Vaccination for Pregnant Women: ਹੁਣ ਗਰਭਵਤੀ ਔਰਤਾਂ ਵੀ ਲਗਵਾ ਸਕਦੀਆਂ ਨੇ ਕੋਰੋਨਾ ਵੈਕਸੀਨ, CoWIN 'ਤੇ ਕਰੋ ਰਜਿਸਟ੍ਰੇਸ਼ਨ
ਹੁਣ ਕੋਵਿਨ 'ਤੇ ਰਜਿਸਟਰ ਕਰ ਗਰਭਵਤੀ ਔਰਤਾਂ ਵੀ ਕੋਰੋਨਾ ਟੀਕੇ ਲਗਵਾ ਸਕਦੀਆਂ ਹਨ। ਇਸ ਦੇ ਲਈ ਉਹ ਸਿੱਧੇ ਇੱਕ ਕੋਵਿਡ ਟੀਕਾਕਰਨ ਕੇਂਦਰ 'ਤੇ ਵੀ ਜਾ ਸਕਦੀਆਂ ਹਨ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ (Union Health Ministry) ਵਲੋਂ ਰਾਸ਼ਟਰੀ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹ (NTAGI) ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਦੇਸ਼ ਵਿਚ ਗਰਭਵਤੀ ਔਰਤਾਂ ਵੀ ਟੀਕਾ ਲਗਵਾ ਸਕਦੀਆਂ ਹਨ। ਮੰਤਰਾਲੇ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਗਰਭਵਤੀ ਔਰਤਾਂ ਹੁਣ CoWIN ਐਪ 'ਤੇ ਰਜਿਸਟਰ ਕਰ ਸਕਦੀਆਂ ਹਨ ਜਾਂ ਸਿੱਧੇ ਆਪਣੇ ਨਜ਼ਦੀਕੀ ਟੀਕਾਕਰਣ ਕੇਂਦਰ ਵਿਖੇ ਜਾ ਕੇ ਕੋਵਿਡ ਟੀਕਾ ਲਗਵਾ ਸਕਦੀਆਂ ਹਨ।
ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਸ ਨੂੰ ਮੌਜੂਦਾ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਅਧੀਨ ਲਾਗੂ ਕਰਨ ਦੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ। ਭਾਰਤ ਦੇ ਕੋਵਿਡ ਟੀਕਾਕਰਣ ਪ੍ਰੋਗਰਾਮ ਵਿੱਚ ਟੀਕਾਕਰਨ, ਜਨ ਸਿਹਤ, ਬਿਮਾਰੀ ਨਿਯੰਤਰਣ ਅਤੇ ਸੂਚਨਾ ਤਕਨਾਲੋਜੀ ਦੇ ਖੇਤਰਾਂ ਵਿੱਚ ਚੋਟੀ ਦੇ ਮਾਹਰਾਂ ਦੀਆਂ ਸਿਫ਼ਾਰਸ਼ਾਂ ਸ਼ਾਮਲ ਹਨ।
ਮੰਤਰਾਲੇ ਨੇ ਕਿਹਾ ਕਿ ਵਿਗਿਆਨਕ ਅਤੇ ਮਹਾਂਮਾਰੀ ਵਿਗਿਆਨ ਦੇ ਸਬੂਤ ਦੇ ਅਧਾਰ 'ਤੇ ਇਹ ਪ੍ਰੋਗਰਾਮ ਸਿਹਤ ਮਾਹਰ, ਸਿਹਤ ਅਤੇ ਫਰੰਟ ਲਾਈਨ ਯੋਧਾਵਾਂ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ ਤਬਕਿਆਂ ਨੂੰ ਸੁਰੱਖਿਅਤ ਕਰਕੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਾ ਹੈ।
ਦੱਸ ਦਈਏ ਕਿ ਦੇਸ਼ 'ਚ ਹੁਣ ਤੱਕ ਗਰਭਵਤੀ ਔਰਤਾਂ ਨੂੰ ਛੱਡ ਕੇ, ਸਾਰੇ ਸਮੂਹ ਕੋਵਿਡ ਟੀਕਾਕਰਣ ਦੇ ਯੋਗ ਸੀ। ਪਰ ਹੁਣ ਗਰਭਵਤੀ ਔਰਤਾਂ ਨੂੰ ਇਸ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਵਿੱਚ ਸ਼ਾਮਲ ਕਰਨ ਲਈ ਇਸ ਮੁਹਿੰਮ ਦਾ ਵਿਸਥਾਰ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗਰਭ ਅਵਸਥਾ ਦੌਰਾਨ ਕੋਵਿਡ ਦੀ ਲਾਗ ਕਾਰਨ ਗਰਭਵਤੀ wਔਤਾਂ ਦੀ ਸਿਹਤ ਤੇਜ਼ੀ ਨਾਲ ਖ਼ਰਾਬ ਹੋ ਸਕਦੀ ਹੈ ਅਤੇ ਉਨ੍ਹਾਂ ਨਾਲ ਹੋਰ ਕਈ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ, ਜਿਸ ਨਾਲ ਭਰੂਣ ਨੂੰ ਵੀ ਪ੍ਰਭਾਵਤ ਕੀਤਾ ਜਾ ਸਕਦਾ ਹੈ।
NTAGI ਨੇ ਕੀਤੀ ਗਰਭਵਤੀ ਔਰਤਾਂ ਦੇ ਟੀਕਾਕਰਣ ਦੀ ਸਿਫਾਰਸ਼
NTAGI ਨੇ ਗਰਭਵਤੀ ਔਰਤਾਂ ਦੇ ਟੀਕਾਕਰਣ ਦੀ ਸਿਫਾਰਸ਼ ਕੀਤੀ ਹੈ। ਕੋਵਿਡ -19 'ਤੇ ਰਾਸ਼ਟਰੀ ਟੀਕਾਕਰਨ ਮਾਹਰ ਸਮੂਹ ਨੇ ਵੀ ਇਹ ਫੈਸਲਾ ਸਰਬਸੰਮਤੀ ਨਾਲ ਲਿਆ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੇ ਮੁੱਦੇ 'ਤੇ ਸਹਿਮਤੀ ਸਥਾਪਤ ਕਰਨ ਲਈ ਰਾਸ਼ਟਰੀ ਪੱਧਰੀ ਸੰਵਾਦ ਪ੍ਰੋਗਰਾਮ ਵੀ ਆਯੋਜਿਤ ਕੀਤਾ।
ਇਹ ਵੀ ਪੜ੍ਹੋ: Monsoon Session of Parliament: 19 ਜੁਲਾਈ ਤੋਂ ਸ਼ੁਰੂ ਹੋਵੇਗਾ ਸੰਸਦ ਦਾ ਮੌਨਸੂਨ ਸੈਸ਼ਨ, 20 ਬੈਠਕਾਂ ਹੋਣ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )