ਪੜਚੋਲ ਕਰੋ

'ਮੋਟਰ ਨਿਊਰਾਨ' ਨਾਂਅ ਦੀ ਲਾਇਲਾਜ ਬਿਮਾਰੀ ਤੋਂ ਪੀੜਤ ਸਨ ਸਟੀਫ਼ਨ ਹਾਕਿੰਗ

ਨਵੀਂ ਦਿੱਲੀ: ਵ੍ਹੀਲਚੇਅਰ ’ਤੇ ਬੈਠ ਕੇ ਬ੍ਰਹਿਮੰਡ ਦੇ ਰਹੱਸ ਦੁਨੀਆਂ ਸਾਹਮਣੇ ਲਿਆਉਣ ਵਾਲੇ ਮਹਾਨ ਵਿਗਿਆਨੀ ਸਟੀਫ਼ਨ ਹਾਕਿੰਗ ਦਾ 76 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਨੇ ਦੱਸਿਆ ਕਿ ਹਾਕਿੰਗ ਨੇ ਕੈਂਬਰਿਜ ਯੂਨੀਵਰਸਿਟੀ ਨੇੜਲੇ ਆਪਣੇ ਘਰ ’ਚ ਆਖ਼ਰੀ ਸਾਹ ਲਏ, ਜਿੱਥੇ ਉਨ੍ਹਾਂ ਬਲੈਕ ਹੋਲ ਤੇ ਸਾਪੇਖਤਾ ਸਬੰਧੀ ਆਪਣਾ ਵੱਕਾਰੀ ਕੰਮ ਕੀਤਾ। 21 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਮੋਟਰ ਨਿਊਰਾਨ ਨਾਂਅ ਦੀ ਗੰਭੀਰ ਬਿਮਾਰੀ ਹੋ ਗਈ ਸੀ। ਉਨ੍ਹਾਂ ਦੇ ਜ਼ਿਆਦਾਤਰ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਸਿਰਫ਼ ਅੱਖ ਤੇ ਦਿਮਾਗ ਹੀ ਕਾਰਜਸ਼ੀਲ ਸਨ। ਇਸ ਬਿਮਾਰੀ ਤੋਂ ਪੀੜਤ ਜ਼ਿਆਦਾਤਰ ਦੋ ਤੋਂ ਪੰਜ ਸਾਲ ਹੀ ਜਿਉਂ ਸਕਦੇ ਹਨ, ਪਰ ਸਟੀਫ਼ਨ ਪਹਿਲੇ ਇਨਸਾਨ ਹਨ, ਜੋ ਇੰਨਾ ਲੰਮਾ ਸਮਾਂ ਜਿਉਂਦੇ ਰਹੇ। ਉਨ੍ਹਾਂ ਕਦੇ ਵੀ ਆਪਣੀ ਬਿਮਾਰੀ ਤੋਂ ਹਾਰ ਨਹੀਂ ਮੰਨੀ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਮੋਟਰ ਨਿਊਰਾਨ ਬਿਮਾਰੀ ਆਖ਼ਰ ਕੀ ਹੈ। ਮੋਟਰ ਨਿਊਰਾਨ ਬਿਮਾਰੀ (MND)- ਮੋਟਰ ਨਿਊਰਾਨ ਨਰਵਸ ਸੈੱਲਜ਼ ਹੁੰਦੇ ਹਨ ਜੋ ਮਾਂਸਪੇਸ਼ੀਆਂ ਨੂੰ ਠੀਕ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੇ ਹਨ। ਜੇਕਰ ਇਹ ਸੈੱਲ ਖ਼ਰਾਬ ਹੋ ਜਾਣ ਜਾਂ ਮਰ ਜਾਣ ਤਾਂ ਦਿਮਾਗ ਤੇ ਸਪਾਈਨ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਜਿਸ ਕਾਰਨ ਮਨੁੱਖੀ ਸਰੀਰ ਦਾ ਸਾਰਾ ਨਰਵਸ ਸਿਸਟਮ ਵਿਗੜ ਜਾਂਦਾ ਹੈ, ਜੋ ਲਾਇਲਾਜ ਹੈ। ਇਸ ਬਿਮਾਰੀ ਦੀ ਸਭ ਤੋਂ ਆਮ ਕਿਸਮ ਐਮਿਓਟ੍ਰੋਫਿਕ ਲੇਟਰਲ ਸਕਲੇਰੋਸਿਸ (ALS) ਹੈ। ਵਿਗਿਆਨੀ ਸਟੀਫ਼ਨ ਹਾਕਿੰਗ ਇਸੇ ਬਿਮਾਰੀ ਤੋਂ ਪੀੜਤ ਸਨ। ਕਿਸ ਉਮਰ ਵਿੱਚ ਹੁੰਦੀ ਹੈ ਇਹ ਬਿਮਾਰੀ- ਮੋਟਰ ਨਿਊਰਾਨ ਬਿਮਾਰੀ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਜ਼ਿਆਦਾਤਰ ਮਾਮਲੇ 40 ਸਾਲ ਦੀ ਉਮਰ ਤੋਂ ਬਾਅਦ ਹੀ ਦੇਖਣ ਨੂੰ ਮਿਲਦੇ ਹਨ। ਇਹ ਬਿਮਾਰੀ ਔਰਤਾਂ ਤੋਂ ਜ਼ਿਆਦਾ ਮਰਦਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਮੋਟਰ ਨਿਊਰਾਨ ਬਿਮਾਰੀ ਦੇ ਲੱਛਣ- ਇਸ ਬਿਮਾਰੀ ਤੋਂ ਪੀੜਤ ਹਰ ਮਰੀਜ਼ ਵਿੱਚ ਇਸ ਦੇ ਲੱਛਣ ਵੱਖੋ-ਵੱਖਰੇ ਹੁੰਦੇ ਹਨ। ਪਰ ਕੁਝ ਸਾਂਝੇ ਲੱਛਣ ਹੁੰਦੇ ਹਨ-
  • ਸ਼ਰੀਰ ਵਿੱਚ ਹਰ ਸਮੇਂ ਥਕਾਵਟ ਰਹਿਣੀ ਤੇ ਪੱਠਿਆਂ ਵਿੱਚ ਹਮੇਸ਼ਾ ਦਰਦ ਰਹਿਣਾ
  • ਹੱਥਾਂ-ਪੈਰਾਂ ਦੇ ਪੱਠਿਆਂ ਦਾ ਕਮਜ਼ੋਰ ਹੋਣਾ, ਪੈਰਾਂ ਵਿੱਚ ਕਮਜ਼ੋਰੀ ਮਹਿਸੂਸ ਹੋਣਾ। ਸਮੱਸਿਆ ਵਧਣ 'ਤੇ ਮਰੀਜ਼ ਚੱਲ-ਫਿਰ ਨਹੀਂ ਸਕਦਾ।
  • ਕਿਸੇ ਚੀਜ਼ 'ਤੇ ਪਕੜ ਨਾ ਬਣਾ ਸਕਣਾ ਭਾਵ ਹੱਥ ਵਿੱਚ ਕੁਝ ਨਾ ਫੜ ਸਕਣਾ
  • ਭਾਵਨਾਵਾਂ ਦਾ ਬੇਕਾਬੂ ਹੋ ਜਾਣਾ
  • ਕੁਝ ਵੀ ਖਾਣ ਵਿੱਚ ਦਿੱਕਤ ਹੋਣਾ
  • ਸਾਹ ਲੈਣ ਤੇ ਬੋਲਣ ਵਿੱਚ ਔਖ ਮਹਿਸੂਸ ਕਰਨੀ
  • ਜਬੜੇ ਵਿੱਚ ਦਰਦ ਰਹਿਣਾ
  ਕੀ ਇਲਾਜ ਸੰਭਵ ਹੈ- ਬੇਸ਼ੱਕ ਮੋਟਰ ਨਿਊਰਾਨ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਪਰ ਇਸ ਬਿਮਾਰੀ ਨੂੰ ਕੁਝ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ। ਇਸ ਬਿਮਾਰੀ ਦੇ ਲੱਛਣਾਂ ਦਾ ਵੱਖ-ਵੱਖ ਤਰੀਕੇ ਨਾਲ ਇਲਾਜ ਹੋ ਸਕਦਾ ਹੈ। ਜਿਵੇਂ ਬੋਲਣ ਵਿੱਚ ਤਕਲੀਫ ਲਈ ਸਪੀਚ ਥੈਰੇਪੀ ਲੈਣਾ, ਪੱਠਿਆਂ ਵਿੱਚ ਦਰਦ ਨੂੰ ਦੂਰ ਕਰਨ ਲਈ ਫ਼ਿਜ਼ੀਓਥੈਰੇਪੀ ਕਰਵਾਉਣਾ, ਸਾਹ ਲੈਣ ਵਿੱਚ ਤਕਲੀਫ ਲਈ ਬ੍ਰੀਦਿੰਗ ਐਕਸਰਸਾਈਜ਼ ਆਦਿ ਕਰਨਾ। ਕੀ ਰਹਿੰਦੀ ਹੈ ਖੋਜ- ਅਮੇਰੀਕਨ ਜਨਰਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਪਾਇਆ ਗਿਆ ਕਿ ਮੋਟਰ ਨਿਊਰਾਨ ਜੈਨੇਟਿਕ ਵੀ ਹੋ ਸਕਦਾ ਹੈ। ਖੋਜ ਵਿੱਚ ਇਸ ਬਿਮਾਰੀ ਲਈ ਸੇਨਾਟਾਕਸਿਨ (Senataxin) ਜੀਨ ਨੂੰ ਜ਼ਿੰਮੇਵਾਰ ਮੰਨਿਆ ਹੈ। ਜੀਨਜ਼ ਵਿੱਚ ਹੋਣ ਕਾਰਨ ਇਸ ਬਿਮਾਰੀ ਦੇ ਲੱਛਣ ਬਚਪਨ ਜਾਂ ਜਵਾਨੀ ਵਿੱਚ ਦਿੱਸਣ ਲਗਦੇ ਹਨ। ਕਿਨ੍ਹਾਂ ਨੂੰ ਹੁੰਦਾ ਹੈ ਵਧੇਰੇ ਖ਼ਤਰਾ- ਜੇਕਰ ਘਰ ਵਿੱਚ ਕਿਸੇ ਨੂੰ ਇਹ ਬਿਮਾਰੀ ਹੈ ਜਾਂ ਫੈਮਿਲੀ ਹਿਸਟਰੀ ਵਿੱਚ ਕਿਸੇ ਨੂੰ ਹੋ ਚੁੱਕੀ ਹੈ ਤਾਂ ਘਰ ਦੇ ਮੈਂਬਰਾਂ ਨੂੰ ਇਹ ਬਿਮਾਰੀ ਹੋਣ ਦਾ ਖ਼ਦਸ਼ਾ ਰਹਿੰਦਾ ਹੈ। ਹਾਲਾਂਕਿ, ਇਹ ਬਿਮਾਰੀ ਪੰਜ ਫ਼ੀ ਸਦ ਲੋਕਾਂ ਨੂੰ ਹੀ ਹੁੰਦੀ ਹੈ। ਇੰਨਾ ਹੀ ਨਹੀਂ, ਜੇਕਰ ਕਿਸੇ ਨੂੰ ਫਰੰਟੋਟੇਂਪੋਰਲ ਡਿਮੇਂਸ਼ਿਆ ਨਾਂਅ ਦੀ ਦਿਮਾਗੀ ਬਿਮਾਰੀ ਹੁੰਦੀ ਹੈ ਤਾਂ ਵੀ ਮੋਟਰ ਨਿਊਰਾਨ ਸਬੰਧੀ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਸ ਬਿਮਾਰੀ ਦਾ ਕਾਰਨ ਜੀਨ ਨੂੰ ਹੀ ਮੰਨਿਆ ਗਿਆ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ
ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ
ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 20 IAS ਅਤੇ 6 PCS ਅਧਿਕਾਰੀਆਂ ਦਾ ਹੋਇਆ Transfers
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 20 IAS ਅਤੇ 6 PCS ਅਧਿਕਾਰੀਆਂ ਦਾ ਹੋਇਆ Transfers
Embed widget