Diabetes: ਸਿਰਫ਼ ਮਿੱਠੇ ਕਰਕੇ ਹੀ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਹੁੰਦੀ ਸ਼ੂਗਰ ਦੀ ਬਿਮਾਰੀ, ਜਾਣੋ
Causes Of Diabetes: ਜੇਕਰ ਤੁਸੀਂ ਸ਼ੂਗਰ ਵਰਗੀ ਬਿਮਾਰੀ ਲਈ ਸਿਰਫ ਮਿੱਠੇ ਨੂੰ ਜ਼ਿੰਮੇਵਾਰ ਮੰਨਦੇ ਹੋ ਤਾਂ ਤੁਸੀਂ ਗਲਤ ਹੋ। ਮਿੱਠੇ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਸ ਕਰਕੇ ਸ਼ੂਗਰ ਦੀ ਬਿਮਾਰੀ ਹੋ ਸਕਦੀ ਹੈ।
Causes Of Diabetes: ਅੱਜ ਦੇ ਦੌਰ ਵਿੱਚ ਸ਼ੂਗਰ ਇੱਕ ਲਾਈਫਸਟਾਈਲ ਨਾਲ ਜੁੜੀ ਬਿਮਾਰੀ ਵਜੋਂ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਕੱਲੇ ਭਾਰਤ ਵਿਚ ਹੀ ਲਗਭਗ 77 ਮਿਲੀਅਨ ਲੋਕ ਸ਼ੂਗਰ ਦੇ ਮਰੀਜ਼ ਹਨ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਹੋ ਜਾਂਦੀ ਹੈ। ਪਰ ਸਿਹਤ ਮਾਹਿਰ ਇਸ ਮਾਮਲੇ ਵਿੱਚ ਕੁਝ ਹੋਰ ਹੀ ਕਹਿੰਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ। ਦਰਅਸਲ ਸ਼ੂਗਰ ਇੱਕ ਕ੍ਰੋਨਿਕ ਸਮੱਸਿਆ ਹੈ ਜਿਸ ਦੌਰਾਨ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ। ਸਿਰਫ਼ ਮਿੱਠਾ ਖਾਣਾ ਇੱਕ ਕਾਰਨ ਨਹੀਂ ਹੋ ਸਕਦਾ ਹੈ। ਇਸ ਪਿੱਛੇ ਹੋਰ ਵੀ ਕਈ ਵੱਡੇ ਕਾਰਨ ਹਨ। ਆਓ ਜਾਣਦੇ ਹਾਂ ਕਿ ਸ਼ੂਗਰ ਸਿਰਫ਼ ਮਿੱਠਾ ਖਾਣ ਨਾਲ ਨਹੀਂ ਸਗੋਂ ਹੋਰ ਵੀ ਕਈ ਚੀਜ਼ਾਂ ਖਾਣ ਨਾਲ ਹੁੰਦੀ ਹੈ।
ਮੋਟਾਪਾ ਅਤੇ ਹਾਈ ਬੀਪੀ
ਮੋਟਾਪਾ ਦੇ ਨਾਲ-ਨਾਲ ਹਾਈ ਬੀਪੀ ਡਾਇਬਟੀਜ਼ ਹੋਣ ਦੀ ਵਜ੍ਹਾ ਮੰਨਿਆ ਜਾਂਦਾ ਹੈ। ਪਤਲੇ ਲੋਕਾਂ ਨਾਲੋਂ ਮੋਟੇ ਲੋਕਾਂ ਨੂੰ ਸ਼ੂਗਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜਦੋਂ ਸਰੀਰ ਵਿੱਚ ਬਹੁਤ ਜ਼ਿਆਦਾ ਚਰਬੀ ਜਮ੍ਹਾਂ ਹੋ ਜਾਂਦੀ ਹੈ, ਤਾਂ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਸ਼ੂਗਰ ਦੀ ਸੰਭਾਵਨਾ ਵੱਧ ਜਾਂਦੀ ਹੈ। ਮੋਟਾਪੇ ਦੇ ਨਾਲ-ਨਾਲ ਹਾਈ ਬੀਪੀ ਨੂੰ ਵੀ ਸ਼ੂਗਰ ਦਾ ਕਾਰਨ ਮੰਨਿਆ ਜਾਂਦਾ ਹੈ।
ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੱਧ ਜਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਹਮੇਸ਼ਾ ਹਾਈ ਰਹਿੰਦਾ ਹੈ, ਅਜਿਹੇ ਲੋਕਾਂ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਕਸਰਤ ਦੀ ਕਮੀ ਨਾਲ ਸਰੀਰ 'ਚ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ। ਦਰਅਸਲ, ਜਦੋਂ ਅਸੀਂ ਸਰੀਰਕ ਗਤੀਵਿਧੀਆਂ ਨਹੀਂ ਕਰਦੇ ਹਾਂ, ਤਾਂ ਸਰੀਰ ਵਿੱਚ ਇਨਸੁਲਿਨ ਪ੍ਰਤੀਰੋਧ ਪ੍ਰਭਾਵਿਤ ਹੁੰਦਾ ਹੈ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: Karwa Chauth 2023: ਇਸ ਕਰਵਾਚੌਥ ਨੂੰ ਬਾਲੀਵੁੱਡ ਦੇ ਇਨ੍ਹਾਂ ਸੁਪਰਹਿੱਟ ਗਾਣਿਆਂ ਨਾਲ ਬਣਾਓ ਹੋਰ ਸਪੈਸ਼ਲ, ਇੱਥੇ ਦੇਖੋ ਪੂਰੀ ਲਿਸਟ
ਜੈਨੇਟਿਕ ਕਾਰਨ ਵੀ ਜ਼ਿੰਮੇਵਾਰ
ਸ਼ੂਗਰ ਦੇ ਕਾਰਨਾਂ ਵਿੱਚ ਜੈਨੇਟਿਕ ਕਾਰਨ ਵੀ ਸ਼ਾਮਲ ਹੁੰਦੇ ਹਨ। ਜਿਨ੍ਹਾਂ ਲੋਕਾਂ ਦੇ ਪਰਿਵਾਰ ਵਿੱਚ ਪਹਿਲਾਂ ਹੀ ਕਿਸੇ ਨੂੰ ਡਾਇਬਟੀਜ਼ ਦੀ ਸਮੱਸਿਆ ਹੈ, ਉਨ੍ਹਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਦੂਜਿਆਂ ਨਾਲੋਂ ਜ਼ਿਆਦਾ ਹੁੰਦਾ ਹੈ।
ਇਸ ਤੋਂ ਇਲਾਵਾ ਹਾਰਮੋਨਲ ਅਸੰਤੁਲਨ ਨੂੰ ਵੀ ਸ਼ੂਗਰ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਖ਼ਾਸਕਰ ਗਰਭ ਅਵਸਥਾ ਦੌਰਾਨ, ਪਲੇਸੇਂਟਾ ਵਿਸ਼ੇਸ਼ ਹਾਰਮੋਨ ਜਾਰੀ ਕਰਦਾ ਹੈ, ਜੋ ਇਨਸੁਲਿਨ ਪ੍ਰਤੀਰੋਧ ਦਾ ਕਾਰਨ ਬਣਦਾ ਹੈ। ਜੇ ਪੈਨਕ੍ਰੀਆਟਿਕ ਪ੍ਰਣਾਲੀ ਇਨਸੁਲਿਨ ਪ੍ਰਤੀਰੋਧ ਨੂੰ ਦੂਰ ਕਰਨ ਲਈ ਲੋੜੀਂਦੀ ਇਨਸੁਲਿਨ ਪੈਦਾ ਕਰਨ ਵਿੱਚ ਅਸਮਰੱਥ ਹੈ, ਤਾਂ ਗਰਭ ਅਵਸਥਾ ਦੌਰਾਨ ਸ਼ੂਗਰ ਦਾ ਜੋਖਮ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ: Karwa Chauth 2023: ਕਰਵਾ ਚੌਥ ਦੇ ਵਰਤ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ...ਨਹੀਂ ਤਾਂ ਪੈਦਾ ਹੋ ਸਕਦੀ ਸਮੱਸਿਆ
Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )