ਜੇਕਰ ਤੁਸੀਂ ਵੀ ਫਰਿੱਜ ‘ਚ ਰੱਖਦੇ ਹੋ ਬ੍ਰੈਡ, ਤਾਂ ਨਾ ਕਰੋ ਇਹ ਗ਼ਲਤੀ, ਹੋ ਸਕਦੈ ਵੱਡਾ ਨੁਕਸਾਨ
Bread Storage: ਬਚੀ ਹੋਈ ਬ੍ਰੈਡ ਨੂੰ ਅਸੀਂ ਸਾਰੇ ਫਰਿੱਜ ਵਿਚ ਸਟੋਰ ਕਰਦੇ ਹਾਂ। ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਦਾ ਕੀ ਕਾਰਨ ਹੈ ਅਤੇ ਕਿਹੜੀਆਂ 8 ਚੀਜ਼ਾਂ ਨੂੰ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ, ਜਾਣੋ ਇਸ ਬਾਰੇ...
Foods Not To Store In Fridge: ਬ੍ਰੈਡ ਨੂੰ ਫਰਿੱਜ 'ਚ ਕਿਉਂ ਨਹੀਂ ਰੱਖਣਾ ਚਾਹੀਦਾ... ਇਸ ਦੇ ਨਾਲ ਹੀ ਅਸੀਂ ਇੱਥੇ 8 ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਫਰਿੱਜ 'ਚ ਰੱਖਣ 'ਤੇ ਉਨ੍ਹਾਂ ਦਾ ਸਵਾਦ ਜਾਂ ਬਣਤਰ ਖਰਾਬ ਕਰ ਦਿੰਦੀਆਂ ਹਨ। ਪਰ ਜ਼ਿਆਦਾਤਰ ਘਰਾਂ ਵਿੱਚ ਇਹ ਚੀਜ਼ਾਂ ਫਰਿੱਜ ਵਿੱਚ ਹੀ ਸਟੋਰ ਕੀਤੀਆਂ ਜਾਂਦੀਆਂ ਹਨ। ਕਈ ਵਾਰ ਅਸੀਂ ਇਨ੍ਹਾਂ ਨੂੰ ਸਿਰਫ ਇਸ ਮਕਸਦ ਲਈ ਫਰਿੱਜ 'ਚ ਰੱਖਦੇ ਹਾਂ ਕਿ ਅਜਿਹਾ ਕਰਨ ਨਾਲ ਇਨ੍ਹਾਂ ਦੀ ਲਾਈਫ ਵਧੇਗੀ... ਹਾਲਾਂਕਿ ਅਜਿਹਾ ਨਹੀਂ ਹੁੰਦਾ।
ਕਿਹੜੀਆਂ ਚੀਜ਼ਾਂ ਨੂੰ ਫਰਿੱਜ ‘ਚ ਨਹੀਂ ਰੱਖਣਾ ਚਾਹੀਦਾ
ਬ੍ਰੈਡ
ਸ਼ਹਿਦ
ਟਮਾਟਰ
ਕਾਫੀ
ਨਟਸ (Nuts)
ਸ਼ਰਬਤ
ਚਾਕਲੇਟ ਹੇਜ਼ਲਨੱਟ ਸਪ੍ਰੈਡ
ਅਦਰਕ
ਫਰਿੱਜ ਚ ਕਿਉਂ ਨਹੀਂ ਰੱਖਣੀ ਚਾਹੀਦੀ ਬ੍ਰੈਡ
ਬ੍ਰੈਡ ਨੂੰ ਫਰਿੱਜ ਵਿਚ ਸਟੋਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਕਿ ਇਹ ਕਮਰੇ ਦੇ ਤਾਪਮਾਨ (room temperature) 'ਚ ਹੀ ਸਹੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਜਦੋਂ ਤੁਸੀਂ ਬ੍ਰੈਡ ਖਰੀਦਣ ਲਈ ਕਿਸੇ ਕਰਿਆਨੇ ਦੀ ਦੁਕਾਨ 'ਤੇ ਜਾਂਦੇ ਹੋ, ਤਾਂ ਇਹ ਫਰਿੱਜ ਵਿੱਚ ਨਹੀਂ, ਕਾਊਂਟਰ 'ਤੇ ਰੱਖੀ ਹੁੰਦੀ ਹੈ।
ਬ੍ਰੈਡ ਨੂੰ ਫਰਿੱਜ 'ਚ ਰੱਖਣ ਨਾਲ ਇਹ ਜਲਦੀ ਸੁੱਕ ਜਾਂਦੀ ਹੈ। ਜੇਕਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪਾਲੀਥਿਨ 'ਚ ਲਪੇਟ ਕੇ ਰੱਖਦੇ ਹੋ ਤਾਂ ਵੀ ਇਸ ਦਾ ਕੁਦਰਤੀ ਸਵਾਦ ਬਦਲ ਜਾਂਦਾ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਇਸ ਨੂੰ ਫਰਿੱਜ ਤੋਂ ਬਾਹਰ ਰਸੋਈ 'ਚ ਰੱਖੋ ਪਰ ਇਸ ਦੀ ਵਰਤੋਂ ਇਸ ਦੇ ਪੈਕੇਟ 'ਤੇ ਦਿੱਤੀ ਡੇਟ ਲਾਈਨ ਦੇ ਅੰਦਰ ਹੀ ਕਰੋ।
ਇਹ ਵੀ ਪੜ੍ਹੋ: Punjab News: ਹਰ ਬੰਦਾ ਆਨਲਾਈਨ ਰੱਖ ਸਕੇਗਾ ਆਪਣੀ ਜ਼ਮੀਨ 'ਤੇ ਨਜ਼ਰ, ਪੰਜਾਬ 'ਚ ਮਾਸਟਰਪਲਾਨ ਲਈ ਖਸਰਾ ਆਧਾਰਤ ਡਿਜੀਟਾਈਜੇਸ਼ਨ ਮੈਪਿੰਗ
ਕਿਉਂ ਇਨ੍ਹਾਂ ਚੀਜ਼ਾਂ ਨੂੰ ਫਰਿੱਜ ‘ਚ ਰੱਖਣਾ ਸਹੀ ਨਹੀਂ ਹੈ?
ਸ਼ਹਿਦ - ਸ਼ਹਿਦ ਇਕ ਅਜਿਹਾ ਕੁਦਰਤੀ ਭੋਜਨ ਹੈ ਜਿਸ ਨੂੰ ਤੁਸੀਂ ਕਮਰੇ ਦੇ ਤਾਪਮਾਨ (room temperature) 'ਚ ਲੰਬੇ ਸਮੇਂ ਤੱਕ ਸਟੋਰ ਕਰ ਸਕਦੇ ਹੋ। ਇਸ ਨੂੰ ਸੁਰੱਖਿਅਤ ਰੱਖਣ ਲਈ ਸਿਰਫ਼ ਇੱਕ ਸ਼ਰਤ ਇਹ ਹੈ ਕਿ ਤੁਸੀਂ ਇਸਨੂੰ ਕੱਚ ਦੇ ਜਾਰ ਵਿੱਚ ਰੱਖੋ। ਫਰਿੱਜ 'ਚ ਰੱਖਣ 'ਤੇ ਇਹ ਜੰਮ ਜਾਂਦੀ ਹੈ ਅਤੇ ਇਸ ਦਾ ਸਵਾਦ ਵੀ ਬਦਲ ਜਾਂਦਾ ਹੈ।
ਟਮਾਟਰ - ਆਮ ਤੌਰ 'ਤੇ ਹਰ ਘਰ 'ਚ ਟਮਾਟਰ ਫਰਿੱਜ 'ਚ ਸਟੋਰ ਕੀਤੇ ਜਾਂਦੇ ਹਨ। ਹਾਲਾਂਕਿ, ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਟਮਾਟਰ ਦੀ ਬਣਤਰ ਅਤੇ ਸਵਾਦ ਨੂੰ ਬਦਲ ਸਕਦਾ ਹੈ। ਜੇਕਰ ਤੁਸੀਂ ਟਮਾਟਰ ਦੇ ਕੁਦਰਤੀ ਸਵਾਦ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ 4-5 ਦਿਨਾਂ 'ਚ ਇਸ ਤਰ੍ਹਾਂ ਖਰੀਦੋ ਕਿ ਤੁਸੀਂ ਇਸ ਦੀ ਵਰਤੋਂ ਕਰ ਸਕੋ।
ਕੌਫੀ- ਜ਼ਿਆਦਾਤਰ ਘਰਾਂ ਵਿੱਚ ਕੌਫੀ ਨੂੰ ਫਰਿੱਜ ਵਿੱਚ ਸਟੋਰ ਕੀਤਾ ਜਾਂਦਾ ਹੈ। ਜਦਕਿ ਇਸਦੀ ਕੋਈ ਲੋੜ ਨਹੀਂ ਹੈ। ਤੁਸੀਂ ਇਸਨੂੰ ਸਿਰਫ ਨਮੀ ਤੋਂ ਬਚਾਓ, ਬਾਕੀ ਕਮਰੇ ਦੇ ਤਾਪਮਾਨ (room temperature) 'ਚ ਰੱਖੋ।
ਨਟਸ (Nuts) - ਕੁਝ ਘਰਾਂ ਵਿੱਚ ਨਟਸ (Nuts) ਅਤੇ ਸੁੱਕੇ ਮੇਵੇ (Dry fruits) ਵੀ ਏਅਰ ਟਾਈਟ ਬੈਗ ਵਿੱਚ ਪੈਕ ਕਰਕੇ ਫਰਿੱਜ ਵਿੱਚ ਸਟੋਰ ਕੀਤੇ ਜਾਂਦੇ ਹਨ। ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਕਈ ਮਹੀਨੇ ਬਿਨਾਂ ਫਰਿੱਜ ਤੋਂ ਵੀ ਠੀਕ ਰਹਿੰਦੇ ਹਨ। ਸੁੱਕੇ ਮੇਵੇ (Dry fruits) ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਏਅਰਟਾਈਟ ਕੱਚ ਦੇ ਜਾਰ ਵਿਚ ਰੱਖੋ।
ਸ਼ਰਬਤ - ਭਾਵੇਂ ਗਰਮੀਆਂ ਵਿਚ ਇਸ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਪਰ ਜ਼ਿਆਦਾਤਰ ਘਰਾਂ ਵਿਚ ਸ਼ਰਬਤ ਦੀ ਸ਼ੀਸ਼ੀ ਫਰਿੱਜ ਵਿਚ ਰੱਖੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਇਹ ਜੰਮ ਜਾਂਦਾ ਹੈ ਅਤੇ ਇਸ ਦੀ ਬਣਤਰ ਜਾਂ ਟੈਸਟ ਵਿਚ ਬਦਲਾਅ ਆਉਂਦਾ ਹੈ, ਜਦਕਿ ਕਈ ਵਾਰ ਦੋਵੇਂ ਚੀਜ਼ਾਂ ਵੀ ਬਦਲ ਜਾਂਦੀਆਂ ਹਨ।
ਚਾਕਲੇਟ ਹੇਜ਼ਲਨਟ ਸਪ੍ਰੈਡ - ਬ੍ਰੈਡ, ਟੋਸਟ ਜਾਂ ਬਨ ਦੇ ਨਾਲ ਖਾਣ ਲਈ ਚਾਕਲੇਟ ਹੇਜ਼ਲਨਟ ਸਪ੍ਰੈਡ ਆਦਿ ਨੂੰ ਜੈਮ, ਸਾਸ ਜਾਂ ਹੋਰ ਖਾਣਿਆਂ ਨਾਲ ਖਾਣ ਲਈ ਲਿਆਉਂਦੇ ਹੋ ਤਾਂ ਇਨ੍ਹਾਂ ਨੂੰ ਫਰਿੱਜ ਵਿਚ ਰੱਖਣ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਇਹ ਕਮਰੇ ਦੇ ਤਾਪਮਾਨ (room temperature) ਦੇ ਹਿਸਾਬ ਨਾਲ ਤਿਆਰ ਕੀਤੇ ਜਾਂਦੇ ਹਨ।
ਅਦਰਕ - ਅਦਰਕ ਲਿਆਉਣ ਤੋਂ ਬਾਅਦ ਜ਼ਿਆਦਾਤਰ ਲੋਕ ਇਸ ਨੂੰ ਧੋ ਕੇ ਫਰਿੱਜ 'ਚ ਰੱਖਦੇ ਹਨ। ਪਰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਅਦਰਕ ਲੰਬੇ ਸਮੇਂ ਤੱਕ ਸੁੱਕਦਾ ਨਹੀਂ ਹੈ ਅਤੇ ਜਦੋਂ ਇਹ ਸੁੱਕ ਜਾਂਦਾ ਹੈ ਤਾਂ ਇਹ ਸੁੱਕਾ ਅਦਰਕ ਬਣ ਜਾਂਦਾ ਹੈ (ਸੁੱਕੇ ਅਦਰਕ ਨੂੰ ਸੌਂਠ ਕਿਹਾ ਜਾਂਦਾ ਹੈ), ਜਿਸ ਨੂੰ ਤੁਸੀਂ ਪੀਸ ਕੇ ਜਾਂ ਕੁੱਟ ਕੇ ਵਰਤ ਸਕਦੇ ਹੋ। ਅਦਰਕ ਨੂੰ ਫਰਿੱਜ 'ਚ ਰੱਖਣ ਨਾਲ ਇਹ ਕੁਝ ਦੇਰ ਬਾਅਦ ਪਿਘਲ ਸਕਦਾ ਹੈ ਅਤੇ ਇਸ ਦਾ ਸਵਾਦ ਜਾਂ ਪੋਸ਼ਣ ਮੁੱਲ (Nutrition value) ਘੱਟ ਸਕਦਾ ਹੈ।
ਇਸ ਦੇ ਨਾਲ ਹੀ ਇਹ ਵੀ ਧਿਆਨ ਵਿੱਚ ਰੱਖੋ ਕਿ ਫਰਿੱਜ ਵਿੱਚ ਕੁਝ ਚੀਜ਼ਾਂ ਰੱਖਣ ਨਾਲ ਉਹ ਆਪਣੇ ਅਸਲੀ ਰੂਪ ਵਿੱਚ ਨਹੀਂ ਰਹਿੰਦੀਆਂ ਜਿਸ ਕਰਕੇ ਇਹ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾ ਸਕਦੀਆਂ ਹਨ।
Check out below Health Tools-
Calculate Your Body Mass Index ( BMI )