(Source: ECI/ABP News/ABP Majha)
ਰੈੱਡ ਮੀਟ ਤੇ ਸੁਅਰ ਦਾ ਮਾਸ ਵਧਾਉਂਦਾ ਜਣਨ ਸ਼ਕਤੀ, ਵਿਆਹੇ ਜੋੜਿਆਂ ਲਈ ਬੇਹੱਦ ਲਾਹੇਵੰਦ
ਰਕਸਟਨ ਨੇ ਆਪਣੀ ਖੋਜ ਵਿੱਚ ਕਿਹਾ ਕਿ ਬਾਲਗਾਂ ਨੂੰ ਹਫ਼ਤੇ ਵਿੱਚ 500 ਗ੍ਰਾਮ ਰੈਡ ਮੀਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਨਵੀਂ ਦਿੱਲੀ: ਪੋਸ਼ਣ ਮਾਹਿਰਾਂ ਦਾ ਕਹਿਣਾ ਹੈ ਕਿ ਰੈੱਡ ਮੀਟ ਵਿੱਚ ਪਾਇਆ ਜਾਣ ਵਾਲਾ ਪੌਸ਼ਟਿਕ ਤੱਤ ਜਣਨ ਸ਼ਕਤੀ ਨੂੰ ਵਧਾਉਂਦਾ ਹੈ ਤੇ ਉਨ੍ਹਾਂ ਜੋੜਿਆਂ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਜੋ ਇੱਕ ਪਰਿਵਾਰ ਵਧਾਉਣ ਦੀ ਚਾਹਤ ਰੱਖਦੇ ਹਨ। ਵੈਬਸਾਈਟ FemaleFirst.co.uk ਅਨੁਸਾਰ, ਰੈਡ ਮੀਟ ਤੇ ਸੂਰ ਦਾ ਮਾਸ ਇਸ ਮਾਮਲੇ ਵਿੱਚ ਫਰਕ ਸਾਬਤ ਕਰ ਸਕਦੇ ਹਨ।
ਮੀਟ ਐਡਵਾਈਜ਼ਰੀ ਪੈਨਲ ਦੀ ਕੈਰੀ ਰਕਸਟਨ ਕਹਿੰਦੀ ਹੈ: "ਵਧੇਰੇ ਉਮਰ ਵਾਲੀਆਂ ਔਰਤਾਂ ਅਕਸਰ ਲਾਲ ਮੀਟ ਨੂੰ ਜਣਨ ਸ਼ਕਤੀ ਨਾਲ ਜੋੜਦੀਆਂ ਹਨ, ਪਰਿਵਾਰ ਨੂੰ ਵਧਾਉਣ ਦੀ ਚਾਹਤ ਰੱਖਣ ਵਾਲੇ ਜੋੜਿਆਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨ ਦੀ ਪਰੰਪਰਾ ਵੇਖੀ ਜਾ ਸਕਦੀ ਹੈ।" ਹੁਣ ਵਿਗਿਆਨਕ ਖੋਜਾਂ ਰਾਹੀਂ ਇਹ ਵੀ ਪੁਸ਼ਟੀ ਹੋ ਗਈ ਹੈ ਕਿ ਰੈੱਡ ਮੀਟ ਵਿੱਚ ਪਾਇਆ ਜਾਣ ਵਾਲਾ ਪੌਸ਼ਟਿਕ ਤੱਤ ਅਸਲ ਵਿੱਚ ਜਣਨ ਸ਼ਕਤੀ ਵਧਾਉਂਦਾ ਹੈ।
ਇਸੇ ਤਰ੍ਹਾਂ ਸੂਰ ਦਾ ਮਾਸ ਸੇਲੇਨੀਅਮ ਦਾ ਇੱਕ ਉੱਤਮ ਸਰੋਤ ਹੈ, ਬਾਲਗਾਂ ਵਿੱਚ ਸੇਲੇਨੀਅਮ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਆਮ ਜਣਨ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ਬੀ 6 ਨੂੰ ਜਣਨ ਸ਼ਕਤੀ ਤੇ ਗਰਭ ਅਵਸਥਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ, ਤੇ ਵਿਟਾਮਿਨ ਬੀ 6 ਲਾਲ ਮੀਟ ਵਿੱਚ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਰਕਸਟਨ ਨੇ ਆਪਣੀ ਖੋਜ ਵਿੱਚ ਕਿਹਾ ਕਿ ਬਾਲਗਾਂ ਨੂੰ ਹਫ਼ਤੇ ਵਿੱਚ 500 ਗ੍ਰਾਮ ਰੈਡ ਮੀਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ, ਹਫ਼ਤੇ ਵਿੱਚ ਚਾਰ ਜਾਂ ਪੰਜ ਵਾਰ ਵੱਖੋ -ਵੱਖਰੇ ਜਾਨਵਰਾਂ ਦੇ ਮਾਸ ਵਾਲਾ ਭੋਜਨ ਖਾਣਾ ਚਾਹੀਦਾ ਹੈ।
ਮੀਟ ਵਿੱਚ ਫਾਸਫੋਰਸ ਅਨਾਜ ਤੇ ਫਲ਼ੀਆਂ ਵਿੱਚ ਫਾਸਫੋਰਸ ਨਾਲੋਂ ਸਰੀਰ ਵਿੱਚ ਵਧੇਰੇ ਅਸਾਨੀ ਨਾਲ ਲੀਨ ਹੋ ਜਾਂਦਾ ਹੈ। ਮੀਟ ਵੀ ਵਿਟਾਮਿਨ ਬੀ 12 ਦਾ ਇੱਕ ਪ੍ਰਮੁੱਖ ਸਰੋਤ ਹੈ। ਹਾਲਾਂਕਿ ਮੀਟ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਪਰ ਕੁਝ ਚੀਜ਼ਾਂ ਵਿੱਚ ਇਸ ਦੀ ਕਮੀ ਵੀ ਹੁੰਦੀ ਹੈ। ਖ਼ਾਸਕਰ ਇਸ ਵਿੱਚ ਬਹੁਤ ਜ਼ਿਆਦਾ ਫਾਈਬਰ ਦੀ ਘਾਟ ਹੁੰਦੀ ਹੈ, ਜੋ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੀ ਹੈ। ਇਸ ਲਈ ਜਦੋਂ ਵੀ ਤੁਸੀਂ ਮੀਟ ਖਾਂਦੇ ਹੋ ਤਾਂ ਤੁਹਾਨੂੰ ਸਲਾਦ, ਕੁਝ ਸਬਜ਼ੀਆਂ ਆਦਿ ਵੀ ਲੈਣਾ ਚਾਹੀਦਾ ਹੈ, ਤਾਂ ਜੋ ਇਹ ਸੰਤੁਲਿਤ ਅਤੇ ਸਿਹਤਮੰਦ ਸਾਬਤ ਹੋਵੇ।
ਮੀਟ ਵਿੱਚ 83 ਤੋਂ 90 ਪ੍ਰਤੀਸ਼ਤ ਪ੍ਰੋਟੀਨ, 5 ਤੋਂ 40 ਪ੍ਰਤੀਸ਼ਤ ਚਰਬੀ ਤੇ ਭਰਪੂਰ ਪਾਣੀ ਹੁੰਦਾ ਹੈ। ਮੀਟ ਤੋਂ ਪ੍ਰਾਪਤ ਪ੍ਰੋਟੀਨ ਤੋਂ ਪ੍ਰਾਪਤ ਅਮੀਨੋ ਐਸਿਡ ਟਿਸ਼ੂ ਬਣਾਉਣ ਤੇ ਮੁਰੰਮਤ ਕਰਨ ਲਈ ਬਹੁਤ ਵਧੀਆ ਹੁੰਦਾ ਹੈ। ਮੀਟ ਤੋਂ ਪ੍ਰਾਪਤ ਪ੍ਰੋਟੀਨ ਸਬਜ਼ੀਆਂ ਤੋਂ ਪ੍ਰਾਪਤ ਪ੍ਰੋਟੀਨ ਨਾਲੋਂ ਵਧੇਰੇ ਜੈਵਿਕ ਮਹੱਤਤਾ ਰੱਖਦਾ ਹੈ।
Check out below Health Tools-
Calculate Your Body Mass Index ( BMI )