ਇਹ ਪੌਦੇ ਘਰ ਦੇ ਨੇੜੇ ਨਹੀਂ ਆਉਣ ਦਿੰਦੇ ਮੱਛਰ, ਕਈ ਬਿਮਾਰੀਆਂ ਤੋਂ ਵੀ ਕਰਦੇ ਹਨ ਸਾਡੀ ਸੁਰੱਖਿਆ
ਗਰਮੀਆਂ ਵਿਚ ਮੱਛਰ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਬਾਰਸ਼ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਇਸ ਲਈ ਮੱਛਰ ਕਾਰਨ ਹੋਣ ਵਾਲੀਆਂ ਬਿਮਾਰੀਆਂ ਵੀ ਵਧ ਜਾਣਗੀਆਂ।
Plants Protect Against Mosquitoes: ਗਰਮੀਆਂ ਵਿਚ ਮੱਛਰ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ। ਬਾਰਸ਼ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਇਸ ਲਈ ਮੱਛਰ ਕਾਰਨ ਹੋਣ ਵਾਲੀਆਂ ਬਿਮਾਰੀਆਂ ਵੀ ਵਧ ਜਾਣਗੀਆਂ। ਹਾਲਾਤ ਇਹ ਬਣ ਜਾਂਦੇ ਹਨ ਕਿ ਮੱਛਰ ਮਾਰਨ ਵਾਲੀਆਂ ਕੋਇਲਾਂ ਅਤੇ ਲਾਈਟਾਂ ਵੀ ਫੇਲ੍ਹ ਹੋ ਜਾਂਦੀਆਂ ਹਨ।
ਹਾਲਾਂਖਿ ਕੁਦਰਤ ਨੇ ਕੋਈ ਆਫ਼ਤ ਦਿੱਤੀ ਹੈ ਤਾਂ ਆਪਣੇ ਕੋਲੋਂ ਹੀ ਉਸ ਦਾ ਹੱਲ ਵੀ ਦਿੱਤਾ ਹੈ।ਅਜਿਹੇ ਕਈ ਪੌਦੇ ਹਨ ਜੋ ਤੁਹਾਨੂੰ ਇਨ੍ਹਾਂ ਮੱਛਰਾਂ ਤੋਂ ਬਚਾ ਸਕਦੇ ਹਨ। ਅਜਿਹੇ ਕਈ ਪੌਦੇ ਹਨ, ਜੋ ਮੱਛਰਾਂ ਨੂੰ ਘਰ ਵਿਚ ਆਉਣ ਤੋਂ ਰੋਕਦੇ ਹਨ ਤੇ ਘਰ ਦੀ ਸੁੰਦਰਤਾ ਨੂੰ ਵੀ ਵਧਾਉਂਦੇ ਹਨ।
ਮੱਛਰਾਂ ਤੋਂ ਬਚਾਉਂਦੇ ਹਨ ਇਹ ਪੌਦੇ
ਲੈਮਨਗ੍ਰਾਸ: ਲੈਮਨਗ੍ਰਾਸ ਅਜਿਹਾ ਪਹਿਲਾ ਪੌਦਾ ਹੈ, ਜੋ ਤੁਹਾਨੂੰ ਮੱਛਰਾਂ ਤੋਂ ਬਚਾਵੇਗਾ। ਤੁਸੀਂ ਆਪਣੇ ਘਰ ਦੇ ਆਲੇ-ਦੁਆਲੇ ਲੈਮਨਗ੍ਰਾਸ ਲਗਾ ਸਕਦੇ ਹੋ। ਮੱਛਰਾਂ ਤੋਂ ਬਚਾਉਣ ਦੇ ਨਾਲੋਂ ਨਾਲ ਇਹ ਪੌਦਾ ਇਕ ਹੋਰ ਵੀ ਫਾਇਦਾ ਕਰਦਾ ਹੈ।
ਇਸ ਪੌਦੇ ਦੀ ਚਾਹ ਅਤੇ ਜੂਸ ਵੀ ਬਣਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਚੰਗੇ ਹਨ। ਇਸ ਪੌਦੇ ਦੀ ਨਿੰਬੂ ਵਰਗੀ ਸੁਗੰਧ ਬਹੁਤ ਸੁਹਾਵਣੀ ਹੁੰਦੀ ਹੈ ਪਰ ਮੱਛਰ ਇਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ, ਜਿਸ ਕਾਰਨ ਲੈਮਨਗ੍ਰਾਸ ਦੇ ਬੂਟੇ ਦੀ ਗੰਧ ਸੁੰਗਦੇ ਹੀ ਮੱਛਰ ਭੱਜ ਜਾਂਦੇ ਹਨ।
ਸਿਨਟ੍ਰੋਨੇਲਾ: ਮੱਛਰਾਂ ਤੋਂ ਬਚਾਅ ਲਈ ਸਿਨਟ੍ਰੋਨੇਲਾ ਨਾਮ ਦਾ ਪਲਾਂਟ ਵੀ ਘਰ ਵਿਚ ਲਗਾਇਆ ਜਾ ਸਕਦਾ ਹੈ। ਇਸ ਪੌਦੇ ਦੀ ਖੁਸ਼ਬੂ ਵੀ ਮੱਛਰਾਂ ਨੂੰ ਘਰ ‘ਚ ਦਾਖਲ ਹੋਣ ਤੋਂ ਰੋਕਦੀ ਹੈ। ਜਿੱਥੇ ਇਕ ਪਾਸੇ ਇਕ ਪੌਦਾ ਮੱਛਰਾਂ ਤੋਂ ਬਚਾਉਂਦਾ ਹੈ, ਉੱਥੇ ਦੂਜੇ ਪਾਸੇ ਇਹ ਪੌਦਾ ਘਰ ਦੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ।
ਲੈਵੇਂਡਰ: ਲੈਵੇਂਡਰ ਦਾ ਪੌਦਾ ਘਰ ਵਿਚ ਲਗਾਉਣਾ ਲੋਕ ਪਸੰਦ ਕਰਦੇ ਹਨ। ਇਹ ਪੌਦਾ ਦੇਖਣ ‘ਚ ਬਹੁਤ ਖੂਬਸੂਰਤ ਹੁੰਦਾ ਹੈ। ਇਸ ਪੌਦੇ ਨੂੰ ਲਗਾਉਣ ਨਾਲ ਵੀ ਮੱਛਰ ਦੂਰ ਭੱਜਦੇ ਹਨ। ਇਸ ਪੌਦੇ ਨੂੰ ਸੂਰਜ ਦੀ ਰੌਸ਼ਨੀ ਦੀ ਲੋੜ ਹੁੰਦੀ ਹੈ, ਸੋ ਤੁਸੀਂ ਇਸ ਨੂੰ ਆਪਣੇ ਦਰਵਾਜ਼ੇ ਤੇ ਖਿੜਕੀਆਂ ਦੇ ਨੇੜੇ ਲਗਾ ਸਕਦੇ ਹੋ।
ਕੈਟਨਿਪ: ਕੈਟਨਿਪ ਇਕ ਅਜਿਹਾ ਪੌਦਾ ਹੈ ਜਿਸ ਦੇ ਪੱਤਿਆਂ ਵਿੱਚ ਮੌਜੂਦ ਬਦਬੂ ਮੱਛਰਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਪੌਦੇ ਦੇ ਪੱਤਿਆਂ ਨੂੰ ਸੁੰਘਦੇ ਹੀ ਮੱਛਰ ਤੁਰੰਤ ਭੱਜ ਜਾਂਦੇ ਹਨ। ਮੈਰੀਗੋਲਡ ਦਾ ਪੌਦਾ ਵੀ ਮੱਛਰਾਂ ਨੂੰ ਦੂਰ ਭਜਾਉਣ ਵਿਚ ਕਾਮਯਾਬ ਹੁੰਦਾ ਹੈ। ਜੇਕਰ ਤੁਸੀਂ ਆਪਣੇ ਘਰ ਵਿਚ ਮੈਰੀਗੋਲਡ ਲਗਾਉਂਦੇ ਹੋ ਤਾਂ ਮੱਛਰ ਤੁਹਾਡੇ ਆਲੇ-ਦੁਆਲੇ ਨਹੀਂ ਘੁੰਮਣਗੇ।
Check out below Health Tools-
Calculate Your Body Mass Index ( BMI )