(Source: ECI/ABP News/ABP Majha)
Sanitary pads- ਸੈਨੇਟਰੀ ਪੈਡਸ ਖਰੀਦਣ ਸਮੇਂ ਰਹੋ ਸਾਵਧਾਨ! ਬਣ ਸਕਦੇ ਹਨ ਕੈਂਸਰ ਦਾ ਕਾਰਨ
ਮਹਿਲਾਵਾਂ ਨੂੰ ਪੀਰੀਅਡਸ (Menstrual Cycle) ਦੌਰਾਨ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਸਫ਼ਾਈ ਰੱਖ ਕੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ।
Sanitary Pads- ਮਹਿਲਾਵਾਂ ਨੂੰ ਪੀਰੀਅਡਸ (Menstrual Cycle) ਦੌਰਾਨ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਇਨ੍ਹਾਂ ਦਿਨਾਂ ਦੌਰਾਨ ਸਫ਼ਾਈ ਰੱਖ ਕੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ। ਪੀਰੀਅਡਸ ਦੌਰਾਨ ਵਰਤੇ ਜਾਣ ਵਾਲੇ ਸੈਨੇਟਰੀ ਪੈਡਸ ਸਫ਼ਾਈ ਦੇ ਲਿਹਾਜ਼ ਨਾਲ ਚੰਗੇ ਮੰਨੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਸੈਨੇਟਰੀ ਪੈਡਸ ਨੂੰ ਤੁਸੀਂ ਸੁਰੱਖਿਅਤ ਸਮਝ ਕੇ ਇਸਤੇਮਾਲ ਕਰ ਰਹੇ ਹੋ, ਉਹ ਤੁਹਾਡੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾ ਰਹੇ ਹਨ?
ਇਹ ਵੀ ਪੜ੍ਹੋ: ਸਵੇਰੇ ਦਾ ਨਾਸ਼ਤਾ ਨਾ ਕਰਨ ਵਾਲੇ ਹੋ ਜਾਣ ਸਾਵਧਾਨ! ਹੋ ਸਕਦੀ ਹੈ ਇਹ ਗੰਭੀਰ ਬਿਮਾਰੀ
ਕੁਝ ਸੈਨੇਟਰੀ ਪੈਡਸ ਕੈਂਸਰ ਦਾ ਕਾਰਨ ਬਣ ਸਕਦੇ ਹਨ
ਹਾਲ ਹੀ 'ਚ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਬਾਜ਼ਾਰ 'ਚ ਮੌਜੂਦ ਕੁਝ ਸੈਨੇਟਰੀ ਪੈਡਸ ਕੈਂਸਰ ਦਾ ਕਾਰਨ ਬਣ ਸਕਦੇ ਹਨ। ਦੱਸ ਦਈਏ ਕਿ ਸੈਨੇਟਰੀ ਪੈਡਸ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਬਾਜ਼ਾਰ ਦੇ ਇਨ੍ਹਾਂ ਪ੍ਰੋਡਕਟਸ ਵਿੱਚ ਕੈਮੀਕਲ ਪਾਏ ਗਏ ਹਨ ਜੋ ਕੈਂਸਰ ਅਤੇ ਬਾਂਝਪਨ ਦਾ ਕਾਰਨ ਬਣ ਸਕਦੇ ਹਨ।
ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਭਾਰਤ ਵਿੱਚ ਬਣੇ ਸੈਨੇਟਰੀ ਪੈਡਾਂ (Sanitary Pads) ਵਿੱਚ ਪਾਏ ਜਾਣ ਵਾਲੇ ਕੈਮੀਕਲ ਵੀ ਔਰਤਾਂ ਵਿੱਚ ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
ਇਹ ਵੀ ਪੜ੍ਹੋ: ਫੈਟੀ ਲੀਵਰ ਨਾਲ ਹੋ ਸਕਦਾ ਹੈ ਕੈਂਸਰ? ਜਾਣੋ ਇਸ ਸਮੱਸਿਆ ਦਾ ਕੀ ਹੈ ਅਸਲੀ ਇਲਾਜ
ਬੀਪੀਏ ਅਤੇ ਬੀਪੀਐਸ ਵਰਗੇ ਕੈਮੀਕਲ
ਦੱਸ ਦਈਏ ਕਿ ਇਹ ਪੈਡਸ ਪਲਾਸਟਿਕ ਦੇ ਸਾਮਾਨ ਦਾ ਬਣਿਆ ਹੁੰਦਾ ਹੈ ਜਿਸ ਵਿਚ ਬੀਪੀਏ ਅਤੇ ਬੀਪੀਐਸ ਵਰਗੇ ਕਈ ਕੈਮੀਕਲ ਮਿਲਾਏ ਜਾਂਦੇ ਹਨ ਜੋ ਔਰਤ ਦੇ ਗੁਪਤ ਅੰਗ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪੈਡਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਸਰਵਾਈਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਦਰਅਸਲ, ਪੈਡਸ ਬਣਾਉਣ ਵਿੱਚ ਸੈਲੂਲੋਜ਼ ਜੈੱਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪੈਡਸ ਵਿੱਚ ਡਾਈਆਕਸਿਨ ਹੁੰਦਾ ਹੈ ਜੋ ਟੈਸਟੀਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ। ਜੇਕਰ ਸੈਨੇਟਰੀ ਨੈਪਕਿਨ ਬਣਾਉਂਦੇ ਸਮੇਂ ਕਿਸੇ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ ਤਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੈਮੀਕਲ ਕੈਂਸਰ ਦਾ ਕਾਰਨ ਬਣ ਸਕਦੇ ਹਨ।
ਦੱਸ ਦਈਏ ਕਿ ਪੈਡਸ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੀ ਸਫਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਕਿੰਨੀ ਵਾਰ ਆਪਣੇ ਪੈਡਸ ਬਦਲਦੇ ਹੋ ਇਸ ਨਾਲ ਵੀ ਤੁਹਾਡੀ ਸਿਹਤ 'ਤੇ ਅਸਰ ਪੈਂਦਾ ਹੈ।
Check out below Health Tools-
Calculate Your Body Mass Index ( BMI )