TB: ਟੀਬੀ ਦੇ ਮਰੀਜ਼ਾਂ ਲਈ ਵੱਡੀ ਖ਼ਬਰ,ਹੁਣ ਨਵੇਂ ਤਰੀਕੇ ਨਾਲ ਹੋਵੇਗਾ ਇਲਾਜ, ਕੇਂਦਰ ਸਰਕਾਰ ਨੇ BPaLM ਨੂੰ ਦਿੱਤੀ ਮਨਜ਼ੂਰੀ
TB ਦਾ ਨਵਾਂ ਇਲਾਜ ਬੀਪੀਏਐਲਐਮ (BPaLM) ਨਾਲ ਕੀਤਾ ਜਾਵੇਗਾ। ਬੀਪੀਏਐਲਐਮ ਚਾਰ ਦਵਾਈਆਂ ਦਾ ਬੇਡਾਕੁਲਿਨ, ਪ੍ਰੀਟੋਮਨੀਡ, ਲਾਈਨਜ਼ੋਲਿਡ ਅਤੇ ਮੋਕਸੀਫਲੋਕਸਸੀਨ ਦਾ ਕੰਬੀਨੇਸ਼ਨ ਹੈ।
ਟੀਬੀ ਦੇ ਮਰੀਜ਼ਾਂ ਲਈ ਵੱਡੀ ਖ਼ਬਰ ਹੈ। ਹੁਣ ਇਸ ਇਲਾਜ ਨੂੰ ਨਵੇਂ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜੋ ਕਿ ਛੋਟਾ ਪਰ ਜ਼ਿਆਦਾ ਪ੍ਰਭਾਵਸ਼ਾਲੀ ਹੈ। ਇਸ ਇਲਾਜ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ (06 ਸਤੰਬਰ) ਨੂੰ ਦਿੱਤੀ ਸੀ। ਦੱਸ ਦਈਏ ਕਿ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਸਾਲ 2025 ਤੱਕ ਦਾ ਟੀਚਾ ਰੱਖਿਆ ਹੈ।
ਇਸ ਤਰ੍ਹਾਂ ਕੀਤਾ ਜਾਵੇਗਾ ਇਲਾਜ
ਜਾਣਕਾਰੀ ਅਨੁਸਾਰ ਟੀ.ਬੀ ਦਾ ਨਵਾਂ ਇਲਾਜ ਬੀਪੀਏਐਲਐਮ ਚਾਰ ਦਵਾਈਆਂ ਬੇਡਾਕੁਲਿਨ, ਪ੍ਰੀਟੋਮਨੀਡ, ਲਾਈਨਜ਼ੋਲਿਡ ਅਤੇ ਮੋਕਸੀਫਲੋਕਸਸੀਨ ਦਾ ਕੰਬੀਨੇਸ਼ਨ ਹੈ। । ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਦਵਾਈ ਪਿਛਲੀ MDR-TB ਇਲਾਜ ਪ੍ਰਕਿਰਿਆ ਨਾਲੋਂ ਸੁਰੱਖਿਅਤ, ਵਧੇਰੇ ਪ੍ਰਭਾਵਸ਼ਾਲੀ ਅਤੇ ਬਿਹਤਰ ਸਾਬਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਰਵਾਇਤੀ MDR-TB ਦਾ ਇਲਾਜ 20 ਮਹੀਨਿਆਂ ਤੱਕ ਕਰਵਾਉਣਾ ਪੈਂਦਾ ਹੈ ਅਤੇ ਇਸ ਦੇ ਗੰਭੀਰ ਮਾੜੇ ਪ੍ਰਭਾਵਾਂ ਦਾ ਵੀ ਖਤਰਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਦਮ ਦੇਸ਼ 'ਚੋਂ ਟੀਬੀ ਨੂੰ ਖਤਮ ਕਰਨ ਦੇ ਰਾਸ਼ਟਰੀ ਟੀਚੇ ਨੂੰ ਹਾਸਲ ਕਰਨ 'ਚ ਕਾਫੀ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
ਦਵਾਈ ਵਿੱਚ ਕੀ ਬਦਲਾਵ ਹੋਇਆ ਹੈ?
ਤੁਹਾਨੂੰ ਦੱਸ ਦੇਈਏ ਕਿ ਬੇਡਾਕੁਲਿਨ ਅਤੇ ਲਾਈਨਜ਼ੋਲਿਡ (ਮੌਕਸੀਫਲੋਕਸਸੀਨ ਦੇ ਨਾਲ ਜਾਂ ਬਿਨਾਂ) ਦੇ ਕੰਬੀਨੇਸ਼ਨ ਵਿੱਚ ਨਵੀਂ ਐਂਟੀ-ਟੀਬੀ ਡਰੱਗ ਪ੍ਰੀਟੋਮੈਨਿਡ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੀਟੋਮੈਨਿਡ ਪਹਿਲਾਂ ਹੀ ਭਾਰਤ ਵਿੱਚ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਦੁਆਰਾ ਪ੍ਰਵਾਨਿਤ ਅਤੇ ਲਾਇਸੰਸਸ਼ੁਦਾ ਹੈ। ਇਲਾਜ ਸ਼ੁਰੂ ਕਰਨ ਲਈ ਸਿਹਤ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਦੇਸ਼ ਦੇ 75,000 ਡਰੱਗ-ਰੋਧਕ ਟੀਬੀ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇਗਾ। ਇਸ ਨਾਲ ਮਰੀਜ਼ਾਂ ਨੂੰ ਠੀਕ ਹੋਣ ਵਿਚ ਘੱਟ ਸਮਾਂ ਲੱਗੇਗਾ। ਇਸ ਤੋਂ ਇਲਾਵਾ ਦਵਾਈ ਦਾ ਖਰਚ ਵੀ ਘੱਟ ਹੋ ਜਾਵੇਗਾ।
ਸਿਹਤ ਮੰਤਰਾਲੇ ਨੇ ਦਿੱਤੀ ਇਹ ਜਾਣਕਾਰੀ
ਸਿਹਤ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਿਹਤ ਖੋਜ ਵਿਭਾਗ ਨਾਲ ਸਲਾਹ-ਮਸ਼ਵਰਾ ਕਰਕੇ ਟੀ.ਬੀ ਦੇ ਨਵੇਂ ਇਲਾਜ ਦੀ ਮਾਨਤਾ ਨੂੰ ਯਕੀਨੀ ਬਣਾਇਆ ਹੈ, ਜਿਸ ਵਿੱਚ ਦੇਸ਼ ਦੇ ਵਿਸ਼ੇਸ਼ ਮਾਹਰਾਂ ਦੁਆਰਾ ਡੂੰਘਾਈ ਨਾਲ ਸਮੀਖਿਆ ਕੀਤੀ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਿਹਤ ਖੋਜ ਵਿਭਾਗ ਦੁਆਰਾ ਇੱਕ ਸਿਹਤ ਤਕਨਾਲੋਜੀ ਮੁਲਾਂਕਣ ਵੀ ਕਰਵਾਇਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ MDR-TB ਇਲਾਜ ਵਿਕਲਪ ਸੁਰੱਖਿਅਤ ਅਤੇ ਲਾਗਤ-ਪ੍ਰਭਾਵੀ ਹੈ।
Check out below Health Tools-
Calculate Your Body Mass Index ( BMI )