(Source: ECI/ABP News/ABP Majha)
Overthinking : ਜ਼ਿਆਦਾ ਸੋਚਣ ਨਾਲ ਮਾਨਸਿਕ ਸਿਹਤ ਵਿਗੜਦੀ ਹੈ? ਕਿਵੇਂ ਪਾਇਆ ਜਾਵੇ ਕਾਬੂ? ਜਾਣੋ
ਜ਼ਿਆਦਾ ਸੋਚਣਾ ਨਾ ਸਿਰਫ਼ ਤੁਹਾਡੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਤੁਹਾਡੀ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਜੇਕਰ ਤੁਸੀਂ ਕਿਸੇ ਘਟਨਾ, ਸਮੱਸਿਆ ਜਾਂ ਸਥਿਤੀ ਬਾਰੇ ਬਾਰ ਬਾਰ ਸੋਚਦੇ ਹੋ ਅਤੇ ..
ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਸਾਰੇ ਕਿਸੇ ਨਾ ਕਿਸੇ ਚੀਜ਼ ਬਾਰੇ ਬਹੁਤ ਜ਼ਿਆਦਾ ਸੋਚਦੇ ਰਹਿੰਦੇ ਹਾਂ। ਫਿਰ ਚਾਹੇ ਉਹ ਕੰਮ ਨਾਲ ਜੁੜੀਆਂ ਸਮੱਸਿਆਵਾਂ ਹੋਣ, ਰਿਸ਼ਤਿਆਂ ਵਿੱਚ ਟਕਰਾਅ ਹੋਵੇ ਜਾਂ ਭਵਿੱਖ ਦੀਆਂ ਚਿੰਤਾਵਾਂ, ਇਨ੍ਹਾਂ ਸਾਰੀਆਂ ਗੱਲਾਂ ਬਾਰੇ ਵਾਰ-ਵਾਰ ਸੋਚਣ ਨਾਲ ਅਸੀਂ ਜਾਣੇ -ਅਣਜਾਣੇ ਵਿੱਚ ਆਪਣੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਜ਼ਿਆਦਾ ਸੋਚਣਾ ਨਾ ਸਿਰਫ਼ ਤੁਹਾਡੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਤੁਹਾਡੀ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
ਇਸਦੀ ਪਛਾਣ ਕਿਵੇਂ ਕਰੀਏ?
ਜਰੂਰਤ ਤੋਂ ਜ਼ਿਆਦਾ ਸੋਚਣ (Overthinking) ਦੀ ਪਛਾਣ ਕਰਨਾ ਇੰਨਾ ਮੁਸ਼ਕਲ ਨਹੀਂ ਹੈ। ਜੇਕਰ ਤੁਸੀਂ ਕਿਸੇ ਘਟਨਾ, ਸਮੱਸਿਆ ਜਾਂ ਸਥਿਤੀ ਬਾਰੇ ਬਾਰ ਬਾਰ ਸੋਚਦੇ ਹੋ ਅਤੇ ਉਸ ਦਾ ਹੱਲ ਲੱਭਣ ਦੀ ਬਜਾਏ, ਤੁਸੀਂ ਉਸ ਵਿੱਚ ਹੋਰ ਉਲਝ ਜਾਂਦੇ ਹੋ, ਤਾਂ ਤੁਸੀਂ ਓਵਰ ਥਿੰਕਿੰਗ ਦੇ ਸ਼ਿਕਾਰ ਹੋ ਸਕਦੇ ਹੋ। ਇਸ ਤੋਂ ਇਲਾਵਾ, ਜੇਕਰ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਚਿੰਤਤ ਹੋ ਅਤੇ ਉਹ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿਚ ਦਖਲ ਦਿੰਦੀਆਂ ਹਨ, ਤਾਂ ਇਹ ਵੀ ਇਕ ਲੱਛਣ ਹੋ ਸਕਦਾ ਹੈ ਤਾਂ ਆਓ ਜਾਂਦੇ ਹੈ ਇਸਨੂੰ ਦੂਰ ਕਰਨ ਦੇ ਤਰੀਕੇ-
ਮੈਡੀਟੇਸ਼ਨ ਜਾਂ ਧਿਆਨ ਲਗਾਉਣਾ
ਮੈਡੀਟੇਸ਼ਨ ਕਰਨਾ ਜ਼ਿਆਦਾ ਸੋਚਣ ਤੋਂ ਬਚਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਰੋਜ਼ਾਨਾ 10 ਤੋਂ 15 ਮਿੰਟ ਦਾ ਧਿਆਨ ਤੁਹਾਨੂੰ ਮਾਨਸਿਕ ਸ਼ਾਂਤੀ ਦਿੰਦਾ ਹੈ ਅਤੇ ਨਕਾਰਾਤਮਕ ਵਿਚਾਰਾਂ ਤੋਂ ਬਾਹਰ ਆਉਣ ਵਿੱਚ ਮਦਦ ਕਰਦਾ ਹੈ।
ਵਰਤਮਾਨ 'ਤੇ ਧਿਆਨ ਕੇਂਦਰਤ ਕਰੋ
ਅਕਸਰ ਅਸੀਂ ਭਵਿੱਖ ਦੀ ਚਿੰਤਾ ਵਿੱਚ ਇੰਨੇ ਗੁਆਚ ਜਾਂਦੇ ਹਾਂ ਕਿ ਅਸੀਂ ਵਰਤਮਾਨ ਦਾ ਆਨੰਦ ਲੈਣਾ ਭੁੱਲ ਜਾਂਦੇ ਹਾਂ। ਆਪਣੇ ਜੀਵਨ ਦੇ ਮੌਜੂਦਾ ਪਲਾਂ 'ਤੇ ਧਿਆਨ ਕੇਂਦਰਤ ਕਰੋ ਅਤੇ ਤੁਹਾਡੇ ਕੋਲ ਜੋ ਚੀਜ਼ਾਂ ਹਨ ਉਨ੍ਹਾਂ ਦੀ ਕਦਰ ਕਰੋ।
ਸਕਾਰਾਤਮਕ ਸੋਚ ਵਿਕਸਿਤ ਕਰੋ:
ਜ਼ਿਆਦਾ ਸੋਚਣ ਦਾ ਇੱਕ ਵੱਡਾ ਕਾਰਨ ਨਕਾਰਾਤਮਕ ਵਿਚਾਰ ਹਨ। ਆਪਣੇ ਮਨ ਨੂੰ ਸਕਾਰਾਤਮਕ ਸੋਚਣ ਲਈ ਸਿਖਲਾਈ ਦਿਓ ਅਤੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ 'ਤੇ ਧਿਆਨ ਕੇਂਦਰਿਤ ਕਰੋ ਜਿਨ੍ਹਾਂ ਨਾਲ ਤੁਸੀਂ ਸੰਘਰਸ਼ ਕਰ ਰਹੇ ਹੋ
ਇਹ ਵੀ ਪੜ੍ਹੋ : ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ; 500 ਰੁਪਏ 'ਚ ਗੈਸ ਸਿਲੰਡਰ ਅਤੇ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਸਮੇਤ ਕੀਤੇ ਕਈ ਵਾਅਦੇ
ਇੱਕ ਕਾਰਜ ਯੋਜਨਾ ਬਣਾਓ
ਸਮੱਸਿਆਵਾਂ ਬਾਰੇ ਵਾਰ-ਵਾਰ ਸੋਚਣ ਦੀ ਬਜਾਏ, ਉਨ੍ਹਾਂ ਨੂੰ ਹੱਲ ਕਰਨ ਲਈ ਕੋਈ ਠੋਸ ਕਾਰਜ ਯੋਜਨਾ ਬਣਾਓ ਅਤੇ ਉਸ 'ਤੇ ਕੰਮ ਕਰੋ।
Check out below Health Tools-
Calculate Your Body Mass Index ( BMI )