ਸਰਦੀਆਂ 'ਚ ਚਮੜੀ ਤੇ ਵਾਲਾਂ ਦੀ ਦੇਖਭਾਲ ਦਾ ਨਵਾਂ ਰਾਜ਼! 10 ਮਿੰਟ 'ਚ ਬਣਨ ਵਾਲੇ ਪ੍ਰੋਟੀਨ ਲੱਡੂ ਨਾਲ ਪਾਓ ਨਿਖਾਰ!
ਅੱਜ ਤੁਹਾਡੇ ਨਾਲ ਅਜਿਹੇ ਸਿਹਤਮੰਦ ਲੱਡੂਆਂ ਦੀ ਰੈਸਿਪੀ ਸਾਂਝੀ ਕਰ ਰਹੇ ਹਾਂ ਜੋ ਨਾ ਸਿਰਫ ਬਦਲਦੇ ਮੌਸਮ 'ਚ ਤੁਹਾਡੇ ਚਮੜੀ ਨੂੰ ਨਿਖਾਰ ਦੇਵੇ, ਬਲਕਿ ਝੜਦੇ ਵਾਲਾਂ ਦੀ ਸਮੱਸਿਆ ਦੂਰ ਕਰਕੇ ਸੰਘਣੇ ਵਾਲਾਂ ਦਾ ਸੁਪਨਾ ਵੀ ਪੂਰਾ ਕਰ ਸਕੇ।

ਠੰਡ ਦੇ ਮੌਸਮ ਦੇ ਵਿੱਚ ਲੋਕਾਂ ਦੀ ਡਾਈਟ ਜ਼ਿਆਦਾ ਹੈਲਦੀ ਹੋ ਜਾਂਦੀ ਹੈ ਕਿਉਂਕਿ ਡਾਈਟ 'ਚ ਡ੍ਰਾਈ ਫੂਰਟ, ਹਰੀਆਂ ਸਬਜ਼ੀਆਂ ਸਣੇ ਹੋਰ ਹੈਲਦੀ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਹਨ, ਜਿਨ੍ਹਾਂ ਦੇ ਸੇਵਨ ਨਾਲ ਸਰੀਰ ਨੂੰ ਗਰਮੀ ਅਤੇ ਊਰਜਾ ਪ੍ਰਦਾਨ ਹੁੰਦੀ ਹੈ। ਸਰਦੀਆਂ ‘ਚ ਅਕਸਰ ਸਰੀਰ ਨੂੰ ਗਰਮ ਰੱਖਣ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਡ੍ਰਾਈ ਫਰੂਟ ਲੱਡੂ ਬਣਾਕੇ ਖਾਏ ਜਾਂਦੇ ਹਨ। ਪਰ ਕੀ ਤੁਸੀਂ ਕਿਸੇ ਅਜਿਹੇ ਲੱਡੂ ਦੀ ਰੈਸਿਪੀ ਜਾਣਦੇ ਹੋ ਜੋ ਨਾ ਸਿਰਫ ਬਦਲਦੇ ਮੌਸਮ 'ਚ ਤੁਹਾਡੇ ਚਮੜੀ ਨੂੰ ਨਿਖਾਰ ਦੇਵੇ, ਬਲਕਿ ਝੜਦੇ ਵਾਲਾਂ ਦੀ ਸਮੱਸਿਆ ਦੂਰ ਕਰਕੇ ਸੰਘਣੇ ਵਾਲਾਂ ਦਾ ਸੁਪਨਾ ਵੀ ਪੂਰਾ ਕਰ ਸਕੇ। ਜੀ ਹਾਂ, ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ‘ਤੇ ਨਿਊਟ੍ਰਿਸ਼ਨਿਸਟ ਸ਼ਾਲਿਨੀ ਸੁਧਾਕਰ ਨੇ ਇੱਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ਵਿੱਚ ਸ਼ਾਲਿਨੀ ਨੇ ‘ਪ੍ਰੋਟੀਨ ਅਤੇ ਕੋਲੇਜਨ ਰਿਚ ਲੱਡੂ’ ਬਣਾਕੇ ਖਾਣ ਦੇ ਫਾਇਦੇ ਦੱਸੇ।
ਚਮੜੀ ਅਤੇ ਵਾਲਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਵਾਲੀ ਇਹ ਲੱਡੂ ਰੈਸਿਪੀ ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਦਾ ਮਿਸ਼ਰਣ ਹੈ, ਜੋ ਚਮੜੀ ਅਤੇ ਵਾਲਾਂ ਨੂੰ ਕੁਦਰਤੀ ਚਮਕ ਪ੍ਰਦਾਨ ਕਰਦੀ ਹੈ। ਸ਼ਾਲਿਨੀ ਕਹਿੰਦੀ ਹੈ ਕਿ ਇਹ ਲੱਡੂ ਸਿਰਫ 10 ਮਿੰਟ ਵਿੱਚ ਬਣਾਕੇ ਤਿਆਰ ਹੋ ਜਾਂਦੇ ਹਨ ਅਤੇ ਖਾਣ ਵਿੱਚ ਵੀ ਸੁਆਦਿਸ਼ਟ ਹੁੰਦੇ ਹਨ।
View this post on Instagram
ਲੱਡੂ ਕਿਵੇਂ ਲਾਭਦਾਇਕ ਹੈ?
ਸ਼ਾਲਿਨੀ ਨੇ ਆਪਣੀ ਪੋਸਟ ਵਿੱਚ ਲੱਡੂ ਵਿੱਚ ਪਾਈ ਜਾਣ ਵਾਲੀਆਂ ਇਹ 3 ਚੀਜ਼ਾਂ ਅਤੇ ਉਹਨਾਂ ਦੇ ਫਾਇਦੇ ਵੀ ਦੱਸੇ ਹਨ। ਉਹ ਕਹਿੰਦੀ ਹਨ ਕਿ ਲੱਡੂ ਵਿੱਚ ਪਾਏ ਜਾਣ ਵਾਲੇ ਅਲਸੀ ਦੇ ਬੀਜ ਆਇਰਨ, ਓਮੇਗਾ-3 ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਜੋ ਵਾਲਾਂ ਦੀ ਵਾਧਾ ਵਿੱਚ ਮਦਦ ਕਰਦੇ ਹਨ ਅਤੇ ਵਾਲਾਂ ਦਾ ਝੜਨਾ ਘਟਾਉਂਦੇ ਹਨ। ਜਦੋਂ ਕਿ ਲੱਡੂ ਵਿੱਚ ਪਾਈ ਜਾਣ ਵਾਲੀ ਸਾਬਤ ਕਾਲੀ ਉੜਦ ਦੀ ਦਾਲ ਕੋਲੇਜਨ ਨੂੰ ਬੂਸਟ ਕਰਨ ਲਈ ਪਲਾਂਟ ਪ੍ਰੋਟੀਨ ਪ੍ਰਦਾਨ ਕਰਦੀ ਹੈ।
ਜੇ ਗੱਲ ਕਰੀਏ ਲੱਡੂ ਵਿੱਚ ਪਾਈ ਜਾਣ ਵਾਲੇ ਤੀਜੇ ਸਮੱਗਰੀ ਕਾਲੇ ਤਿੱਲ ਦੀ, ਤਾਂ ਇਸ ਵਿੱਚ ਕੈਲਸ਼ੀਅਮ ਅਤੇ ਫੋਲੇਟ ਦੇ ਗੁਣ ਮੌਜੂਦ ਹੁੰਦੇ ਹਨ, ਜਿਸ ਨਾਲ ਚਮੜੀ ਦੀ ਰੰਗਤ ਨਿੱਘੀ ਹੁੰਦੀ ਹੈ ਅਤੇ ਝੁਰੜੀਆਂ ਘਟਦੀਆਂ ਹਨ।
ਚਮੜੀ ਅਤੇ ਵਾਲਾਂ ਲਈ ਪ੍ਰੋਟੀਨ ਰਿਚ ਲੱਡੂ ਕਿਵੇਂ ਬਣਾਉਣਾ ਹੈ
ਸ਼ਾਲਿਨੀ ਕਹਿੰਦੀ ਹੈ ਕਿ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ 1 ਕੱਪ ਅਲਸੀ ਦੇ ਬੀਜ, 1 ਕੱਪ ਸਾਬਤ ਕਾਲੀ ਉੜਦ ਦੀ ਦਾਲ ਅਤੇ 1/2 ਕੱਪ ਤਿਲ ਨੂੰ ਵੱਖ-ਵੱਖ ਕਰਕੇ ਡ੍ਰਾਈ ਰੋਸਟ ਕਰ ਲਵੋ। ਜਦੋਂ ਇਹ ਤਿੰਨੋ ਚੀਜ਼ਾਂ ਚੰਗੀ ਤਰ੍ਹਾਂ ਭੁੰਨ ਜਾਣ, ਤਾਂ ਉਹਨਾਂ ਨੂੰ ਇੱਕ ਬਲੈਂਡਰ ਵਿੱਚ ਪਾ ਕੇ ਥੋੜ੍ਹੇ ਜੇ ਗੁੜ ਦੇ ਨਾਲ ਚੰਗੀ ਤਰ੍ਹਾਂ ਪੀਸ ਲਵੋ। ਗੁੜ ਬਾਕੀ ਤਿੰਨ ਚੀਜ਼ਾਂ ਨੂੰ ਆਪਸ ਵਿੱਚ ਜੋੜਨ ਵਿੱਚ ਮਦਦ ਕਰੇਗਾ।
ਹੁਣ ਇਸ ਮਿਸ਼ਰਣ ਤੋਂ ਮੀਡੀਅਮ ਸਾਈਜ਼ ਦੇ ਲੱਡੂ ਬਣਾਕੇ ਕਿਸੇ ਏਅਰਟਾਈਟ ਡੱਬੇ ਵਿੱਚ ਭਰ ਕੇ ਸਟੋਰ ਕਰ ਲਵੋ। ਸੁੰਦਰ ਚਮੜੀ ਅਤੇ ਵਾਲਾਂ ਲਈ ਤੁਹਾਨੂੰ ਹਰ ਰੋਜ਼ 1 ਲੱਡੂ ਖਾਣਾ ਚਾਹੀਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )





















