ਕੋਰੋਨਾ ਤੋਂ ਠੀਕ ਹੋ ਰਹੇ ਮਰੀਜ਼ ਜ਼ਰੂਰ ਕਰਨ ਇਹ ਕੰਮ, ਵਧੇਗੀ ਇਮਿਊਨਿਟੀ
ਫਲ ਤੇ ਸਬਜ਼ੀਆਂ ਪੌਸ਼ਟਿਕ ਤੱਤਾਂ ਨਾਲ ਭਰੀਆਂ ਹੁੰਦੀਆਂ ਹਨ ਤੇ ਇਸ ਲਈ ਸਾਡੀ ਖੁਰਾਕ ਦਾ ਹਿੱਸਾ ਹੋਣਾ ਜ਼ਰੂਰੀ ਹੈ ਤਾਂ ਜੋ ਇਮਿਊਨਿਟੀ ਤੇ ਚੰਗੀ ਸਿਹਤ ਨੂੰ ਕਾਇਮ ਰੱਖਿਆ ਜਾ ਸਕੇ। ਫਲ ਤੇ ਸਬਜ਼ੀਆਂ ਦੀ ਵਰਤੋਂ ਹੀ ਖਣਿਜ, ਐਂਟੀ ਆਕਸੀਡੈਂਟ, ਵਿਟਾਮਿਨ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

ਨਵੀਂ ਦਿੱਲੀ: ਫਲ ਤੇ ਸਬਜ਼ੀਆਂ ਪੌਸ਼ਟਿਕ ਤੱਤਾਂ ਨਾਲ ਭਰੀਆਂ ਹੁੰਦੀਆਂ ਹਨ ਤੇ ਇਸ ਲਈ ਸਾਡੀ ਖੁਰਾਕ ਦਾ ਹਿੱਸਾ ਹੋਣਾ ਜ਼ਰੂਰੀ ਹੈ ਤਾਂ ਜੋ ਇਮਿਊਨਿਟੀ ਤੇ ਚੰਗੀ ਸਿਹਤ ਨੂੰ ਕਾਇਮ ਰੱਖਿਆ ਜਾ ਸਕੇ। ਫਲ ਤੇ ਸਬਜ਼ੀਆਂ ਦੀ ਵਰਤੋਂ ਹੀ ਖਣਿਜ, ਐਂਟੀ ਆਕਸੀਡੈਂਟ, ਵਿਟਾਮਿਨ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕੋਵਿਡ-19 ਸਾਡੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਤ ਕਰਦੀ ਹੈ ਤੇ ਢਿੱਡ ਦੀ ਸੋਜਸ਼ ਤੇ ਟਿਸ਼ੂ ਨੇ ਨੁਕਸਾਨ ਦਾ ਕਾਰਨ ਬਣਦੀ ਹੈ।
ਤਾਜ਼ੀ ਸਬਜ਼ੀਆਂ ਜਾਂ ਫਲਾਂ ਪਾਚਨ ਪ੍ਰਣਾਲੀ ਨਾਲ ਅਸਾਨੀ ਨਾਲ ਮਿਲ ਜਾਂਦੇ ਹਨ ਤੇ ਇਹ ਸਾਡੀ ਸਿਹਤ ਲਈ ਲਾਭਕਾਰੀ ਹੁੰਦੇ ਹਨ। ਜੂਸ ਤੁਰੰਤ ਊਰਜਾਵਾਨ ਮਹਿਸੂਸ ਕਰਵਾਉਣ ਦਾ ਇੱਕ ਵਧੀਆ ਤਰੀਕਾ ਹੈ, ਕਿਉਂਕਿ ਇਹ ਖੂਨ ਦੇ ਪ੍ਰਵਾਹ 'ਚ ਤੇਜ਼ੀ ਲਿਆਉਂਦਾ ਹੈ ਤੇ ਇਸ ਤਰ੍ਹਾਂ ਕੋਵਿਡ-19 ਨੂੰ ਛੇਤੀ ਠੀਕ ਕਰਨ 'ਚ ਮਦਦ ਕਰਦਾ ਹੈ।
ਦਿਨ ਵਿੱਚ ਦੋ ਤੋਂ ਤਿੰਨ ਵਾਰ ਸਬਜ਼ੀਆਂ ਤੇ ਫਲਾਂ ਦਾ ਜੂਸ ਪੀਣਾ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਠੀਕ ਕਰਦਾ ਹੈ ਤੇ ਸੋਜਸ਼ ਨੂੰ ਘਟਾ ਸਕਦਾ ਹੈ। ਜਾਣੋ ਕੁਝ ਜੂਸਾਂ ਦੀ ਸੂਚੀ ਜੋ ਕੋਵਿਡ-19 ਤੋਂ ਠੀਕ ਹੋ ਰਹੇ ਮਰੀਜ਼ਾਂ ਲਈ ਲਾਭਕਾਰੀ ਹਨ:-
ਟਮਾਟਰ ਪੁਦੀਨੇ ਦਾ ਜੂਸ - ਟਮਾਟਰ ਪੁਦੀਨੇ ਦਾ ਜੂਸ ਐਂਟੀਆਕਸੀਡੈਂਟਸ ਵਿਚ ਬਹੁਤ ਭਰਪੂਰ ਹੁੰਦਾ ਹੈ ਅਤੇ ਪਾਚਨ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਘਰ ਵਿੱਚ ਟਮਾਟਰ ਪੁਦੀਨੇ ਦਾ ਰਸ ਬਣਾਉਣ ਲਈ 4 ਟਮਾਟਰ ਦਾ ਗਲਾਸ ਪਾਣੀ ਤੇ 8-10 ਪੁਦੀਨੇ ਦੇ ਪੱਤਿਆਂ ਦਾ ਮਿਸ਼ਰਣ ਬਣਾਓ। ਇਸ 'ਚ ਥੋੜ੍ਹਾ ਜਿਹਾ ਨਮਕ, ਨਿੰਬੂ ਤੇ ਮਿਰਚ ਮਿਲਾਉਣ ਨਾਲ ਜੂਸ ਦੇ ਸੁਆਦ ਤੇ ਪੋਸ਼ਣ 'ਚ ਵਾਧਾ ਹੁੰਦਾ ਹੈ।
ਗਾਜਰ, ਚੁਕੰਦਰ, ਆਂਵਲਾ ਅਤੇ ਅਦਰਕ ਦਾ ਰਸ - ਗਾਜਰ ਤੇ ਚੁਕੰਦਰ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਸਾਫ ਕਰਨ ਅਤੇ ਜਿਗਰ ਨੂੰ ਸਿਹਤਮੰਤ ਰੱਖਣ 'ਚ ਮਦਦ ਕਰਦੇ ਹਨ। ਆਂਵਲਾ ਵਿਟਾਮਿਨ ਸੀ ਵਿਚ ਕਾਫ਼ੀ ਮਾਤਰਾ 'ਚ ਹੈ ਅਤੇ ਇਮਿਊਨਿਟੀ ਨੂੰ ਵਧਾਉਣ ਲਈ ਵਧੀਆ ਹੈ। ਜੂਸ ਬਣਾਉਣ ਲਈ ਕੱਟੀਆਂ 2 ਗਾਜਰ, ਇੱਕ ਚੁਕੰਦਰ, 2 ਆਂਵਲਾ ਤੇ ਇੱਕ ਇੰਚ ਅਦਰਕ ਦੇ ਟੁਕੜਿਆਂ ਦਾ ਮਿਸ਼ਰਣ ਤਿਆਰ ਕਰੋ। ਫਿਰ ਇਸ 'ਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ। ਜੂਸ ਤਿਆਰ ਹੋਣ ਤੋਂ ਬਾਅਦ ਵਰਤੋਂ।
ਹਲਦੀ, ਅਦਰਕ, ਨਿੰਬੂ ਅਤੇ ਸੰਤਰਾ - ਇਹ ਸਾਰੀਆਂ ਸਮੱਗਰੀਆਂ 'ਚ ਐਂਟੀ-ਇਨਫਲੇਮੇਟਰੀ ਮਿਸ਼ਰਣ ਹੁੰਦੇ ਹਨ ਜਿਨ੍ਹਾਂ 'ਚ ਐਂਟੀਵਾਇਰਲ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਜੂਸ ਬਣਾਉਣ ਲਈ ਸਾਰੀ ਸਮੱਗਰੀ ਨੂੰ ਮਿਲਾ ਕੇ ਤਿਆਰ ਕਰੋ। ਹੁਣ ਤੁਹਾਡਾ ਜੂਸ ਪੀਣ ਲਈ ਤਿਆਰ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )






















