(Source: ECI/ABP News/ABP Majha)
Health Tips: ਸਿਰਫ ਮਰਦਾਨਾ ਤਾਕਤ ਹੀ ਨਹੀਂ ਸਗੋਂ ਸਫ਼ੇਦ ਮੂਸਲੀ ਦੇ ਹੋਰ ਵੀ ਅਨੇਕਾਂ ਫ਼ਾਇਦੇ
ਚਿੱਟੀ ਮੂਸਲੀ ਦੀ ਜੜ੍ਹ ਦੇ ਪਾਊਡਰ ਦੀ ਵਰਤੋਂ ਆਯੁਰਵੇਦ ਵਿੱਚ ਕੀਤੀ ਜਾਂਦੀ ਹੈ। ਮੂਸਲੀ ਨੂੰ ਮਰਦ ਦੀ ਕਮਜ਼ੋਰੀ, ਸਰੀਰਕ ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ, ਸੁਪਨ ਦੋਸ਼ ਆਦਿ ਦੇ ਇਲਾਜ ਵਿੱਚ ਉਪਯੋਗੀ ਮੰਨਿਆ ਜਾਂਦਾ ਹੈ।
ਨਵੀਂ ਦਿੱਲੀ: ਸਫੇਦ ਮੂਸਲੀ ਮਰਦਾਨਾ ਸੈਕਸ ਸਮੱਸਿਆਵਾਂ ਲਈ ਇੱਕ ਸ਼ਕਤੀਸ਼ਾਲੀ ਜੜ੍ਹੀ-ਬੂਟੀ ਹੈ। ਚਿੱਟੀ ਮੂਸਲੀ ਦੀ ਜੜ੍ਹ ਦੇ ਪਾਊਡਰ ਦੀ ਵਰਤੋਂ ਆਯੁਰਵੇਦ ਵਿੱਚ ਕੀਤੀ ਜਾਂਦੀ ਹੈ। ਮੂਸਲੀ ਨੂੰ ਮਰਦ ਦੀ ਕਮਜ਼ੋਰੀ, ਸਰੀਰਕ ਕਮਜ਼ੋਰੀ, ਇਰੈਕਟਾਈਲ ਡਿਸਫੰਕਸ਼ਨ, ਸੁਪਨ ਦੋਸ਼ ਆਦਿ ਦੇ ਇਲਾਜ ਵਿੱਚ ਉਪਯੋਗੀ ਮੰਨਿਆ ਜਾਂਦਾ ਹੈ। ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਦੇ ਹੋਰ ਵੀ ਅਨੇਕਾਂ ਫਾਇਦੇ ਹਨ।
ਸਫੇਦ ਮੂਸਲੀ ਵਧਾਉਂਦੀ ਸ਼ੁਕਰਾਣੂਆਂ ਦੀ ਗਿਣਤੀ
ਮਰਦਾਨਾ ਵੀਰਜ ਵਿੱਚ ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਇਲਾਜ ਲਈ ਚਿੱਟੀ ਮੂਸਲੀ ਬਹੁਤ ਲਾਭਦਾਇਕ ਹੈ। ਇਹ ਸ਼ੁਕਰਾਣੂਆਂ ਦੀ ਗਿਣਤੀ, ਵੀਰਜ ਦੀ ਮਾਤਰਾ, ਸੰਭੋਗ ਦੇ ਸਮੇਂ ਤੇ ਗਤੀਸ਼ੀਲਤਾ ਨੂੰ ਸੁਧਾਰਨ ਲਈ ਵੀ ਵਰਤੀ ਜਾਂਦੀ ਹੈ। ਸਫੇਦ ਮੂਸਲੀ ਟੈਸਟੋਸਟੀਰੋਨ (ਪੁਰਸ਼ਾਂ ਦਾ ਸੈਕਸ ਹਾਰਮੋਨ) ਦੇ ਪੱਧਰ ਨੂੰ ਵਧਾਉਂਦੀ ਹੈ ਤੇ ਵੀਰਜ ਉਤਪਾਦਨ ਵਿੱਚ ਵੀ ਸੁਧਾਰ ਕਰਦੀ ਹੈ।
ਦੂਰ ਕਰਦੀ ਸੁਪਨ ਦੋਸ਼
ਜੇ ਸੁਪਨ ਦੋਸ਼ (ਨਾਈਟਫ਼ਾਲ) ਤੋਂ ਬਾਅਦ ਕਿਸੇ ਨੂੰ ਕਮਜ਼ੋਰੀ ਅਤੇ ਤਾਕਤ ਜਾਂ ਊਰਜਾ ਦੀ ਘਾਟ ਮਹਿਸੂਸ ਹੁੰਦੀ ਹੋਵੇ, ਤਾਂ ਕੁਝ ਹਫਤਿਆਂ ਲਈ ਖੰਡ ਦੇ ਨਾਲ ਸਫੇਦ ਮੂਸਲੀ ਪਾਊਡਰ ਦੀ ਵਰਤੋਂ ਕਰਨ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਜਾਂਦੀ ਹੈ। ਇਹ ਵਿਧੀ ਰਾਤ ਨੂੰ ਨਾਈਟਫ਼ਾਲ ਘੱਟ ਕਰਨ ਵਿੱਚ ਮਦਦ ਕਰਦੀ ਹੈ ਤੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੀ ਹੈ।
ਸੈਕਸ ਡਰਾਈਵ ਵਧਾਓ
ਜੇ ਤੁਸੀਂ ਆਪਣੀ ਸੈਕਸ ਲਾਈਫ ਦਾ ਸਹੀ ਢੰਗ ਨਾਲ ਅਨੰਦ ਨਹੀਂ ਲੈ ਪਾ ਰਹੇ ਹੋ ਤੇ ਉਤਸ਼ਾਹ ਦੀ ਘਾਟ ਤੋਂ ਪੀੜਤ ਹੋ, ਤਾਂ ਤੁਹਾਨੂੰ ਮਿਸ਼ਰੀ ਤੇ ਦੁੱਧ ਨਾਲ ਸਫੇਦ ਮੂਸਲੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ, ਤੁਹਾਡੇ ਸਰੀਰ ਦਾ ਜਿਨਸੀ ਉਤਸ਼ਾਹ ਫਿਰ ਤੋਂ ਪਹਿਲਾਂ ਵਰਗਾ ਹੋ ਜਾਵੇਗਾ।
ਸਮੇਂ ਤੋਂ ਪਹਿਲਾਂ ਪਤਨ
ਜਦੋਂ ਵੀ ਤੁਸੀਂ ਅੰਤਮ ਅਨੰਦ ਲੈਣਾ ਚਾਹੁੰਦੇ ਹੋ, ਸਮੇਂ ਤੋਂ ਪਹਿਲਾਂ ਪਤਨ ਹੁੰਦਾ ਹੈ, ਜਿਸ ਕਾਰਨ ਤੁਹਾਡੀ ਸੈਕਸ ਲਾਈਫ ਖਰਾਬ ਹੋ ਰਹੀ ਹੈ, ਫਿਰ ਇਸ ਲਈ ਤੁਸੀਂ ਅਸ਼ਵਗੰਧਾ ਤੇ ਕੌਂਚ ਦੇ ਬੀਜਾਂ ਦੇ ਨਾਲ ਸਫੇਦ ਮੂਸਲੀ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ, ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਮਿਸ਼ਰੀ ਮਿਲਾ ਕੇ ਪਾਊਡਰ ਬਣਾਉਣਾ ਹੁੰਦਾ ਹੈ ਤੇ ਇੱਕ ਚਮਚਾ ਸਵੇਰੇ ਤੇ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਹੁੰਦਾ ਹੈ।
Erectile Dysfunction ਦਾ ਇਲਾਜ
ਸਫੇਦ ਮੂਸਲੀ ਦਾ ਸੇਵਨ ਲਿੰਗ ਦੇ ਟਿਸ਼ੂਆਂ ਨੂੰ ਤਾਕਤ ਪ੍ਰਦਾਨ ਕਰਦਾ ਹੈ, ਤੇ ਇਸ ਦੀ ਕਠੋਰਤਾ ਵਿੱਚ ਸੁਧਾਰ ਕਰਦਾ ਹੈ। ਇਹ ਲੰਬੇ ਸਮੇਂ ਲਈ ਕਾਇਮ ਰੱਖਣ ਵਿੱਚ ਸਹਾਇਤਾ ਕਰਦਾ ਹੈ। ਇਹ ਮੁੱਖ ਤੌਰ ਤੇ ਟੈਸਟੋਸਟੀਰੋਨ ’ਤੇ ਕੰਮ ਕਰਦਾ ਹੈ ਜੋ ਮਰਦ ਸੈਕਸ ਹਾਰਮੋਨ ਹੈ।
ਜਾਣੋ ਸਫੇਦ ਮੂਸਲੀ ਦੇ ਹੋਰ ਲਾਭ
ਜੇ ਤੁਹਾਨੂੰ ਅਕਸਰ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਰੋਜ਼ਾਨਾ ਸਫੇਦ ਮੂਸਲੀ ਦੀ ਜੜ੍ਹ ਦਾ ਸੇਵਨ ਕਰਨਾ ਲਾਭਦਾਇਕ ਹੈ। ਇਹ ਹਾਈਪਰਟੈਂਸ਼ਨ, ਗਠੀਏ ਵਿੱਚ ਵੀ ਲਾਭਦਾਇਕ ਹੈ।
ਪੱਥਰੀ ਦੀ ਸਮੱਸਿਆ ਵਿੱਚ ਚਿੱਟੀ ਮੂਸਲੀ ਨੂੰ ਇੰਦਰਾਯਨ ਦੀ ਸੁੱਕੀ ਜੜ੍ਹ ਨਾਲ ਬਰਾਬਰ ਮਾਤਰਾ (1-1 ਗ੍ਰਾਮ) ਵਿੱਚ ਪੀਹ ਕੇ, ਇਸ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਰੋਜ਼ਾਨਾ ਸਵੇਰੇ ਮਰੀਜ਼ ਨੂੰ ਦਿਓ। ਇਹ ਉਪਾਅ ਸੱਤ ਦਿਨਾਂ ਦੇ ਅੰਦਰ ਆਪਣਾ ਪ੍ਰਭਾਵ ਦਿਖਾਉਂਦਾ ਹੈ ਤੇ ਪੱਥਰੀ ਘੁਲ ਜਾਂਦੀ ਹੈ।
ਸਫੈਦ ਮੂਸਲੀ ਸਰੀਰਕ ਨਪੁੰਸਕਤਾ ਨੂੰ ਦੂਰ ਕਰਕੇ ਊਰਜਾ ਵਧਾਉਣ ਵਿੱਚ ਬਹੁਤ ਲਾਭਦਾਇਕ ਹੈ, ਇਹੋ ਕਾਰਨ ਹੈ ਕਿ ਸਫੇਦ ਮੂਸਲੀ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕਰਨ ਵਿੱਚ ਵਰਤੀ ਜਾਂਦੀ ਹੈ।
ਮੂਸਲੀ ਔਰਤਾਂ ਲਈ ਬਹੁਤ ਲਾਭਦਾਇਕ ਹੈ। ਇਹ ਉਮਰ ਦੇ ਪ੍ਰਭਾਵ ਨੂੰ ਘਟਾ ਕੇ ਸੁੰਦਰਤਾ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਇਸ ਤੋਂ ਇਲਾਵਾ ਹੋਰ ਔਰਤਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚ ਵੀ ਇਸ ਦਾ ਸੇਵਨ ਲਾਭਦਾਇਕ ਹੈ।
ਜੇਕਰ ਪਿਸ਼ਾਬ ਵਿੱਚ ਜਲਣ ਦੀ ਸ਼ਿਕਾਇਤ ਹੈ, ਤਾਂ ਚਿੱਟੀ ਮੂਸਲੀ ਦੀ ਜੜ੍ਹ ਨੂੰ ਪੀਸ ਕੇ ਅਤੇ ਇਲਾਇਚੀ ਦੇ ਨਾਲ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਬਹੁਤ ਲਾਭ ਹੁੰਦਾ ਹੈ। ਇਸ ਦੁੱਧ ਨੂੰ ਦਿਨ ਵਿੱਚ ਦੋ ਵਾਰ ਪੀਣਾ ਲਾਭਦਾਇਕ ਹੋਵੇਗਾ।
ਸਫੇਦ ਮੂਸਲੀ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਪੁਰਸ਼ਾਂ ਨੂੰ ਸਰੀਰਕ ਤੌਰ ਤੇ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੈ।
ਬਹੁਤ ਸਾਰੀਆਂ ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਸਫੇਦ ਮੂਸਲੀ ਸ਼ੂਗਰ ਤੋਂ ਬਾਅਦ ਨਪੁੰਸਕਤਾ ਦੀਆਂ ਸ਼ਿਕਾਇਤਾਂ ਵਿੱਚ ਵੀ ਹਾਂਪੱਖੀ ਪ੍ਰਭਾਵ ਦਿਖਾਉਂਦੀ ਹੈ।
ਇਹ ਵੀ ਪੜ੍ਹੋ: Bell Bottom Box Office Collection: ਅਕਸ਼ੈ ਕੁਮਾਰ ਦੀ 'ਬੈਲ ਬੌਟਮ' ਦਾ ਬਾਕਸ ਆਫਿਸ 'ਤੇ ਧਮਾਕਾ, ਇੰਨੇ ਕਰੋੜ ਦੀ ਕੀਤੀ ਕਮਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )