Tea In Evening: ਸਾਵਧਾਨ! ਕੀ ਤੁਸੀਂ ਵੀ ਸ਼ਾਮ ਨੂੰ ਚਾਹ ਪੀਣ ਦੇ ਸ਼ੌਕੀਨ? ਜਾਣ ਲਓ ਕਿਹੜੇ ਲੋਕ ਪੀ ਸਕਦੇ ਤੇ ਕਿਹੜੇ ਨਹੀਂ...
Health news: ਇਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ਾਮ ਨੂੰ ਚਾਹ ਕਿਉਂ ਨਹੀਂ ਪੀਣੀ ਚਾਹੀਦੀ।
![Tea In Evening: ਸਾਵਧਾਨ! ਕੀ ਤੁਸੀਂ ਵੀ ਸ਼ਾਮ ਨੂੰ ਚਾਹ ਪੀਣ ਦੇ ਸ਼ੌਕੀਨ? ਜਾਣ ਲਓ ਕਿਹੜੇ ਲੋਕ ਪੀ ਸਕਦੇ ਤੇ ਕਿਹੜੇ ਨਹੀਂ... Tea In Evening: Beware! Are you fond of drinking tea in the evening? Tea In Evening: ਸਾਵਧਾਨ! ਕੀ ਤੁਸੀਂ ਵੀ ਸ਼ਾਮ ਨੂੰ ਚਾਹ ਪੀਣ ਦੇ ਸ਼ੌਕੀਨ? ਜਾਣ ਲਓ ਕਿਹੜੇ ਲੋਕ ਪੀ ਸਕਦੇ ਤੇ ਕਿਹੜੇ ਨਹੀਂ...](https://feeds.abplive.com/onecms/images/uploaded-images/2023/09/28/047fea47623434c4698f7419a90c56b21695875499741700_original.jpg?impolicy=abp_cdn&imwidth=1200&height=675)
Tea In Evening: ਭਾਰਤ 'ਚ ਚਾਹ ਬੜੇ ਸ਼ੌਂਕ ਨਾਲ ਪੀਤੀ ਜਾਂਦੀ ਹੈ। ਇੱਥੋਂ ਦੇ ਲੋਕ ਸਵੇਰ ਤੋਂ ਲੈ ਕਕੇ ਸ਼ਾਮ ਤੱਕ ਕਈ ਵਾਰ ਚਾਹ ਪੀਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਾਮ ਨੂੰ ਚਾਹ ਪੀਣਾ ਸਿਹਤ ਲਈ ਠੀਕ ਨਹੀਂ। ਇਸ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸ਼ਾਮ ਨੂੰ ਚਾਹ ਕਿਉਂ ਨਹੀਂ ਪੀਣੀ ਚਾਹੀਦੀ।
ਮਾਹਿਰਾਂ ਅਨੁਸਾਰ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਕਰਨਾ ਸਿਹਤ ਲਈ ਠੀਕ ਨਹੀਂ। ਇਸ ਨਾਲ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬੇਸ਼ੱਕ ਸ਼ਾਮ ਨੂੰ ਚਾਹ ਪੀਣ ਨਾਲ ਸਮੱਸਿਆ ਹੋ ਸਕਦੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸ਼ਾਮ ਨੂੰ ਚਾਹ ਪੀ ਸਕਦੇ ਹਨ। ਆਓ ਜਾਣਦੇ ਹਾਂ ਇੱਕ-ਇੱਕ ਕਰਕੇ।
ਦਰਅਸਲ ਹਰ ਕਿਸੇ ਨੂੰ ਮਾਹਿਰਾਂ ਵੱਲੋਂ ਦਿਨ 'ਚ 1 ਜਾਂ 2 ਕੱਪ ਚਾਹ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਕੋਈ ਇਸ ਤੋਂ ਜ਼ਿਆਦਾ ਚਾਹ ਪੀਂਦਾ ਹੈ ਤਾਂ ਇਸ ਨਾਲ ਡੀਹਾਈਡ੍ਰੇਸ਼ਨ ਤੇ ਹੱਡੀਆਂ ਦੀ ਕਮਜ਼ੋਰੀ ਹੋ ਸਕਦੀ ਹੈ। ਇੰਨਾ ਹੀ ਨਹੀਂ, ਚਾਹ 'ਚ ਮੌਜੂਦ ਤੱਤ ਸਰੀਰ 'ਚ ਮੌਜੂਦ ਆਇਰਨ ਨੂੰ ਘੱਟ ਕਰ ਸਕਦੇ ਹਨ।
ਅਜਿਹੇ ਲੋਕ ਸ਼ਾਮ ਨੂੰ ਚਾਹ ਨਹੀਂ ਪੀ ਸਕਦੇ
1. ਰਾਤ ਨੂੰ ਨੀਂਦ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
2. ਕਬਜ਼ ਐਸੀਡਿਟੀ ਜਾਂ ਗੈਸ ਦੇ ਰੋਗੀਆਂ ਨੂੰ ਸ਼ਾਮ ਦੀ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ।
3. ਘੱਟ ਭਾਰ ਵਾਲੇ ਲੋਕ ਵੀ ਸ਼ਾਮ ਦੀ ਚਾਹ ਤੋਂ ਪ੍ਰਹੇਜ਼ ਕਰ ਸਕਦੇ ਹਨ।
4. ਵਾਲਾਂ, ਚਮੜੀ ਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਵੀ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
5. ਇੰਨਾ ਹੀ ਨਹੀਂ ਹਾਰਮੋਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਇਹ ਲੋਕ ਸ਼ਾਮ ਨੂੰ ਚਾਹ ਪੀ ਸਕਦੇ ਹਨ।
1. ਅਜਿਹੇ 'ਚ ਜਿਹੜੇ ਲੋਕ ਰਾਤ ਨੂੰ ਨਾਈਟ ਸ਼ਿਫਟ ਕਰਦੇ ਹਨ, ਉਹ ਚਾਹ ਪੀ ਸਕਦੇ ਹਨ।
2. ਜਿਨ੍ਹਾਂ ਨੂੰ ਐਸੀਡਿਟੀ ਜਾਂ ਗੈਸਟਿਕ ਦੀ ਸਮੱਸਿਆ ਨਹੀਂ, ਉਹ ਵੀ ਚਾਹ ਪੀ ਸਕਦੇ ਹਨ।
3. ਇੰਨਾ ਹੀ ਨਹੀਂ ਜਿਨ੍ਹਾਂ ਲੋਕਾਂ ਦੀ ਪਾਚਨ ਕਿਰਿਆ ਨੂੰ ਲੈ ਕੇ ਕੋਈ ਸਮੱਸਿਆ ਨਹੀਂ, ਉਹ ਚਾਹ ਦਾ ਸੇਵਨ ਕਰ ਸਕਦੇ ਹਨ।
4. ਜਿਹੜੇ ਲੋਕ ਹਰ ਰੋਜ਼ ਸਮੇਂ 'ਤੇ ਖਾਣਾ ਖਾਂਦੇ ਹਨ, ਉਹ ਵੀ ਸ਼ਾਮ ਨੂੰ ਚਾਹ ਪੀ ਸਕਦੇ ਹਨ।
5. ਅਜਿਹੇ 'ਚ ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਨਹੀਂ, ਉਹ ਵੀ ਸ਼ਾਮ ਨੂੰ ਚਾਹ ਪੀ ਸਕਦੇ ਹਨ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)