Health: ਸਰੀਰ ਇਕ ਮਸ਼ੀਨ ਦੀ ਤਰ੍ਹਾਂ ਹੁੰਦਾ ਹੈ, ਜੇਕਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨਾਲ ਫਿੱਟ ਨਹੀਂ ਰੱਖੋਗੇ ਤਾਂ ਇਹ ਚੱਲਣਾ ਬੰਦ ਹੋ ਜਾਵੇਗਾ। ਸਰੀਰਕ ਤੌਰ 'ਤੇ ਸਰਗਰਮ ਰਹਿਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸ਼ੂਗਰ ਅਤੇ ਬੀਪੀ ਵਰਗੀਆਂ ਬਿਮਾਰੀਆਂ ਨੇੜੇ ਨਹੀਂ ਆਉਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾਵੇ।


ਸ਼ੂਗਰ ਅਤੇ ਬੀਪੀ ਦੀਆਂ ਬਿਮਾਰੀਆਂ ਨੂੰ ਇਦਾਂ ਰੱਖੋ ਦੂਰ
ਜਿੰਨਾ ਜ਼ਿਆਦਾ ਤੁਸੀਂ ਆਪਣੇ ਸਰੀਰ ਨੂੰ ਐਕਟਿਵ ਰੱਖੋਗੇ, ਤੁਸੀਂ ਓਨਾ ਹੀ ਜ਼ਿਆਦਾ ਫਿੱਟ ਅਤੇ ਚੰਗਾ ਮਹਿਸੂਸ ਕਰੋਗੇ। ਕੋਈ ਵਿਅਕਤੀ ਜਿੰਨਾ ਜ਼ਿਆਦਾ ਐਕਟਿਵ ਰਹਿੰਦਾ ਹੈ, ਉਸ ਦਾ ਦਿਲ, ਫੇਫੜੇ, ਜਿਗਰ ਅਤੇ ਗੁਰਦੇ ਓੰਨੇ ਹੀ ਸਿਹਤਮੰਦ ਹੁੰਦੇ ਹਨ। ਆਸਟ੍ਰੇਲੀਆ ਦੀ ਸਵਿਨਬਰਨ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਕੀਤੀ ਗਈ ਇੱਕ ਖੋਜ ਅਨੁਸਾਰ, ਜੋ ਲੋਕ ਰੋਜ਼ਾਨਾ 4 ਘੰਟੇ ਸਰੀਰਕ ਤੌਰ 'ਤੇ ਐਕਟਿਵ ਰਹਿੰਦੇ ਹਨ, ਉਨ੍ਹਾਂ ਵਿੱਚ ਸ਼ੂਗਰ ਅਤੇ ਹੋਣ ਦਾ ਖ਼ਤਰਾ 30 ਫੀਸਦੀ ਘੱਟ ਹੁੰਦਾ ਹੈ। BP ਵਰਗੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ।


ਸਰੀਰਕ ਤੌਰ 'ਤੇ ਐਕਟਿਵ ਹੋਣ ਦਾ ਸਪੱਸ਼ਟ ਅਰਥ ਹੈ ਹਾਈ ਇਨਟੈਨਸਿਟੀ ਵਾਲੀ ਕਸਰਤ ਕਰਨਾ। ਜੇਕਰ ਤੁਸੀਂ ਘਰ ਦੇ ਕੰਮ, ਖਾਣਾ ਪਕਾਉਣਾ, ਸਫਾਈ ਖੁਦ ਕਰਦੇ ਹੋ ਤਾਂ ਤੁਹਾਨੂੰ ਸਰੀਰਕ ਤੌਰ 'ਤੇ ਕਿਰਿਆਸ਼ੀਲ ਮੰਨਿਆ ਜਾਂਦਾ ਹੈ। ਜਿਹੜਾ ਵਿਅਕਤੀ ਆਪਣੇ ਆਪ ਨੂੰ 4 ਘੰਟੇ ਵੀ ਐਕਟਿਵ ਰੱਖਦਾ ਹੈ, ਉਸ ਨੂੰ ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ।


ਇਹ ਵੀ ਪੜ੍ਹੋ: Summer season : ਗਰਮੀ ਦੇ ਮੌਸਮ 'ਚ ਕਿਉਂ ਆਉਂਦੇ ਹਨ ਚੱਕਰ, ਜਾਣੋ ਮਾਹਿਰਾਂ ਦੀ ਰਾਏ


ਸਿਰਫ਼ ਭਾਰਤ ਵਿੱਚ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼


ਇਸ ਦੁਨੀਆ ਵਿੱਚ 50 ਕਰੋੜ ਤੋਂ ਵੱਧ ਲੋਕ ਸ਼ੂਗਰ ਦੇ ਮਰੀਜ਼ ਹਨ। ਇਕੱਲੇ ਭਾਰਤ ਵਿਚ ਹੀ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ ਹਨ। ਅਤੇ ਲਗਭਗ 10 ਕਰੋੜ ਲੋਕ ਪ੍ਰੀ-ਡਾਇਬੀਟਿਕ ਹਨ। ਜਿਨ੍ਹਾਂ ਨੂੰ ਸਮੇਂ ਸਿਰ ਬਾਰਡਰ ਲਾਈਨ 'ਤੇ ਰੋਕਣ ਦੀ ਲੋੜ ਹੈ। ਅਜਿਹੇ ਲੋਕਾਂ ਲਈ ਦਿਨ ਭਰ ਵਿਚ ਘੱਟੋ-ਘੱਟ 4 ਘੰਟੇ ਸਰੀਰਕ ਤੌਰ 'ਤੇ ਸਰਗਰਮ ਰਹਿਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਕੁਝ ਸਿਹਤਮੰਦ ਆਦਤਾਂ ਨੂੰ ਵੀ ਆਪਣੀ ਜੀਵਨ ਸ਼ੈਲੀ ਵਿਚ ਸ਼ਾਮਲ ਕਰਨਾ ਚਾਹੀਦਾ ਹੈ।


ਜਿਨ੍ਹਾਂ ਲੋਕਾਂ ਨੂੰ ਜਿਮ ਵਰਕਆਊਟ ਕਰਨ ਦਾ ਸਮਾਂ ਨਹੀਂ ਮਿਲਦਾ, ਉਨ੍ਹਾਂ ਨੂੰ ਹਰ ਰੋਜ਼ ਘਰੇਲੂ ਕੰਮ ਜ਼ਰੂਰ ਕਰਨੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦਾ ਸਰੀਰ ਕਿਰਿਆਸ਼ੀਲ ਰਹੇਗਾ। ਉਨ੍ਹਾਂ ਦੀ ਇਮਿਊਨਿਟੀ ਵੀ ਚੰਗੀ ਰਹੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਖੂਨ ਸੰਚਾਰ ਵੀ ਠੀਕ ਰਹੇਗਾ।


ਇਹ ਵੀ ਪੜ੍ਹੋ: Anger: ਗੁੱਸਾ ਕਰਨ ਨਾਲ ਦਿਲ 'ਤੇ ਪਵੇਗਾ ਖ਼ਤਰਨਾਕ ਪ੍ਰਭਾਵ, ਸਕਿੰਟਾਂ 'ਚ ਹੋ ਸਕਦਾ ਨੁਕਸਾਨ - ਸਟੱਡੀ