ਪੜਚੋਲ ਕਰੋ

Packed fruit juice: ਡੱਬਾਬੰਦ ਜੂਸ ਪੀਣ ਵਾਲੇ ਸਾਵਧਾਨ! ਸਰੀਰ ਨੂੰ ਕਰ ਦੇਣਗੇ ਬਰਬਾਦ, ਤਾਜ਼ਾ ਰਿਪੋਰਟ 'ਚ ਵੱਡੇ ਖੁਲਾਸੇ

ਦੁਨੀਆ ਭਰ ਵਿੱਚ ਫਲਾਂ ਦੇ ਜੂਸ ਦੀ ਆਸਾਨੀ ਨਾਲ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਪੈਕਡ ਜੂਸ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਸ ਨੂੰ ਵਧੇਰੇ ਸੁਆਦੀ ਬਣਾਉਣ ਲਈ ਅਕਸਰ ਆਰਟੀਫੀਸ਼ਲ ਸੁਆਦ ਤੇ ਫੂਡ ਕਲਰ ਸ਼ਾਮਲ ਕੀਤੇ ਜਾਂਦੇ ਹਨ।

Packed fruit juice bad for health: ਫਲਾਂ ਜਾਂ ਇਨ੍ਹਾਂ ਦੇ ਜੂਸ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਫਲਾਂ ਦੇ ਜੂਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ ਜੋ ਸਰੀਰ ਨੂੰ ਤਾਕਤ ਦੇਣ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਹੁੰਦੇ ਹਨ। ਅਨਾਰ, ਸੰਤਰਾ, ਮੋਸੰਮੀ ਤੇ ਅਨਾਨਾਸ ਵਰਗੇ ਫਲਾਂ ਦੇ ਰਸ ਦਾ ਨਿਯਮਤ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਦੱਸਿਆ ਜਾਂਦਾ ਹੈ।

ਦੂਜੇ ਪਾਸੇ ਬਹੁਤ ਸਾਰੇ ਲੋਕ ਬਾਜ਼ਾਰ ਵਿੱਚ ਉਪਲਬਧ ਪੈਕਡ ਜੂਸ ਦਾ ਸੇਵਨ ਕਰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ, ਫਲਾਂ ਦਾ ਜੂਸ ਤੁਹਾਡੇ ਲਈ ਉਦੋਂ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਤਾਜ਼ੇ ਫਲਾਂ ਦੇ ਜੂਸ ਦਾ ਸੇਵਨ ਕਰਦੇ ਹੋ। ਫਲਾਂ ਦੇ ਪੈਕਡ ਜੂਸ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਇਨ੍ਹਾਂ ਦਾ ਸਵਾਦ ਵੀ ਉਹੀ ਹੁੰਦਾ ਹੈ। ਕੰਪਨੀਆਂ ਦਾਅਵਾ ਵੀ ਕਰਦੀਆਂ ਹਨ ਕਿ ਇਨ੍ਹਾਂ ਨਾਲ ਕਈ ਸਿਹਤ ਲਾਭ ਮਿਲਦੇ ਹਨ ਪਰ ਕੀ ਪੈਕਡ ਜੂਸ ਵਾਕਿਆ ਹੀ ਤਾਜ਼ੇ ਫਲਾਂ ਦੇ ਜੂਸ ਜਿੰਨੇ ਫਾਇਦੇਮੰਦ ਹੁੰਦੇ ਹਨ? ਕੀ ਹਰ ਕਿਸੇ ਨੂੰ ਇਸ ਦਾ ਸੇਵਨ ਕਰਨਾ ਚਾਹੀਦਾ ਹੈ? ਆਓ ਜਾਣਦੇ ਹਾਂ।

ਇਹ ਵੀ ਪੜ੍ਹੋ: ਕੈਂਸਰ ਦੀ ਪਹਿਲੀ ਹੀ ਸਟੇਜ ਵਿੱਚ ਕਿੰਨੇ ਲੋਕਾਂ ਨੂੰ ਪਤਾ ਚਲ ਜਾਂਦਾ ਹੈ? ਇਸ ਤਰ੍ਹਾਂ ਬਚ ਸਕਦੀ ਹੈ ਜਾਨ

ਪੈਕਡ ਜੂਸ ਵਿੱਚ ਹਾਨੀਕਾਰਕ ਤੱਤ ਹੋ ਸਕਦੇ
ਦੁਨੀਆ ਭਰ ਵਿੱਚ ਫਲਾਂ ਦੇ ਜੂਸ ਦੀ ਆਸਾਨੀ ਨਾਲ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਪੈਕਡ ਜੂਸ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਹਾਲਾਂਕਿ ਇਨ੍ਹਾਂ ਜੂਸ ਵਿੱਚ ਫਲਾਂ ਦਾ ਜੂਸ ਹੀ ਹੁੰਦਾ ਹੈ। ਇਸ ਨੂੰ ਵਧੇਰੇ ਸੁਆਦੀ ਬਣਾਉਣ ਲਈ ਅਕਸਰ ਆਰਟੀਫੀਸ਼ਲ ਸੁਆਦ ਤੇ ਫੂਡ ਕਲਰ ਸ਼ਾਮਲ ਕੀਤੇ ਜਾਂਦੇ ਹਨ। ਇਨ੍ਹਾਂ ਰਸਾਂ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣ ਲਈ ਇਨ੍ਹਾਂ 'ਚ ਕਈ ਤਰ੍ਹਾਂ ਦੇ ਪ੍ਰਜ਼ਰਵੇਟਿਵ ਸ਼ਾਮਲ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਪੈਕਡ ਜੂਸ 'ਚ ਖੰਡ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹ ਸਾਰੇ ਤੱਤ ਸਰੀਰ ਲਈ ਹਾਨੀਕਾਰਕ ਹੋ ਸਕਦੇ ਹਨ। ਇਸ ਤੋਂ ਇਲਾਵਾ, ਜਨਵਰੀ 2019 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਪੈਕਡ ਜੂਸ ਵਿੱਚ ਲੈਡ ਜਾਂ ਹੋਰ ਧਾਤਾਂ ਹੋ ਸਕਦੀਆਂ ਹਨ।

ਅਧਿਐਨ ਵਿੱਚ ਕੀ ਪਾਇਆ?
ਅਮਰੀਕਾ ਵਿੱਚ ਪੈਕਡ ਜੂਸ ਵੇਚਣ ਵਾਲੇ 24 ਰਾਸ਼ਟਰੀ ਤੇ ਨਿੱਜੀ ਲੇਬਲ ਬ੍ਰਾਂਡਾਂ ਦੀ ਜਾਂਚ ਕੀਤੀ ਗਈ। ਇਸ ਵਿੱਚ ਵੱਖ-ਵੱਖ ਫਲੇਵਰਾਂ ਵਾਲੇ 45 ਤਰ੍ਹਾਂ ਦੇ ਜੂਸ ਦੀ ਜਾਂਚ ਕੀਤੀ ਗਈ। ਰਿਪੋਰਟਾਂ ਅਨੁਸਾਰ, ਉਨ੍ਹਾਂ ਵਿੱਚੋਂ ਕਈਆਂ ਵਿੱਚ ਲੈਡ ਦਾ ਪੱਧਰ ਬਹੁਤ ਉੱਚਾ ਸੀ। ਇਹ ਧਾਤਾਂ ਬੱਚਿਆਂ ਵਿੱਚ ਤੰਤੂ-ਵਿਕਾਸ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸੇਬ ਦੇ ਜੂਸ ਦੇ ਬਹੁਤ ਸਾਰੇ ਮਸ਼ਹੂਰ ਬ੍ਰਾਂਡਾਂ ਵਿੱਚ ਪ੍ਰਤੀ ਡੱਬਾ 14 ਗ੍ਰਾਮ ਚੀਨੀ ਸੀ। ਇਹ ਖੰਡ ਦੇ ਲਗਪਗ 3 ਚਮਚੇ ਦੇ ਬਰਾਬਰ ਹੈ। ਅਧਿਐਨ ਨੇ ਦਿਖਾਇਆ ਹੈ ਕਿ ਸ਼ਾਮਲ ਕੀਤੀ ਗਈ ਖੰਡ ਸਾਡੇ ਸਰੀਰ ਲਈ ਬਹੁਤ ਨੁਕਸਾਨਦੇਹ ਹੋ ਸਕਦੀ ਹੈ।

ਡਾਇਟੀਸ਼ੀਅਨ ਕੀ ਕਹਿੰਦੇ ਹਨ?
ਡਾਇਟੀਸ਼ੀਅਨਾਂ ਦਾ ਕਹਿਣਾ ਹੈ ਕਿ ਪੈਕਡ ਜੂਸ ਵਿੱਚ ਮੌਜੂਦ ਕਈ ਤੱਤ ਹਾਨੀਕਾਰਕ ਪ੍ਰਭਾਵ ਪਾ ਸਕਦੇ ਹਨ। ਖਾਸ ਤੌਰ 'ਤੇ ਇਸ 'ਚ ਮਿਲੀ ਖੰਡ ਦੀ ਮਾਤਰਾ ਮੋਟਾਪਾ ਤੇ ਸ਼ੂਗਰ ਵਰਗੀਆਂ ਕਈ ਸਮੱਸਿਆਵਾਂ ਨੂੰ ਵਧਾ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਨੂੰ ਇਸ ਤਰ੍ਹਾਂ ਦੇ ਜੂਸ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਜਿਨ੍ਹਾਂ ਜੂਸ ਵਿੱਚ ਪ੍ਰੀਜ਼ਰਵੇਟਿਵ ਨਹੀਂ ਹੁੰਦੇ, ਉਨ੍ਹਾਂ ਦੀ ਸ਼ੈਲਫ ਲਾਈਫ ਲੰਬੀ ਨਹੀਂ ਹੁੰਦੀ। ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਪ੍ਰੀਜ਼ਰਵੇਟਿਵ ਵਾਲੀਆਂ ਚੀਜ਼ਾਂ ਦਾ ਲੰਬੇ ਸਮੇਂ ਤੱਕ ਸੇਵਨ ਕਈ ਤਰ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਨੂੰ ਵਧਾਉਂਦਾ ਹੈ। ਇਹੀ ਕਾਰਨ ਹੈ ਕਿ ਪੈਕਡ ਜੂਸ ਤਾਜ਼ੇ ਜੂਸ ਜਿੰਨਾ ਸੁਰੱਖਿਆਤਮਕ ਨਹੀਂ ਮੰਨਿਾ ਗਿਆ।

ਇਹ ਵੀ ਪੜ੍ਹੋ: ਤੁਸੀਂ ਵੀ ਆਪਣੇ ਪਾਰਟਨਰ ਨਾਲ ਸ਼ੇਅਰ ਕਰਦੇ ਹੋ ਟੂਥਬਰੱਸ਼, ਜਾਣੋ ਕਿੰਨਾ ਖਤਰਨਾਕ?

ਫਲ ਜ਼ਿਆਦਾ ਫਾਇਦੇਮੰਦ ਹੁੰਦੇ
ਡਾਇਟੀਸ਼ੀਅਨਾਂ ਦਾ ਕਹਿਣਾ ਹੈ ਕਿ ਜੂਸ ਦੀ ਬਜਾਏ ਫਲਾਂ ਨੂੰ ਛਿਲਕੇ ਤੇ ਗੁਦੇ ਨਾਲ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਜ਼ਿਆਦਾ ਫਾਈਬਰ ਮਿਲਦਾ ਹੈ। ਫਾਈਬਰ ਕਈ ਤਰ੍ਹਾਂ ਦੇ ਕੈਂਸਰ ਦੇ ਖਤਰੇ ਨੂੰ ਘੱਟ ਕਰਨ, ਕੋਲੈਸਟ੍ਰੋਲ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸਾਬਤ ਫਲਾਂ 'ਚ ਵਿਟਾਮਿਨ ਵੀ ਜ਼ਿਆਦਾ ਹੁੰਦੇ ਹਨ। ਜੂਸ ਬਣਾਉਣ ਦੀ ਪ੍ਰਕਿਰਿਆ ਦੌਰਾਨ ਇਨ੍ਹਾਂ ਦੀ ਮਾਤਰਾ ਘੱਟ ਜਾਂਦੀ ਹੈ।

ਜੇਕਰ ਤੁਸੀਂ ਫਲਾਂ ਦਾ ਸੇਵਨ ਨਹੀਂ ਕਰ ਸਕਦੇ ਤਾਂ ਤਾਜ਼ੇ ਫਲਾਂ ਦਾ ਜੂਸ ਪੀਓ। ਪੈਕ ਕੀਤੇ ਜੂਸ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਇਹ ਇੰਨੇ ਫਾਇਦੇਮੰਦ ਨਹੀਂ ਹਨ ਜਿੰਨੇ ਇਸ਼ਤਿਹਾਰਾਂ ਵਿੱਚ ਦੱਸੇ ਜਾਂਦੇ ਹਨ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
CBSE ਦੇ ਨਵੇਂ ਫੈਸਲੇ ਨਾਲ ਵਧੀਆਂ ਇਨ੍ਹਾਂ ਸਕੂਲਾਂ ਦੀਆਂ ਮੁਸ਼ਕਲਾਂ, ਜਾਣੋ ਕੀ ਹੈ ਪੂਰਾ ਮਾਮਲਾ?
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
144 ਪਿੰਡਾਂ ਦੀ ਲੱਗੀ ਲਾਟਰੀ! ਬਣਨ ਜਾ ਰਿਹਾ ਇਕ ਨਵਾਂ ਸ਼ਹਿਰ... ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ!
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
Shreyas Iyer: ਸ਼੍ਰੇਅਸ ਅਈਅਰ ਲਈ ਟੀਮ ਦੇ ਦਰਵਾਜ਼ੇ ਹੋਏ ਬੰਦ ? BCCI ਨੇ ਸੁਣਾਇਆ ਅਜਿਹਾ ਫਰਮਾਨ
ਸਾਲ ਪਹਿਲਾਂ 20,000 ਲਾਉਣ ਵਾਲੇ ਦੇ ਬਣ ਗਏ ਕਰੋੜ ਤੋਂ ਉੱਪਰ, ਇਸ ਸਟਾਕ ਨੇ ਕੰਗਾਲਾਂ ਨੂੰ ਬਣਾਇਆ ਰਾਜਾ
ਸਾਲ ਪਹਿਲਾਂ 20,000 ਲਾਉਣ ਵਾਲੇ ਦੇ ਬਣ ਗਏ ਕਰੋੜ ਤੋਂ ਉੱਪਰ, ਇਸ ਸਟਾਕ ਨੇ ਕੰਗਾਲਾਂ ਨੂੰ ਬਣਾਇਆ ਰਾਜਾ
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Punjab News: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangwar in Punjab: ਬੰਬੀਹਾ ਤੇ ਲਾਰੈਂਸ ਗੈਂਗ ਭਿੜੇ! ਬੰਬੀਹਾ ਗੈਂਗ ਦੇ ਬੰਦਿਆਂ ਨੇ ਯੂਕੇ 'ਚ ਕਰ ਦਿੱਤਾ ਵੱਡਾ ਐਕਸ਼ਨ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Gangster in Punjab: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
Embed widget