ਬਾਰਸ਼ ਤੇ ਹੜ੍ਹਾਂ ਮਗਰੋਂ ਮੱਛਰਾਂ ਦਾ ਕਹਿਰ, ਬਿਮਾਰੀਆਂ ਫੈਲਣ ਦਾ ਖਤਰਾ, ਇਨ੍ਹਾਂ ਦੇਸੀ ਤਰੀਕਿਆਂ ਨਾਲ ਭਜਾਓ ਮੱਛਰ
ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਮੱਛਰਾਂ ਨੂੰ ਭਜਾਇਆ ਜਾਏ। ਇਸ ਲਈ ਜ਼ਿਆਦਾਤਰ ਘਰਾਂ ਵਿੱਚ ਕੈਮੀਕਲ ਨਾਲ ਭਰਪੂਰ ਲਿਕੁਇਡ ਜਾਂ ਧੂਪ ਸਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਕੋਇਲ ਲਾਏ ਜਾਂਦੇ ਹਨ।
How to get rid of mosquitoes naturally: ਬਾਰਸ਼ ਤੇ ਹੜ੍ਹਾਂ ਦੇ ਕਹਿਰ ਮਗਰੋਂ ਮੱਛਰ ਕਹਿਰ ਮਚਾਉਣ ਲੱਗੇ ਹਨ। ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਮੱਛਰ ਵਧਣ ਨਾਲ ਬਿਮਾਰੀਆਂ ਫੈਲ ਸਕਦੀਆਂ ਹਨ। ਇਹ ਮੱਛਰ ਡੇਂਗੂ, ਮਲੇਰੀਆ, ਚਿਕਨਗੁਨੀਆ ਸਮੇਤ ਕਈ ਅਜਿਹੀਆਂ ਬਿਮਾਰੀਆਂ ਫੈਲਾ ਸਕਦੇ ਹਨ।
ਬਿਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਨ੍ਹਾਂ ਮੱਛਰਾਂ ਨੂੰ ਭਜਾਇਆ ਜਾਏ। ਇਸ ਲਈ ਜ਼ਿਆਦਾਤਰ ਘਰਾਂ ਵਿੱਚ ਕੈਮੀਕਲ ਨਾਲ ਭਰਪੂਰ ਲਿਕੁਇਡ ਜਾਂ ਧੂਪ ਸਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਕੋਇਲ ਲਾਏ ਜਾਂਦੇ ਹਨ। ਇਹ ਤਰੀਕਾ ਸਹੀ ਨਹੀਂ ਕਿਉਂਕਿ ਇਸ ਦੇ ਮਾੜੇ ਪ੍ਰਭਾਵ ਵੀ ਕਾਫੀ ਹਨ। ਅਜਿਹੇ 'ਚ ਮੱਛਰਾਂ ਤੋਂ ਛੁਟਕਾਰਾ ਪਾਉਣ ਦਾ ਵਿਗਿਆਨਕ ਤਰੀਕਾ ਕੀ ਹੋਣਾ ਚਾਹੀਦਾ ਹੈ। ਇੱਥੇ ਅਸੀਂ ਕੁਝ ਅਜਿਹੇ ਹੀ ਵਿਗਿਆਨਕ ਤਰੀਕੇ ਦੱਸ ਰਹੇ ਹਾਂ।
ਮੱਛਰਾਂ ਤੋਂ ਛੁਟਕਾਰਾ ਪਾਉਣ ਦਾ ਵਿਗਿਆਨਕ ਤਰੀਕਾ
1. ਘਰ ਨੂੰ ਚਾਰੇ ਪਾਸਿਓਂ ਬਣਾਓ ਫੁੱਲ ਪਰੂਫ
ਮਾਹਿਰਾਂ ਮੁਤਾਬਕ ਸਭ ਤੋਂ ਪਹਿਲਾਂ ਬਰਸਾਤ ਦੇ ਮੌਸਮ 'ਚ ਘਰ ਨੂੰ ਚਾਰੇ ਪਾਸਿਓਂ ਬੰਦ ਕਰ ਦਿਓ। ਖਿੜਕੀਆਂ ਜਿੱਥੇ ਵੀ ਹੋਣ, ਹਮੇਸ਼ਾ ਬੰਦ ਰੱਖੋ। ਗੈਲਰੀ ਵਿੱਚ ਜਾਲ ਦੀ ਵਰਤੋਂ ਕਰੋ। ਜੇਕਰ ਤੇਜ਼ ਧੁੱਪ ਹੋਵੇ ਤਾਂ ਉਸ ਸਮੇਂ ਇਸ ਨੂੰ ਖੋਲ੍ਹ ਲਵੋ ਤੇ ਫਿਰ ਬੰਦ ਕਰ ਦਿਓ।
2. ਘਰ ਅੰਦਰ ਬਰੀਡਿੰਗ ਸਥਾਨਾਂ ਨੂੰ ਖਤਮ ਕਰੋ
ਘਰ ਦੇ ਅੰਦਰ ਜਿੱਥੇ ਪਾਣੀ ਜਮ੍ਹਾ ਹੋਣ ਦੀ ਸੰਭਾਵਨਾ ਹੋਵੇ, ਉੱਥੇ ਪਾਣੀ ਨੂੰ ਸਾਫ਼ ਕਰ ਦਿਓ। ਏਸੀ ਜਾਂ ਕੂਲਰ ਦਾ ਪਾਣੀ ਪਾਈਪ ਰਾਹੀਂ ਕੱਢ ਦਿਓ। ਕਿਤੇ ਵੀ ਪਾਣੀ ਜਮ੍ਹਾ ਨਾ ਹੋਣ ਦਿਓ, ਖਾਸ ਕਰਕੇ ਸਟੋਰ ਰੂਮ, ਰਸੋਈ ਵਿੱਚ ਜ਼ਿਆਦਾ ਸਮਾਂ ਪਾਣੀ ਨਾ ਰਹੇ। ਘਰ ਵਿੱਚ ਡਸਟ ਨਾ ਹੋਣ ਦਿਓ। ਜੇਕਰ ਲੋੜ ਹੋਵੇ ਤਾਂ ਘਰ 'ਚ ਵੀ ਡ੍ਰਾਇਅਰ ਦੀ ਵਰਤੋਂ ਕਰੋ। ਕਿਤੇ ਵੀ ਨਮੀ ਨਾ ਰਹੇ।
3. ਮੱਛਰ ਭਜਾਉਣ ਵਾਲੇ ਪੌਦੇ
ਘਰ 'ਚੋਂ ਮੱਛਰਾਂ ਤੋਂ ਛੁਟਕਾਰਾ ਪਾਉਣ ਦਾ ਸਭ ਤੋਂ ਫੁੱਲ ਪਰੂਫ ਤਰੀਕਾ ਹੈ ਘਰ ਦੇ ਅੰਦਰ ਅਜਿਹੇ ਇਨਡੋਰ ਪੌਦੇ ਲਾਉਣਾ ਜਿਨ੍ਹਾਂ ਦੀ ਬਦਬੂ ਮੱਛਰਾਂ ਲਈ ਬਹੁਤ ਖਰਾਬ ਹੁੰਦੀ ਹੈ। ਇਸ ਕਾਰਨ ਮੱਛਰ ਘਰ ਦੇ ਅੰਦਰ ਨਹੀਂ ਆਉਂਦੇ। ਲਵੈਂਡਰ, ਕੈਟਨਿਪ, ਮੈਰੀਗੋਲਡ, ਰੋਜ਼ਮੈਰੀ, ਲੈਮਨਗ੍ਰਾਸ, ਪੇਪਰਮਿੰਟ, ਲੈਮਨ ਬਾਮ, ਬੇਸਿਲ ਆਦਿ ਪੌਦੇ ਮੱਛਰਾਂ ਨੂੰ ਭਜਾਉਣ ਲਈ ਜਾਣੇ ਜਾਂਦੇ ਹਨ।
4. ਨਿੰਬੂ-ਲੌਂਗ
ਇੱਕ ਨਿੰਬੂ ਨੂੰ ਅੱਧਾ ਕੱਟ ਕੇ ਉਸ ਵਿੱਚ 4-5 ਲੌਂਗ ਪਾ ਦਿਓ ਤੇ ਇਸ ਨੂੰ ਉਨ੍ਹਾਂ ਥਾਵਾਂ 'ਤੇ ਖੁੱਲ੍ਹੇ ਵਿੱਚ ਛੱਡ ਦਿਓ, ਜਿੱਥੇ ਘਰ ਵਿੱਚ ਮੱਛਰ ਆਉਣ ਦੀ ਸੰਭਾਵਨਾ ਹੈ। ਨਿੰਬੂ ਤੇ ਲੌਂਗ ਦੀ ਬਦਬੂ ਨਾਲ ਮੱਛਰ ਪ੍ਰੇਸ਼ਾਨ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਉਹ ਘਰ ਵਿੱਚ ਵੜਨ ਦੀ ਹਿੰਮਤ ਨਹੀਂ ਕਰਨਗੇ।
5. ਲਸਣ ਸਪਰੇਅ
ਜੇਕਰ ਤੁਹਾਨੂੰ ਕੈਮੀਕਲ ਮੱਛਰ ਮਾਰਨ ਵਾਲੀ ਸਪਰੇਅ ਪਸੰਦ ਨਹੀਂ ਤਾਂ ਲਸਣ ਦੀ ਸਪਰੇਅ ਦੀ ਵਰਤੋਂ ਕਰੋ। ਮੱਛਰ ਲਸਣ ਦੀ ਮਹਿਕ ਨੂੰ ਪਸੰਦ ਨਹੀਂ ਕਰਦੇ। ਇਸ ਲਈ ਲਸਣ ਨੂੰ ਛਿੱਲ ਲਓ ਤੇ ਇਸ ਨੂੰ ਪੀਸ ਕੇ ਪਾਣੀ 'ਚ ਪਾ ਦਿਓ। ਹੁਣ ਇਸ ਪਾਣੀ ਨੂੰ ਹਲਕਾ ਗਰਮ ਕਰੋ ਤੇ ਇਸ ਨੂੰ ਸਪ੍ਰੇ ਬੋਤਲ 'ਚ ਪਾ ਕੇ ਘਰ ਦੇ ਆਲੇ-ਦੁਆਲੇ ਸਪਰੇਅ ਕਰੋ।
6. ਸਾਬਣ-ਪਾਣੀ
ਝੱਗ ਵਾਲੇ ਸਾਬਣ ਨੂੰ ਪਾਣੀ ਵਿੱਚ ਘੋਲ ਕੇ ਘਰ ਦੇ ਅੰਦਰ ਹਰ ਜਗ੍ਹਾ 'ਤੇ ਰੱਖੋ। ਇਸ ਵਿੱਚ ਨਿੰਬੂ ਪਾਓ। ਮੱਛਰ ਇਸ ਦੀ ਗੰਧ ਨੂੰ ਪਸੰਦ ਨਹੀਂ ਕਰਦੇ।
7. ਸ਼ਰਾਬ
ਮੱਛਰਾਂ ਨੂੰ ਸ਼ਰਾਬ ਜਾਂ ਬੀਅਰ ਦੀ ਗੰਧ ਵੀ ਪਸੰਦ ਨਹੀਂ ਹੁੰਦੀ। ਇਸ ਲਈ ਜੇ ਤੁਸੀਂ ਮੱਛਰਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਘਰ ਦੇ ਅੰਦਰ ਬੀਅਰ ਜਾਂ ਅਲਕੋਹਲ ਦਾ ਭਾਂਡਾ ਰੱਖੋ।
Check out below Health Tools-
Calculate Your Body Mass Index ( BMI )