ਪੜਚੋਲ ਕਰੋ
Advertisement
ਪਤਲੇ ਹੋਣ ਲਈ ਸਿਰਫ ਕਸਰਤ ਹੀ ਨਹੀਂ ਜ਼ਰੂਰੀ! ਜਾਣੋ ਅਸਲ ਰਾਜ਼
ਨਵੀਂ ਦਿੱਲੀ: ਕੈਲੋਰੀ ਘਟਾਉਣ ਤੇ ਤੰਦਰੁਸਤ ਰਹਿਣ ਲਈ ਕਸਰਤ ਜ਼ਰੂਰੀ ਹੈ, ਪਰ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰ ਘਟਾਉਣ ਲਈ ਸਿਰਫ ਕਸਰਤ ਕਾਫ਼ੀ ਨਹੀਂ, ਬਲਕਿ ਸਿਹਤਮੰਦ ਖੁਰਾਕ ਵੀ ਜ਼ਰੂਰੀ ਹੈ।
ਕੀ ਕਹਿੰਦੀ ਖੋਜ?
ਬਹੁਤੇ ਲੋਕ ਭਾਰ ਘਟਾਉਣ ਲਈ ਕਈ ਕਿਸਮ ਦੇ ਅਭਿਆਸ ਕਰਦੇ ਹਨ। ਇਸ ਨਾਲ ਉਨ੍ਹਾਂ ਦਾ ਭਾਰ ਘੱਟ ਜਾਂਦਾ ਹੈ, ਪਰ ਕੁਝ ਦਿਨ ਬਾਅਦ ਭਾਰ ਵਿੱਚ ਵਾਧਾ ਵੀ ਹੁੰਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਆਪਣੀ ਡਾਈਟ 'ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ।
ਕੀ ਕਹਿੰਦੇ ਮਾਹਿਰ?
ਅਮਰੀਕਾ ਦੀ ਸਿਟੀ ਯੂਨੀਵਰਸਟੀ ਆਫ ਨਿਊਯਾਰਕ ਦੇ ਖੋਜਕਾਰ ਹਰਮਨ ਪੇਂਟਜਰ ਦਾ ਕਹਿਣਾ ਹੈ ਕਿ ਕਸਰਤ ਸਿਹਤ ਲਈ ਬਹੁਤ ਜ਼ਰੂਰੀ ਹੈ। ਕਸਰਤ ਕਰਨ ਨਾਲ ਸਰੀਰ ਤੇ ਦਿਮਾਗ ਤੰਦਰੁਸਤ ਰਹਿੰਦਾ ਹੈ ਪਰ ਵਜ਼ਨ ਕੰਟਰੋਲ ਕਰਨ ਤੇ ਫੈਟ ਨੂੰ ਰੋਕਣ ਲਈ ਹੈਲਥੀ ਡਾਈਟ ਉੱਤੇ ਧਿਆਨ ਦੇਣਾ ਵੀ ਜ਼ਰੂਰੀ ਹੈ।
ਕਿਵੇਂ ਕੀਤੀ ਖੋਜ-
ਖੋਜੀਆਂ ਨੇ 300 ਪੁਰਖਾਂ ਤੇ ਔਰਤਾਂ 'ਤੇ ਰੋਜ਼ਾਨਾ ਊਰਜਾ ਖਰਚੇ ਤੇ ਕੰਮ ਦੇ ਪੱਧਰ ਦੇ ਸਬੰਧਾਂ ਦਾ ਅਧਿਐਨ ਕੀਤਾ।
ਖੋਜ ਦੇ ਨਤੀਜੇ
ਰਿਸਰਚ ਦੇ ਨਤੀਜੇ ਕਹਿੰਦੇ ਹਨ ਕਿ ਸ਼ਰੀਰਕ ਕ੍ਰਿਆਸ਼ੀਲਤਾ ਤੇ ਰੋਜ਼ਾਨਾ ਊਰਜਾ ਖਰਚੇ ਦੇ ਪ੍ਰਭਾਵਾਂ ਉੱਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਭਾਰ ਘਟਾਉਣ ਦੇ ਟੀਚਿਆਂ ਵਿੱਚ ਇਹ ਡਾਈਟ ਤੇ ਕਸਰਤ ਦੀ ਬਰਾਬਰ ਮਹੱਤਤਾ ਹੈ। ਇਹ ਖੋਜ ਪੇਪਰ 'ਕਰੰਟ ਬਿਓਲੋਜੀ' ਵਿੱਚ ਪ੍ਰਕਾਸ਼ਿਤ ਕੀਤਾ ਗਿਆ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਸਿਹਤ
ਕਾਰੋਬਾਰ
Advertisement