(Source: ECI/ABP News/ABP Majha)
Snoring Problem: ਘੁਰਾੜਿਆਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ, ਬਣ ਸਕਦੇ ਦਿਲ ਦੇ ਰੋਗੀ, ਹਾਰਟ ਅਟੈਕ ਦਾ ਖਤਰਾ
ਸੌਣ ਵੇਲੇ ਘੁਰਾੜੇ ਮਾਰਨ ਦੀ ਸਮੱਸਿਆ ਕਾਫ਼ੀ ਆਮ ਹੈ। ਪਰਿਵਾਰ ਦੇ ਕਿਸੇ ਨਾ ਕਿਸੇ ਜੀਅ ਨੂੰ ਇਹ ਸਮੱਸਿਆ ਹੁੰਦੀ ਹੀ ਹੈ। ਇਸ ਲਈ ਘੁਰਾੜੇ ਮਾਰਨ ਵਾਲੇ ਮੈਂਬਰ ਦੇ ਨੇੜੇ ਸੌਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਉਸ ਦਾ ਮਖੌਲ ਵੀ ਉਡਾਇਆ ਜਾਂਦਾ ਹੈ। ਬੇਸ਼ੱਕ ਇਸ ਨੂੰ ਆਮ ਤੌਰ ਉੱਪਰ ਬੜੇ ਹਲਕੇ ਵਿੱਚ ਲੈਂਦੇ ਹਾਂ ਤੇ ਗੰਭੀਰ ਸਮੱਸਿਆ ਨਹੀਂ ਸਮਝਦੇ ਪਰ ਇਹ ਖਤਰਨਾਕ ਸਾਬਤ ਹੋ ਸਕਦਾ ਹੈ।
Snoring Problem: ਸੌਣ ਵੇਲੇ ਘੁਰਾੜੇ ਮਾਰਨ ਦੀ ਸਮੱਸਿਆ ਕਾਫ਼ੀ ਆਮ ਹੈ। ਪਰਿਵਾਰ ਦੇ ਕਿਸੇ ਨਾ ਕਿਸੇ ਜੀਅ ਨੂੰ ਇਹ ਸਮੱਸਿਆ ਹੁੰਦੀ ਹੀ ਹੈ। ਇਸ ਲਈ ਘੁਰਾੜੇ ਮਾਰਨ ਵਾਲੇ ਮੈਂਬਰ ਦੇ ਨੇੜੇ ਸੌਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਉਸ ਦਾ ਮਖੌਲ ਵੀ ਉਡਾਇਆ ਜਾਂਦਾ ਹੈ। ਬੇਸ਼ੱਕ ਇਸ ਨੂੰ ਆਮ ਤੌਰ ਉੱਪਰ ਬੜੇ ਹਲਕੇ ਵਿੱਚ ਲੈਂਦੇ ਹਾਂ ਤੇ ਗੰਭੀਰ ਸਮੱਸਿਆ ਨਹੀਂ ਸਮਝਦੇ ਪਰ ਇਹ ਖਤਰਨਾਕ ਸਾਬਤ ਹੋ ਸਕਦਾ ਹੈ।
ਦਰਅਸਲ ਘੁਰਾੜੇ ਕਈ ਗੰਭੀਰ ਸਮੱਸਿਆਵਾਂ ਦਾ ਕਾਰਨ ਤੇ ਸੰਕੇਤ ਵੀ ਹੋ ਸਕਦੇ ਹਨ। ਹਾਲਾਂਕਿ ਹਰ ਕੋਈ ਕਦੇ-ਕਦੇ ਘੁਰਾੜੇ ਮਾਰਦਾ ਹੈ ਪਰ ਜੇਕਰ ਇਹ ਰੋਜ਼ਾਨਾ ਦੀ ਆਦਤ ਬਣ ਜਾਵੇ ਤਾਂ ਇਹ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਇਹ ਆਸਪਾਸ ਸੌਂ ਰਹੇ ਲੋਕਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਆਓ ਜਾਣਦੇ ਹਾਂ ਘੁਰਾੜਿਆਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ।
ਘੁਰਾੜਿਆਂ ਤੋਂ ਕਿਵੇਂ ਛੁਟਕਾਰਾ ਪਾਈਏ...
1. ਜੀਵਨ ਸ਼ੈਲੀ ਬਦਲ ਕੇ।
2. ਭਾਰ ਘਟਾ ਕੇ।
3. ਸੌਣ ਤੋਂ ਪਹਿਲਾਂ ਸ਼ਰਾਬ ਨਾ ਪੀਓ।
4. ਸਿਰਹਾਣੇ 'ਤੇ ਹੀ ਸੌਣ ਦੀ ਕੋਸ਼ਿਸ਼ ਕਰੋ।
5. ਘੁਰਾੜਿਆਂ ਨੂੰ ਰੋਕਣ ਵਿੱਚ ਸਰਜਰੀ ਵੀ ਮਦਦਗਾਰ ਹੋ ਸਕਦੀ ਹੈ।
ਘੁਰਾੜਿਆਂ ਨਾਲ ਹੋ ਸਕਦੀਆਂ 5 ਖ਼ਤਰਨਾਕ ਬਿਮਾਰੀਆਂ
1. ਘੁਰਾੜੇ ਤੇ ਸਟ੍ਰੋਕ
NCBI ਦੇ ਅਨੁਸਾਰ, ਘੁਰਾੜਿਆਂ ਕਾਰਨ ਸਟ੍ਰੋਕ ਦਾ ਖ਼ਤਰਾ 46 ਪ੍ਰਤੀਸ਼ਤ ਵੱਧ ਜਾਂਦਾ ਹੈ। ਇਹ ਧਮਣੀ ਨੂੰ ਨੁਕਸਾਨ ਹੋਣ ਦਾ ਸੰਕੇਤ ਵੀ ਹੋ ਸਕਦਾ ਹੈ। ਇਸ ਲਈ ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
2. ਘੁਰਾੜੇ ਤੇ ਦਿਲ ਦੀ ਬਿਮਾਰੀ
ਸਿਹਤ ਮਾਹਿਰਾਂ ਅਨੁਸਾਰ ਸਲੀਪ ਐਪਨੀਆ ਕਾਰਨ ਵੀ ਘੁਰਾੜਿਆਂ ਦੀ ਸਮੱਸਿਆ ਹੋ ਸਕਦੀ ਹੈ। ਜੋ ਆ ਲੋਕਾਂ ਦੇ ਮੁਕਾਬਲੇ ਜ਼ਿਆਦਾ ਘੁਰਾੜੇ ਮਾਰਦੇ ਹਨ, ਉਨ੍ਹਾਂ ਵਿੱਚ ਦਿਲ ਦੇ ਦੌਰੇ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਹੁੰਦਾ ਹੈ।
3. ਘੁਰਾੜੇ ਤੇ ਬੇਨਿਨ ਪ੍ਰੋਸਟੈਟਿਕ ਹਾਈਪਰਪਲਸੀਆ
ਘੁਰਾੜਿਆਂ ਕਾਰਨ ਰਾਤ ਨੂੰ ਦੋ ਜਾਂ ਵੱਧ ਵਾਰ ਜਾਗ ਕੇ ਬਾਥਰੂਮ ਜਾਣਾ ਪੈਂਦਾ ਹੈ। ਇਸ ਨੂੰ ਨੋਕਟੂਰੀਆ ਕਿਹਾ ਜਾਂਦਾ ਹੈ। ਖੋਜ ਅਨੁਸਾਰ, ਜੇਕਰ 55 ਸਾਲ ਤੋਂ ਵੱਧ ਉਮਰ ਦੇ ਪੁਰਸ਼ ਅਕਸਰ ਪਿਸ਼ਾਬ ਕਰਨ ਲਈ ਜਾਗਦੇ ਹਨ, ਤਾਂ ਇਹ ਬੇਨਾਇਨ ਪ੍ਰੋਸਟੇਟਿਕ ਹਾਈਪਰਪਲਸੀਆ ਤੇ ਅਬਸਟਰਕਟਿਵ ਸਲੀਪ ਐਪਨੀਆ ਦੇ ਕਾਰਨ ਹੋ ਸਕਦਾ ਹੈ।
4. ਘੁਰਾੜੇ ਤੇ ਹਾਈ ਬਲੱਡ ਪ੍ਰੈਸ਼ਰ
ਵੈਬਮੇਡ ਦੇ ਅਨੁਸਾਰ, ਜੋ ਲੋਕ ਸੌਣ ਵੇਲੇ ਜ਼ਿਆਦਾ ਘੁਰਾੜੇ ਮਾਰਦੇ ਹਨ, ਉਨ੍ਹਾਂ ਨੂੰ ਸਾਹ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਜ਼ਿਆਦਾ ਹੁੰਦਾ ਹੈ। ਇਸੇ ਲਈ ਜੇਕਰ ਘੁਰਾੜੇ ਮਾਰਨ ਦੀ ਸਮੱਸਿਆ ਹੋਵੇ ਤਾਂ ਤੁਰੰਤ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
5. ਘੁਰਾੜੇ ਤੇ ਸ਼ੂਗਰ
ਯੇਲ ਯੂਨੀਵਰਸਿਟੀ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਰੋਜ਼ਾਨਾ ਜ਼ਿਆਦਾ ਘੁਰਾੜੇ ਮਾਰਦੇ ਹਨ, ਉਨ੍ਹਾਂ ਵਿੱਚ ਸ਼ੂਗਰ ਹੋਣ ਦਾ ਖ਼ਤਰਾ 50 ਪ੍ਰਤੀਸ਼ਤ ਵੱਧ ਹੁੰਦਾ ਹੈ। ਸਲੀਪ ਐਪਨੀਆ ਟਾਈਪ 2 ਡਾਇਬਟੀਜ਼ ਨਾਲ ਜੁੜਿਆ ਹੋਇਆ ਹੈ। ਘੁਰਾੜੇ ਮਾਰਨਾ ਸ਼ੂਗਰ ਦਾ ਕਾਰਨ ਬਣ ਸਕਦਾ ਹੈ।
Check out below Health Tools-
Calculate Your Body Mass Index ( BMI )