![ABP Premium](https://cdn.abplive.com/imagebank/Premium-ad-Icon.png)
Rice Water Benefits: ਚੌਲਾਂ ਦਾ ਪਾਣੀ ਦੂਰ ਕਰੇਗਾ ਬੁਢਾਪਾ, ਜਾਣੋ ਬਣਾਉਣ ਤੇ ਵਰਤਣ ਦਾ ਤਰੀਕਾ
ਧਦੀ ਉਮਰ ਦੇ ਨਾਲ-ਨਾਲ ਚਿਹਰੇ 'ਤੇ ਬੁਢਾਪਾ ਵਿਖਾਈ ਦੇਣ ਲੱਗਦਾ ਹੈ ਪਰ ਖਰਾਬ ਚਮੜੀ ਕਾਰਨ ਸਮੇਂ ਤੋਂ ਪਹਿਲਾਂ ਬੁਢਾਪਾ ਆ ਸਕਦਾ ਹੈ।
Anti-aging home remedy: ਵਧਦੀ ਉਮਰ ਦੇ ਨਾਲ-ਨਾਲ ਚਿਹਰੇ 'ਤੇ ਬੁਢਾਪਾ ਵਿਖਾਈ ਦੇਣ ਲੱਗਦਾ ਹੈ ਪਰ ਖਰਾਬ ਚਮੜੀ ਕਾਰਨ ਸਮੇਂ ਤੋਂ ਪਹਿਲਾਂ ਬੁਢਾਪਾ ਆ ਸਕਦਾ ਹੈ। ਇਸ ਲਈ ਛੋਟੀ ਉਮਰ 'ਚ ਝੁਰੜੀਆਂ ਤੇ ਢਿੱਲੀ ਚਮੜੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੌਲਾਂ ਦਾ ਪਾਣੀ ਬੁਢਾਪੇ ਨੂੰ ਦੂਰ ਕਰਨ 'ਚ ਬਹੁਤ ਕਾਰਗਰ ਹੈ। ਇਹ ਘਰੇਲੂ ਨੁਸਖਾ ਚਿਹਰੇ ਦੀ ਰੰਗਤ ਨੂੰ ਨਿਖਾਰਨ 'ਚ ਵੀ ਮਦਦ ਕਰਦਾ ਹੈ। ਆਓ ਜਾਣਦੇ ਹਾਂ ਘਰ 'ਚ ਚੌਲਾਂ ਦਾ ਪਾਣੀ (How to make rice water) ਕਿਵੇਂ ਤਿਆਰ ਕਰੀਏ ਤੇ ਇਸ ਦੇ ਕੀ-ਕੀ ਫ਼ਾਇਦੇ ਹਨ?
Rice Water Benefits: ਚੌਲਾਂ ਦੇ ਪਾਣੀ ਦੇ ਫ਼ਾਇਦੇ
ਚੌਲਾਂ ਦੇ ਪਾਣੀ ਦੀ ਵਰਤੋਂ ਕਰਨ ਨਾਲ ਚਮੜੀ 'ਚ ਕੋਲੇਜ਼ਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ, ਜਿਸ ਕਾਰਨ ਚਮੜੀ ਟਾਈਟ ਹੋ ਜਾਂਦੀ ਹੈ। ਇਸ ਦੇ ਨਾਲ ਹੀ ਚਮੜੀ ਤੋਂ ਮੁਹਾਸੇ ਤੇ ਦਾਗ਼-ਧੱਬੇ ਦੂਰ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਛੋਟੀ ਉਮਰ 'ਚ ਝੁਰੜੀਆਂ ਤੋਂ ਪ੍ਰੇਸ਼ਾਨ ਹੋ ਤਾਂ ਚੌਲਾਂ ਦੇ ਪਾਣੀ ਦੀ ਵਰਤੋਂ ਜ਼ਰੂਰ ਕਰੋ। ਆਓ ਜਾਣਦੇ ਹਾਂ ਘਰ 'ਚ ਚੌਲਾਂ ਦਾ ਪਾਣੀ ਬਣਾਉਣ ਦਾ ਤਰੀਕਾ।
How to prepare rice water: ਚੌਲਾਂ ਦਾ ਪਾਣੀ ਕਿਵੇਂ ਤਿਆਰ ਕਰੀਏ?
ਬੁਢਾਪੇ ਨੂੰ ਦੂਰ ਕਰਨ ਲਈ ਚੌਲਾਂ ਦਾ ਪਾਣੀ ਘਰ 'ਚ ਹੀ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਚੌਲਾਂ ਨੂੰ ਸਾਫ਼ ਪਾਣੀ 'ਚ 15-20 ਮਿੰਟ ਲਈ ਭਿਉਂ ਕੇ ਰੱਖਣਾ ਹੋਵੇਗਾ। ਜਦੋਂ ਪਾਣੀ ਚਿੱਟਾ ਹੋਣ ਲੱਗੇ ਤਾਂ ਇਸ ਨੂੰ ਕਿਸੇ ਭਾਂਡੇ 'ਚ ਲੈ ਕੇ ਥੋੜ੍ਹਾ ਜਿਹਾ ਉਬਾਲ ਲਓ। ਉਬਾਲਣ ਤੋਂ ਬਾਅਦ ਪਾਣੀ ਨੂੰ ਠੰਢਾ ਕਰਕੇ ਇਸ ਨਾਲ ਚਿਹਰਾ ਧੋ ਲਓ। ਚੌਲਾਂ ਦਾ ਪਾਣੀ ਚਿਹਰੇ ਦੀ ਰੰਗਤ ਨੂੰ ਨਿਖਾਰਨ 'ਚ ਮਦਦ ਕਰਦਾ ਹੈ।
Disclaimer: ਇੱਥੇ ਦਿੱਤੀ ਗਈ ਜਾਣਕਾਰੀ ਸਿਰਫ਼ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਸਬੰਧਤ ਮਾਹਰ ਦੀ ਸਲਾਹ ਲਓ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)