ਪੰਜਾਬੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਰਿਹਾ ਹੈ। ਪੰਜਾਬੀ ਸਖਤ ਮਿਹਨਤ ਕਰਦੇ ਹਨ, ਇਸ ਲਈ ਉਹ ਘਿਓ ਨੂੰ ਆਸਾਨੀ ਨਾਲ ਹਜ਼ਮ ਕਰ ਲੈਂਦੇ ਹਨ। ਸਮੇਂ ਦੇ ਨਾਲ ਹੁਣ ਸਰੀਰਕ ਮਿਹਨਤ ਦਾ ਰੁਝਾਨ ਘਟਦਾ...
How much Ghee is good for your Health: ਘਿਓ ਪੰਜਾਬੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਰਿਹਾ ਹੈ। ਪੰਜਾਬੀ ਸਖਤ ਮਿਹਨਤ ਕਰਦੇ ਹਨ, ਇਸ ਲਈ ਉਹ ਘਿਓ ਨੂੰ ਆਸਾਨੀ ਨਾਲ ਹਜ਼ਮ ਕਰ ਲੈਂਦੇ ਹਨ। ਸਮੇਂ ਦੇ ਨਾਲ ਹੁਣ ਸਰੀਰਕ ਮਿਹਨਤ ਦਾ ਰੁਝਾਨ ਘਟਦਾ ਜਾ ਰਿਹਾ ਹੈ, ਜਿਸ ਕਰਕੇ ਅਕਸਰ ਡਾਕਟਰ ਘਿਓ ਘੱਟ ਖਾਣ ਦੀ ਸਲਾਹ ਦਿੰਦੇ ਹਨ।
ਦਰਅਸਲ ਬਹੁਤੇ ਲੋਕ ਭਾਰ ਤੇ ਫਿਗਰ ਨੂੰ ਲੈ ਕੇ ਚਿੰਤਤ ਰਹਿੰਦੇ ਹਨ, ਉਹ ਖਾਣੇ 'ਚ ਘਿਓ ਨਹੀਂ ਖਾਂਦੇ। ਉਨ੍ਹਾਂ ਦਾ ਮੰਨਣਾ ਹੈ ਕਿ ਘਿਓ ਖਾਣ ਨਾਲ ਭਾਰ ਵਧਦਾ ਹੈ। ਹਾਲਾਂਕਿ ਇਸ ਦਾ ਇੱਕ ਹੋਰ ਪੱ ਵੀ ਹੈ। ਕੁਝ ਲੋਕ ਘਿਓ ਨੂੰ ਸੁਪਰਫੂਡ ਮੰਨਦੇ ਹਨ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਘਿਓ ਦੀ ਸਹੀ ਮਾਤਰਾ ਸਰੀਰ ਲਈ ਫਾਇਦੇਮੰਦ ਹੁੰਦੀ ਹੈ। ਇਸ ਲਈ ਅਕਸਰ ਹੀ ਸਵਾਲ ਉੱਠਦਾ ਹੈ ਕਿ ਘਿਓ ਦੀ ਕਿੰਨੀ ਮਾਤਰਾ ਸਿਹਤ ਲਈ ਸਹੀ ਹੈ। ਜਾਣੋ ਇਸ ਸਵਾਲ ਦਾ ਜਵਾਬ।
ਨਾ ਘੱਟ ਤੇ ਨਾ ਹੀ ਵੱਧ- ਮੋਟੇ ਤੌਰ 'ਤੇ ਘਿਓ ਦਾ ਸਹੀ ਅਨੁਪਾਤ ਦੱਸਣਾ ਥੋੜ੍ਹਾ ਮੁਸ਼ਕਲ ਹੈ, ਪਰ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਭੋਜਨ ਜਿਸ ਤਰ੍ਹਾਂ ਦਾ ਹੈ, ਉਸੇ ਮਾਤਰਾ ਵਿੱਚ ਘਿਓ ਪਾਓ। ਮਾਹਿਰਾਂ ਦਾ ਮੰਨਣਾ ਹੈ ਕਿ ਘਿਓ ਇੰਨਾ ਹੋਣਾ ਚਾਹੀਦਾ ਹੈ ਕਿ ਖਾਣੇ ਦਾ ਸਵਾਦ ਵਧੇ ਨਾ ਕਿ ਸਿਰਫ ਘਿਓ ਦਾ ਸੁਆਦ ਹੀ ਆਉਣ ਲੱਗੇ। ਉਦਾਹਰਨ ਲਈ, ਜਿੱਥੇ ਦਾਲ-ਚਾਵਲ, ਖਿਚੜੀ ਆਦਿ ਵਿੱਚ ਘਿਓ ਦੀ ਘੱਟ ਮਾਤਰਾ ਦੀ ਲੋੜ ਹੁੰਦੀ ਹੈ, ਉੱਥੇ ਹਲਵੇ ਵਿੱਚ ਥੋੜ੍ਹਾ ਜ਼ਿਆਦਾ ਦੀ। ਇਸੇ ਤਰ੍ਹਾਂ ਜੇਕਰ ਤੁਸੀਂ ਬਾਜਰੇ ਜਾਂ ਰਾਗੀ ਵਰਗੇ ਦਾਣਿਆਂ ਤੋਂ ਵੀ ਕੁਝ ਬਣਾਉਂਦੇ ਹੋ, ਤਾਂ ਘਿਓ ਥੋੜ੍ਹਾ ਜ਼ਿਆਦਾ ਹੀ ਲੱਗੇਗਾ।
ਕਿੰਨੇ ਚਮਚ ਠੀਕ- ਜੇਕਰ ਇਸ ਤਰ੍ਹਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤਾਂ ਮੋਟੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਦਿਨ 'ਚ ਤਿੰਨ ਤੋਂ ਪੰਜ ਚਮਚ ਘਿਓ ਖਾਧਾ ਜਾ ਸਕਦਾ ਹੈ। ਬੱਸ ਇੱਕ ਗੱਲ ਦਾ ਧਿਆਨ ਰੱਖੋ ਕਿ ਇੱਕ ਵਾਰ ਵਿੱਚ ਇੰਨਾ ਘਿਓ ਨਾ ਖਾਓ। ਇਸ ਨੂੰ ਵੰਡੋ ਤੇ ਹਰ ਖਾਣੇ ਵਿੱਚ ਥੋੜ੍ਹਾ ਜਿਹਾ ਘਿਓ ਪਾਓ। ਬਿਹਤਰ ਹੋਵੇਗਾ ਜੇਕਰ ਤੁਸੀਂ ਨਾਸ਼ਤੇ, ਦੁਪਹਿਰ ਦੇ ਖਾਣੇ ਤੇ ਰਾਤ ਦੇ ਖਾਣੇ ਵਿੱਚ ਇੱਕ ਚਮਚ ਘਿਓ ਲਓ।
ਘਿਓ ਦੇ ਸ਼ਾਟਸ ਨਾ ਲਓ, ਭੋਜਨ ਵਿੱਚ ਖਾਓ- ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਸਿਰਫ਼ ਘਿਓ ਖਾਣ ਲਈ ਸਿੱਧਾ ਨਰੋਲ ਨਾ ਲਓ, ਸਗੋਂ ਇਸ ਨੂੰ ਕਿਸੇ ਖਾਣ-ਪੀਣ ਵਾਲੀ ਚੀਜ਼ 'ਚ ਪਾ ਕੇ ਹੀ ਵਰਤੋ। ਜਿਵੇਂ ਅੱਜ ਦੇ ਜ਼ਮਾਨੇ ਵਿੱਚ ਘਿਓ ਦੇ ਸ਼ਾਟ ਲਏ ਜਾਂਦੇ ਹਨ। ਕੁਝ ਲੋਕ ਦਿਨ ਦੀ ਸ਼ੁਰੂਆਤ ਇੱਕ ਚਮਚ ਘਿਓ ਪੀ ਕੇ ਕਰਦੇ ਹਨ। ਤੁਹਾਨੂੰ ਇਸ ਤਰ੍ਹਾਂ ਘਿਓ ਖਾਣ ਦੀ ਜ਼ਰੂਰਤ ਨਹੀਂ। ਇਸ ਦੀ ਵਰਤੋਂ ਕਿਸੇ ਵੀ ਖਾਣ ਵਾਲੀ ਚੀਜ਼ 'ਚ ਪਾ ਕੇ ਹੀ ਕਰੋ।
ਹੋਰ ਵੀ ਬਹੁਤ ਸਾਰੇ ਫਾਇਦੇ- ਘਿਓ ਖਾਣ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਤੇ ਸਰੀਰ ਦੇ ਜੋੜ ਵੀ ਠੀਕ ਤਰ੍ਹਾਂ ਕੰਮ ਕਰਦੇ ਹਨ। ਦਿਲ ਦੀ ਸਿਹਤ ਤੋਂ ਲੈ ਕੇ ਚੰਗਾ ਕੋਲੈਸਟ੍ਰਾਲ ਬਣਾਉਣ ਤੱਕ, ਘਿਓ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ: AC Servicing Tips: ਖੁਦ ਕਰੋ ਇਹ ਕੰਮ, AC ਤੋਂ ਮਿਲੇਗੀ ਜਬਰਦਸਤ ਠੰਡਕ, 'ਪੈਸੇ ਦੀ ਵੀ ਬੱਚਤ'
ਇਸ ਦੇ ਨਾਲ ਹੀ ਘਿਓ ਕਬਜ਼ ਵਿੱਚ ਵੀ ਚੰਗਾ ਕੰਮ ਕਰਦਾ ਹੈ। ਇਸ ਨੂੰ ਖਾਣ ਦੇ ਨਾਲ-ਨਾਲ ਤੁਸੀਂ ਇਸ ਨੂੰ ਚਮੜੀ 'ਤੇ ਵੀ ਲਾ ਸਕਦੇ ਹੋ। ਜਿੱਥੇ ਚਿਹਰੇ 'ਤੇ ਇਸ ਦੀ ਮਾਲਿਸ਼ ਕਰਨ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ, ਉੱਥੇ ਹੀ ਇਹ ਆਮ ਖੁਸ਼ਕੀ ਨੂੰ ਵੀ ਦੂਰ ਕਰਦੀ ਹੈ। ਜੇਕਰ ਘਿਓ ਘਰ ਦਾ ਬਣਿਆ ਹੋਵੇ ਤਾਂ ਬਿਹਤਰ ਹੈ।
Check out below Health Tools-
Calculate Your Body Mass Index ( BMI )