ਸ਼ਿਲਾਜੀਤ ਦੇ ਫਾਇਦੇ ਜਾਣ ਕੇ ਹੈਰਾਨ ਰਹਿ ਜਾਓਗੇ, ਸ਼ਿਲਾਜੀਤ 'ਚ 85 ਤੋਂ ਵੱਧ ਖਣਿਜ ਤੱਤ ਮੌਜੂਦ
Shilajit: ਆਮ ਭਾਸ਼ਾ 'ਚ ਇਹ ਪਹਾੜਾਂ ਦਾ 'ਪਸੀਨਾ' ਹੈ, ਜੋ ਕਈ ਕਿਸਮ ਦੀਆਂ ਧਾਤਾਂ ਨਾਲ ਭਰਿਆ ਹੁੰਦਾ ਹੈ। ਇਹ ਇੱਕ ਗੂੜੇ ਭੂਰੇ ਰੰਗ ਦਾ ਚਿਪਚਿਪਾ ਪਦਾਰਥ ਹੈ, ਜੋ ਪਹਾੜਾਂ ਦੀਆਂ ਉੱਚੀਆਂ ਚੱਟਾਨਾਂ 'ਤੇ ਹੀ ਪਾਇਆ ਜਾਂਦਾ ਹੈ।
Shilajit: ਅੱਜ ਅਸੀਂ ਤੁਹਾਨੂੰ ਜਿਸ ਜੜੀ-ਬੂਟੀ ਬਾਰੇ ਦੱਸਣ ਜਾ ਰਹੇ ਹਾਂ, ਉਸ ਦਾ ਨਾਂਅ ਸ਼ਿਲਾਜੀਤ ਹੈ। ਇਹ ਕੋਈ ਦੁਰਲੱਭ ਪਦਾਰਥ ਨਹੀਂ ਹੈ, ਪਰ ਇਸ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਆਯੁਰਵੇਦ ਦੇ ਪ੍ਰਾਚੀਨ ਗ੍ਰੰਥਾਂ 'ਚ ਸ਼ਿਲਾਜੀਤ ਦਾ ਬਹੁਤ ਵਿਸਤ੍ਰਿਤ ਵਰਣਨ ਹੈ ਅਤੇ ਇਸ ਨੂੰ ਬੁਢਾਪੇ ਅਤੇ ਰੋਗਾਂ ਨੂੰ ਸ਼ਾਂਤ ਕਰਨ ਵਾਲਾ ਦੱਸਿਆ ਗਿਆ ਹੈ। ਮਤਲਬ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਸ਼ਿਲਾਜੀਤ ਤੁਹਾਡੇ ਲਈ ਹੈ।
ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਸ਼ਿਲਾਜੀਤ ਕੀ ਹੈ? ਆਮ ਭਾਸ਼ਾ 'ਚ ਇਹ ਪਹਾੜਾਂ ਦਾ 'ਪਸੀਨਾ' ਹੈ, ਜੋ ਕਈ ਕਿਸਮ ਦੀਆਂ ਧਾਤਾਂ ਨਾਲ ਭਰਿਆ ਹੁੰਦਾ ਹੈ। ਇਹ ਇੱਕ ਗੂੜੇ ਭੂਰੇ ਰੰਗ ਦਾ ਚਿਪਚਿਪਾ ਪਦਾਰਥ ਹੈ, ਜੋ ਪਹਾੜਾਂ ਦੀਆਂ ਉੱਚੀਆਂ ਚੱਟਾਨਾਂ 'ਤੇ ਹੀ ਪਾਇਆ ਜਾਂਦਾ ਹੈ। ਪਹਾੜਾਂ ਦੀਆਂ ਉੱਚੀਆਂ ਚੱਟਾਨਾਂ ਇੱਕ-ਦੂਜੇ ਨਾਲ ਮਿਲਦੀਆਂ ਹਨ, ਜਿੱਥੇ ਇੱਕ ਚਿਪਚਿਪਾ ਜਿਹਾ ਪਦਾਰਥ ਉਨ੍ਹਾਂ ਦੇ ਵਿਚਕਾਰ ਤੋਂ ਨਿਕਲਦਾ ਰਹਿੰਦਾ ਹੈ। ਇਸ ਨੂੰ ਇਕੱਠਾ ਕਰਕੇ ਸ਼ੁੱਧ ਕੀਤਾ ਜਾਂਦਾ ਹੈ ਅਤੇ ਸ਼ਿਲਾਜੀਤ ਬਣਾਇਆ ਜਾਂਦਾ ਹੈ। ਇਹ ਚਿਪਚਿਪਾ ਪਦਾਰਥ ਚੱਟਾਨਾਂ ਵਿੱਚੋਂ ਕਿਉਂ ਨਿਕਲਦਾ ਹੈ, ਇਹ ਕਿਸੇ ਗ੍ਰੰਥ 'ਚ ਨਹੀਂ ਦੱਸਿਆ ਗਿਆ ਹੈ। ਕਿਉਂਕਿ ਇਹ ਪੱਥਰਾਂ ਵਿੱਚੋਂ ਨਿਕਲਦਾ ਹੈ, ਇਸ ਨੂੰ ਸਰੀਰ ਲਈ ਫੌਲਾਦ ਮੰਨਿਆ ਜਾਂਦਾ ਹੈ।
ਸ਼ਿਲਾਜੀਤ ਮਈ ਅਤੇ ਜੂਨ ਦੀਆਂ ਤਪਦੀਆਂ ਗਰਮੀਆਂ 'ਚ ਪਹਾੜੀ ਚਟਾਨਾਂ ਦੇ ਵਿਚਕਾਰੋਂ ਨਿਕਲਦਾ ਹੈ ਅਤੇ ਠੰਢਾ ਰਹਿੰਦਾ ਹੈ। ਮਾਹਿਰ ਇਸ ਨੂੰ ਕਾਫੀ ਮਿਹਨਤ ਤੋਂ ਬਾਅਦ ਤੋੜਦੇ ਹਨ ਅਤੇ ਸ਼ੁੱਧ ਕਰਨ ਤੋਂ ਬਾਅਦ ਇਸ ਨੂੰ ਵੇਚਦੇ ਹਨ। ਅੱਜਕੱਲ੍ਹ ਹਰ ਵੱਡੀ ਕੰਪਨੀ ਸ਼ਿਲਾਜੀਤ ਦੇ ਕੈਪਸੂਲ/ਟੈਬਲੇਟ ਬਣਾ ਰਹੀ ਹੈ। ਇਸ ਲਈ ਹੁਣ ਸਿਰਫ਼ ਕੰਪਨੀਆਂ ਹੀ ਇਸ ਨੂੰ ਸ਼ੁੱਧ ਕਰਨ ਦਾ ਕੰਮ ਕਰਦੀਆਂ ਹਨ। ਇਹ ਜੜੀ-ਬੂਟੀ ਹਿਮਾਲਿਆ, ਭੂਟਾਨ, ਰੂਸ, ਈਰਾਨ, ਮੰਗੋਲੀਆ, ਪਾਕਿਸਤਾਨ ਦੇ ਪਹਾੜਾਂ 'ਚ ਪਾਈ ਜਾਂਦੀ ਹੈ। ਇਸ ਦੇ ਪੈਦਾ ਹੋਣ ਬਾਰੇ ਕੋਈ ਵਿਵਾਦ ਨਹੀਂ ਹੈ। ਅਸਲ 'ਚ ਜਦੋਂ ਤੋਂ ਧਰਤੀ 'ਤੇ ਪਹਾੜ ਹਨ, ਉਦੋਂ ਤੋਂ ਹੀ ਸ਼ਿਲਾਜੀਤ ਮੌਜੂਦ ਰਹੀ ਹੈ। ਜਦੋਂ ਮਨੁੱਖ ਇਸ ਤੱਕ ਪਹੁੰਚਿਆ, ਉਦੋਂ ਹੀ ਇਸ ਨੂੰ ਜੜੀ-ਬੂਟੀਆਂ 'ਚ ਸ਼ਾਮਲ ਕੀਤਾ ਗਿਆ।
ਦਰਅਸਲ ਸ਼ਿਲਾਜੀਤ ਦੀ ਖੋਜ ਬਾਰੇ ਕਥਾ ਵੀ ਮਸ਼ਹੂਰ ਹੈ। ਪੁਰਾਣੇ ਸਮਿਆਂ 'ਚ ਪਹਾੜੀ ਇਲਾਕਿਆਂ ਦੇ ਲੋਕਾਂ ਨੇ ਦੇਖਿਆ ਕਿ ਉੱਥੇ ਰਹਿਣ ਵਾਲੇ ਲੰਗੂਰ ਬਹੁਤ ਹੀ ਸਿਹਤਮੰਦ, ਮਜ਼ਬੂਤ ਮਾਸਪੇਸ਼ੀਆਂ ਵਾਲੇ ਅਤੇ ਉੱਚੀ ਛਾਲ ਮਾਰਨ ਵਾਲੇ ਹੁੰਦੇ ਸਨ, ਜਦਕਿ ਉਨ੍ਹਾਂ ਦਾ ਖਾਣਾ ਆਮ ਹੁੰਦਾ ਸੀ। ਬਾਅਦ 'ਚ ਪਤਾ ਲੱਗਾ ਕਿ ਇਹ ਲੰਗੂਰ ਪਹਾੜਾਂ ਦੀਆਂ ਚੱਟਾਨਾਂ ਦੇ ਵਿਚਕਾਰ ਕਿਸੇ ਚੀਜ਼ ਨੂੰ ਚੱਟਦੇ ਹਨ। ਮਨੁੱਖ ਉਨ੍ਹਾਂ ਚੱਟਾਨਾਂ ਤੱਕ ਪਹੁੰਚ ਗਿਆ ਅਤੇ ਸ਼ਿਲਾਜੀਤ ਦੇ ਗੁਣਾਂ ਬਾਰੇ ਪਤਾ ਲੱਗਿਆ। ਖਾਸ ਗੱਲ ਇਹ ਹੈ ਕਿ ਸ਼ਿਲਾਜੀਤ ਦਾ ਸਿੱਧਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਤੋੜਨ ਵੇਲੇ ਇਸ 'ਚ ਮਿੱਟੀ, ਕੰਕਰ, ਪੱਤੇ ਆਦਿ ਫਸ ਜਾਂਦੇ ਹਨ। ਇਸ ਲਈ ਇਸ ਨੂੰ ਸ਼ੁੱਧ ਕਰਨਾ ਪੈਂਦਾ ਹੈ। ਸ਼ਿਲਾਜੀਤ ਨੂੰ ਸ਼ੁੱਧ ਕਰਨ ਲਈ ਆਯੁਰਵੇਦ ਦੀਆਂ ਪੁਸਤਕਾਂ 'ਚ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।
ਭਾਰਤ ਦੇ ਹਿਮਾਲਿਆ ਅਤੇ ਅਫ਼ਗਾਨਿਸਤਾਨ ਦੇ ਪਹਾੜਾਂ ਤੋਂ ਪ੍ਰਾਪਤ ਸ਼ਿਲਾਜੀਤ ਨੂੰ ਸਭ ਤੋਂ ਵੱਧ ਲਾਭਦਾਇਕ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ 'ਚ ਅਫਗਾਨ ਪਠਾਨ ਭਾਰਤ ਦੇ ਸ਼ਹਿਰਾਂ 'ਚ ਆ ਕੇ ਸ਼ਿਲਾਜੀਤ ਵੇਚਦੇ ਸਨ। ਆਯੁਰਵੇਦ, ਚਰਕ ਅਤੇ ਸੁਸ਼ਰੁਤ ਸੰਹਿਤਾ ਦੇ ਪ੍ਰਾਚੀਨ ਗ੍ਰੰਥਾਂ 'ਚ ਸ਼ਿਲਾਜੀਤ ਦੀ ਸ਼ੁੱਧਤਾ, ਵਰਤੋਂ ਅਤੇ ਲਾਭਾਂ ਦਾ ਵਿਸਤ੍ਰਿਤ ਵਰਣਨ ਹੈ। ਪੁਰਾਣੇ ਸਮਿਆਂ 'ਚ ਇਹ ਇੰਨਾ ਮਹੱਤਵਪੂਰਨ ਅਤੇ ਲਾਭਦਾਇਕ ਤੱਤ ਸੀ ਕਿ ਸਿੰਧੂ ਘਾਟੀ ਦੀ ਸੱਭਿਅਤਾ ਦੌਰਾਨ ਸ਼ਹਿਰ ਦੇ ਲੋਕ ਹਿਮਾਲਿਆਈ ਖੇਤਰ ਤੋਂ ਸ਼ਿਲਾਜੀਤ ਮੰਗਵਾਉਂਦੇ ਸਨ। ਇਸ ਦਾ ਮਤਲਬ ਹੈ ਕਿ ਪੁਰਾਣੇ ਸਮਿਆਂ 'ਚ ਵੀ ਸ਼ਿਲਾਜੀਤ ਸਰੀਰ ਲਈ ਬਹੁਤ ਲਾਭਦਾਇਕ ਜੜੀ-ਬੂਟੀ ਸੀ।
ਆਯੁਰਵੇਦਾਚਾਰੀਆ ਡਾਕਟਰ ਸੰਤੋਸ਼ ਕੁਮਾਰ ਦਾ ਕਹਿਣਾ ਹੈ ਕਿ ਸ਼ਿਲਾਜੀਤ 'ਚ ਆਇਰਨ, ਜ਼ਿੰਕ, ਮੈਗਨੀਸ਼ੀਅਮ ਸਮੇਤ 85 ਤੋਂ ਵੱਧ ਖਣਿਜ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਮਨੁੱਖੀ ਸਰੀਰ 'ਚ ਖੂਨ ਦਾ ਸੰਚਾਰ ਵਧਦਾ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਢਿੱਡ 'ਚ ਭਾਰੀਪਨ ਮਹਿਸੂਸ ਹੁੰਦਾ ਹੈ ਅਤੇ ਉਲਟੀਆਂ, ਬੇਚੈਨੀ ਤੋਂ ਇਲਾਵਾ ਦਿਲ ਦੀ ਧੜਕਣ ਵੱਧ ਸਕਦੀ ਹੈ। ਸਿਹਤਮੰਦ ਰਹਿਣ ਲਈ ਇਸ ਦਾ ਕੈਪਸੂਲ ਰਾਤ ਨੂੰ ਦੁੱਧ ਦੇ ਨਾਲ ਦਵਾਈ ਦੇ ਤੌਰ 'ਤੇ ਲਿਆ ਜਾ ਸਕਦਾ ਹੈ। ਆਯੁਰਵੇਦ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਇਸ ਦਾ ਨਿਰਮਾਣ ਕਰਦੀਆਂ ਹਨ। ਇਸ ਦੀ ਇੱਕ ਸ਼ੀਸ਼ੀ ਦੀ ਕੀਮਤ 400 ਤੋਂ 600 ਰੁਪਏ ਤੱਕ ਹੈ।
Check out below Health Tools-
Calculate Your Body Mass Index ( BMI )