(Source: ECI/ABP News/ABP Majha)
ਠੰਢ 'ਚ ਮੂੰਗਫਲੀ ਲੱਗਦੀ ਸਭਨਾ ਨੂੰ ਸੁਆਦ, ਪਰ ਬਹੁਤੇ ਨਹੀਂ ਜਾਣਦੇ ਇਸ ਦੇ ਇਹ ਰਾਜ਼
ਸਰਦੀ ਦੇ ਮੌਸਮ ‘ਚ ਜ਼ਿਆਦਾਤਰ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਦੁਪਹਿਰ ਦੀ ਧੁੱਪ ‘ਚ ਬੈਠ ਕੇ ਮੂੰਗਫਲੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਹੈ। ਮੂੰਗਫਲੀ ਨੂੰ ਗਰੀਬਾਂ ਦਾ ਕਾਜੂ ਵੀ ਕਿਹਾ ਜਾਂਦਾ ਹੈ।
Moongfali (Peanuts) Benifits: ਸਰਦੀ ਦੇ ਮੌਸਮ ‘ਚ ਜ਼ਿਆਦਾਤਰ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ। ਦੁਪਹਿਰ ਦੀ ਧੁੱਪ ‘ਚ ਬੈਠ ਕੇ ਮੂੰਗਫਲੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਹੈ। ਮੂੰਗਫਲੀ ਨੂੰ ਗਰੀਬਾਂ ਦਾ ਕਾਜੂ ਵੀ ਕਿਹਾ ਜਾਂਦਾ ਹੈ। ਇਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਮੂੰਗਫਲੀ ਕਿੰਨੀ ਜ਼ਿਆਦਾ ਪੌਸ਼ਟਿਕ ਹੁੰਦੀ ਹੈ, ਜੋ ਉਸ ਦੀ ਤੁਲਨਾ ਸਭ ਤੋਂ ਮਹਿੰਗੇ ਡ੍ਰਾਈਫ੍ਰੂਟਸ ‘ਚ ਸ਼ਾਮਲ ਕਾਜੂ ਨਾਲ ਕੀਤੀ ਜਾਂਦੀ ਹੈ। ਤੁਹਾਨੂੰ ਦਸ ਦਈਏ ਕਿ ਮੂੰਗਫਲੀ ‘ਚ ਮੈਗਨੀਜ਼ ਪਾਇਆ ਜਾਂਦਾ ਹੈ ਜੋ ਸਰੀਰ ‘ਚ ਪਹੁੰਚਣ ਦੇ ਬਾਅਦ ਕੈਲਸ਼ੀਅਮ ਦੀ ਮਾਤਰਾ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਨਾਲ ਮਾਸਪੇਸ਼ੀਆਂ ਵੀ ਮਜਬੂਤ ਬਣਦੀਆਂ ਹਨ।
ਮੂੰਗਫਲੀ ‘ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਵੇਂ ਪ੍ਰੋਟੀਨ, ਫਾਈਬਰਜ਼, ਵਿਟਾਮਿਨਜ਼, ਮਿਨਰਲਜ਼ ਤੇ ਐਂਟੀਆਕਸੀਡੈਂਟਸ ਆਦਿ। ਇਹੀ ਕਾਰਨ ਹੈ ਕਿ ਸਵਾਦਿਸ਼ਟ ਲੱਗਣ ਵਾਲੀ ਮੂੰਗਫਲੀ ਅਸਲ ‘ਚ ਗੁਣਾਂ ਦਾ ਖਜ਼ਾਨਾ ਹੁੰਦੀ ਹੈ। ਮੂੰਗਫਲੀ ‘ਚ ਅਜਿਹੇ ਪੋਸ਼ਕ ਤੱਤ ਪਾਏ ਜਾਂਦ ਹਨ ਜੋ ਤੁਹਾਡੇ ਦਿਲ ਦੀ ਸਿਹਤ ਬਣਾਏ ਰੱਖਣ ‘ਚ ਮਦਦ ਕਰਦੀ ਹੈ। ਮੂੰਗਫਲੀ ਖਾਣ ਨਾਲ ਤੁਹਾਡਾ ਸਰੀਰ ਬੈਡ ਕੈਲੇਸਟ੍ਰਾਲ ਨੂੰ ਲੀਨ ਨਹੀਂ ਕਰਦਾ, ਇਸ ਨਾਲ ਦਿਲ ‘ਤੇ ਬੁਰਾ ਅਸਰ ਨਹੀਂ ਪੈਂਦਾ ਹੈ।
ਮੂੰਗਫਲੀ ਖਾਣ ਦੇ ਹੋਰ ਫਾਇਦੇ
ਮਾਨਸਿਕ ਰੋਗਾਂ ਤੋਂ ਰਾਹਤ-
ਮੂੰਗਫਲੀ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਰੀਰ ਅੰਦਰ ਹੈਪੀ ਹਾਰਮੋਨ ਸੈਰੇਟੇਨਿਨ ਦਾ ਉਤਪਾਦਨ ਵਧਾ ਦਿੰਦੇ ਹਨ। ਇਸ ਨਾਲ ਮੂਡ ਚੰਗਾ ਰਹਿੰਦਾ ਹੈ। ਤਣਾਅ, ਚਿੰਤਾ ਤੇ ਅਵਸਾਦ ਜਿਹੀਆਂ ਸਮੱਸਿਆਵਾਂ ਤੁਹਾਡੇ ‘ਤੇ ਹਾਵੀ ਨਹੀਂ ਹੋ ਪਾਉਂਦੀਆਂ।
ਫਰਟੀਲਿਟੀ ਵਧਾਉਂਦੀ ਹੈ-
ਮੂੰਗਫਲੀ ਪ੍ਰਜਣਨ ਸਮਰੱਥਾ ‘ਚ ਵੀ ਵਾਧਾ ਕਰਦੀ ਹੈ, ਖਾਸ ਤੌਰ ‘ਤੇ ਜਿਨ੍ਹਾਂ ਮਹਿਲਾਵਾਂ ਨੂੰ ਪ੍ਰੈੱਗਨੈਂਸੀ ‘ਚ ਦਿੱਕਤ ਆ ਰਹੀ ਹੈ, ਉਨ੍ਹਾਂ ਨੂੰ ਮੂੰਗਫਲੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਕਿਉਂਕਿ ਮੂੰਗਫਲੀ ‘ਚ ਪਾਇਆ ਜਾਣਾ ਵਾਲਾ ਫੌਲਿਕ ਐਸਿਡ, ਜਲਦੀ ਕੰਸੀਵ ਕਰਨ ‘ਚ ਮਦਦ ਕਰਦਾ ਹੈ ਤੇ ਬਾਅਦ ‘ਚ ਬੱਚੇ ਦੇ ਸਹੀ ਵਿਕਾਸ ‘ਚ ਵੀ ਬਹੁਤ ਸਹਾਇਤਾ ਕਰਦਾ ਹੈ।
ਹਰ ਦਿਨ ਖਾਓ ਇੰਨੀ ਮੂੰਗਫਲੀ-
ਆਮ ਤੌਰ ‘ਤੇ ਇੱਕ ਸਿਹਤਮੰਦ ਵਿਅਕਤੀ ਹਰ ਦਿਨ 50 ਗ੍ਰਾਮ ਮੂੰਗਫਲੀ ਦਾ ਸੇਵਨ ਕਰੇ ਤਾਂ ਸਿਹਤ ਹੋਰ ਵੀ ਚੰਗੀ ਬਣ ਜਾਂਦੀ ਹੈ, ਹਾਲਾਂਕਿ ਖਾਲੀ ਪੇਟ ਮੂੰਗਫਲੀ ਖਾਣਾ ਤੁਹਾਨੂੰ ਭਾਰੀ ਵੀ ਪੈ ਸਕਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਪੇਟ ਦਰਦ ਵੀ ਹੋ ਸਕਦਾ ਹੈ ਤੇ ਐਸੀਡਿਟੀ ਦੀ ਸਮੱਸਿਆ ਵੀ ਹੋ ਸਕਦੀ ਹੈ।
ਮੂੰਗਫਲੀ ਨੂੰ ਗੁੜ ਤੇ ਨਾਰੀਅਲ ਦੇ ਨਾਲ ਖਾਣ ਨਾਲ ਇਸਦਾ ਸਵਾਦ ਤੇ ਪੋਸ਼ਣ ਦੇਣ ਦੀ ਸਮਰੱਥਾ ਦੋਨਾਂ ‘ਚ ਵਾਧਾ ਹੋ ਜਾਂਦਾ ਹੈ। ਇਸ ਲਈ ਤੁਸੀਂ ਮੂੰਗਫਲੀ ਨੂੰ ਇਨ੍ਹਾਂ ਚੀਜ਼ਾਂ ਨਾਲ ਮਿਕਸ ਕਰਕੇ ਚਿੱਕੀ ਜਾਂ ਲੱਡੂ ਬਣਾ ਸਕਦੇ ਹੋ ਤਾਂਕਿ ਹਰ ਦਿਨ ਖਾਣਾ ਖਾਣ ਦੇ ਬਾਅਦ ਜਦ ਵੀ ਮਿੱਠਾ ਖਾਣ ਦੀ ਕ੍ਰੇਵਿੰਗ ਹੋਵੇ ਤਾਂ ਤੁਸੀਂ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ।
ਵੱਧ ਮੂੰਗਫਲੀ ਖਾਣ ਦਾ ਨੁਕਸਾਨ
ਵੱਧ ਮਾਤਰਾ ‘ਚ ਮੂੰਗਫਲੀ ਖਾਣ ਨਾਲ ਪੇਟ ‘ਚ ਗੈਸ ਦੀ ਸਮੱਸਿਆ ਜਾਂ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਮੂੰਗਫਲੀ ਬਹੁਤ ਜ਼ਿਆਦਾ ਗਰਮ ਹੁੰਦੀ ਹੈ, ਇਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਸਕਿੱਨ ‘ਤੇ ਐਲਰਜੀ ਜਾਂ ਮੂੰਹ ‘ਚ ਛਾਲਿਆਂ ਦੀ ਸਮੱਸਿਆ ਵੀ ਹੋ ਸਕਦੀ ਹੈ।
ਜਿਨ੍ਹਾਂ ਲੋਕਾਂ ਦੀ ਸਕਿਨ ਜ਼ਿਆਦਾ ਸੰਵੇਦਨਸ਼ੀਲ (Sensitive) ਹੁੰਦੀ ਹੈ, ਜ਼ਿਆਦਾ ਮਾਤਰਾ ‘ਚ ਮੂੰਗਫਲੀ ਖਾਣ ਨਾਲ ਉਨ੍ਹਾਂ ਦੇ ਚਿਹਰੇ ‘ਤੇ ਸੋਜਿਸ਼ ਦੀ ਸਮੱਸਿਆ ਵੀ ਆ ਸਕਦੀ ਹੈ
Disclaimer: ਇਸ ਆਰਟੀਕਲ ‘ਚ ਦੱਸੀ ਗਈ ਵਿਧੀ, ਤਰੀਕਿਆਂ ਅਤੇ ਦਾਅਵਿਆਂ ਦੀ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ। ਇਹਨਾਂ ਨੂੰ ਸਿਰਫ ਸੁਝਾਅ ਦੇ ਰੂਪ ‘ਚ ਲਿਆ ਜਾਵੇ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ਦਵਾਈ/ ਡਾਈਟ ‘ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲੈ ਲਵੋ।
ਇਹ ਵੀ ਪੜ੍ਹੋ :
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Check out below Health Tools-
Calculate Your Body Mass Index ( BMI )