ਸੋਡਾ-ਕੌਫੀ ਪਹੁੰਚਾਉਂਦੇ ਨੁਕਸਾਨ, ਪਰ ਇਸ ਬਿਮਾਰੀ 'ਚ ਚਾਹ ਰਾਮਬਾਣ, ਹੈਰਾਨ ਕਰਨ ਵਾਲਾ ਖੁਲਾਸਾ
ਇਹ ਖੋਜ ਮੈਕਮਾਸਟਰ ਯੂਨੀਵਰਸਿਟੀ ਕੈਨੇਡਾ ਤੇ ਯੂਨੀਵਰਸਿਟੀ ਵੱਲੋਂ ਪੀਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਇੱਕ ਅਧਿਐਨ ਕੀਤਾ ਗਿਆ ਹੈ। ਜਿਸ ਅਨੁਸਾਰ ਕਾਰਬੋਨੇਟਿਡ ਡਰਿੰਕਸ ਜਾਂ ਫਲਾਂ ਦਾ ਜੂਸ ਵਾਰ-ਵਾਰ ਪੀਣ ਨਾਲ ਸਟ੍ਰੋਕ ਦਾ ਖ਼ਤਰਾ 37% ਤੱਕ ਵਧ ਜਾਂਦਾ ਹੈ
Health News: ਜੇਕਰ ਤੁਸੀਂ ਬਹੁਤ ਜ਼ਿਆਦਾ ਸੋਡਾ ਅਤੇ ਕੌਫੀ ਪੀਂਦੇ ਹੋ ਤਾਂ ਹੋ ਜਾਓ ਸਾਵਧਾਨ! ਹਾਲ ਹੀ 'ਚ ਹੋਈ ਇਕ ਖੋਜ ਮੁਤਾਬਕ ਇਨ੍ਹਾਂ ਚੀਜ਼ਾਂ ਨੂੰ ਪੀਣ ਨਾਲ ਸਟ੍ਰੋਕ ਦਾ ਖਤਰਾ ਕਾਫੀ ਵਧ ਸਕਦਾ ਹੈ। ਖੋਜ ਦੇ ਅਨੁਸਾਰ, ਇਹ ਪਾਇਆ ਗਿਆ ਕਿ ਦਿਨ ਵਿੱਚ ਚਾਰ ਕੱਪ ਕੌਫੀ ਪੀਣ ਨਾਲ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ, ਜਦੋਂ ਕਿ ਜੇਕਰ ਅਸੀਂ ਦਿਨ ਵਿੱਚ 3-4 ਕੱਪ ਕਾਲੀ ਚਾਹ ਜਾਂ ਗ੍ਰੀਨ ਟੀ ਪੀਂਦੇ ਹਾਂ ਤਾਂ ਅਸੀਂ ਸਟ੍ਰੋਕ ਤੋਂ ਬਚ ਸਕਦੇ ਹਾਂ।
ਹੋਰ ਪੜ੍ਹੋ : ਗਰਦਨ 'ਚ ਹੋਣ ਵਾਲੇ ਦਰਦ ਤੋਂ ਸਾਵਧਾਨ! ਇਹ ਹੋ ਸਕਦੇ ਸਰਵਾਈਕਲ ਦੇ ਲੱਛਣ, ਜਾਣੋ ਇਸ ਦੇ ਇਲਾਜ ਦਾ ਤਰੀਕਾ
ਜਦੋਂ ਦਿਲ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਡਰ ਜਾਂਦਾ ਹੈ। ਹਰ ਕੋਈ ਆਪਣੇ ਦਿਲ ਦੀ ਸਿਹਤ ਦਾ ਖਾਸ ਧਿਆਨ ਰੱਖਦਾ ਹੈ ਪਰ ਸਾਡੇ ਰੋਜ਼ਾਨਾ ਖਾਣ-ਪੀਣ ਦੀਆਂ ਆਦਤਾਂ ਸਾਡੇ ਦਿਲ ਦੀ ਸਿਹਤ 'ਤੇ ਅਸਰ ਪਾਉਂਦੀਆਂ ਹਨ। ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਕੌਫੀ ਅਤੇ ਕਾਰਬੋਨੇਟਿਡ ਡਰਿੰਕਸ ਦਿਲ ਲਈ ਹਾਨੀਕਾਰਕ ਹਨ।
ਆਓ ਜਾਣਦੇ ਹਾਂ ਖੋਜ ਕੀ ਕਹਿੰਦੀ ਹੈ?
ਇਹ ਖੋਜ ਮੈਕਮਾਸਟਰ ਯੂਨੀਵਰਸਿਟੀ ਕੈਨੇਡਾ ਅਤੇ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਕੌਫੀ ਜਾਂ ਹੋਰ ਮਿੱਠੇ ਵਾਲੇ ਪੀਣ ਵਾਲੇ ਪਦਾਰਥਾਂ 'ਤੇ ਇਕ ਖੋਜ ਹੋਈ ਹੈ, ਜਿਸ ਅਨੁਸਾਰ ਕਾਰਬੋਨੇਟਿਡ ਡਰਿੰਕਸ ਜਾਂ ਫਲਾਂ ਦਾ ਜੂਸ ਵਾਰ-ਵਾਰ ਪੀਣ ਨਾਲ ਸਟ੍ਰੋਕ ਦਾ ਖ਼ਤਰਾ 37% ਤੱਕ ਵਧ ਜਾਂਦਾ ਹੈ। ਇਸ ਦੇ ਨਾਲ ਹੀ, ਹੋਰ ਖੋਜਾਂ ਦੇ ਅਨੁਸਾਰ, ਚੀਨੀ ਤੋਂ ਬਣੇ ਕਾਰਬੋਨੇਟਿਡ ਡਰਿੰਕਸ ਦਾ ਸੇਵਨ ਕਰਨ ਨਾਲ ਸਟ੍ਰੋਕ ਦਾ ਖ਼ਤਰਾ 22% ਵੱਧ ਜਾਂਦਾ ਹੈ। ਇੱਥੇ 13,500 ਲੋਕ ਸਨ ਜਿਨ੍ਹਾਂ ਨੂੰ ਪਹਿਲੀ ਵਾਰ ਦੌਰਾ ਪਿਆ ਸੀ। ਖੋਜ ਵਿੱਚ ਔਰਤਾਂ ਵਿੱਚ ਸੋਡੇ ਕਾਰਨ ਸਟ੍ਰੋਕ ਦੇ ਵਧੇਰੇ ਮਾਮਲੇ ਸਾਹਮਣੇ ਆਏ ਹਨ।
ਮਾਹਿਰਾਂ ਮੁਤਾਬਕ ਕੌਫੀ ਜਾਂ ਕਾਰਬੋਨੇਟਿਡ ਡਰਿੰਕ ਪੀਣ ਨਾਲ ਦਿਮਾਗ ਤੱਕ ਖੂਨ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ, ਜਿਸ ਕਾਰਨ ਦਿਮਾਗ ਦੀਆਂ ਕੋਸ਼ਿਕਾਵਾਂ ਖਰਾਬ ਹੋ ਜਾਂਦੀਆਂ ਹਨ। ਇਨ੍ਹਾਂ ਡ੍ਰਿੰਕਸ ਦੇ ਬਹੁਤ ਜ਼ਿਆਦਾ ਸੇਵਨ ਨਾਲ ਖੂਨ ਦੇ ਥੱਕੇ ਪੈ ਜਾਂਦੇ ਹਨ, ਜਿਸ ਨਾਲ ਇਸਕੇਮਿਕ ਸਟ੍ਰੋਕ ਹੋ ਸਕਦਾ ਹੈ। ਦਰਅਸਲ, ਇਨ੍ਹਾਂ ਡਰਿੰਕਸ ਵਿੱਚ ਵਾਧੂ ਸ਼ੂਗਰ ਅਤੇ ਪ੍ਰਜ਼ਰਵੇਟਿਵ ਹੁੰਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਜ਼ਿਆਦਾ ਪੀਓਗੇ ਤਾਂ ਸਰੀਰ 'ਚ ਸ਼ੂਗਰ ਲੈਵਲ ਵਧੇਗਾ, ਇਹ ਵੀ ਸਟ੍ਰੋਕ ਦਾ ਕਾਰਨ ਹੈ।
ਇੱਕ ਦਿਨ ਵਿੱਚ 4 ਕੱਪ ਤੋਂ ਵੱਧ ਕੌਫੀ ਪੀਣ ਨਾਲ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ, ਪਰ ਇਸ ਗੱਲ ਦਾ ਕੋਈ ਸਬੰਧ ਨਹੀਂ ਹੈ ਕਿ ਘੱਟ ਪੀਣ ਨਾਲ ਸਟ੍ਰੋਕ ਦਾ ਜੋਖਮ ਘੱਟ ਹੋਵੇਗਾ ਜਾਂ ਨਹੀਂ। ਇਸ ਦੇ ਨਾਲ ਹੀ ਚਾਹ ਪੀਣ ਨਾਲ ਸਟ੍ਰੋਕ ਦੀ ਸੰਭਾਵਨਾ 18-20% ਤੱਕ ਘੱਟ ਜਾਂਦੀ ਹੈ। ਇਸ ਤੋਂ ਇਲਾਵਾ, ਪ੍ਰਤੀ ਦਿਨ 3-4 ਕੱਪ ਕਾਲੀ ਚਾਹ, ਹਰੀ ਚਾਹ ਜਾਂ ਹਰਬਲ ਟੀ ਪੀਣ ਨਾਲ ਸਟ੍ਰੋਕ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਸੋਇਆ ਮਿਲਕ ਜਾਂ ਓਟਸ ਤੋਂ ਬਣਿਆ ਦੁੱਧ ਪੀਣਾ ਵੀ ਫਾਇਦੇਮੰਦ ਹੁੰਦਾ ਹੈ।
Check out below Health Tools-
Calculate Your Body Mass Index ( BMI )