(Source: ECI/ABP News)
Tea Tasty and Healthy: ਚਾਹ ਨੂੰ ਹੈਲਦੀ ਬਣਾਉਂਦੀਆਂ ਇਹ ਪੰਜ ਖਾਸ ਚੀਜ਼ਾਂ, ਫਾਇਦੇ ਜਾਣ ਹੋ ਜਾਵੋਗੇ ਹੈਰਾਨ!
Health:ਜੇਕਰ ਤੁਸੀਂ ਹੈਲਦੀ ਚਾਹ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਖਾਸ ਚੀਜ਼ਾਂ ਬਾਰੇ ਦੱਸਾਂਗੇ ਜਿਸ ਨੂੰ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਚਾਹ ਦਾ ਸਵਾਦ ਵਧੇਗਾ ਅਤੇ ਤੁਹਾਡੀ ਸਿਹਤ ਨੂੰ ਵੀ ਫਾਇਦਾ
![Tea Tasty and Healthy: ਚਾਹ ਨੂੰ ਹੈਲਦੀ ਬਣਾਉਂਦੀਆਂ ਇਹ ਪੰਜ ਖਾਸ ਚੀਜ਼ਾਂ, ਫਾਇਦੇ ਜਾਣ ਹੋ ਜਾਵੋਗੇ ਹੈਰਾਨ! these five things will make your tea tasty and super healthy health news Tea Tasty and Healthy: ਚਾਹ ਨੂੰ ਹੈਲਦੀ ਬਣਾਉਂਦੀਆਂ ਇਹ ਪੰਜ ਖਾਸ ਚੀਜ਼ਾਂ, ਫਾਇਦੇ ਜਾਣ ਹੋ ਜਾਵੋਗੇ ਹੈਰਾਨ!](https://feeds.abplive.com/onecms/images/uploaded-images/2024/03/16/4d3181704b5117e0b13679bd12640f041710551503041700_original.jpg?impolicy=abp_cdn&imwidth=1200&height=675)
Tea tasty and super healthy: ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਚਾਹ ਦਾ ਸੇਵਨ ਕਰਦੇ ਹਨ। ਸਵੇਰ ਤੋਂ ਹੀ ਚਾਹ ਦਾ ਸੇਵਨ ਸ਼ੁਰੂ ਹੋ ਜਾਂਦਾ ਹੈ ਤੇ ਸਾਰੇ ਦਿਨ ਤੋਂ ਲੈ ਕੇ ਰਾਤ ਤੱਕ ਚੱਲਦਾ ਹੈ। ਤੁਹਾਨੂੰ ਘਰ ਤੋਂ ਲੈ ਕੇ ਦਫਤਰਾਂ ਤੱਕ ਲੋਕ ਚਾਹ ਪੀਂਦੇ ਆਮ ਨਜ਼ਰ ਆ ਜਾਣਗੇ। ਚਾਹ ਨਾ ਸਿਰਫ਼ ਤਾਜ਼ਗੀ ਅਤੇ ਊਰਜਾ ਦਿੰਦੀ ਹੈ ਸਗੋਂ ਇਹ ਮਨ ਨੂੰ ਵੀ ਆਰਾਮ ਦਿੰਦੀ ਹੈ। ਚਾਹੇ ਚਾਹ ਦੀ ਸਿਰਫ ਇੱਕ ਚੁਸਕੀ ਮਨ ਨੂੰ ਤਰੋਤਾਜ਼ਾ ਕਰਦੀ ਹੈ ਪਰ ਸਾਦੀ ਚਾਹ ਦੀ ਬਜਾਏ ਜੇਕਰ ਤੁਸੀਂ ਇਸ ਵਿੱਚ ਕੁੱਝ ਖਾਸ ਚੀਜ਼ਾਂ ਮਿਲਾ ਕੇ ਪੀਣਾ ਸ਼ੁਰੂ ਕਰ ਦਿਓ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗੀ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਚਾਹ ਨੂੰ ਹੈਲਦੀ ਬਣਾ ਸਕਦੇ ਹੋ...
ਲੈਮਨਗ੍ਰਾਸ ਟੀ
ਲੈਮਨਗ੍ਰਾਸ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਬਾਹਰੀ ਖ਼ਤਰਿਆਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਲੈਮਨਗਰਾਸ ਚਾਹ ਪੀਣ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ। ਇਸ ਨਾਲ ਗੈਸ, ਬਦਹਜ਼ਮੀ ਅਤੇ ਬਲੋਟਿੰਗ ਦੀ ਸਮੱਸਿਆ ਘੱਟ ਹੁੰਦੀ ਹੈ। ਇਸ ਚਾਹ ਨੂੰ ਪੀਣ ਨਾਲ ਨਾ ਸਿਰਫ ਤਾਜ਼ਗੀ ਮਿਲਦੀ ਹੈ ਸਗੋਂ ਸਰੀਰ ਨੂੰ ਲੰਬੇ ਸਮੇਂ ਤੱਕ ਊਰਜਾ ਵੀ ਮਿਲਦੀ ਹੈ।
ਦਾਲਚੀਨੀ ਦੀ ਚਾਹ
ਦਾਲਚੀਨੀ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਅਤੇ ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ, ਇਸ ਲਈ ਜੇਕਰ ਤੁਸੀਂ ਦਾਲਚੀਨੀ ਵਿੱਚ ਮਿਲਾ ਕੇ ਚਾਹ ਪੀਂਦੇ ਹੋ, ਤਾਂ ਇਹ ਨਾ ਸਿਰਫ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਬਲਕਿ ਹਾਈ ਬੀਪੀ ਅਤੇ ਸ਼ੂਗਰ ਤੋਂ ਵੀ ਰਾਹਤ ਦਿਵਾਉਂਦਾ ਹੈ। ਦਾਲਚੀਨੀ ਦੀ ਚਾਹ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
ਹੋਰ ਪੜ੍ਹੋ : ਜੇਕਰ ਨਹੀਂ ਖਾਂਦੇ ਚਿਕਨ-ਅੰਡਾ ਤਾਂ ਡਾਈਟ 'ਚ ਸ਼ਾਮਿਲ ਕਰ ਲਓ ਇਹ ਚੀਜ਼, ਮਿਲੇਗਾ ਨਾਨਵੈੱਜ ਵਾਲਾ ਪੂਰਾ ਫਾਇਦਾ
ਲੌਂਗ ਦੀ ਚਾਹ
ਲੌਂਗ ਦੀ ਚਾਹ ਮਿਲਾ ਕੇ ਪੀਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਅਤੇ ਸਰੀਰ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਯੋਗ ਹੁੰਦਾ ਹੈ। ਲੌਂਗ ਦੀ ਚਾਹ ਨਾ ਸਿਰਫ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਰੱਖਦੀ ਹੈ ਸਗੋਂ ਇਹ ਮਨ ਨੂੰ ਇਕਾਗਰ ਕਰਨ 'ਚ ਵੀ ਮਦਦ ਕਰਦੀ ਹੈ।
ਹਰਸਿੰਗਾਰ ਚਾਹ
ਹਰਸਿੰਗਾਰ ਦੇ ਫੁੱਲ ਨੂੰ ਚਾਹ ਵਿੱਚ ਮਿਲਾ ਕੇ ਪੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਚਾਹ ਦਾ ਸੇਵਨ ਸਰੀਰ ਦੇ ਖੂਨ ਨੂੰ ਸ਼ੁੱਧ ਕਰਦਾ ਹੈ ਅਤੇ ਇਸ ਵਿੱਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਨਾਲ ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਰਾਹਤ ਮਿਲਦੀ ਹੈ ਅਤੇ ਪੇਟ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ। ਇਸ ਦੇ ਨਾਲ ਹੀ ਇਹ ਚਾਹ ਤਣਾਅ, ਉਦਾਸੀ ਅਤੇ ਚਿੰਤਾ ਨੂੰ ਵੀ ਦੂਰ ਕਰਦੀ ਹੈ।
ਗੁਲਾਬ ਦੇ ਫੁੱਲਾਂ ਵਾਲੀ ਚਾਹ
ਗੁਲਾਬ ਦੇ ਫੁੱਲਾਂ ਨੂੰ ਚਾਹ ਵਿੱਚ ਮਿਲਾ ਕੇ ਪੀਣ ਨਾਲ ਵੀ ਕਈ ਸਿਹਤ ਲਾਭ ਹੁੰਦੇ ਹਨ। ਇਸ ਦੇ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਸਰੀਰ ਨੂੰ ਕਈ ਬਿਮਾਰੀਆਂ ਅਤੇ ਦਰਦ ਦੇ ਨਾਲ-ਨਾਲ ਸੋਜ ਤੋਂ ਵੀ ਬਚਾਉਂਦੇ ਹਨ। ਇਸ ਨੂੰ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)