Weather Change Sickness: ਇੰਝ ਖੁਦ ਨੂੰ ਬਚਾਓ ਬਦਲਦੇ ਮੌਸਮ 'ਚ ਬਿਮਾਰੀਆਂ ਤੋਂ, ਅਪਣਾਓ ਇਹ 5 ਘਰੇਲੂ ਨੁਸਖੇ, ਸਰੀਰ ਰਹੇਗਾ ਸਿਹਤਮੰਦ
Health News: ਸਰੀਰ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਰੋਜ਼ਾਨਾ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਪੀਓ। ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਬਿਮਾਰ ਹੋਣ ਦੀ...
Weather Change Sickness: ਬਜ਼ੁਰਗ ਕਹਿੰਦੇ ਨੇ ਆਉਂਦਾ ਜਾਂਦਾ ਮੌਸਮ ਇਨਸਾਨ ਨੂੰ ਬਿਮਾਰ ਕਰ ਦਿੰਦਾ ਹੈ। ਇਸ ਲਈ ਜਦੋਂ ਵੀ ਮੌਸਮ ਬਦਲਣ ਲੱਗਦਾ ਹੈ ਉਸ ਸਮੇਂ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਮੌਸਮੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਬਸ ਠੰਡ ਆਪਣੇ ਅਖੀਰਲੇ ਪੜਾਅ ਵਿੱਚ ਚੱਲ ਰਹੀ ਹੈ। ਜਿਸ ਕਰਕੇ ਸਿਰਫ ਸਵੇਰੇ ਅਤੇ ਸ਼ਾਮ ਦੀ ਠੰਡ ਰਹਿ ਗਈ ਹੈ। ਦਿਨ ਵਿੱਚ ਤਾਂ ਤੇਜ਼ ਧੁੱਪ ਹੁੰਦੀ ਹੈ। ਜਿਸ ਕਰਕੇ ਲੋਕ ਗਰਮ ਸਰਦ ਹੋ ਸਕਦੇ ਹਨ। ਜਿਸ ਕਰਕੇ ਖੰਘ, ਜ਼ੁਕਾਮ, ਸਰੀਰ ‘ਚ ਕਠੋਰਤਾ, ਸਿਰਦਰਦ ਅਤੇ ਵਾਇਰਲ ਬੁਖਾਰ ਵਰਗੀਆਂ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਜੇਕਰ ਇਨ੍ਹਾਂ ਮੌਸਮੀ ਬਿਮਾਰੀਆਂ ਨੂੰ ਜਲਦੀ ਠੀਕ ਨਾ ਕੀਤਾ ਜਾਵੇ ਤਾਂ ਸਰੀਰ 'ਚ ਕਮਜ਼ੋਰੀ ਦੀ ਸਮੱਸਿਆ ਵੀ ਹੋ ਜਾਂਦੀ ਹੈ। ਮੌਸਮੀ ਬਿਮਾਰੀਆਂ ਤੋਂ ਬਚਣ ਲਈ ਕਈ ਘਰੇਲੂ ਉਪਾਅ ਕੀਤੇ ਜਾ ਸਕਦੇ ਹਨ। ਇਹ ਉਪਾਅ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਮੌਸਮੀ ਬਿਮਾਰੀਆਂ ਦਾ ਖਤਰਾ ਵੀ ਘੱਟ ਹੋਵੇਗਾ। ਸ਼ਾਰਦਾ ਕਲੀਨਿਕ ਦੇ ਡਾਕਟਰ ਕੇਪੀ ਸਰਦਾਨਾ ਨੇ ਬਦਲਦੇ ਮੌਸਮ ਵਿੱਚ ਖੁਦ ਨੂੰ ਕਿਵੇਂ ਮੌਸਮੀ ਬਿਮਾਰੀਆਂ ਤੋਂ ਬਚਾਉਣਾ ਹੈ ਉਸ ਬਾਰੇ ਦੱਸਿਆ ਹੈ, ਆਓ ਜਾਣਦੇ ਹਾਂ...
ਹੋਰ ਪੜ੍ਹੋ : ਮੈਂਟਲ ਹੈਲਥ ਨੂੰ ਸੁਧਾਰਨਾ ਤਾਂ ਜੰਮ ਕੇ ਕਰੋ ਡਾਂਸ, ਜਾਣੋ ਮਾਹਿਰ ਤੋਂ ਕਿਵੇਂ ਮਿਲਦੀ ਮਦਦ
ਹਾਈਡਰੇਟਿਡ ਰਹੋ
ਸਰੀਰ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਰੋਜ਼ਾਨਾ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਪੀਓ। ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਬਿਮਾਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਕੋਸਾ ਪਾਣੀ ਪੀਣ ਦੇ ਨਾਲ-ਨਾਲ ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਹਰਬਲ ਚਾਹ ਦਾ ਸੇਵਨ ਵੀ ਕਰ ਸਕਦੇ ਹੋ।
ਡਾਈਟ ‘ਚ ਵਿਟਾਮਿਨ ਡੀ ਸ਼ਾਮਿਲ ਕਰੋ
ਸਿਹਤਮੰਦ ਰਹਿਣ ਅਤੇ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਸ਼ਾਮਿਲ ਕਰੋ। ਵਿਟਾਮਿਨ ਡੀ ਵਾਲੇ ਭੋਜਨ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ। ਇਹ ਸਰੀਰ ਵਿੱਚ ਕੈਲਸ਼ੀਅਮ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਵਿਟਾਮਿਨ ਡੀ ਲਈ ਇਹ ਭੋਜਨ ਖਾ ਸਕਦੇ ਹੋ- ਵਿਟਾਮਿਨ ਡੀ ਦੀ ਪੂਰਤੀ ਲਈ ਭੋਜਨ ਵਿੱਚ ਅੰਡੇ, ਮੱਛੀ, ਸੰਤਰਾ, ਮਸ਼ਰੂਮ ਅਤੇ ਸੋਇਆ ਉਤਪਾਦਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
ਚੰਗੀ ਨੀਂਦ-
ਅਜਿਹੇ 'ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਲੋੜੀਂਦੀ ਨੀਂਦ ਲੈਣ ਨਾਲ ਨਾ ਸਿਰਫ਼ ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ, ਸਗੋਂ ਪ੍ਰਤੀਰੋਧਕ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਹੱਥ ਧੋਣਾ-
ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ 'ਤੇ ਹੱਥ ਧੋਂਦੇ ਰਹਿਣਾ ਸਭ ਤੋਂ ਜ਼ਰੂਰੀ ਹੈ। ਹੱਥ ਨਾ ਧੋਣ ਨਾਲ ਇਹ ਤੇਜ਼ੀ ਨਾਲ ਫੈਲਦਾ ਹੈ। ਬਾਹਰੋਂ ਆਉਣ ਤੋਂ ਬਾਅਦ, ਵਾਸ਼ਰੂਮ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਹੱਥ ਧੋਣ ਲਈ ਚੰਗੇ ਹੈਂਡਵਾਸ਼ ਦੀ ਵਰਤੋਂ ਕਰੋ।
ਇੱਕ-ਦੂਜੇ ਦੇ ਨਾਲ ਭੋਜਨ ਸ਼ੇਅਰ ਕਰਨ ਤੋਂ ਬਚਓ
ਭਾਂਡੇ, ਖਾਣ-ਪੀਣ ਦੀਆਂ ਵਸਤੂਆਂ, ਪੀਣ ਵਾਲੇ ਪਦਾਰਥਾਂ ਅਤੇ ਕੱਪੜੇ ਸ਼ੇਅਰ ਕਰਨ ਨਾਲ ਮੌਸਮੀ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਅਜਿਹੇ 'ਚ ਜ਼ੁਕਾਮ, ਖੰਘ ਅਤੇ ਫਲੂ ਤੋਂ ਪੀੜਤ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਨ ਨਾਲ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਹੈ।
ਮੌਸਮੀ ਬਿਮਾਰੀਆਂ ਤੋਂ ਬਚਣ ਲਈ ਇਹ ਘਰੇਲੂ ਨੁਸਖੇ ਕੀਤੇ ਜਾ ਸਕਦੇ ਹਨ। ਹਾਲਾਂਕਿ, ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਦੀ ਸਮੱਸਿਆ ਹੈ, ਤਾਂ ਆਪਣੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਨ੍ਹਾਂ ਉਪਚਾਰਾਂ ਨੂੰ ਅਜ਼ਮਾਓ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )