45 ਦੀ ਉਮਰ ਤੋਂ ਬਾਅਦ ਨਜ਼ਰ ਆਉਣ ਆਹ ਲੱਛਣ ਤਾਂ ਹੋ ਜਾਓ ਅਲਰਟ, ਹੋ ਸਕਦਾ ਹਾਈ ਕੋਲੈਸਟ੍ਰੋਲ
Signs of High Cholesterol: 45 ਦੀ ਉਮਰ ਤੋਂ ਬਾਅਦ ਸਰੀਰ ਵਿੱਚ ਦਿਖਾਈ ਦੇਣ ਵਾਲੇ ਇਨ੍ਹਾਂ ਬਦਲਾਅ ਨੂੰ ਨਜ਼ਰਅੰਦਾਜ਼ ਨਾ ਕਰੋ, ਇਹ ਹਾਈ ਕੋਲੈਸਟ੍ਰੋਲ ਦੇ ਸੰਕੇਤ ਹੋ ਸਕਦੇ ਹਨ।

Signs of High Cholesterol: ਜਦੋਂ ਕਿਸੇ ਨੂੰ ਸ਼ਾਮ ਦੀ ਸੈਰ ਕਰਨ ਵੇਲੇ ਪੌੜੀਆਂ ਚੜ੍ਹਨ ਲੱਗਿਆ ਸਾਹ ਚੜ੍ਹਦਾ ਹੈ ਤਾਂ ਤੁਸੀਂ ਸੋਚਦੇ ਹੋ ਕਿ ਇਹ ਉਮਰ ਦੇ ਹਿਸਾਬ ਦੇ ਨਾਲ ਹੁੰਦਾ ਹੈ। ਪਰ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਇਹ ਕੋਲੈਸਟ੍ਰੋਲ ਦੀ ਸਮੱਸਿਆ ਹੈ, ਫਿਰ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਅਜਿਹੇ ਵਿੱਚ 45 ਦੀ ਉਮਰ ਤੋਂ ਬਾਅਦ ਜੇਕਰ ਤੁਹਾਡੇ ਸਰੀਰ ਵਿੱਚ ਕੋਈ ਵੀ ਤਬਦੀਲੀ ਨਜ਼ਰ ਆਉਂਦੀ ਹੈ ਤਾਂ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
ਪੈਰਾਂ ਜਾਂ ਹੱਥਾਂ ਵਿੱਚ ਝਰਨਾਹਟ ਜਾਂ ਸੁੰਨ ਹੋਣਾ
ਬਲੱਡ ਫਲੋਅ 'ਤੇ ਅਸਰ ਪੈਣ ਨਾਲ ਹੱਥਾਂ ਅਤੇ ਪੈਰਾਂ ਵਿੱਚ ਅਕਸਰ ਸੁੰਨ ਹੋਣਾ ਜਾਂ ਝਰਨਾਹਟ ਮਹਿਸੂਸ ਹੁੰਦੀ ਹੈ। ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਨਾੜੀਆਂ ਵਿੱਚ ਜਮ੍ਹਾ ਕੋਲੈਸਟ੍ਰੋਲ ਖੂਨ ਦੇ ਗੇੜ ਵਿੱਚ ਰੁਕਾਵਟ ਪਾ ਰਿਹਾ ਹੈ।
ਛਾਤੀ ਵਿੱਚ ਭਾਰੀਪਨ ਜਾਂ ਹਲਕਾ ਦਰਦ
ਹਾਲਾਂਕਿ ਇਹ ਦਿਲ ਦੀ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ, ਕਈ ਵਾਰ ਇਹ ਹਾਈ ਕੋਲੈਸਟ੍ਰੋਲ ਕਾਰਨ ਖੂਨ ਦੀਆਂ ਨਾੜੀਆਂ ਵਿੱਚ ਰੁਕਾਵਟ ਕਰਕੇ ਹੁੰਦਾ ਹੈ। ਇਸਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਜਲਦੀ ਥੱਕ ਜਾਣਾ ਅਤੇ ਸਾਹ ਚੜ੍ਹਨਾ
ਜੇਕਰ ਪਹਿਲਾਂ ਦੇ ਮੁਕਾਬਲੇ, ਹੁਣ ਤੁਸੀਂ ਛੋਟੀਆਂ-ਛੋਟੀਆਂ ਗਤੀਵਿਧੀਆਂ ਵਿੱਚ ਵੀ ਥਕਾਵਟ ਮਹਿਸੂਸ ਕਰਦੇ ਹੋ ਜਾਂ ਪੌੜੀਆਂ ਚੜ੍ਹਦੇ ਸਮੇਂ ਸਾਹ ਚੜ੍ਹਨ ਲੱਗ ਜਾਂਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਸਰੀਰ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਰਹੀ ਹੈ।
ਅੱਖਾਂ ਦੇ ਆਲੇ-ਦੁਆਲੇ ਪੀਲੇ ਜਾਂ ਚਿੱਟੇ ਧੱਬੇ
ਅੱਖਾਂ ਦੇ ਕੋਨਿਆਂ ਜਾਂ ਪਲਕਾਂ ਦੇ ਨੇੜੇ ਪੀਲੇ ਜਾਂ ਚਿੱਟੇ ਧੱਬੇ ਨਜ਼ਰ ਆਉਣ ਤਾਂ ਹਾਈ ਕੋਲੇਸਟ੍ਰੋਲ ਦਾ ਸੰਕੇਤ ਹੋ ਸਕਦਾ ਹੈ।
ਪੇਟ ਜਾਂ ਗਰਦਨ ਵਿੱਚ ਅਚਾਨਕ ਦਰਦ
ਪੇਟ ਜਾਂ ਗਰਦਨ ਵਿੱਚ ਅਚਾਨਕ ਅਤੇ ਵਾਰ-ਵਾਰ ਹਲਕਾ ਦਰਦ ਜਾਂ ਬੇਅਰਾਮੀ ਨਾੜੀਆਂ ਵਿੱਚ ਜਮ੍ਹਾਂ ਹੋਏ ਕੋਲੇਸਟ੍ਰੋਲ ਕਾਰਨ ਵੀ ਹੋ ਸਕਦੀ ਹੈ।
ਜੇਕਰ ਦਿਲ ਦੀ ਧੜਕਣ ਕਦੇ ਬਹੁਤ ਹੌਲੀ ਜਾਂ ਬਹੁਤ ਤੇਜ਼ ਹੋ ਜਾਂਦੀ ਹੈ, ਅਤੇ ਇਹ ਵਾਰ-ਵਾਰ ਹੁੰਦਾ ਹੈ, ਤਾਂ ਇਹ ਦਿਲ ਤੱਕ ਖੂਨ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ, ਜਿਸਦਾ ਇੱਕ ਕਾਰਨ ਹਾਈ ਕੋਲੈਸਟ੍ਰੋਲ ਵੀ ਹੈ।
Check out below Health Tools-
Calculate Your Body Mass Index ( BMI )






















