Post Meal Mistakes: ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਸਰੀਰ ਨੂੰ ਹੋਵੇਗਾ ਨੁਕਸਾਨ
Health tips: ਭੋਜਨ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ। ਭੋਜਨ ਜੋ ਕਿ ਸਾਡੇ ਸਰੀਰ ਲਈ ਇੱਕ ਫੀਊਲ ਵਾਂਗ ਕੰਮ ਕਰਦਾ ਹੈ, ਜਿਸ ਕਰਕੇ ਅਸੀਂ ਆਪਣੇ ਸਾਰੇ ਕੰਮ ਕਰਦੇ ਹਾਂ, ਸਾਡੇ ਹੱਥ-ਪੈਰ ਚੱਲਦੇ ਨੇ। ਇਸ ਲਈ ਸਮੇਂ ਸਿਰ ਖਾਣਾ ਵੀ ਬਹੁਤ ਜ਼ਰੂਰੀ ਹੈ।
Post Meal Mistakes: ਭੋਜਨ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ। ਭੋਜਨ ਜੋ ਕਿ ਸਾਡੇ ਸਰੀਰ ਲਈ ਇੱਕ ਫੀਊਲ ਵਾਂਗ ਕੰਮ ਕਰਦਾ ਹੈ, ਜਿਸ ਕਰਕੇ ਅਸੀਂ ਆਪਣੇ ਸਾਰੇ ਕੰਮ ਕਰਦੇ ਹਾਂ, ਸਾਡੇ ਹੱਥ-ਪੈਰ ਚੱਲਦੇ ਨੇ। ਇਸ ਲਈ ਸਮੇਂ ਸਿਰ ਖਾਣਾ ਵੀ ਬਹੁਤ ਜ਼ਰੂਰੀ ਹੈ। ਸਰੀਰ ਨੂੰ ਊਰਜਾਵਾਨ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਚਾਹੀਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਖਾਣਾ ਖਾਣ ਤੋਂ ਬਾਅਦ ਤੁਹਾਡੀਆਂ ਕੁਝ ਗਲਤੀਆਂ ਕਾਰਨ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ। ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਬਲੋਟਿੰਗ, ਐਸੀਡਿਟੀ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹਨ ਤਾਂ ਸਮਝ ਲਓ ਕਿ ਤੁਸੀਂ ਕੋਈ ਗਲਤੀ ਜ਼ਰੂਰ ਕਰ ਰਹੇ ਹੋ। ਜਿਸ ਦਾ ਪਾਚਨ ਤੰਤਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਖਾਣ ਤੋਂ ਬਾਅਦ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ
ਫਲਾਂ ਦਾ ਜੂਸ- ਫਲ ਸਿਹਤਮੰਦ ਹੁੰਦੇ ਹਨ ਪਰ ਇਨ੍ਹਾਂ ਨੂੰ ਖਾਣ ਦੇ ਤੁਰੰਤ ਬਾਅਦ ਖਾਣ ਨਾਲ ਪਾਚਨ ਤੰਤਰ ਨੂੰ ਨੁਕਸਾਨ ਹੁੰਦਾ ਹੈ। ਅਜਿਹੇ 'ਚ ਫਲਾਂ 'ਚ ਮੌਜੂਦ ਪੋਸ਼ਕ ਤੱਤਾਂ ਦਾ ਫਾਇਦਾ ਲੈਣ ਲਈ ਖਾਣਾ ਖਾਣ ਤੋਂ ਬਾਅਦ ਕੁਝ ਸਮਾਂ ਦੇ ਅੰਤਰ ਤੋਂ ਬਾਅਦ ਫਲ ਦਾ ਸੇਵਨ ਕਰ ਸਕਦੇ ਹੋ। ਹੋ ਸਕੇ ਤਾਂ ਫਲ ਭੋਜਨ ਤੋਂ ਘੰਟਾ ਜਾਂ ਦੋ ਘੰਟਾ ਪਹਿਲਾਂ ਹੀ ਖਾਣੇ ਚਾਹੀਦੇ ਹਨ।
ਮਠਿਆਈ ਖਾਣ ਤੋਂ ਪਰਹੇਜ਼- ਜ਼ਿਆਦਾਤਰ ਲੋਕਾਂ ਨੂੰ ਖਾਣ ਤੋਂ ਬਾਅਦ ਕੁਝ ਨਾ ਕੁਝ ਮਿੱਠਾ ਖਾਣ ਦੀ ਇੱਛਾ ਹੁੰਦੀ ਹੈ। ਜਿਸ ਕਰਕੇ ਉਨ੍ਹਾਂ ਨੂੰ ਮਠਿਆਈ ਦੀ ਲਾਲਸਾ ਹੁੰਦੀ ਹੈ। ਖਾਣ ਤੋਂ ਬਾਅਦ ਖੂਨ ਵਿੱਚ ਗਲੂਕੋਜ਼ ਤੇਜ਼ੀ ਨਾਲ ਵਧਦਾ ਹੈ। ਮਿਠਾਈ ਖਾਣ ਦੀ ਬਜਾਏ ਤੁਸੀਂ ਡਾਰਕ ਚਾਕਲੇਟ ਦਾ ਟੁਕੜਾ ਖਾ ਸਕਦੇ ਹੋ ਜਾਂ ਫਿਰ ਗੁੜ ਦਾ ਸੇਵਨ ਕਰ ਸਕਦੇ ਹੋ।
ਚਾਹ-ਕੌਫੀ - ਜ਼ਿਆਦਾਤਰ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਚਾਹ ਜਾਂ ਕੌਫੀ ਪੀਣ ਦੀ ਆਦਤ ਹੁੰਦੀ ਹੈ। ਭੋਜਨ ਤੋਂ ਬਾਅਦ ਚਾਹ ਅਤੇ ਕੌਫੀ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਸ 'ਚ ਮੌਜੂਦ ਟੈਨਿਨ ਪੋਸ਼ਕ ਤੱਤਾਂ ਦੇ ਸੋਖਣ 'ਚ ਰੁਕਾਵਟ ਬਣ ਸਕਦੇ ਹਨ। ਪਰ ਜੇ ਤੁਹਾਨੂੰ ਵੀ ਲਾਲਸਾ ਹੁੰਦੀ ਹੈ ਤਾਂ ਤੁਸੀਂ ਖਾਣਾ ਖਾਣ ਤੋਂ ਬਾਅਦ ਹਰਬਲ ਚਾਹ ਪੀ ਸਕਦੇ ਹੋ।
ਪਾਣੀ ਪੀਓ- ਸਿਹਤਮੰਦ ਰਹਿਣ ਲਈ ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਾਈਡਰੇਟਿਡ ਰਹਿਣਾ ਚਾਹੁੰਦੇ ਹੋ, ਤਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਬਚੋ। ਬਹੁਤ ਜ਼ਿਆਦਾ ਪਾਣੀ ਪੀਣ ਨਾਲ ਪਾਚਨ ਕਿਰਿਆਵਾਂ ਕਮਜ਼ੋਰ ਹੋ ਸਕਦੀਆਂ ਹਨ। ਦਿਨ ਭਰ ਪਾਣੀ ਪੀਂਦੇ ਰਹਿਣ ਦੀ ਕੋਸ਼ਿਸ਼ ਕਰੋ। ਹੋ ਸਕੇ ਤਾਂ ਭੋਜਨ ਕਰਨ ਤੋਂ ਕੁੱਝ ਸਮਾਂ ਰੁੱਕ ਕੇ ਹੀ ਪਾਣੀ ਦਾ ਥੋੜ੍ਹਾ ਜਿਹਾ ਸੇਵਨ ਕਰ ਸਕਦੇ ਹੋ।
ਖਾਣਾ ਖਾਣ ਤੋਂ ਬਾਅਦ ਸੌਣਾ- ਖਾਣਾ ਖਾਣ ਤੋਂ ਬਾਅਦ ਸੌਣਾ ਚੰਗਾ ਹੈ ਪਰ ਖਾਣਾ ਖਾਣ ਤੋਂ ਬਾਅਦ ਜਲਦੀ ਲੇਟਣ ਨਾਲ ਐਸਿਡ ਰਿਫਲਕਸ ਅਤੇ ਬਦਹਜ਼ਮੀ ਹੋ ਸਕਦੀ ਹੈ। ਪਹਿਲਾਂ ਪਾਚਨ ਲਈ ਕੁਝ ਦੇਰ ਜ਼ਰੂਰ ਸੈਰ ਕਰੋ। ਸੈਰ ਤੁਸੀਂ ਆਪਣੇ ਕਮਰੇ ਜਾਂ ਘਰ ਵਿੱਚ ਵੀ ਕਰ ਸਕਦੇ ਹੋ। ਜਿਸ ਨਾਲ ਸਰੀਰ ਠੀਕ ਰਹਿੰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )