ਸਾਵਣ 'ਚ ਵਰਤ ਰੱਖਣ ਪਿੱਛੇ ਇਹ ਤਰਕ, ਜਾਣੋ ਕਿਉਂ ਇਸ ਮਹੀਨੇ ਰੱਖਣਾ ਚਾਹੀਦਾ ਵਰਤ
Sawan 2023: ਹਿੰਦੂ ਧਰਮ ਅਨੁਸਾਰ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਆਯੁਰਵੇਦ ਅਨੁਸਾਰ ਇਸ ਕਾਰਨ ਸਾਵਣ ਦੇ ਮਹੀਨੇ ਵਿੱਚ ਵਰਤ ਰੱਖਣਾ ਚਾਹੀਦਾ ਹੈ।
Benefits of fasting in Sawan: 4 ਜੁਲਾਈ ਤੋਂ ਸਾਵਣ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ। ਹਿੰਦੂ ਧਰਮ ਅਨੁਸਾਰ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪੂਰੇ ਮਹੀਨੇ ਵਿੱਚ ਆਉਣ ਵਾਲੇ ਸਾਰੇ ਸੋਮਵਾਰ ਨੂੰ ਜ਼ਿਆਦਾਤਰ ਔਰਤਾਂ ਤੇ ਮਰਦ ਵਰਤ ਰੱਖਣਗੇ ਤੇ ਭਗਵਾਨ ਮਹਾਦੇਵ ਦੀ ਪੂਜਾ ਕਰਨਗੇ। ਸੋਮਵਾਰ ਨੂੰ ਵਰਤ ਦੇ ਦੌਰਾਨ ਲੋਕ ਸਿਰਫ ਇੱਕ ਵਾਰ ਭੋਜਨ ਕਰਦੇ ਹਨ। ਉਹ ਵੀ ਪੂਰਾ ਸ਼ੁੱਧ ਭੋਜਨ। ਇੰਨਾ ਹੀ ਨਹੀਂ ਇਸ ਪੂਰੇ ਮਹੀਨੇ ਲੋਕ ਸਾਤਵਿਕ ਭੋਜਨ ਖਾਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕ ਸਾਵਣ ਦੇ ਪੂਰੇ ਮਹੀਨੇ ਵਿੱਚ ਸਿਰਫ਼ ਸਾਤਵਿਕ ਭੋਜਨ ਹੀ ਕਿਉਂ ਖਾਂਦੇ ਹਨ? ਪ੍ਰਾਚੀਨ ਕਾਲ ਤੋਂ ਲੋਕ ਵਰਤ ਕਿਉਂ ਰੱਖਦੇ ਹਨ। ਅੱਜ ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।
ਬਰਸਾਤ ਦੇ ਮਹੀਨੇ ਵਿੱਚ ਸਾਵਣ ਵਿੱਚ ਵਰਤ ਰੱਖਣਾ ਕਿਉਂ ਜ਼ਰੂਰੀ ਹੁੰਦਾ
ਸਾਵਣ ਦੇ ਮਹੀਨੇ ਵਿੱਚ ਬਹੁਤ ਮੀਂਹ ਪੈਂਦਾ ਹੈ। ਇਸ ਦੌਰਾਨ ਵਰਤ ਰੱਖਣ ਦਾ ਵਿਸ਼ੇਸ਼ ਮਹੱਤਵ ਹੈ। ਆਯੁਰਵੇਦ ਅਨੁਸਾਰ ਇਸ ਮੌਸਮ ਵਿੱਚ ਮੀਂਹ ਪੈਣ ਕਾਰਨ ਬਹੁਤ ਘੱਟ ਸਾਗ ਤੇ ਸਬਜ਼ੀਆਂ ਮੰਡੀ ਵਿੱਚ ਆਉਂਦੀਆਂ ਹਨ। ਦੂਜੇ ਪਾਸੇ ਪੱਤਿਆਂ ਤੇ ਹਰੀਆਂ ਸਬਜ਼ੀਆਂ ਵਿੱਚ ਕੀੜੇ ਲੱਗਣ ਲੱਗ ਜਾਂਦੇ ਹਨ। ਇਸ ਨੂੰ ਖਾਣ ਤੋਂ ਬਾਅਦ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਸ ਮੌਸਮ ਵਿੱਚ ਦੁੱਧ ਪੀਣ ਦੀ ਵੀ ਮਨਾਹੀ ਹੈ ਕਿਉਂਕਿ ਘਾਹ 'ਤੇ ਕੀੜੇ-ਮਕੌੜੇ ਲੱਗ ਜਾਂਦੇ ਹਨ। ਅਜਿਹੇ 'ਚ ਜਦੋਂ ਗਾਂ ਘਾਹ ਖਾਂਦੀ ਹੈ ਤਾਂ ਉਸ ਦਾ ਦੁੱਧ ਜ਼ਹਿਰੀਲਾ ਹੋ ਜਾਂਦਾ ਹੈ। ਇਸ ਲਈ ਇਸ ਮੌਸਮ 'ਚ ਦੁੱਧ ਤੋਂ ਬਣੇ ਪਦਾਰਥ ਖਾਣ ਦੀ ਮਨਾਹੀ ਹੁੰਦੀ ਹੈ ਕਿਉਂਕਿ ਪੇਟ ਖਰਾਬ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਸਾਵਧਾਨ! ਤੁਸੀਂ ਵੀ ਦੁੱਧ 'ਚ ਫਲ ਮਿਲਾ ਕੇ ਪੀਂਦੇ ਹੋ ਸ਼ੇਕ? ਸਿਹਤ ਮਾਹਿਰਾਂ ਨੇ ਕੀਤਾ ਅਲਰਟ
ਬਰਸਾਤ ਦੇ ਮੌਸਮ 'ਚ ਪਾਚਨ ਤੰਤਰ ਹੋ ਜਾਂਦਾ ਕਮਜ਼ੋਰ
ਬਰਸਾਤ ਦੇ ਮੌਸਮ ਵਿੱਚ ਹਰ ਪਾਸੇ ਹਰਿਆਲੀ ਹੁੰਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਮੌਸਮ ਵਿੱਚ ਗਰਮੀ ਦੇ ਨਾਲ-ਨਾਲ ਨਮੀ ਵੀ ਵੱਧ ਜਾਂਦੀ ਹੈ। ਇਹ ਨਮੀ ਪਾਚਨ ਪ੍ਰਣਾਲੀ ਨੂੰ ਕਮਜ਼ੋਰ ਕਰਦੀ ਹੈ, ਨਾਲ ਹੀ ਇਹ ਅੰਤੜੀਆਂ ਦੀ ਸਿਹਤ ਨੂੰ ਵੀ ਵਿਗਾੜ ਸਕਦੀ ਹੈ। ਜਿਸ ਕਾਰਨ ਪੇਟ ਅਤੇ ਅੰਤੜੀਆਂ ਨਾਲ ਜੁੜੀਆਂ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਇਸ ਮੌਸਮ 'ਚ ਪੇਟ ਖਰਾਬ, ਬਦਹਜ਼ਮੀ, ਐਸੀਡਿਟੀ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਸਾਵਣ 2023 ਵਿੱਚ ਸੋਮਵਾਰ ਨੂੰ ਵਰਤ ਰੱਖਣ ਦੇ ਲਾਭ
ਆਯੁਰਵੇਦ ਦੇ ਅਨੁਸਾਰ ਜੇਕਰ ਤੁਸੀਂ ਸਾਵਣ ਦੇ ਮਹੀਨੇ ਵਿੱਚ ਇੱਕ ਦਿਨ ਵੀ ਵਰਤ ਰੱਖਦੇ ਹੋ ਤਾਂ ਤੁਹਾਨੂੰ ਸਿਹਤ ਸੰਬੰਧੀ ਸਮੱਸਿਆਵਾਂ ਨਹੀਂ ਹੋਣਗੀਆਂ। ਅਜਿਹਾ ਕਰਨ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਪੇਟ ਖਰਾਬ ਹੋਣ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਇਹ ਬਲੋਟਿੰਗ, ਗੈਸ, ਐਸੀਡਿਟੀ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ। ਇਸ ਵਰਤ ਨੂੰ ਰੱਖਣ ਨਾਲ ਸਰੀਰ 'ਤੇ ਜਮ੍ਹਾ ਚਰਬੀ ਊਰਜਾ 'ਚ ਬਦਲ ਜਾਂਦੀ ਹੈ। ਇਸ ਦੌਰਾਨ ਸਰੀਰ ਨੂੰ ਸਹੀ ਢੰਗ ਨਾਲ ਡੀਟੋਕਸ ਕੀਤਾ ਜਾਂਦਾ ਹੈ। ਇਸ ਲਈ ਇਸ ਦੌਰਾਨ ਵਰਤ ਰੱਖਣ ਦੇ ਆਪਣੇ ਹੀ ਫਾਇਦੇ ਹਨ।
Check out below Health Tools-
Calculate Your Body Mass Index ( BMI )