(Source: ECI/ABP News/ABP Majha)
Ghee: ਰੋਜ਼ਾਨਾ 1 ਚਮਚ ਘਿਓ ਖਾਣ ਨਾਲ ਸਰੀਰ ਨੂੰ ਹੁੰਦੇ ਹੈਰਾਨੀਜਨਕ ਫਾਇਦੇ, ਸਿਹਤ ਮਾਹਿਰ ਨੇ ਦੱਸਿਆ ਇਸ ਨੂੰ ਖਾਣ ਦਾ ਸਹੀ ਤਰੀਕਾ
Health News: ਦੇਸੀ ਘਿਓ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਿਹਾ ਹੈ। ਪੁਰਾਣੇ ਸਮਿਆਂ 'ਚ ਜ਼ਿਆਦਾਤਰ ਭੋਜਨ ਘਿਓ 'ਚ ਹੀ ਪਕਾਇਆ ਜਾਂਦਾ ਸੀ ਪਰ ਹੁਣ ਘਿਓ ਨੂੰ ਲੈ ਕੇ ਕਈ ਮਿੱਥਾਂ ਹਨ।
Ghee Benefits: ਦੇਸੀ ਘਿਓ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਿਹਾ ਹੈ। ਪੁਰਾਣੇ ਸਮਿਆਂ 'ਚ ਜ਼ਿਆਦਾਤਰ ਭੋਜਨ ਘਿਓ 'ਚ ਹੀ ਪਕਾਇਆ ਜਾਂਦਾ ਸੀ, ਦੇਸੀ ਘਿਓ ਨੂੰ ਸ਼ੁੱਧ ਸਮਝਿਆ ਜਾਂਦਾ ਹੈ। ਪਰ ਹੁਣ ਘਿਓ ਨੂੰ ਲੈ ਕੇ ਕਈ ਮਿੱਥਾਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਹਰ ਰੋਜ਼ ਇੱਕ ਚਮਚ ਘਿਓ ਖਾਧਾ ਜਾ ਸਕਦਾ ਹੈ? ਕੀ ਤੁਸੀਂ ਮੋਟਾਪੇ ਦਾ ਸ਼ਿਕਾਰ ਹੋਵੋਗੇ? ਸਿਹਤ ਮਾਹਿਰਾਂ ਅਨੁਸਾਰ ਹਰ ਰੋਜ਼ ਇੱਕ ਚਮਚ ਘਿਓ ਖਾਧਾ ਜਾ ਸਕਦਾ ਹੈ। ਜਿਸ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ।
ਇਸ ਨਾਲ ਤੁਹਾਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਹੋਵੇਗੀ ਪਰ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਜ਼ਰੂਰ ਮਿਲਣਗੇ। ਆਯੁਰਵੇਦ ਦੇ ਅਨੁਸਾਰ ਘਿਓ ਅਤੇ ਮੱਖਣ ਖਾਣ ਨਾਲ ਸਰੀਰ ਵਿੱਚ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਅਤੇ ਪੇਟ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ‘ਯਸ਼ੋਦਾ ਹਸਪਤਾਲ’ ਹੈਦਰਾਬਾਦ ਦੇ ਫਿਜ਼ੀਸ਼ੀਅਨ ਅਤੇ ਡਾਇਬਟੀਜ਼ ਸਪੈਸ਼ਲਿਸਟ ਡਾਕਟਰ ਰੰਗਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਹਰ ਰੋਜ਼ ਘਿਓ ਦਾ ਥੋੜ੍ਹਾ ਜਿਹਾ ਹਿੱਸਾ ਖਾਣ ਨਾਲ ਵੀ ਕਈ ਫਾਇਦੇ ਹੋ ਸਕਦੇ ਹਨ। ਹੱਡੀਆਂ ਮਜ਼ਬੂਤ ਹੋ ਸਕਦੀਆਂ ਹਨ ਅਤੇ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ। ਹਾਲਾਂਕਿ, ਉਸਨੇ ਚੇਤਾਵਨੀ ਦਿੱਤੀ ਕਿ ਜ਼ਿਆਦਾ ਮਾਤਰਾ ਵਿੱਚ ਖਾਣਾ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।
ਪੌਸ਼ਟਿਕ ਪਾਵਰਹਾਊਸ
ਘਿਓ ਵਿੱਚ ਸਿਹਤਮੰਦ ਚਰਬੀ ਹੁੰਦੀ ਹੈ ਅਤੇ ਇਹ ਫੈਟੀ ਐਸਿਡ ਦਾ ਇੱਕ ਬਹੁਤ ਵਧੀਆ ਸਰੋਤ ਵੀ ਹੈ। ਇਹ ਚਰਬੀ ਵਿਟਾਮਿਨ ਏ, ਈ ਅਤੇ ਡੀ ਨਾਲ ਭਰਪੂਰ ਹੁੰਦੀ ਹੈ। ਜੋ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਘਿਓ ਵਿਚ ਬਿਊਟੀਰਿਕ ਐਸਿਡ ਹੁੰਦਾ ਹੈ। ਜੋ ਕਿ ਸੰਭਾਵੀ ਜਲਨ ਵਿਰੋਧੀ ਗੁਣਾਂ ਵਾਲਾ ਇੱਕ ਸ਼ਾਰਟ-ਚੇਨ ਫੈਟੀ ਐਸਿਡ ਹੈ।
ਜੋੜਾਂ ਦੇ ਦਰਦ ਤੋਂ ਰਾਹਤ
ਯਸ਼ੋਦਾ ਹਸਪਤਾਲ ਦੇ ਸੀਨੀਅਰ ਡਾਕਟਰ ਦਿਲੀਪ ਗੁੜੇ ਨੇ ਦੱਸਿਆ ਕਿ ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਨੂੰ ਘਿਓ ਖਾਣ ਨਾਲ ਪੂਰਾ ਕੀਤਾ ਜਾ ਸਕਦਾ ਹੈ। ਨਾਲ ਹੀ ਚਮੜੀ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇੱਕ ਚਮਚ ਘਿਓ ਵੀ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਅਤੇ ਹੱਡੀਆਂ ਮਜ਼ਬੂਤ ਹੋ ਜਾਣਗੀਆਂ। ਇਸ ਤੋਂ ਇਲਾਵਾ ਤੁਹਾਨੂੰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਬੱਚਿਆਂ ਦੀ ਯਾਦਦਾਸ਼ਤ ਨੂੰ ਸੁਧਾਰਦਾ ਹੈ
ਘਿਓ ਖਾਣ ਨਾਲ ਬੱਚਿਆਂ ਦੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵੀ ਵਧਦੀ ਹੈ।
ਕਿੰਨਾ ਘਿਓ ਖਾਣਾ ਚਾਹੀਦਾ ਹੈ
ਘਿਓ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਸਰੀਰ ਲਈ ਫਾਇਦੇਮੰਦ ਹੈ ਤਾਂ ਇਸ ਦੇ ਨੁਕਸਾਨ ਵੀ ਹਨ। ਖਾਸ ਤੌਰ 'ਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸੀਮਤ ਮਾਤਰਾ ਵਿਚ ਹੀ ਘਿਓ ਖਾਣਾ ਚਾਹੀਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )