(Source: ECI/ABP News/ABP Majha)
Right time to drink water: ਖਾਣਾ ਖਾਣ ਵੇਲੇ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ? ਜਾਣੋ ਮਾਹਰਾਂ ਤੋਂ ਇਸ ਸਵਾਲ ਦਾ ਜਵਾਬ
Right time to drink water: ਮਾਹਿਰਾਂ ਅਨੁਸਾਰ ਭੋਜਨ ਨੂੰ ਪਚਣ ਵਿੱਚ 2 ਘੰਟੇ ਲੱਗ ਜਾਂਦੇ ਹਨ। ਇਸ ਲਈ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਹੀ ਪਾਣੀ ਪੀਓ। ਜੇਕਰ ਤੁਹਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਹੈ, ਤਾਂ ਤੁਹਾਨੂੰ ਸਿਰਫ ਇੱਕ ਘੁੱਟ ਹੀ ਪਾਣੀ ਪੀਣਾ ਚਾਹੀਦਾ ਹੈ।
Right time to drink water: ਸਿਹਤਮੰਦ ਰਹਿਣ ਲਈ ਭਰਪੂਰ ਪਾਣੀ ਪੀਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਰੋਜ਼ਾਨਾ 2-3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਭਰਪੂਰ ਪਾਣੀ ਪੀਣ ਦੇ ਨਾਲ-ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਪਾਣੀ ਪੀਣ ਦਾ ਸਹੀ ਸਮਾਂ ਕਿਹੜਾ ਹੈ। ਕਿਉਂਕਿ ਗਲਤ ਸਮੇਂ 'ਤੇ ਪਾਣੀ ਪੀਣਾ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਈ ਲੋਕਾਂ ਨੂੰ ਖਾਣੇ ਦੇ ਦੌਰਾਨ ਪਾਣੀ ਪੀਣ ਦੀ ਆਦਤ ਹੁੰਦੀ ਹੈ। ਉਹ ਰੋਟੀ ਖਾਂਦਿਆਂ-ਖਾਂਦਿਆਂ ਪਾਣੀ ਪੀਂਦੇ ਰਹਿੰਦੇ ਹਨ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਖਾਣਾ ਖਾਣ ਵੇਲੇ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ? ਆਓ ਜਾਣਦੇ ਹਾਂ...
ਸਿਹਤ ਮਾਹਰਾਂ ਅਨੁਸਾਰ ਜੇਕਰ ਤੁਸੀਂ ਖਾਣਾ ਖਾਂਦਿਆਂ ਹੋਇਆਂ ਪਾਣੀ ਪੀਂਦੇ ਹੋ ਤਾਂ ਇਸ ਦਾ ਉਲਟਾ ਅਸਰ ਵੇਖਣ ਨੂੰ ਮਿਲਦਾ ਹੈ। ਇਸ ਦਾ ਪਾਚਨ ਕਿਰਿਆ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜੇਕਰ ਤੁਸੀਂ ਖਾਣੇ ਦੇ ਦੌਰਾਨ ਵਾਰ-ਵਾਰ ਪਾਣੀ ਪੀਣ ਦੇ ਆਦੀ ਹੋ, ਤਾਂ ਇਸ ਨਾਲ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਪਾਚਨ ਦੇ ਦੌਰਾਨ ਸਾਡੇ ਪੇਟ ਵਿੱਚ ਮੌਜੂਦ ਐਸਿਡ ਭੋਜਨ ਨੂੰ ਤੋੜਨ ਦਾ ਕੰਮ ਕਰਦਾ ਹੈ। ਪਰ ਜਦੋਂ ਤੁਸੀਂ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਹੋ ਤਾਂ ਇਹ ਪੇਟ 'ਚ ਮੌਜੂਦ ਐਸਿਡ ਨੂੰ ਪਤਲਾ ਕਰ ਦਿੰਦਾ ਹੈ, ਜਿਸ ਨਾਲ ਪਾਚਨ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਇਹ ਵੀ ਪੜ੍ਹੋ: Health Tips: ਕੀ ਤੁਸੀਂ ਵੀ ਸਿਰ ਦਰਦ ਹੋਣ 'ਤੇ ਤੁਰੰਤ ਖਾ ਲੈਂਦੇ ਹੋ ਦਵਾਈ, ਅਜਿਹਾ ਕਰਨਾ ਹੋ ਸਕਦਾ ਹੈ 'ਖਤਰਨਾਕ', ਜਾਣੋ ਇਸ ਦੇ ਨੁਕਸਾਨ
ਹੋ ਸਕਦੀਆਂ ਕਈ ਸਮੱਸਿਆਵਾਂ
ਖਾਣਾ ਖਾਂਦੇ ਸਮੇਂ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਫਿਰ ਭੋਜਨ ਨੂੰ ਤੋੜਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਤੇ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਸਮੱਸਿਆ ਆਉਂਦੀ ਹੈ। ਹਾਲਾਂਕਿ ਕਈ ਅਧਿਐਨਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਭੋਜਨ ਦੇ ਦੌਰਾਨ ਜਾਂ ਬਾਅਦ 'ਚ ਪਾਣੀ ਪੀਣ ਨਾਲ ਸਰੀਰ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਜਾਂਦੀ ਹੈ। ਇੰਨਾ ਹੀ ਨਹੀਂ ਕਈ ਲੋਕਾਂ ਨੂੰ ਭਾਰ ਵਧਣ ਦੀ ਸਮੱਸਿਆ ਵੀ ਮਹਿਸੂਸ ਹੁੰਦੀ ਹੈ। ਆਓ ਹੁਣ ਇਹ ਵੀ ਜਾਣਦੇ ਹਾਂ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ?
1. ਭਾਰ ਵਧਣਾ
2. ਮੋਟਾਪਾ
3. ਪਾਚਨ ਨਾਲ ਜੁੜੀਆਂ ਸਮੱਸਿਆਵਾਂ
4. ਪੇਟ ਵਿੱਚ ਗੈਸ ਦੀ ਸਮੱਸਿਆ
5. ਐਸਿਡਿਟੀ
6. ਬਦਹਜ਼ਮੀ
7. ਬਲੋਟਿੰਗ
8. ਦਿਲ ਦੀ ਜਲਨ
9. ਸ਼ੂਗਰ
ਖਾਣਾ ਖਾਣ ਤੋਂ ਬਾਅਦ ਕਦੋਂ ਪੀਣਾ ਚਾਹੀਦਾ ਪਾਣੀ
ਮਾਹਰਾਂ ਅਨੁਸਾਰ ਭੋਜਨ ਨੂੰ ਪਚਣ ਵਿੱਚ 2 ਘੰਟੇ ਲੱਗ ਜਾਂਦੇ ਹਨ। ਇਸ ਲਈ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਹੀ ਪਾਣੀ ਪੀਓ। ਜੇਕਰ ਤੁਹਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੀ ਆਦਤ ਹੈ, ਤਾਂ ਤੁਹਾਨੂੰ ਸਿਰਫ ਇੱਕ ਘੁੱਟ ਹੀ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਸਹੀ ਸਮੇਂ 'ਤੇ ਪਾਣੀ ਪੀਂਦੇ ਹੋ, ਤਾਂ ਤੁਹਾਡਾ ਭਾਰ ਬਿਲਕੁਲ ਸਹੀ ਰਹੇਗਾ, ਪਾਚਨ ਤੰਤਰ ਵੀ ਮਜ਼ਬੂਤ ਰਹੇਗਾ, ਨਾਲ ਹੀ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਨਹੀਂ ਹੋਵੇਗੀ।
ਇਹ ਵੀ ਪੜ੍ਹੋ: Health Care: ਜਵਾਨੀ 'ਚ ਨਜ਼ਰ ਆਉਣ ਲੱਗੇ ਬੁਢਾਪਾ ਤਾਂ ਹੋ ਜਾਓ ਸਾਵਧਾਨ! ਤੁਰੰਤ ਸੁਧਾਰ ਲਵੋ ਆਪਣੀਆਂ ਆਦਤਾਂ
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ, ਵਿਧੀ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )