UNICEF ਦਾ ਵੱਡਾ ਦਾਅਵਾ, ਪੋਲਿਓ ਵਾਂਗ ਹੋਰ ਵਾਇਰਸ ਤੋਂ ਵੀ ਸੁਰੱਖਿਅਤ ਰੱਖ ਸਕਦੇ ਟੀਕੇ
ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਕਹਿਰ ਫੈਲਾ ਰਹੀ ਹੈ। ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਅੰਦਰ ਦੂਜੀ ਕੋਰੋਨਾ ਲਹਿਰ ਨਾਲ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਵਿੱਚ ਕੋਰੋਨਾ ਵੈਕਸੀਨੇਸ਼ਨ ਵੀ ਲਗਾਤਾਰ ਜਾਰੀ ਹੈ।
ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਕਹਿਰ ਫੈਲਾ ਰਹੀ ਹੈ। ਰੋਜ਼ਾਨਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਭਾਰਤ ਅੰਦਰ ਦੂਜੀ ਕੋਰੋਨਾ ਲਹਿਰ ਨਾਲ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਵਿੱਚ ਕੋਰੋਨਾ ਵੈਕਸੀਨੇਸ਼ਨ ਵੀ ਲਗਾਤਾਰ ਜਾਰੀ ਹੈ।
ਇਸ ਮਹਾਮਾਰੀ ਦੇ ਦੌਰ ਵਿੱਚ ਯੂਨੀਸੈਫ (UNICEF) ਨੇ ਇੱਕ ਵੱਡੀ ਗੱਲ ਕਹੀ ਹੈ। ਯੂਨੀਸੈਫ ਦਾ ਕਹਿਣਾ ਹੈ ਕਿ ਟੀਕਾ ਯਾਨੀ ਵੈਕਸੀਨ ਸਾਨੂੰ ਪੋਲਿਓ ਵਾਂਗ ਹੋਰ ਵਾਇਰਸ ਤੋਂ ਬਚਾਅ ਵਿੱਚ ਵੀ ਮਦਦ ਕਰੇਗਾ। ਯੂਨੀਸੈਫ ਇੰਡੀਆ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਟੀਕੇ ਸਾਨੂੰ ਪੋਲਿਓ ਵਰਗੇ ਹੋਰ ਵਾਇਰਸ ਤੋਂ ਵੀ ਸੁਰੱਖਿਅਤ ਰੱਖਣਗੇ।
Vaccines have been helping us defend against other viruses as well, like polio.#VaccinesWork #LargestVaccineDrive #Unite2FightCorona pic.twitter.com/HOrCRGojl4
— UNICEF India (@UNICEFIndia) May 10, 2021
ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇਨਸਾਨ ਪਿੱਛਲੇ 100 ਸਾਲਾਂ ਤੋਂ ਮਾਰੂ ਬਿਮਾਰੀਆਂ ਨਾਲ ਲੜ੍ਹਨ ਲਈ ਟੀਕੇ ਬਣਾਉਂਦਾ ਆ ਰਿਹਾ ਹੈ। ਪਿਛਲੀ ਇੱਕ ਸਦੀ ਤੱਕ ਅਸੀਂ ਪੋਲਿਓ ਦੀ ਖਤਰਨਾਕ ਬਿਮਾਰੀ ਨਾਲ ਲੜ੍ਹਦੇ ਆਏ ਹਾਂ।ਇਸ ਨਾਲ ਹਰ ਸਾਲ ਹਜ਼ਾਰ ਵਿੱਚੋਂ 100 ਲੋਕ ਪੀੜਤ ਹੋ ਜਾਂਦੇ ਸੀ।ਖਾਸਕਰ ਬੱਚੇ ਇਸ ਦੇ ਸਭ ਤੋਂ ਵੱਧ ਸ਼ਿਕਾਰ ਹੁੰਦੇ ਸੀ।
ਸਾਲ 1950 ਵਿੱਚ ਪੋਲਿਓ ਦੇ ਖਿਲਾਫ ਦੋ ਟੀਕੇ ਬਣਾਉਣ ਵਿੱਚ ਸਫ਼ਲਤਾ ਮਿਲੀ ਅਤੇ ਉਦੋਂ ਤੋਂ ਹੀ ਦੇਸ਼ ਇਸ ਬਿਮਾਰੀ ਖਿਲਾਫ ਮਿਲ ਕੇ ਲੜ੍ਹ ਰਿਹਾ ਹੈ। ਉਦੋਂ ਤੋਂ ਹੀ ਬੱਚਿਆਂ ਨੂੰ ਪੋਲਿਓ ਦੀ ਖੁਰਾਕ ਵੀ ਦਿੱਤੀ ਜਾ ਰਹੀ ਹੈ। ਇਸ ਲਈ ਅੱਜ ਪੋਲਿਓ ਖ਼ਤਮ ਹੋ ਰਿਹਾ ਹੈ। ਹੁਣ ਪੂਰੀ ਦੁਨੀਆ ਵਿੱਚੋਂ ਲਗਪਗ ਪੋਲਿਓ ਖ਼ਤਮ ਹੋ ਗਿਆ ਹੈ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Check out below Health Tools-
Calculate Your Body Mass Index ( BMI )